ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸਾਰੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਸ ਦੇ ਡਿਜ਼ਾਈਨ, ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ ਦੇ ਸਾਰੇ ਪੜਾਵਾਂ ਵਿੱਚ ਰੋਡ ਸੇਫਟੀ ਆਡਿਟ ਥਰਡ ਪਾਰਟੀ ਆਡੀਟਰਸ ਜਾਂ ਮਾਹਿਰਾਂ ਦੁਆਰਾ ਕਰਵਾਉਣਾ ਲਾਜ਼ਮੀ ਕੀਤਾ ਗਿਆ

Posted On: 21 DEC 2023 2:58PM by PIB Chandigarh

ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਦੀ ਸ਼ੁਰੂਆਤ ਦੇ ਨਾਲ ਸ਼ੁਰੂ ਹੋਈ ਹੈ ਕਿਉਂਕਿ ਸਾਰੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਸ ਦਾ ਸੜਕ ਸੁਰੱਖਿਆ ਆਡਿਟ ਡਿਜ਼ਾਈਨ, ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ ਆਦਿ ਸਾਰੇ ਪੜਾਵਾਂ ਵਿੱਚ ਥਰਡ ਪਾਰਟੀ ਆਡਿਟਰਸ ਜਾਂ ਮਾਹਿਰਾਂ ਦੁਆਰਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉਪਲਬਧ ਅੰਕੜਿਆਂ ਦੇ ਅਨੁਸਾਰ, ਵਿਆਪਕ ਸੜਕ ਸੁਰੱਖਿਆ ਪਹਿਲੂਆਂ ਲਈ ਖਰਚ ਕੀਤੀ ਜਾਣ ਵਾਲੀ ਫੰਡ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਵਿੱਚ ਸ਼ਾਮਲ ਸਟ੍ਰਕਚਰਸ ਦੇ ਅਧਾਰ ‘ਤੇ ਵਿਕਾਸ ਪ੍ਰੋਜੈਕਟਾਂ ਦੀ ਕੁੱਲ ਲਾਗਤ ਦਾ 2.21% ਤੋਂ 15% ਤੱਕ ਹੁੰਦੀ ਹੈ।

 ਇਸ ਤੋਂ ਇਲਾਵਾ, ਮੰਤਰਾਲਾ ਸੜਕ ‘ਤੇ ਚਲਣ ਵਾਲੇ ਸਾਰੇ ਲੋਕਾਂ ਵਿੱਚ ਜਾਗਰੂਕਤਾ ਅਤੇ ਪ੍ਰਚਾਰ ਪੈਦਾ ਕਰਨ ਅਤੇ ਮਾਡਲ ਡ੍ਰਾਈਵਿੰਗ ਟ੍ਰੇਨਿੰਗ ਇੰਸਟੀਟਿਊਟਸ/ਕੇਂਦਰਾਂ ਦੀ ਸਥਾਪਨਾ, ਮਾਡਲ ਨਿਰੀਖਣ ਅਤੇ ਪ੍ਰਮਾਣੀਕਰਣ ਕੇਂਦਰਾਂ ਦੀ ਸਥਾਪਨਾ, ਸੁਧਾਰ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟਰਾਂਸਪੋਰਟ ਵਿਭਾਗ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਅਤੇ ਜਨਤਕ ਟਰਾਂਸਪੋਰਟ ਪ੍ਰਣਾਲੀ ਨੂੰ ਮਜ਼ਬੂਤ ਦੀ ਯੋਜਨਾ ਵੀ ਲਾਗੂ ਕਰਦਾ ਹੈ। ਪਿਛਲੇ ਪੰਜ ਵਿੱਤੀ ਵਰ੍ਹਿਆਂ ਦੌਰਾਨ ਇਨ੍ਹਾਂ ਪਹਿਲਾਂ ਲਈ ਮੰਤਰਾਲੇ ਦੁਆਰਾ ਜਾਰੀ ਫੰਡ ਦੇ ਵੇਰਵੇ ਇਸ ਤਰ੍ਹਾਂ ਹਨ:-

(ਰੁਪਏ ਕਰੋੜਾਂ ਵਿੱਚ)

