ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਜੈਸਲਮੇਰ ਵਿੱਚ ਆਯੋਜਿਤ ਲਖਪਤੀ ਦੀਦੀ ਸੰਮੇਲਨ ਵਿੱਚ ਹਿੱਸਾ ਲਿਆ

Posted On: 23 DEC 2023 8:13PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਦਸੰਬਰ, 2023) ਨੂੰ ਰਾਜਸਥਾਨ ਦੇ ਜੈਸਲਮੇਰ ਵਿੱਚ ਆਯੋਜਿਤ ਲਖਪਤੀ ਦੀਦੀ ਸੰਮੇਲਨ ਵਿੱਚ ਹਿੱਸਾ ਲਿਆ

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਬਹੁਤ ਖੁਸ਼ ਹਨ ਤਾਕਿ ਸਵੈਮ ਸਹਾਇਤਾ ਗਰੁੱਪ ਸਮਾਜ ਦੇ ਵੰਚਿਤ ਅਤੇ ਪਿਛੜੇ ਵਰਗਾਂ, ਖਾਸ ਤੌਰ ‘ਤੇ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਸਾਡਾ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ। ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ, ਆਤਮਨਿਰਭਰ ਹੋਣਾ ਬਹੁਤ ਮਹੱਤਵਪੂਰਨ ਹੈ। ਲੇਕਿਨ ਇਹ ਕੇਵਲ ਤਦ ਸੰਭਵ ਹੋਵੇਗਾ ਜਦੋਂ ਦੇਸ਼ ਦੀ ਹਰ ਮਹਿਲਾ ਆਤਮਨਿਰਭਰ ਅਤੇ ਸਸ਼ਕਤ ਹੋਵੇ

ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਅਤੇ ਕਾਰਜਬਲ ਵਿੱਚ ਮਹਿਲਾਵਾਂ ਦੀ ਸਮਾਨ ਭਾਗੀਦਾਰੀ ਸਮਾਜਿਕ ਅਤੇ ਆਰਥਿਕ ਪ੍ਰਗਤੀ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਕੋਈ ਵੀ ਦੇਸ਼ ਆਪਣੀ 50 ਫੀਸਦੀ ਜਨਸੰਖਿਆ ਦੀ ਉਪੇਕਸ਼ਾ ਕਰਕੇ ਪ੍ਰਗਤੀਸ਼ੀਲ ਨਹੀਂ ਹੋ ਸਕਦਾ। ਮਹੱਤਵਪੂਰਨ ਅੰਤਰਰਾਸ਼ਟਰੀ ਅਧਿਐਨਾਂ ਅਤੇ ਮੁਲਾਕਣਾਂ ਨੇ ਇਸ ‘ਤੇ ਚਾਨਣਾ ਪਾਇਆ ਹੈ ਕਿ ਜਦੋਂ ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਪੁਰਸ਼ਾਂ ਦੇ ਸਮਾਨ ਹੋਵੇ ਤਾਂ ਭਾਰਤ ਦੀ ਜੀਡੀਪੀ ਵਿੱਚ ਜ਼ਿਕਰਯੋਗ ਵਾਧਾ ਹੋ ਸਕਦਾ ਹੈ

