ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ 19 ਦਸੰਬਰ, 2023 ਨੂੰ ਸੁਸ਼ਾਸਨ ਸਪਤਾਹ 2023 ਦਾ ਉਦਘਾਟਨ ਕਰਨਗੇ
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਕੇਂਦਰੀ ਸਕੱਤਰੇਤ ਵਿੱਚ ‘ਫੈਸਲੇ ਲੈਣ ਵਿੱਚ ਕੁਸ਼ਲਤਾ ਵਧਾਉਣ’ ਦੀ ਪਹਿਲ ਦੇ ਨਤੀਜੇ ਪੇਸ਼ ਕਰੇਗਾ
ਗਹਿਨ ਡੇਟਾ ਵਿਸ਼ਲੇਸ਼ਣ ਦੀ ਸੁਵਿਧਾ ਅਤੇ ਫੈਸਲਾ ਲੈਣ ਨੂੰ ਮਜ਼ਬੂਤ ਕਰਨ ਲਈ ਈ-ਆਫਿਸ ਐਡਵਾਂਸਡ ਐਨਾਲਿਟਿਕਸ ਡੈਸ਼ਬੋਰਡ ਅਤੇ ਨਾਗਰਿਕਾਂ ਨੂੰ ਜਨਤਕ ਸ਼ਿਕਾਇਤਾਂ ਦਰਜ ਕਰਨ ਵਿੱਚ ਸੁਵਿਧਾ ਪ੍ਰਦਾਨ ਕਰਨ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤਾਂ ਨਿਪਟਾਰੇ ਅਤੇ ਨਿਗਰਾਨੀ ਪ੍ਰਣਾਲੀ ਦੇ ਮੋਬਾਇਲ ਐਪ ਦਾ ਮੰਤਰੀ ਮਹੋਦਯ ਦੁਆਰਾ ਸ਼ੁਰੂਆਤ ਕੀਤੀ ਜਾਏਗੀ
ਸਾਲ 2014 ਤੋਂ 2023 ਤੱਕ 25 ਖੇਤਰੀ ਸੰਮੇਲਨਾਂ ਦੀ ਯਾਤਰਾ ‘ਤੇ ਇੱਕ ਵਿਸ਼ੇਸ਼ ਬੁੱਕਲੇਟ, ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ ਦੀ ਸਲਾਨਾ ਰਿਪੋਰਟ ਅਤੇ ਵਿਸ਼ੇਸ਼ ਅਭਿਯਾਨ 3.0 ਦੇ ਨਤੀਜਿਆਂ ‘ਤੇ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ਜਾਵੇਗੀ
ਡਾ. ਜਿਤੇਂਦਰ ਸਿੰਘ ਵਿਸ਼ੇਸ਼ ਅਭਿਯਾਨ 3.0 ਦੌਰਾਨ ਮੰਤਰਾਲਿਆਂ/ਵਿਭਾਗਾਂ ਦੁਆਰਾ ਸਰਵੋਤਮ ਪ੍ਰਥਾਵਾਂ ‘ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ
ਕੇਂਦਰੀ ਮੰਤਰਾਲਾ 2 ਤੋਂ 31 ਅਕਤੂਬਰ 2023 ਤੱਕ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਲਈ ਵਿਸ਼ੇਸ਼ ਅਭਿਯਾਨ 3.0 ਦੌਰਾਨ ਆਪਣੀ ਸਰਵੋਤਮ ਪ੍ਰਥਾਵਾਂ ਨੂੰ ਪੇਸ਼ ਕਰਨਗੇ
ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਰਾਜ ਆਪਣੀ ਸੁਸ਼ਾਸਨ ਪ੍ਰਥਾਵਾਂ ਨੂੰ ਪੇਸ਼ ਕਰਨਗੇ
Posted On:
18 DEC 2023 5:32PM by PIB Chandigarh
