ਰੱਖਿਆ ਮੰਤਰਾਲਾ

ਆਈਐੱਨਐੱਸ ਸ਼ਿਵਾਜੀ ਨੂੰ ਇੱਕ ਰਸਮੀ ਸਮਾਗਮ ਵਿੱਚ ਮਰਹੂਮ ਵਾਈਸ ਏਡੀਐੱਮ ਬੇਨੋਏ ਰਾਏ ਚੌਧਰੀ ਦਾ ਮੂਲ 'ਵੀਰ ਚੱਕਰ' ਪ੍ਰਾਪਤ ਹੋਇਆ

Posted On: 19 DEC 2023 5:59PM by PIB Chandigarh

ਭਾਰਤੀ ਜਲ ਸੈਨਾ ਦੀ ਪ੍ਰਮੁੱਖ ਸਿਖਲਾਈ ਸੰਸਥਾ ਆਈਐੱਨਐੱਸ ਸ਼ਿਵਾਜੀ ਨੂੰ 18 ਦਸੰਬਰ, 23 ਨੂੰ ਲੋਨਾਵਾਲਾ ਵਿਖੇ ਇੱਕ ਰਸਮੀ ਸਮਾਗਮ ਦੌਰਾਨ ਸਵਰਗੀ ਵਾਈਸ ਐਡਮਿਰਲ ਬੇਨੋਏ ਰਾਏ ਚੌਧਰੀ, ਏਵੀਐੱਸਐੱਮ, ਵੀਆਰਸੀ (ਸੇਵਾਮੁਕਤ) ਨੂੰ ਮੂਲ 'ਵੀਰ ਚੱਕਰ' ਪ੍ਰਦਾਨ ਕੀਤਾ ਗਿਆ। ਵਾਈਸ ਐਡਮਿਰਲ ਦਿਨੇਸ਼ ਪ੍ਰਭਾਕਰ, ਏਵੀਐੱਸਐੱਮ, ਐੱਨਐੱਮ, ਵੀਐੱਸਐੱਮ (ਸੇਵਾਮੁਕਤ), ਆਈਐੱਨਐੱਸ ਸ਼ਿਵਾਜੀ ਦੇ ਡਿਸਟਿੰਗੂਇਸ਼ਡ ਚੇਅਰ ਮਰੀਨ ਇੰਜੀਨੀਅਰਿੰਗ ਨੇ ਭਾਰਤੀ ਜਲ ਸੈਨਾ ਵੱਲੋਂ ਵੀਏਡੀਐੱਮ ਚੌਧਰੀ ਦੇ ਪਰਿਵਾਰਕ ਮੈਂਬਰਾਂ ਸ਼੍ਰੀ ਪਦੀਪਤਾ ਬੋਸ ਅਤੇ ਸ਼੍ਰੀਮਤੀ ਗਾਰਗੀ ਬੋਸ ਵੱਲੋਂ 'ਵੀਰ ਚੱਕਰ' ਪ੍ਰਾਪਤ ਕੀਤਾ। 'ਵੀਰ ਚੱਕਰ' ਇੱਕ ਭਾਰਤੀ ਯੁੱਧ ਸਮੇਂ ਦਾ ਫੌਜੀ ਬਹਾਦਰੀ ਪੁਰਸਕਾਰ ਹੈ, ਜੋ ਜੰਗ ਦੇ ਮੈਦਾਨ, ਜ਼ਮੀਨ, ਹਵਾ ਜਾਂ ਸਮੁੰਦਰ ਵਿੱਚ ਬਹਾਦਰੀ ਦੇ ਕੰਮਾਂ ਲਈ ਪ੍ਰਦਾਨ ਕੀਤਾ ਜਾਂਦਾ ਹੈ। ਵੀਏਡੀਐੱਮ ਚੌਧਰੀ ਭਾਰਤੀ ਜਲ ਸੈਨਾ ਦੇ ਇਕਲੌਤੇ ਤਕਨੀਕੀ ਅਧਿਕਾਰੀ ਹਨ, ਜਿਨ੍ਹਾਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

 

