ਟੈਕਸਟਾਈਲ ਮੰਤਰਾਲਾ
azadi ka amrit mahotsav

ਟੈਕਸਟਾਈਲ ਮੰਤਰਾਲੇ ਨੇ ਜੂਟ ਕਿਸਾਨਾਂ ਦੀ ਸੁਵਿਧਾ ਲਈ “ ਪਾਟ-ਮਿਤਰੋ” ਐਪਲੀਕੇਸ਼ਨ ਲਾਂਚ ਕੀਤਾ


ਐਪਲੀਕੇਸ਼ਨ ਨੂੰ ਜੂਟ ਕਾਰਪੋਰੇਸ਼ਨ ਆਵ੍ ਇੰਡੀਆ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ, ਜੋ 40 ਲੱਖ ਜੂਟ ਕਿਸਾਨ ਪਰਿਵਾਰਾਂ ਨੂੰ ਐੱਮਐੱਸਪੀ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ।

Posted On: 21 DEC 2023 4:34PM by PIB Chandigarh

ਜੂਟ ਕਿਸਾਨਾਂ ਨੂੰ ਐੱਮਐੱਸਪੀ ਅਤੇ ਖੇਤੀਬਾੜੀ ਵਿਗਿਆਨ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ, ਟੈਕਸਟਾਈਲ ਮੰਤਰਾਲੇ ਨੇ ਅੱਜ ‘ਜੂਟ ਸਿੰਪੋਜ਼ੀਅਮ’ ਦੌਰਾਨ ਜੂਟ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ(ਜੇਸੀਆਈ) ਦੁਆਰਾ ਵਿਕਸਿਤ ਇੱਕ ਮੋਬਾਈਲ ਐਪਲੀਕੇਸ਼ਨ “ਪਾਟ-ਮਿਤਰੋ” ਲਾਂਚ ਕੀਤਾ। ਟੈਕਸਟਾਈਲ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਨੇ ਇਹ ਐਪਲੀਕੇਸ਼ਨ ਲਾਂਚ ਕੀਤਾ, ਜੋ 6 ਭਾਸ਼ਾਵਾਂ ਵਿੱਚ ਉਪਲਬਧ ਹੈ।

ਐਪਲੀਕੇਸ਼ਨ ਨੂੰ ਗੂਗਲ ਪਲੇ ਸਟੋਰ ਤੋਂ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਉਪਭੋਗਤਾਵਾਂ ਲਈ ਐਪਲੀਕੇਸ਼ਨ ਦੀਆਂ ਸਾਰੀਆਂ ਕਾਰਜਕੁਸ਼ਲਤਾਵਾਂ ਮੁਫ਼ਤ ਉਪਲਬਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ, ਐਪ ਵਿੱਚ ਨਵੀਨਤਮ ਖੇਤੀ ਪ੍ਰਣਾਲੀਆਂ ਅਤੇ ਬੁਨਿਆਦੀ ਸਮਰਥਨ ਮੁੱਲ (ਐੱਮਐੱਸਪੀ)ਜੂਟ ਸ਼੍ਰੇਣੀ ਮਿਆਰੀ, 'ਜੂਟ-ਆਈਕੇਅਰਜਿਹੀਆਂ ਕਿਸਾਨ-ਕੇਂਦ੍ਰਿਤ ਯੋਜਨਾਵਾਂ, ਮੌਸਮ ਦੀ ਭਵਿੱਖਵਾਣੀ, ਜੇਸੀਆਈ ਦੇ ਖਰੀਦ ਕੇਂਦਰਾਂ ਦੇ ਸਥਾਨ, ਸਰਕਾਰੀ ਖਰੀਦ ਦੀਆਂ ਨੀਤੀਆਂ ਆਦਿ ਵੀ ਉਪਲਬਧ ਕਰਵਾਈਆਂ ਗਈਆਂ ਹਨ । ਕਿਸਾਨ ਐੱਮਐੱਸਪੀ ਦੇ ਤਹਿਤ ਜੇਸੀਆਈ ਨੂੰ ਵੇਚੇ ਗਏ ਕੱਚੇ ਜੂਟ ਦੇ ਆਪਣੇ ਭੁਗਤਾਨ ਦੀ ਸਥਿਤੀ ਸਬੰਧੀ ਅੱਪਡੇਟ ਜਾਣਕਾਰੀ ਵੀ ਪ੍ਰਾਪਤ ਕਰ ਸਕਣਗੇ। ਮੋਬਾਈਲ ਐਪਲੀਕੇਸ਼ਨ “ਪਾਟ-ਮਿਤਰੋ” ਰਾਹੀਂ ਕਿਸਾਨਾਂ ਦੇ ਸਵਾਲਾਂ ਲਈ ਚੈਟਬੋਟ ਜਿਹੀ ਨਵੀਨਤਮ ਟੈਕਨੋਲੋਜੀ ਸੁਵਿਧਾ ਵੀ ਸ਼ਾਮਲ ਕੀਤੀ ਗਈ ਹੈ।

ਜੂਟ ਜੀਓਟੈਕਸਟਾਈਲ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ, ਜੂਟ ਅਧਾਰਿਤ ਤਕਨੀਕੀ ਟੈਕਸਟਾਈਲ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਲੋਕਪ੍ਰਿਅ ਬਣਾਉਣ ਲਈ ‘ਜੂਟ ਸਿੰਪੋਜ਼ੀਅਮ’ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਮੰਤਰਾਲਿਆਂ ਅਤੇ ਖੋਜ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਅਧਿਕ ਜਾਣਕਾਰੀ ਲਈ, ਕਿਰਪਾ www.jutecorp.in.ਦੇਖੋ।

 

******

ਏਡੀ/ਐੱਨਐੱਸ


(Release ID: 1989851) Visitor Counter : 81


Read this release in: English , Urdu , Hindi