ਭਾਰਤ ਸਰਕਾਰ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਗੁੱਡ ਗਵਰਨੈਂਸ ਵੀਕ ਦਾ ਉਦਘਾਟਨ ਕਰਨਗੇ। ਗੁੱਡ ਗਵਰਨੈਂਸ ਵੀਕ 19 ਦਸਬੰਰ 2023 ਤੋਂ 25 ਦਸਬੰਰ 2023, ਗੁੱਡ ਗਵਰਨੈਂਸ ਡੇਅ ਤੱਕ ਆਯੋਜਿਤ ਕੀਤਾ ਜਾਵੇਗਾ। ਉਦਘਾਟਨ ਸਮਾਰੋਹ 19 ਦਸੰਬਰ, 2023 ਨੂੰ ਨਵੀਂ ਦਿੱਲੀ ਦੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦੇ ਭੀਮ ਔਡੀਟੋਰੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਸਕੱਤਰ ਹਿੱਸਾ ਲੈਣਗੇ। ਦੇਸ਼ ਭਰ ਦੇ ਸਾਰਿਆਂ ਜ਼ਿਲ੍ਹਿਆਂ ਤੋਂ ਰਾਜ ਸਰਕਾਰਾਂ ਦੇ ਪ੍ਰਤੀਨਿਧੀ ਅਤੇ ਜ਼ਿਲ੍ਹਾ ਕਲੈਕਟਰ ਵਰਚੁਅਲ ਮਾਧਿਅਮ ਨਾਲ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮਦੀ ਨੇ ਤੀਸਰੇ ਗੁੱਡ ਗਵਰਨੈਂਸ ਵੀਕ ਦੀ ਸਫ਼ਲਤਾ ਲਈ ਆਪਣੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਅੰਮ੍ਰਿਤ ਕਾਲ ਵਿੱਚ, ਅਸੀਂ ‘ਪੰਚ ਪ੍ਰਣ’ ਦੇ ਸਿਧਾਂਤਾਂ ਦੁਆਰਾ ਨਿਰਦੇਸ਼ਿਤ ਹੁੰਦੇ ਹਾਂ। ਉਦਾਹਰਨ ਲਈ , ਸਾਲ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦਾ ਪਹਿਲਾ ਸਿਧਾਂਤ ਹਰ ਨੀਤੀ ਜਾਂ ਪ੍ਰਕਿਰਿਆਤਮਕ ਫੈਸਲੇ ਵਿੱਚ ਸਾਡਾ ਮਾਰਗਦਰਸ਼ਨ ਹੋਣਾ ਚਾਹੀਦਾ ਹੈ।
ਇਸੇ ਤਰ੍ਹਾਂ, ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਬੋਝ ਨੂੰ ਘੱਟ ਕਰਨ ਦੀ ਮਾਨਸਿਕਤਾ ਦੇ ਨਾਲ ਕੰਮ ਕਰਨਾ ਸ਼ਾਸਨ ਤੋਂ ਬਸਤੀਵਾਦੀ ਅਵਸ਼ੇਸ਼ਾਂ ਨੂੰ ਹਟਾਉਣ ਦਾ ਇੱਕ ਸਵਰੂਪ ਹੋਵੇਗਾ। ਇਹ ਮਹੱਤਵ ਪੂਰਨ ਹੈ ਕਿ ਸਾਡੀਆਂ ਸੰਸਥਾਵਾਂ ਅਤੇ ਲੋਕ ਸੁਸ਼ਾਸਨ ਦੇ ਲਈ ‘ਪੰਚ ਪ੍ਰਣ’ ‘ਤੇ ਅਧਾਰਿਤ ਅਜਿਹੀਆਂ ਕਾਰਵਾਈਆਂ ਸਾਹਮਣੇ ਲਿਆਏ। ਸੁਸ਼ਾਸਨ ਦਾ ਸਭ ਤੋਂ ਮਹੱਤਵਪੂਰਨ ਤੱਤ ਸਰਕਾਰ ਦੇ ਅੰਦਰ ਪ੍ਰਕਿਰਿਆਵਾਂ ਅਤੇ ਪ੍ਰਥਾਵਾਂ ਦਾ ਸਰਲੀਕਰਣ ਹੈ ਤਾਕਿ ਉਨ੍ਹਾਂ ਨੂੰ ਅਧਿਕ ਨਾਗਰਿਕ-ਕੇਂਦ੍ਰਿਤ ਅਤੇ ਲੋਕਾਂ ਦੇ ਅਨੁਕੂਲ ਬਣਾਇਆ ਜਾ ਸਕੇ। ਇਸੇ ਤਰ੍ਹਾਂ ਦੀ ਪਹਿਲ ਲੋਕਾਂ ਅਤੇ ਸਰਕਾਰ ਦੇ ਦਰਮਿਆਨ ਪਰਿਵਰਤਨਕਾਰੀ ਸਬੰਧਾਂ ਦੀ ਸਥਾਪਨਾ ਨੂੰ ਦਰਸਾਉਂਦੀ ਹੈ” ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਸਾਲ 2047 ਤੱਕ ਦੇ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਵਿਜ਼ਨ ਨੂੰ ਸਰਕਾਰ ਕਰਨ ਦਾ ਇੱਕ ਮੌਕਾ ਹੈ। ਭਾਰਤ ਦੇ ਲਈ “ਇਹੀ ਸਮਾਂ ਹੈ, ਸਹੀ ਸਮਾਂ ਹੈ।”