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਹੀ ਹੈ ਕਿ ਮਹਿਲਾਵਾਂ ਨੂੰ ਅਧਿਕ ਆਰਥਿਕ ਸਵੈਮ ਸਹਾਇਤਾ, ਵਿਅਕਤੀਗਤ ਸੁਤੰਤਰਤਾ ਅਤੇ ਰਾਜਨੀਤਕ ਸ਼ਕਤੀ ਪ੍ਰਾਪਤ ਹੋਵੇ। ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੇ ਰੋਜ਼ਗਾਰ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਕਈ ਕਦਮ ਉਠਾਏ ਗਏ ਹਨ। ਕਿਰਤ ਕਾਨੂੰਨਾਂ ਵਿੱਚ ਅਨੇਕ ਰੱਖਿਆਤਮਕ ਅਤੇ ਸਹਾਇਕ ਪ੍ਰਾਵਧਾਨ ਸ਼ਾਮਲ ਕੀਤੇ ਗਏ ਹਨ। ਸਰਕਾਰ ਦੀਆਂ ਕਈ ਯੋਜਨਾਵਾਂ ਮਹਿਲਾਵਾਂ ਦੇ ਜੀਵਨ ਪੱਧਰ ਨੂੰ ਵਧਾਉਣ ਵਿੱਚ ਸਹਾਇਕ ਸਿੱਧ ਹੋਈਆਂ ਹਨ। ਸਰਕਾਰ ਨੇ ਵੀ ਰਾਜਨੀਤਕ ਭਾਗੀਦਾਰੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਪ੍ਰਮੁੱਖ ਕਦਮ ਉਠਾਏ ਹਨ ਹੁਣ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਪਾਸ ਕੀਤਾ ਗਿਆ ਹੈ ਜਿਸ ਵਿੱਚ ਮਹਿਲਾਵਾਂ ਦੇ ਲਈ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਇੱਕ ਤਿਹਾਈ ਸਥਾਨ ਰਾਖਵਾਂਕਰਣ ਕਰਨ ਦਾ ਪ੍ਰਾਵਧਾਨ ਹੈ। ਲੇਕਿਨ, ਮਹਿਲਾ ਸਸ਼ਕਤੀਕਰਣ ਦੀ ਯਾਤਰਾ ਵਿੱਚ ਹੁਣ ਇੱਕ ਲੰਬੇ ਸਫ਼ਰ ‘ਤੇ ਜਾਣਾ ਹੈ। ਜਦੋਂ ਅੱਜ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਲਿੰਗ ਅਧਾਰਿਤ ਪ੍ਰਾਥਮਿਕਤਾ ਜਿਹੀਆਂ ਸਮੱਸਿਆਵਾਂ ਬਣੀਆਂ ਹੋਈਆਂ ਹਨ। ਮਹਿਲਾਵਾਂ ਨੂੰ ਸਵਾਮਿਤਵ ਅਤੇ ਸੰਪਤੀ ਦੇ ਅਧਿਕਾਰ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ, ਜਿਸ ਦੇ ਕਾਰਨ ਉਨ੍ਹਾਂ ਨੂੰ ਉਧਾਰ ਅਰਥਾਤ ਕਰਜ਼ਾ ਪ੍ਰਾਪਤ ਕਰਨ ਵਿੱਚ ਕਠਿਨਾਈ ਹੁੰਦੀ ਹੈ

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੇਸ਼ ਦਾ ਹਰੇਕ ਨਾਗਰਿਕ ਆਰਥਿਕ ਅਤੇ ਸਮਾਜਿਕ ਰੂਪ ਨਾਲ ਸਸ਼ਕਤ ਹੋਵੇ। ਇਸ ਦੇ ਲਈ ਜ਼ਰੂਰੀ ਹੈ ਕਿ ਜੈਂਡਰ ਅੰਤਰ ਦੀ ਦਰਾਰ ਨੂੰ ਜਿੰਨਾ ਜਲਦੀ ਹੋ ਸਕੇ ਭਰਿਆ ਜਾਵੇ। ਇਹ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਮਹਿਲਾਵਾਂ ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਅਤੇ ਮਹਿਲਾ ਅਗਵਾਈ ਵਾਲੇ ਵਿਕਾਸ ਦੇ ਵਿਚਾਰ ਨੂੰ ਲਾਗੂ ਕਰਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਲਖਪਤੀ ਦੀਦੀ ਸੰਮੇਲਨ ਮਹਿਲਾ ਸਸ਼ਕਤੀਕਰਣ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਵੇਗਾ

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ-

 

 

***

ਡੀਐੱਸ/ਏਕੇ


(Release ID: 1990176) Visitor Counter : 89


Read this release in: English , Urdu , Hindi