 

ਲੜੀ ਨੰਬਰ

ਗਤੀਵਿਧੀ/ਪ੍ਰੋਗਰਾਮ

ਬੀਈ ਵਿੱਤੀ ਸਾਲ2018-19

ਵਿੱਤੀ ਸਾਲ 2018-19 ਵਿੱਚ ਖਰਚ

ਬੀਈ ਵਿੱਤੀ ਸਾਲ

ਵਿੱਤੀ ਸਾਲ 2019-20 ਵਿੱਚ ਖਰਚ

ਬੀਈ

ਵਿੱਤ ਸਾਲ 2020-21

 

ਵਿੱਤੀ ਸਾਲ 2020-21 ਵਿੱਚ ਖਰਚ

ਬੀਈ ਵਿੱਤ ਸਾਲ 2021-22

ਵਿੱਤੀ ਸਾਲ 2021-22 ਵਿੱਚ ਖਰਚ

BE

FY

2022-23

बीई वित्त वर्ष

2022-23

ਬੀਈ ਵਿੱਤੀ ਸਾਲ 2022-23

ਵਿੱਤੀ ਸਾਲ 2022-23 ਵਿੱਚ ਖਰਚ

1

ਸੜਕ ਸੁਰੱਖਿਆ ਪ੍ਰਚਾਰ ਉਪਾਅ ਅਤੇ ਜਾਗੂਰਕਤਾ ਅਭਿਯਾਨ, ਐੱਨਐੱਚਏਆਰ ਐੱਸਐੱਸ. ਅਸੰਗਠਿਤ ਖਤੇਰ ਵਿੱਚ ਡਰਾਈਵਰਾਂ ਦੀ ਰਿਫਰੈਸ਼ਰ ਟ੍ਰੇਨਿੰਗ ਅਤੇ ਮਨੁੱਖੀ ਸਰੋਤ ਵਿਕਾਸ ਆਦਿ।

185.00

91.08

130.0

46.26

171.0

65.94

109.00

41.48

189.50

68.67

2

ਨਿਰੀਖਣ ਅਤੇ ਪ੍ਰਮਾਣੀਕਰਣ ਕੇਂਦਰ (ਰੈਵੇਨਿਊ)

20.00

19.97

22.0

15.08

29.0

16.20

29.00

14.15

33

14.60

3

ਜਨਤਕ ਆਵਾਜਾਈ ਪ੍ਰਣਾਲੀ ਦਾ ਸੁਧਾਰ ਅਤੇ ਮਜ਼ਬੂਤੀ

30.00

0.29

89.0

1.40

89.0

30.60

103.00

10.80

15.00*

 

30.33

                         

RE ਸਟੇਜ ‘ਤੇ 40.00 ਕਰੋੜ ਰੁਪਏ

ਮੰਤਰਾਲੇ ਨੇ ਸਿੱਖਿਆ, ਇੰਜੀਨੀਅਰਿੰਗ (ਸੜਕਾਂ ਅਤੇ ਵਾਹਨਾਂ ਦੋਵਾਂ), ਐਂਫੋਰਸਮੈਂਟ ਅਤੇ ਐਮਰਜੈਂਸੀ ਕੇਅਰ ਦੇ ਅਧਾਰ ‘ਤੇ ਸੜਕ ਸੁਰੱਖਿਆ ਦੇ ਮੁੱਦੇ ਨੂੰ ਸੰਬੋਧਨ ਕਰਨ ਲਈ ਇੱਕ ਬਹੁ-ਪੱਖੀ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਅਨੁਸਾਰ, ਮੰਤਰਾਲੇ ਦੁਆਰਾ ਵਿਭਿੰਨ ਪਹਿਲਾਂ ਕੀਤੀਆਂ ਗਈਆਂ ਹਨ ਜਿਵੇਂ ਕਿ ਅਨੁਬੰਧ—I ਵਿੱਚ ਦੱਸਿਆ ਗਿਆ ਹੈ।

