ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਅਟਲ ਜਯੋਤੀ ਯੋਜਨਾ ਤਹਿਤ ਸਟਰੀਟ ਲਾਈਟਾਂ ਲਗਾਉਣਾ

Posted On: 19 DEC 2023 5:32PM by PIB Chandigarh

ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ ਨੇ ਅਟਲ ਜਯੋਤੀ ਯੋਜਨਾ (ਏਜੇਏਵਾਈ) ਦੇ ਤਹਿਤ ਸਟਰੀਟ ਲਾਈਟਾਂ ਲਗਾਉਣ ਬਾਰੇ ਜਾਣਕਾਰੀ ਦਿੱਤੀ।

ਐੱਮਪੀਐੱਲਏਡੀਐੱਸ ਫੰਡ ਤੋਂ ਅੰਸ਼ਕ ਫੰਡਿੰਗ ਨਾਲ ਸੋਲਰ ਸਟ੍ਰੀਟ ਲਾਈਟਾਂ (ਐੱਸਐੱਸਐੱਲ) ਦੀ ਸਥਾਪਨਾ ਲਈ ਅਟਲ ਜਯੋਤੀ ਯੋਜਨਾ (ਏਜੇਏਵਾਈ) ਦਾ ਪੜਾਅ-1 ਸਤੰਬਰ 2016 ਵਿੱਚ 31.03.2018 ਤੱਕ ਲਾਗੂ ਕਰਨ ਲਈ ਸ਼ੁਰੂ ਕੀਤਾ ਗਿਆ ਸੀ। 31.3.2018 ਤੱਕ, ਏਜੇਏਵਾਈ ਪੜਾਅ -1 ਦੇ ਅਧੀਨ ਐੱਮਪੀਐੱਲਏਡੀਐੱਸ ਫੰਡ ਦੀ ਵਰਤੋਂ ਕਰਕੇ ਲਗਭਗ 1.45 ਲੱਖ ਐੱਸਐੱਸਐੱਲ ਦੀ ਸਥਾਪਨਾ ਲਈ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਵਲੋਂ ਮਨਜ਼ੂਰੀਆਂ ਜਾਰੀ ਕੀਤੀਆਂ ਗਈਆਂ ਸਨ। ਐੱਸਐੱਸਐੱਲਜ਼ ਦੀ ਸਥਾਪਨਾ ਲਈ ਮਨਜ਼ੂਰ ਸਮਾਂ-ਸੀਮਾਵਾਂ ਦੇ ਅੰਦਰ, ਕੁੱਲ 1.35 ਲੱਖ ਐੱਸਐੱਸਐੱਲਜ਼ ਸਥਾਪਿਤ ਕੀਤੇ ਜਾ ਸਕਦੇ ਹਨ।

ਅਟਲ ਜਯੋਤੀ ਯੋਜਨਾ (ਏਜੇਏਵਾਈ) ਦਾ ਪੜਾਅ-2 ਦਸੰਬਰ 2018 ਵਿੱਚ ਇੱਕ ਸਾਲ ਦੀ ਮਿਆਦ ਦੇ ਅੰਦਰ ਲਾਗੂ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜਿਸਨੂੰ ਬਾਅਦ ਵਿੱਚ 31.3.2021 ਤੱਕ ਵਧਾ ਦਿੱਤਾ ਗਿਆ ਸੀ। ਹਾਲਾਂਕਿ, ਕੋਵਿਡ-19 ਦੇ ਫੈਲਣ ਕਾਰਨ, ਸਰਕਾਰ ਨੇ ਐੱਮਪੀਐੱਲਏਡੀਐੱਸ ਫੰਡ ਨੂੰ ਦੋ ਸਾਲਾਂ ਵਿੱਤੀ ਵਰ੍ਹੇ 2020-21 ਅਤੇ ਵਿੱਤੀ ਵਰ੍ਹੇ 2021-22 ਲਈ ਮੁਅੱਤਲ ਕਰ ਦਿੱਤਾ ਸੀ ਅਤੇ ਇਸਦੇ ਅਨੁਸਾਰ, ਏਜੇਏਵਾਈ ਪੜਾਅ -2, ਜੋ ਕਿ ਅੰਸ਼ਕ ਤੌਰ 'ਤੇ ਐੱਮਪੀਐੱਲਏਡੀਐੱਸ ਫੰਡ ਰਾਹੀਂ ਦਿੱਤਾ ਗਿਆ ਸੀ, ਨੂੰ ਨਵੀਆਂ ਪਾਬੰਦੀਆਂ ਤਹਿਤ 01.04.2020 ਤੋਂ ਬੰਦ ਕਰ ਦਿੱਤਾ ਗਿਆ।