ਵਾਈਸ ਐਡਮਿਰਲ ਬੇਨੋਏ ਰਾਏ ਚੌਧਰੀ ਦੀ ਬਹਾਦਰੀ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸਪਸ਼ਟ ਤੌਰ 'ਤੇ ਸਾਹਮਣੇ ਆਈ ਸੀ, ਜਦੋਂ ਉਹ ਉਸ ਸਮੇਂ ਦੇ ਆਈਐੱਨਐੱਸ ਵਿਕਰਾਂਤ ਵਿੱਚ ਇੰਜੀਨੀਅਰ ਅਫਸਰ ਸਨ। ਯੁੱਧ-ਵਿਚਾਲੇ ਤਾਇਨਾਤੀ ਦੌਰਾਨ, ਵਿਕਰਾਂਤ ਦਾ ਇੱਕ ਬਾਇਲਰ ਬੰਦ ਹੋ ਗਿਆ ਸੀ, ਜਦੋਂ ਕਿ ਬਾਕੀ ਤਿੰਨ ਬਾਇਲਰਾਂ ਦੀ ਕਾਰਗੁਜ਼ਾਰੀ ਹੇਠਲੇ ਪੱਧਰ ਦੀ ਪਾਈ ਗਈ ਸੀ। ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਬ੍ਰਿਟਿਸ਼ ਓਈਐੱਮ ਤੋਂ ਕਿਸੇ ਵੀ ਸੰਭਾਵੀ ਸਹਾਇਤਾ ਤੋਂ ਬਿਨਾਂ ਬੇਸ ਪੋਰਟ ਤੋਂ ਦੂਰ ਸਮੁੰਦਰ ਵਿੱਚ ਕਈ ਨਵੀਨਤਾਕਾਰੀ ਮੁਰੰਮਤ ਕਾਰਜ ਕੀਤੇ। ਇਨ-ਹਾਊਸ ਕਾਰਵਾਈਆਂ ਵਿੱਚ ਬਾਇਲਰ ਦੇ ਆਲੇ-ਦੁਆਲੇ ਸਟੀਲ ਬੈਂਡ ਨੂੰ ਠੀਕ ਕਰਨਾ, ਉੱਚ-ਜੋਖਮ ਵਾਲੇ ਸੁਰੱਖਿਆ ਵਾਲਵਾਂ ਦਾ ਸਮਾਯੋਜਨ, ਬਾਇਲਰ ਰੂਮ ਨੂੰ ਮਾਨਵ ਰਹਿਤ ਛੱਡਣਾ, ਫਿਰ ਵੀ ਦੂਰ ਤੋਂ ਨਿਗਰਾਨੀ ਕਰਨਾ ਅਤੇ ਹੋਰ ਬਹੁਤ ਸਾਰੇ ਤਕਨੀਕੀ ਉਪਾਅ ਸ਼ਾਮਲ ਸਨ। ਇਨ੍ਹਾਂ ਕੰਮਾਂ ਲਈ ਨਾ ਸਿਰਫ਼ ਤਕਨੀਕੀ ਮੁਹਾਰਤ ਦੀ ਲੋੜ ਸੀ, ਬਲਕਿ ਆਪਣੇ ਆਦਮੀਆਂ ਨੂੰ ਜੋਖਮ ਭਰਿਆ ਕੰਮ ਕਰਨ ਲਈ ਭਰੋਸਾ ਦੇਣ ਲਈ ਉੱਚ ਲੀਡਰਸ਼ਿਪ ਗੁਣਾਂ ਦੀ ਵੀ ਲੋੜ ਸੀ। ਯੁੱਧ ਦੌਰਾਨ ਉਨ੍ਹਾਂ ਦਾ ਯੋਗਦਾਨ ਹਰ ਪੱਖੋਂ ਮਹੱਤਵਪੂਰਨ ਸੀ। ਤਤਕਾਲੀ ਜਲ ਸੈਨਾ ਮੁਖੀ ਐਡਮਿਰਲ ਐੱਸਐੱਮ ਨੰਦਾ ਨੇ ਉਨ੍ਹਾਂ ਨੂੰ 'ਐੱਨ ਇੰਜੀਨੀਅਰ ਪਾਰ ਐਕਸੀਲੈਂਸ' ਦਾ ਖਿਤਾਬ ਦਿੱਤਾ ਸੀ। ਉਨ੍ਹਾਂ ਦੀ ਬਹਾਦਰੀ, ਦੇਸ਼ ਭਗਤੀ ਅਤੇ ਸਮਰਪਿਤ ਸੇਵਾ ਦਾ ਸਬੂਤ ਵੱਖ-ਵੱਖ ਮਹੱਤਵਪੂਰਨ ਪ੍ਰਾਪਤੀਆਂ ਦਾ ਪ੍ਰਮਾਣ ਹੈ, ਜਿਸ ਕਾਰਨ ਉਨ੍ਹਾਂ ਨੂੰ 1971 ਦੀ ਜੰਗ ਵਿੱਚ ਉਨ੍ਹਾਂ ਦੇ ਬਹਾਦਰੀ ਭਰਪੂਰ ਕਾਰਜ ਲਈ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ।

 

 

*************

ਵੀਐੱਮ/ਜੇਐੱਸਐੱਨ



(Release ID: 1988638) Visitor Counter : 44


Read this release in: English , Urdu , Hindi , Marathi