ਸੰਸਦ ਦੁਆਰਾ ਪਾਸ ਮੋਟਰ ਵਹ੍ਹੀਕਲ (ਸੰਸ਼ੋਧਨ) ਐਕਟ, 2019 ਸੜਕ ਸੁਰੱਖਿਆ ‘ਤੇ ਕੇਂਦ੍ਰਿਤ ਹੈ ਅਤੇ ਇਸ ਵਿੱਚ ਹੋਰ ਗੱਲਾਂ ਦੇ ਇਲਾਵਾ, ਟ੍ਰੈਫਿਕ ਉਲੰਘਣਾਵਾਂ ਦੇ ਲਈ ਸਜ਼ਾ ਦੇ ਲਈ ਸੰਸ਼ੋਧਨ, ਸੜਕ ਸੁਰੱਖਿਆ ਦੀ ਇਲੈਕਟ੍ਰੋਨਿਕ ਨਿਗਰਾਨੀ ਅਤੇ ਇਨਫੋਰਸਮੈਂਟ, ਕਿਸ਼ੋਰ ਡਰਾਈਵਿੰਗ ਲਈ ਵਧੀ ਹੋਈ ਸਜ਼ਾ, ਵਾਹਨ ਫਿਟਨੈਸ ਦਾ ਸਵੈਚਾਲਨ, ਕਿਸੇ ਵੀ ਖਰਾਬੀ ਵਾਲੇ ਵਾਹਨਾਂ ਦੀ ਵਾਪਸੀ, ਥਰਡ ਪਾਰਟੀ ਇੰਸ਼ੋਰੈਂਸ ਨੂੰ ਸੁਚਾਰੂ ਬਣਾਉਣਾ ਅਤੇ ਹਿਟ ਐਂਡ ਰਨ ਮਾਮਲਿਆਂ ਦੇ ਲਈ ਵਧੇ ਹੋਏ ਮੁਆਵਜ਼ੇ ਦਾ ਭੁਗਤਾਨ, ਸੜਕ ਡਿਜ਼ਾਈਨ, ਨਿਰਮਾਣ ਅਤੇ ਰੱਖ-ਰਖਾਅ ਆਦਿ ਲਈ ਮਾਪਦੰਡਾਂ ਦਾ ਪਾਲਣ ਕਰਨ ਦੀ ਜ਼ਿੰਮੇਵਾਰੀ ਸ਼ਾਮਲ ਹੈ। ਸੰਸ਼ੋਧਨ ਨੇ ਸੜਕ ਸੁਰੱਖਿਆ ਪਰਿਦ੍ਰਿਸ਼ ਵਿੱਚ ਸੁਧਾਰ ਲਈ ਕਾਨੂੰਨ ਨੂੰ ਮਜ਼ਬੂਤ ਕੀਤਾ ਹੈ।

ਅਨੁਬੰਧ-–I

ਸੜਕ ਸੁਰੱਖਿਆ ਦੇ ਮੁੱਦੇ ਦੇ ਸਮਾਧਾਨ ਦੇ ਲਈ ਮੰਤਰਾਲੇ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਦੇ ਵੇਰਵੇ:-

1.     ਸਿੱਖਿਆ:

 

  1. ਮੰਤਰਾਲਾ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਅਤੇ ਸੜਕ ਸੁਰੱਖਿਆ ਪ੍ਰੋਗਰਾਮਾਂ ਦੇ ਸੰਚਾਲਨ ਲਈ ਵੱਖ-ਵੱਖ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸੜਕ ਸੁਰੱਖਿਆ ਵਕਾਲਤ ਯੋਜਨਾ ਦਾ ਸੰਚਾਲਨ ਕਰਦਾ ਹੈ।

  2. ਜਾਗਰੂਕਤਾ ਫੈਲਾਉਣ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਰ ਸਾਲ ਰਾਸ਼ਟਰੀ ਸੜਕ ਸੁਰੱਖਿਆ/ਮਹੀਨਾ/ਸਪਤਾਹ ਦਾ ਪਾਲਣ।

