ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਪਿਛਲੇ ਨੌਂ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਲਿਆਂਦੇ ਗਏ ਸ਼ਾਸਨ ਸੁਧਾਰਾਂ ਦੀ ਇੱਕ ਲੜੀ ਤੋਂ ਬਾਅਦ ਕਾਰਜ ਸੱਭਿਆਚਾਰ ਵਿੱਚ ਬਦਲਾਅ ਦੀ ਸ਼ਲਾਘਾ ਕੀਤੀ
ਹਾਲ ਹੀ ਦੇ ਵਰ੍ਹਿਆਂ ਵਿੱਚ ਸੁਸ਼ਾਸਨ ਵਿੱਚ ਸ਼ੁਰੂ ਕੀਤੀਆਂ ਗਈਆਂ ਸਰਵੋਤਮ ਪ੍ਰਥਾਵਾਂ ਸਾਡੇ ਅੰਦਰ ਅਤੇ ਸਾਡੇ ਵਿਜ਼ਨ ਵਿੱਚ ਬਦਲਾਅ ਨੂੰ ਦਰਸਾਉਂਦੀਆਂ ਹਨ: ਡਾ. ਜਿਤੇਂਦਰ ਸਿੰਘ
ਇਨ੍ਹਾਂ ਸੁਸ਼ਾਸਨ ਸੁਧਾਰਾਂ ਦਾ ਦੀਰਘਕਾਲੀ ਸਮਾਜਿਕ-ਆਰਥਿਕ ਪ੍ਰਭਾਵ ਵੀ ਹੈ: ਡਾ. ਜਿਤੇਂਦਰ ਸਿੰਘ
“ਪ੍ਰਧਾਨ ਮੰਤਰੀ ਮੋਦੀ ਨੇ ਕਾਰਜਕਾਰੀ ਅਤੇ ਰਾਜਨੀਤੀ ਦੋਵਾਂ ਵਿੱਚ ਕਾਰਜ ਸੱਭਿਆਚਾਰ ਵਿੱਚ ਇੱਕ ਸਪਸ਼ਟ ਬਦਲਾਅ ਦੀ ਸ਼ੁਰੂਆਤ ਕੀਤੀ ਹੈ। ਆਮ ਆਦਮੀ ਤੱਕ ਸੇਵਾਵਾਂ ਦੀ ਪਹੁੰਚ ਅਤੇ ਪਾਰਦਰਸ਼ਿਤਾ ਹਾਸਲ ਕਰਨ ਲਈ ਟੈਕਨੋਲੋਜੀ ਦਾ ਅਧਿਕਤਮ ਉਪਯੋਗ ਕੀਤਾ ਜਾ ਰਿਹਾ ਹੈ: ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਸੁਸ਼ਾਸਨ ਸਪਤਾਹ 2023 ਸਮਾਰੋਹ ਦਾ ਉਦਘਾਟਨ ਕੀਤਾ
Posted On:
19 DEC 2023 7:04PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ,ਡਾ ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ “ਸੁਸ਼ਾਸਨ ਸਪਤਾਹ 2023” ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪਿਛਲੇ ਨੌਂ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਲਿਆਂਦੇ ਗਏ ਸ਼ਾਸਨ ਸੁਧਾਰਾਂ ਦੀ ਇੱਕ ਲੜੀ ਦੇ ਬਾਅਦ ਕਾਰਜ ਸੱਭਿਆਚਾਰ ਵਿੱਚ ਆਏ ਬਦਲਾਅ ਦੀ ਸ਼ਲਾਘਾ ਕੀਤੀ।