31.3.2020 ਤੱਕ, ਏਜੇਏਵਾਈ ਪੜਾਅ-2 ਦੇ ਤਹਿਤ ਐੱਮਪੀਐੱਲਏਡੀਐੱਸ ਫੰਡ ਦੀ ਵਰਤੋਂ ਕਰਕੇ ਲਗਭਗ 1.50 ਲੱਖ ਸੋਲਰ ਸਟ੍ਰੀਟ ਲਾਈਟਾਂ (ਐੱਸਐੱਸਐੱਲ) ਦੀ ਸਥਾਪਨਾ ਲਈ ਸੰਬੰਧਿਤ ਡੀਐੱਮ ਵਲੋਂ ਮਨਜ਼ੂਰੀਆਂ ਜਾਰੀ ਕੀਤੀਆਂ ਗਈਆਂ ਸਨ। ਕੋਵਿਡ-19 ਪਾਬੰਦੀਆਂ ਅਤੇ ਸਪਲਾਈ ਲੜੀ ਦੀ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਐੱਸਐੱਸਐੱਲਜ਼ ਦੀ ਪ੍ਰਵਾਨਿਤ ਮਾਤਰਾ ਦੀ ਸਥਾਪਨਾ ਨੂੰ ਪਹਿਲਾਂ 31.12.2021 ਤੱਕ ਵਧਾਇਆ ਗਿਆ ਸੀ ਅਤੇ ਇਸ ਤੋਂ ਬਾਅਦ, ਅੰਤ ਵਿੱਚ 30.6.2022 ਤੱਕ ਵਧਾ ਦਿੱਤਾ ਗਿਆ ਸੀ। ਵਧੀ ਹੋਈ ਮਿਆਦ ਦੇ ਅੰਦਰ, ਏਜੇਏਵਾਈ ਪੜਾਅ-2 ਦੇ ਤਹਿਤ ਲਗਭਗ 1.37 ਲੱਖ ਐੱਸਐੱਸਐੱਲਜ਼ ਸਥਾਪਿਤ ਕੀਤੇ ਗਏ ਹਨ।

ਅਧੂਰੀਆਂ ਸਥਾਪਨਾਵਾਂ ਲਈ, ਸਕੀਮ ਲਈ ਲਾਗੂ ਕਰਨ ਵਾਲੀ ਏਜੰਸੀ ਈਈਐੱਸਐੱਲ ਵਲੋਂ ਦੱਸੇ ਗਏ ਮੁੱਖ ਕਾਰਨਾਂ ਵਿੱਚ ਉਨ੍ਹਾਂ ਸਾਈਟਾਂ ਦੀ ਪੁਸ਼ਟੀ ਕਰਨ ਵਿੱਚ ਦੇਰੀ, ਜਿੱਥੇ ਐੱਸਐੱਸਐੱਲਜ਼ ਸਥਾਪਿਤ ਕਰਨਾ, ਐੱਮਪੀਐੱਲਏਡੀਐੱਸ ਤੋਂ ਫੰਡ ਜਾਰੀ ਕਰਨ ਵਿੱਚ ਦੇਰੀ ਆਦਿ ਸ਼ਾਮਲ ਹਨ।

ਏਜੇਏਵਾਈ ਦੀ ਸਮਾਨ ਤਰਜ਼ 'ਤੇ ਸੋਲਰ ਸਟਰੀਟ ਲਾਈਟਾਂ ਪ੍ਰਦਾਨ ਕਰਨ ਸਮੇਤ ਇੱਕ ਪ੍ਰਸਤਾਵ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਵਿਚਾਰ ਅਧੀਨ ਹੈ।

ਇਹ ਜਾਣਕਾਰੀ ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ 19 ਦਸੰਬਰ, 2023 ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

************

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ


(Release ID: 1988997) Visitor Counter : 49


Read this release in: English , Urdu , Hindi