  3. ਮੰਤਰਾਲਾ ਦੇਸ਼ ਭਰ ਵਿੱਚ ਰਾਜ/ਜ਼ਿਲ੍ਹਾ ਪੱਧਰ ‘ਤੇ ਡਰਾਈਵਿੰਗ ਟ੍ਰੇਨਿੰਗ ਅਤੇ ਖੋਜ ਸੰਸਥਾਨ (ਆਈਡੀਟੀਆਰ), ਖੇਤਰੀ ਡਰਾਈਵਿੰਗ ਟ੍ਰੇਨਿੰਗ ਸੈਂਟਰ (ਆਰਡੀਟੀਸੀ) ਅਤੇ ਡਰਾਈਵਿੰਗ ਟ੍ਰੇਨਿੰਗ ਸੈਂਟਰ (ਡੀਟੀਸੀ) ਸਥਾਪਿਤ ਕਰਨ ਲਈ ਇੱਕ ਯੋਜਨਾ ਸੰਚਾਲਿਤ ਕਰਦਾ ਹੈ।

 

2.   ਇੰਜੀਨੀਅਰਿੰਗ (ਸੜਕਾਂ ਅਤੇ ਵਾਹਨਾਂ ਦੋਵੇਂ)

1.  ਰੋਡ ਇੰਜੀਨੀਅਰਿੰਗ

 

  1. ਸਾਰੇ ਨੈਸ਼ਨਲ ਹਾਈਵੇਅਜ਼ (ਐੱਨਐੱਚ) ਦਾ ਸੜਕ ਸੁਰੱਖਿਆ ਆਡਿਟ (ਆਰਐੱਸਏ) ਸਾਰੇ ਪੜਾਵਾਂ ਯਾਨੀ ਡਿਜ਼ਾਈਨ, ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ ਆਦਿ ਵਿੱਚ ਥਰਡ ਪਾਰਟੀ ਆਡੀਟਰਸ/ਮਾਹਿਰਾਂ ਰਾਹੀਂ ਲਾਜ਼ਮੀ ਕਰ ਦਿੱਤਾ ਗਿਆ ਹੈ।

  2. ਨੈਸ਼ਲਲ ਹਾਈਵੇਅਜ਼ ‘ਤੇ ਬਲੈਕ ਸਪੋਟ/ਦੁਰਘਟਨਾ ਸਥਾਨਾਂ ਦੀ ਪਹਿਚਾਣ ਅਤੇ ਸੁਧਾਰ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ।

  3. ਆਰਐੱਸਏ ਅਤੇ ਹੋਰ ਸੜਕ ਸੁਰੱਖਿਆ ਸਬੰਧੀ ਕਾਰਜਾਂ ਦੀ ਦੇਖਭਾਲ ਲਈ ਮੰਤਰਾਲੇ ਦੇ ਤਹਿਤ ਸੜਕ ਮਾਲਕੀ ਵਾਲੀਆਂ ਏਜੰਸੀਆਂ ਦੇ ਹਰੇਕ ਖੇਤਰੀ ਦਫ਼ਤਰ ਵਿੱਚ ਸੜਕ ਸਰੁੱਖਿਆ ਅਧਿਕਾਰੀ (ਆਰਐੱਸਓ) ਨੂੰ ਨਿਯੁਕਤ ਕੀਤਾ ਗਿਆ ਹੈ।

  4. ਮੰਤਰਾਲਾ ਦੇਸ਼ ਭਰ ਵਿੱਚ ਸੜਕ ਦੁਰਘਟਨਾਵਾਂ ਦੇ ਅੰਕੜਿਆਂ ਦੀ ਰਿਪੋਰਟਿੰਗ, ਪ੍ਰਬੰਧਨ ਅਤੇ ਵਿਸ਼ਲੇਸ਼ਣ ਦੇ ਲਈ ਇੱਕ ਕੇਂਦਰੀ ਸਟੋਰ ਸਥਾਪਿਤ ਕਰਨ ਲਈ ਇਲੈਕਟ੍ਰੋਨਿਕ ਵਿਸਤ੍ਰਿਤ ਦੁਰਘਟਨਾ ਰਿਪਰੋਟ (ਈ-ਡੀਏਆਰ) ਪ੍ਰੋਜੈਕਟ ਦਾ ਸੰਚਾਲਨ ਕਰਦਾ ਹੈ।

