ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਸਲਾਹਕਾਰ ਕਮੇਟੀ ਨੇ ਮੀਟਿੰਗ ਦੌਰਾਨ ਖਾਣ ਸੁਰੱਖਿਆ ਡਾਇਰੈਕਟੋਰੇਟ ਜਨਰਲ ਦੇ ਕੰਮਕਾਜ ਦੀ ਸਮੀਖਿਆ ਕੀਤੀ

प्रविष्टि तिथि: 14 DEC 2023 5:26PM by PIB Chandigarh

ਖਾਣ ਸੁਰੱਖਿਆ ਡਾਇਰੈਕਟੋਰੇਟ ਜਨਰਲ (ਡੀਜੀਐੱਮਐੱਸ) ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਕੇਂਦਰੀ ਕਿਰਤ ਅਤੇ ਰੁਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਸੰਸਦ ਮੈਂਬਰ ਸ਼੍ਰੀ ਸੁਨੀਲ ਕੁਮਾਰ ਮੰਡਲ, ਸ਼੍ਰੀ ਰਾਜਮਨੀ ਪਟੇਲ, ਸ਼੍ਰੀ ਉਮੇਸ਼ ਜੀ ਜਾਧਵ, ਸ਼੍ਰੀ ਸੁਨੀਲ ਕੁਮਾਰ ਸੋਨੀ, ਸ਼੍ਰੀ ਭਗੀਰਥ ਚੌਧਰੀ, ਸ਼੍ਰੀ ਤੀਰਥ ਸਿੰਘ ਰਾਵਤ, ਸ਼੍ਰੀਮਤੀ ਸੰਗੀਤਾ ਯਾਦਵ, ਸ਼੍ਰੀ ਸੁਮੇਧਾਨੰਦ ਸਰਸਵਤੀ ਅਤੇ ਸ਼੍ਰੀ ਇਰਾਨਾ ਕਦਾਦੀ ਮੌਜੂਦ ਸਨ।

 

ਡੀਜੀ, ਡੀਜੀਐੱਮਐੱਸ ਨੇ ਖਾਣ ਵਰਕਰਾਂ ਦੀ ਕਿੱਤਾਮੁਖੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੀਜੀਐੱਮਐੱਸ ਦੀਆਂ ਗਤੀਵਿਧੀਆਂ ਨੂੰ ਉਜਾਗਰ ਕਰਦੀ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਮੈਂਬਰਾਂ ਨੂੰ ਡੀਜੀਐੱਮਐੱਸ ਵਲੋਂ ਨਿਰੀਖਣਾਂ ਅਤੇ ਮਨਜ਼ੂਰੀ ਪ੍ਰਕਿਰਿਆਵਾਂ ਦੇ ਡਿਜੀਟਾਈਜ਼ੇਸ਼ਨ ਅਤੇ ਖਾਣਾਂ ਦੇ ਮਸ਼ੀਨੀਕਰਨ ਨੂੰ ਸ਼ੁਰੂ ਕਰਨ ਲਈ ਹਾਲ ਹੀ ਵਿੱਚ ਕੀਤੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।

 

ਸੰਸਦ ਮੈਂਬਰਾਂ ਨੇ ਖਾਣਾਂ ਵਿੱਚ ਦੁਰਘਟਨਾ ਦਰ ਨੂੰ ਘਟਾਉਣ ਲਈ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਡੀਜੀਐੱਮਐੱਸ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕਿਆਂ ਬਾਰੇ ਸੁਝਾਅ ਵੀ ਦਿੱਤੇ।

 

ਆਪਣੀ ਸਮਾਪਤੀ ਟਿੱਪਣੀ ਵਿੱਚ ਸ਼੍ਰੀ ਭੁਪੇਂਦਰ ਯਾਦਵ ਨੇ ਖਣਨ ਐਕਟ ਅਤੇ ਨਿਯਮਾਂ ਦੇ ਅਧੀਨ ਕਿਰਤ ਸੁਰੱਖਿਆ ਪ੍ਰਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

 

ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਧੰਨਵਾਦ ਮਤਾ ਪੇਸ਼ ਕੀਤਾ।

 

*****

 

ਐੱਮਜੇਪੀਐੱਸ


(रिलीज़ आईडी: 1990421) आगंतुक पटल : 72
इस विज्ञप्ति को इन भाषाओं में पढ़ें: English , Urdu , हिन्दी