ਮੰਤਰੀ ਜੀ ਨੇ ਕਿਹਾ, ਹਾਲ ਹੀ ਦੇ ਵਰ੍ਹਿਆਂ ਵਿੱਚ ਸੁਸ਼ਾਸਨ ਦੇ ਅਧੀਨ ਸ਼ੁਰੂ ਕੀਤੀਆਂ ਗਈਆਂ ਸਰਵੋਤਮ ਪ੍ਰਥਾਵਾਂ ਵੀ ਸਾਡੇ ਅੰਦਰ ਅਤੇ ਸਾਡੇ ਵਿਜ਼ਨ ਵਿੱਚ ਬਦਲਾਅ ਨੂੰ ਦਰਸਾਉਂਦੀਆਂ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਇਨ੍ਹਾਂ ਸੁਸ਼ਾਸਨ ਸੁਧਾਰਾਂ ਦਾ ਦੀਰਘਕਾਲੀ ਸਮਾਜਿਕ-ਆਰਥਿਕ ਪ੍ਰਭਾਵ ਵੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ‘ਮੈਕਸੀਮਮ ਗਵਰਨੈਂਸ, ਮਿਨੀਮਮ ਗਵਰਮੈਂਟ’ ਦੀ ਨੀਤੀ ਦੇ ਨਾਲ, ਸਰਕਾਰ ਅੱਜ ਆਮ ਆਦਮੀ ਦੇ ਲਈ ‘ਈਜ਼ ਆਵ੍ ਲਿਵਿੰਗ’ ਹਾਸਲ ਕਰਨ ਦੀ ਦਿਸ਼ਾ ਵਿੱਚ ਪਾਰਦਰਸ਼ਿਤਾ ਅਤੇ ਨਾਗਰਿਕ ਭਾਗੀਦਾਰੀ ਲੈ ਕੇ ਆਈ ਹੈ।
ਉਨ੍ਹਾਂ ਨੇ ਕਿਹਾ, “2014 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਗਜ਼ਟਿਡ ਅਫਸਰਾਂ ਦੁਆਰਾ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਬਸਤੀਵਾਦੀ ਯੁੱਗ ਦੀ ਪ੍ਰਥਾ ਨੂੰ ਸਮਾਪਤ ਕਰ ਦਿੱਤਾ ਗਿਆ ਸੀ। ਜਨਵਰੀ 2016 ਵਿੱਚ, ਸਰਕਾਰ ਸਿਲੈਕਸ਼ਨ ਲਈ ਯੋਗਤਾ ਇੱਕ ਮਾਤਰ ਮਾਪਦੰਡ ਸੀ।”
ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਾਰਜਕਾਰੀ ਅਤੇ ਰਾਜਨੀਤੀ ਦੋਵਾਂ ਦੇ ਕਾਰਜ ਸੱਭਿਆਚਾਰ ਵਿੱਚ ਸਪਸ਼ਟ ਬਦਲਾਅ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਤੱਕ ਨੌਜਵਾਨਾਂ ਦੀ ਡਿਲੀਵਰੀ ਅਤੇ ਪਾਰਦਰਸ਼ਿਤਾ ਹਾਸਲ ਕਰਨ ਲਈ ਟੈਕਨੋਲੋਜੀ ਦਾ ਅਧਿਕਤਮ ਉਪਯੋਗ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ, “ਜੇਕਰ ਸਾਨੂੰ ਇਸ ਗਲੋਬਲ ਦੁਨੀਆ ਵਿੱਚ ਅੱਗੇ ਵਧਣਾ ਹੈ, ਤਾਂ ਸਾਨੂੰ ਇਨ੍ਹਾਂ ਗਲੋਬਲ ਰਣਨੀਤੀਆਂ, ਗਲੋਬਲ ਕਲਚਰ ਦਾ ਪਾਲਣ ਕਰਨਾ ਹੋਵੇਗਾ। ਪਿਛਲੇ 9-10 ਵਰ੍ਹਿਆਂ ਵਿੱਚ ਇਹੀ ਹੋਇਆ ਹੈ, ਇਹ ਦਸਤਾਵੇਜ਼ੀ ਨਹੀਂ ਹੈ, ਇਹ ਲਿਖਤੀ ਨਹੀਂ ਹੈ, ਲੇਕਿਨ ਇਹ ਸਾਡੇ ਅੰਦਰ ਹੋ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਸਾਨੂੰ ਕਿੰਨਾ ਅਹਿਸਾਸ ਹੋ ਰਿਹਾ ਹੈ ਕਿ ਇਹ ਹੋਇਆ ਹੈ।”