  5. ਮੰਤਰਾਲੇ ਨੇ ਡ੍ਰਾਈਵਰਾਂ ਨੂੰ ਬਿਹਤਰ ਵਿਜ਼ੀਬਿਲਟੀ ਅਤੇ ਸਹਿਜ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਸਰਵੋਤਮ ਪ੍ਰਥਾਵਾਂ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਸ਼ਾਮਲ ਕਰ ਕੇ ਐਕਸਪ੍ਰੈੱਸਵੇਅ ਅਤੇ ਰਾਸ਼ਟਰੀ ਰਾਜ ਮਾਰਗਾਂ ‘ਤੇ ਸਾਈਨੇਜ ਦੇ ਪ੍ਰਾਵਧਾਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

  6. ਸਮੇਂ-ਸਮੇਂ ‘ਤੇ ਕੇਂਦਰ ਸਰਕਾਰ ਦੁਆਰਾ ਨਿਰਧਾਰਿਤ ਸੜਕ ਦੇ ਸੁਰੱਖਿਆ ਮਾਪਦੰਡਾਂ ਦੇ ਡਿਜ਼ਾਈਨ ਜਾਂ  ਨਿਰਮਾਣ ਜਾਂ ਰੱਖ-ਰਖਾਅ ਲਈ ਕਿਸੇ ਵੀ ਮਨੋਨੀਤ ਅਥਾਰਿਟੀ, ਠੇਕੇਦਾਰ, ਸਲਾਹਕਾਰ ਜਾਂ ਰਿਆਇਤਕਰਤਾ ਦੀ ਜ਼ਿੰਮੇਵਾਰੀ ਲਈ ਮੋਟਰ ਵਾਹਨ ਐਕਟ, 1988 ਵਿੱਚ ਪ੍ਰਾਵਧਾਨ ਕੀਤੇ ਗਏ ਹਨ।

 

2. ਵਾਹਨ ਇੰਜੀਨੀਅਰਿੰਗ:

ਮੰਤਰਾਲੇ ਨੇ ਵਾਹਨਾਂ ਨੂੰ ਸੁਰੱਖਿਅਤ ਬਣਾਉਣ ਲਈ ਵੱਖ-ਵੱਖ ਪਹਿਲਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਹੇਠ ਲਿਖਿਆਂ ਸ਼ਾਮਲ ਹਨ:-

 

  1. ਵਾਹਨ ਦੀ ਅਗਲੀ ਸੀਟ ‘ਤੇ ਡਰਾਈਵਰ ਦੇ ਨਾਲ ਬੈਠੇ ਯਾਤਰੀ ਲਈ ਏਅਰਬੈਗ ਦਾ ਲਾਜ਼ਮੀ ਪ੍ਰਾਵਧਾਨ।

  2. ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੋਟਰ ਸਾਈਕਲ ਚਲਾਉਣ ਜਾਂ ਲੈ ਜਾਣ ਲਈ ਸੁਰੱਖਿਆ ਉਪਾਵਾਂ ਨਾਲ ਸਬੰਧਿਤ ਨਿਰਧਾਰਿਤ ਮਾਪਦੰਡ। ਇਹ ਸੁਰੱਖਿਆ ਹਾਰਨੈਂਸ, ਕਰੈਸ਼ ਹੈਲਮੇਟ ਦੇ ਉਪਯੋਗ ਨੂੰ ਵੀ ਦਰਸ਼ਾਉਂਦਾ ਹੈ ਅਤੇ ਗਤੀ ਨੂੰ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਸੀਮਿਤ ਕਰਦਾ ਹੈ।

  3. ਹੇਠ ਲਿਖੀਆਂ ਸੂਚੀਬੱਧ ਸੁਰੱਖਿਆ ਟੈਕਨੋਲੋਜੀਆਂ ਦੇ ਫਿਟਮੈਂਟ ਲਈ ਲਾਜ਼ਮੀ ਪ੍ਰਾਵਧਾਨ:-

ਐੱਮ 1 ਸ਼੍ਰੇਣੀ ਦੇ ਵਾਹਨਾਂ ਲਈ:

 

∙          ਡਰਾਈਵਰ ਅਤੇ ਸਹਿ-ਡਰਾਈਵਰ ਲਈ ਸੀਟ ਬੈਲਟ ਰੀਮਾਈਂਡਰ (ਐੱਸਬੀਆਰ)।

∙        ਸ੍ਰੈਟਲ ਲੌਕਿੰਗ ਸਿਸਟਮ ਲਈ ਮੈਨੁਅਲ ਓਵਰਰਾਈਡ

∙        ਓਵਰ ਸਪੀਡ ਚੇਤਾਵਨੀ ਪ੍ਰਣਾਲੀ

ਸਾਰੇ ਐੱਮ ਅਤੇ ਐੱਨ ਸ਼੍ਰੇਣੀ ਦੇ ਵਾਹਨਾਂ ਲਈ:

∙        ਰਿਵਰਸ ਪਾਰਕਿੰਗ ਅਲਰਟ ਸਿਸਟਮ

  iv.        ਐੱਲ ਦੀਆਂ ਕੁਝ ਸ਼੍ਰੇਣੀਆਂ ਲਈ ਲਾਜ਼ਮੀ ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏਬੀਐੱਸ) [ ਚਾਰ ਪਹੀਆਂ ਤੋਂ ਘੱਟ ਮੋਟਰ ਵਾਹਨ ਅਤੇ ਇੱਕ ਕਵਾਡਰੀਸਾਈਕਲ ਸ਼ਾਮਲ ਹਨ] ਐੱਮ [ ਯਾਤਰੀਆਂ ਨੂੰ ਲੈ ਜਾਣ ਲਈ ਉਪਯੋਗ ਕੀਤੇ ਜਾਣ ਵਾਲੇ ਘੱਟ ਤੋਂ ਘੱਟ ਚਾਰ ਪਹੀਆਂ ਵਾਲੇ ਮੋਟਰ ਵਾਹਨ] ਅਤੇ ਐੱਨ [ ਘੱਟ ਤੋਂ ਘੱਟ ਚਾਰ ਪਹੀਆਂ ਵਾਲੇ ਮੋਟਰ ਵਾਹਨ ਸਮਾਨ ਲੈ ਜਾਣ ਲਈ ਉਪਯੋਗ ਕੀਤੇ ਜਾਣ ਵਾਲੇ ਚਾਰ ਪਹੀਏ, ਜੋ ਬੀਆਈਐੱਸ ਮਿਆਰਾਂ] ਸ਼੍ਰੇਣੀਆਂ ਵਿੱਚ ਨਿਰਧਾਰਿਤ ਸ਼ਰਤਾਂ ਦੇ ਅਧੀਨ, ਸਮਾਨ ਦੇ ਇਲਾਵਾ ਵਿਅਕਤੀਆਂ ਨੂੰ ਵੀ ਲੈ ਜਾ ਸਕਦੇ ਹਨ।

   v.        ਦੋ ਪਹੀਆ, ਤਿੰਨ ਪਹੀਆ, ਕਵਾਡਰੀਸਾਈਕਲਾਂ, ਫਾਇਰ ਟੈਂਡਰਾਂ, ਐਂਬੂਲੈਂਸਾਂ ਅਤੇ ਪੁਲਿਸ ਵਾਹਨਾਂ ਨੂੰ ਛੱਡ ਕੇ, ਸਾਰੇ ਟ੍ਰਾਂਸਪੋਰਟ ਵਾਹਨਾਂ ਵਿੱਚ ਲਾਜ਼ਮੀ ਗਤੀ ਸੀਮਿਤ ਕਾਰਜ/ਗਤੀ ਸੀਮਿਤ ਉਪਕਰਣ।