ਇਹ ਦੱਸਦੇ ਹੋਏ ਕਿ ਸੀਪੀਜੀਆਰਏਐੱਮਐੱਸ ਪੋਰਟਲ ‘ਤੇ 2014 ਦੇ ਬਾਅਦ ਤੋਂ ਜਨਤਕ ਸ਼ਿਕਾਇਤਾਂ ਦਸ ਗੁਣਾ ਵਧ ਕੇ ਸਲਾਨਾ 20 ਲੱਖ ਤੋਂ ਅਧਿਕ ਹੋ ਗਈਆਂ ਹਨ, ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਲੋਕਾਂ ਦੁਆਰਾ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਸਰਕਾਰ ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਕਿਹਾ, “ਸੀਪੀਜੀਆਰਏਐੱਮਐੱਸ ਹੁਣ ਕਈ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੇ ਪੀਜੀ ਪੋਰਟਲਾਂ ਦੇ ਨਾਲ ਚੰਗੀ ਤਰ੍ਹਾਂ ਨਾਲ ਏਕੀਕ੍ਰਿਤ ਹੈ। ਸਰਕਾਰ ਦਾ ਟੀਚਾ ਜਨਤਕ ਸ਼ਿਕਾਇਤਾਂ ਵਿੱਚ ਜ਼ੀਰੋ ਪੈਡੈਂਸੀ ਹਾਸਲ ਕਰਨਾ ਹੈ।”
ਡੀਓਪੀਟੀ ਮੰਤਰੀ ਨੇ ਕਿਹਾ, ਪੈਨਸ਼ਨ ਸਰਕਾਰ ਦਾ ਪਹਿਲਾ ਵਿਭਾਗ ਹੈ ਜੋ ਪੈਨਸ਼ਨ ਜਾਰੀ ਰੱਖਣ ਲਈ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਲਈ ਫੇਸ ਰੈਕੋਗਨਿਸ਼ਨ ਟੈਕਨੋਲੋਜੀ ਦਾ ਉਪਯੋਗ ਕਰਦਾ ਹੈ।
ਉਨ੍ਹਾਂ ਨੇ ਕਿਹਾ, “ਸਾਡੇ ਕੋਲ 90 ਸਾਲ ਤੋਂ ਅਧਿਕ ਉਮਰ ਦੇ ਲਗਭਗ 10,000 ਤੋਂ ਅਧਿਕ ਪੈਨਸ਼ਨਰਸ ਹਨ, ਅਤੇ 100 ਸਾਲਾਂ ਤੋਂ ਅਧਿਕ ਉਮਰ ਦੇ ਲਗਭਗ 3,000 ਪੈਨਸ਼ਨਰ ਹਨ, ਜੋ ਆਪਣੀ ਤਨਖਾਹ ਦੇ ਬਰਾਬਰ ਪੈਨਸ਼ਨ ਪ੍ਰਾਪਤ ਕਰਦੇ ਹਨ। ਅਤੇ ਅਜਿਹੀ ਸਥਿਤੀ ਵਿੱਚ ਫਿੰਗਰਪ੍ਰਿੰਟ ਥੋੜੇ ਭਰੋਸੇਯੋਗ ਹੋ ਜਾਂਦੇ ਹਨ, ਇਸ ਲਈ ਅਸੀਂ ਚੇਹਰੇ ਦੀ ਪਹਿਚਾਣ ਦੇ ਵਿਚਾਰ ‘ਤੇ ਵਿਚਾਰ ਕੀਤਾ।”
ਡਾ. ਜਿਤੇਂਦਰ ਸਿੰਘ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦਾ ਜ਼ਿਕਰ ਕਰਦੇ ਹੋਏ ਕਿਹਾ, ਮੋਦੀ ਸਰਕਾਰ ਨੇ 30 ਸਾਲ ਬਾਅਦ 2018 ਵਿੱਚ ਰਿਸ਼ਵਤ ਦੇਣ ਵਾਲਿਆਂ ਨੂੰ ਵੀ ਬਰਾਬਰ ਤੌਰ ‘ਤੇ ਦੋਸ਼ੀ ਬਣਾਉਣ ਦੇ ਉਦੇਸ਼ ਨਾਲ ਇਸ ਵਿੱਚ ਸੰਸ਼ੋਧਨ ਕੀਤਾ।
ਉਨ੍ਹਾਂ ਨੇ ਕਿਹਾ, “ਇੱਕ ਤਰਫ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ, ‘ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ’ ਅਤੇ ਦੂਸਰੀ ਤਰਫ, ਇੱਕ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀ ਨੂੰ ਪੂਰਨ ਸੁਰੱਖਿਆ ਅਤੇ ਇੱਕ ਸਮਰੱਥ ਕਾਰਜ ਵਾਤਾਵਰਣ ਦਿੱਤਾ ਜਾਣਾ ਚਾਹੀਦਾ ਹੈ।”