  vi.        ਆਟੋਮੇਟਿਵ ਟੈਸਟਿੰਗ ਸਟੇਸ਼ਨਾਂ ਦੀ ਮਾਨਤਾ, ਨਿਯਮ ਅਤੇ ਨਿਰਯੰਤਣ ਲਈ ਨਿਯਮ ਪ੍ਰਕਾਸ਼ਿਤ ਕੀਤੇ ਗਏ, ਜੋ ਸਵੈਚਾਲਿਤ ਉਪਕਰਣਾਂ ਰਾਹੀਂ ਵਾਹਨਾਂ ਦੇ ਫਿਟਨੈਸ ਟੈਸਟਿੰਗ ਦੀ ਪ੍ਰਕਿਰਿਆ ਅਤੇ ਏਟੀਐੱਸ ਦੁਆਰਾ ਫਿਟਨੈਸ ਸਰਟੀਫਿਕੇਟ ਦੇਣ ਦੀ ਪ੍ਰਕਿਰਿਆ ਨੂੰ ਪਰਿਭਾਸ਼ਿਤ ਕਰਦੇ ਹਨ।

 

 vii.        ਇਨਸੈਂਟਿਵਸ/ਡੀ-ਇਨਸੈਂਟਿਵਸ ਦੇ ਅਧਾਰ ‘ਤੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਪੁਰਾਣੇ, ਅਣਉਚਿਤ ਵਾਹਨਾਂ ਨੂੰ ਪੜਾਅਵਾਰ ਤਰੀਕੇ ਨਾਲ ਹਟਾਉਣ ਲਈ ਇੱਕ ਈਕੋਸਿਸਟਮ ਬਣਾਉਣ ਲਈ ਵਾਹਨ ਸਕ੍ਰੈਪਿੰਗ ਨੀਤੀ ਤਿਆਰ ਕੀਤੀ ਗਈ ਹੈ। 

 

viii.        ਸਵੈਚਾਲਿਤ ਪ੍ਰਣਾਲੀ ਰਾਹੀਂ ਵਾਹਨਾਂ ਦੀ ਫਿਟਨੈਸ ਦਾ ਟੈਸਟ ਕਰਨ ਲਈ ਕੇਂਦਰੀ ਸਹਾਇਤਾ ਦੇ ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇੱਕ ਮਾਡਲ ਨਿਰੀਖਣ ਅਤੇ ਪ੍ਰਮਾਣਨ ਕੇਂਦਰ ਸਥਾਪਿਤ ਕਰਨ ਦੀ ਯੋਜਨਾ।

 

  ix.        ਯਾਤਰੀ ਕਾਰਾਂ ਦੀ ਸੁਰੱਖਿਆ ਰੇਟਿੰਗ ਦੀ ਧਾਰਨਾ ਨੂੰ ਪੇਸ਼ ਕਰਨਾ ਅਤੇ ਉਪਭੋਗਤਾਵਾਂ ਨੂੰ ਸੂਚਿਤ ਫੈਸਲੇ ਲੈਣ ਲਈ ਸਸ਼ਕਤ ਬਣਾਉਣ ਲਈ ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ਬੀਐੱਨਸੀਏਪੀ) ਦੇ ਸਬੰਧ ਵਿੱਚ ਨਿਯਮ ਪ੍ਰਕਾਸ਼ਿਤ ਕੀਤੇ ਗਏ।

 

3.   ਇਨਫੋਰਸਮੈਂਟ:

 

  1. ਮੋਟਰ ਵਾਹਨ (ਸੰਸ਼ੋਧਨ) ਐਕਟ, 2019 ਲਾਗੂ ਹੋਣ ਦੇ ਬਾਅਦ, ਪਾਲਣਾ ਸੁਨਿਸ਼ਚਿਤ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ ਰੋਕਥਾਮ ਵਧਾਉਣ ਅਤੇ ਟੈਕਨੋਲੋਜੀ ਦੇ ਉਪਯੋਗ ਰਾਹੀਂ ਸਖਤੀ ਨਾਲ ਲਾਗੂ ਕਰਨ ਲਈ ਸਖਤ ਸਜਾ ਦਾ ਪ੍ਰਾਵਧਾਨ ਹੈ।

  2. ਮੰਤਰਾਲੇ ਨੇ ਸੜਕ ਸੁਰੱਖਿਆ ਦੀ ਇਲੈਕਟ੍ਰੋਨਿਕ ਨਿਗਰਾਨੀ ਅਤੇ ਲਾਗੂ ਕਰਨ ਲਈ ਨਿਯਮ ਜਾਰੀ ਕੀਤੇ ਹਨ। ਨਿਯਮ ਰਾਸ਼ਟਰੀ ਰਾਜਮਾਰਗਾਂ, ਰਾਜ ਮਾਰਗਾਂ ਅਤੇ ਦਸ ਲੱਖ ਤੋਂ ਅਧਿਕ ਆਬਾਦੀ ਵਾਲੇ ਸ਼ਹਿਰਾਂ ਵਿੱਚ ਮਹੱਤਵਪੂਰਨ ਜੰਕਸ਼ਨਾਂ ‘ਤੇ ਉੱਚ ਜੋਖਮ ਅਤੇ ਉੱਚ ਘਣਤਾ ਵਾਲੇ ਕੋਰੀਡੋਰਸ ‘ਤੇ ਇਲੈਕਟ੍ਰੋਨਿਕ ਇਨਫੋਰਸਮੈਂਟ ਇੰਟਰਮੈਂਟਸ ਲਗਾਉਣ ਲਈ ਵਿਸਤ੍ਰਿਤ ਪ੍ਰਾਵਧਾਨਾਂ ਨੂੰ ਦਰਸਾਉਂਦੇ ਹਨ। 

4.   ਐਮਰਜੈਂਸੀ ਕੇਅਰ:

 

  1. ਮੰਤਰਾਲਾ  ਨੇਕ ਦਿਲ ਲੋਕਾਂ ਦੀ ਸੁਰੱਖਿਆ ਦੇ ਪ੍ਰਤੀਬੱਧ ਹੈ, ਜੋ ਸਦਭਾਵਨਾ ਨਾਲ, ਸਵੈ-ਇੱਛਾ ਨਾਲ ਅਤੇ ਬਿਨਾਂ ਕਿਸੇ ਪੁਰਸਕਾਰ ਜਾਂ ਮੁਆਵਜ਼ੇ ਦੀ ਉਮੀਦ ਦੇ ਪੀੜ੍ਹਤ ਨੂੰ ਦੁਰਘਟਨਾ ਸਥਾਨ ‘ਤੇ ਐਮਰਜੈਂਸੀ ਮੈਡੀਕਲ ਜਾਂ ਗੈਰ-ਮੈਡੀਕਲ ਦੇਖਭਾਲ ਜਾਂ ਸਹਾਇਤਾ ਪ੍ਰਦਾਨ ਕਰਦੇ ਹਨ ਜਾਂ ਅਜਿਹੇ ਪੀੜ੍ਹਤ ਨੂੰ ਹਸਪਤਾਲ ਪਹੁੰਚਾਉਂਦੇ ਹਨ।

  2.  ਮੰਤਰਾਲੇ ਨੇ ਹਿਟ ਐਂਡ ਰਨ ਮੋਟਰ ਦੁਰਘਟਨਾਵਾਂ ਦੇ ਪੀੜ੍ਹਤਾਂ ਲਈ ਮੁਆਵਜ਼ਾ (ਗੰਭੀਰ ਚੋਟ ਲਈ 12,500 ਰੁਪਏ ਤੋਂ 50,000 ਰੁਪਏ ਅਤੇ ਮੌਤ ਲਈ 25,000 ਰੁਪਏ ਤੋਂ 2,00,000 ਰੁਪਏ) ਵਧਾ ਦਿੱਤਾ ਹੈ।

  3. ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ ਰਾਸ਼ਟਰੀ ਰਾਜਮਾਰਗਾਂ ਦੇ ਪੂਰੇ ਕੋਰੀਡੋਰਸ ‘ਤੇ ਟੋਲ ਪਲਾਜ਼ਾ ‘ਤੇ ਪੈਰਾ ਮੈਡੀਕਲ ਸਟਾਫ/ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ/ਨਰਸ ਦੇ ਨਾਲ ਐਂਬੂਲੈਂਸਾਂ ਲਈ ਪ੍ਰਾਵਧਾਨ ਕੀਤਾ ਹੈ।

ਇਹ ਜਾਣਕਾਰੀ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ



(Release ID: 1990182) Visitor Counter : 54


Read this release in: English , Urdu , Hindi