ਡਾ. ਜਿਤੇਂਦਰ ਸਿੰਘ ਨੇ ਕਿਹਾ, ਮਿਸ਼ਨ ਕਰਮਯੋਗੀ ਸਫ਼ਲਤਾ ਦੀ ਇੱਕ ਹੋਰ ਕਹਾਣੀ ਹੈ।
ਉਨ੍ਹਾਂ ਨੇ ਕਿਹਾ, “ਰੋਜ਼ਗਾਰ ਮੇਲੇ ਵਿੱਚ, ਅਸੀਂ ਮਿਸ਼ਨ ਕਰਮਯੋਗੀ ਪ੍ਰਾਰੰਭ ਦੀ ਸ਼ੁਰੂਆਤ ਕੀਤੀ ਹੈ। ਕੋਈ ਵੀ ਅਹੁਦਾ, ਕੋਈ ਵੀ ਵਿਭਾਗ, ਤੁਸੀਂ ਉਸ ਦੇ ਲਈ ਖੁਦ ਨੂੰ ਟ੍ਰੇਂਡ ਕਰਦੇ ਹੋ।”
ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਦੁਆਰਾ ਲਾਲ ਕਿਲੇ ਦੀ ਫਸੀਲ ਤੋਂ ਸਵੱਛਤਾ ਬਾਰੇ ਬੋਲਣ ਤੋਂ ਬਾਅਦ ਇਹ ਇੱਕ ਜਨ ਅੰਦੋਲਨ ਬਣ ਗਿਆ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਨੇ ਮਹਿਲਾਵਾਂ ਨੂੰ ਸਨਮਾਨ ਪ੍ਰਦਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ, “ਅੱਜ ਸਰਕਾਰ ਨੇ ਕੇਵਲ ਸਕਰੈਪ ਦੇ ਨਿਪਟਾਰੇ ਨਾਲ 1,100 ਕਰੋੜ ਰੁਪਏ ਤੋਂ ਅਧਿਕ ਦੀ ਕਮਾਈ ਕੀਤੀ ਹੈ, ਇਸ ਲਈ ਅਸੀਂ ਵੀ ਦੇਸ਼ ਦੀ ਅਰਥਵਿਵਸਥਾ ਵਿੱਚ ਯੋਗਦਾਨ ਦਿੱਤਾ ਹੈ।”
ਸੁਸ਼ਾਸਨ ਸਪਤਾਹ ਦੇ ਉਦਘਾਟਨੀ ਸੈਸ਼ਨ ਦੌਰਾਨ ਡਾ. ਜਿਤੇਂਦਰ ਸਿੰਘ ਨੇ ਸੀਪੀਜੀਆਰਏਐੱਮਐੱਸ ਮੋਬਾਈਲ ਐਪ ਅਤੇ ਈ-ਆਫਿਸ ਐਡਵਾਂਸ ਐਨਾਲਿਟਿਕਸ ਡੈਸ਼ਬੋਰਡ ਸ਼ੁਰੂ ਕੀਤਾ। ਉਨ੍ਹਾਂ ਨੇ ਡੀਏਆਰਪੀਜੀ ਪ੍ਰਕਾਸ਼ਨ-2014-2023 ਤੱਕ 25 ਖੇਤਰੀ ਸੰਮੇਲਨਾਂ ਦੀ ਯਾਤਰਾ, ਸੀਪੀਜੀਆਰਏਐੱਮਐੱਸ 2023 ਦੀ ਸਲਾਨਾ ਰਿਪੋਰਟ ਅਤੇ ਵਿਸ਼ੇਸ਼ ਅਭਿਯਾਨ 3.0 ‘ਤੇ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ।
ਸਮਾਰੋਹ ਵਿੱਚ ਭਾਰਤ ਸਰਕਾਰ ਦੇ ਸਕੱਤਰਾਂ ਦੇ ਇਲਾਵਾ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਸੀਨੀਅਰ ਸਰਕਾਰੀ ਅਧਿਕਾਰੀ ਮੌਜੂਦ ਸਨ।
***********
ਐੱਸਐੱਨਸੀ/ਪੀਕੇ
(Release ID: 1988770)
Visitor Counter : 83