ਗੁੱਡ ਗਵਰਨੈਂਸ ਵੀਕ 2023 ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਆਯੋਜਿਤ ਸਪਤਾਹ ਭਰ ਚੱਲਣ ਵਾਲੇ ਸਮਾਰੋਹਾਂ ਦਾ ਲਗਾਤਾਰ ਤੀਸਰਾ ਵਰ੍ਹਾ ਹੈ।
ਗੁੱਡ ਗਵਰਨੈਂਸ ਵੀਕ ਦੇ ਆਯੋਜਨਾਂ ਨਾਲ ਬਹੁਤ ਸਕਾਰਾਤਮਕ ਨਤੀਜੇ ਮਿਲਦੇ ਹਨ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਦ੍ਰਿੜ੍ਹ ਉਦੇਸ਼ ਵਿੱਚ ਪ੍ਰਤੀਬੱਧਤਾ ਅਤੇ ਇਕਜੁੱਟਤਾ ਦੀ ਇੱਕ ਵੱਡੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ‘ਤੇ, ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਾਂ ਪੱਧਰ ‘ਤੇ ਪ੍ਰਸ਼ਾਸਨ ਭਾਰਤ ਸਰਕਾਰ ਦੇ ਨਾਲ ਮੰਚ ਸਾਂਝਾ ਕਰਦੇ ਹਨ ਅਤੇ ਪ੍ਰਸ਼ਾਸਨ ਵਿੱਚ ਸਰਵੋਤਮ ਪ੍ਰਥਾਵਾਂ ‘ਤੇ ਚਾਨਣਾਂ ਪਾਉਂਦੇ ਹਨ ਜੋ ਬਦਲੇ ਵਿੱਚ ਸਹਿਕਾਰੀ ਸੰਘਵਾਦ ਨੂੰ ਪ੍ਰੋਤਸਾਹਨ ਦਿੰਦਾ ਹੈ ਅਤੇ ਸਾਡੇ ਪ੍ਰਸ਼ਾਸਨਿਕ ਕਾਰਜਾਂ ਨੂੰ ਤਾਲਮੇਲ ਤਰੀਕੇ ਨਾਲ ਚਲਾਉਣ ਵਿੱਚ ਸੁਧਾਰ ਕਰਦਾ ਹੈ ਜਿਸ ਨਾਲ ਸਾਡੇ ਨਾਗਰਿਕਾਂ ਦੇ ਜੀਵਨ ਵਿੱਚ ਹੋਰ ਸੁਧਾਰ ਹੁੰਦਾ ਹੈ।
ਉਦਘਾਟਨੀ ਸਮਾਰੋਹ ਸਥਾਨ ‘ਤੇ ਆਯੋਜਿਤ ਪ੍ਰਦਰਸ਼ਨੀ ਵਿੱਚ ਮੰਤਰਾਲਾ/ਵਿਭਾਗ ਸਵੱਛਤਾ ਅਭਿਯਾਨ 3.0 ਦੌਰਾਨ ਅਪਣਾਈਆਂ ਗਈਆਂ ਆਪਣੀਆਂ ਸਰਵੋਤਮ ਪ੍ਰਥਾਵਾਂ ਦਾ ਪ੍ਰਦਰਸ਼ਨ ਕਰਨਗੇ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਕੇਂਦਰੀ ਸਕੱਤਰੇਤ ਵਿੱਚ ‘ਫੈਸਲਾ ਲੈਣ ਵਿੱਚ ਕੁਸ਼ਲਤਾ ਵਧਾਉਣ’ ਦੀ ਪਹਿਲ ਦੇ ਨਤੀਜਿਆਂ ਨੂੰ ਵੀ ਸਾਂਝਾ ਕਰੇਗਾ। ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਰਾਜ ਆਪਣੇ ਰਾਜਾਂ ਦੀ ਸੁਸ਼ਾਸਨ ਪ੍ਰਥਾਵਾਂ ਨੂੰ ਪੇਸ਼ ਕਰਨਗੇ।
ਕੇਂਦਰੀ ਰਾਜ ਮੰਤਰੀ ਮਹੋਦਯ ਗਹਿਨ ਡੇਟਾ ਵਿਸ਼ਲੇਸ਼ਣ ਦੀ ਸੁਵਿਧਾ ਅਤੇ ਕੇਂਦਰੀ ਸਕੱਤਰੇਤ ਵਿੱਚ ਫੈਸਲਾ ਲੈਣ ਨੂੰ ਮਜ਼ਬੂਤ ਕਰਨ ਲਈ ਈ-ਆਫਿਸ ਐਡਵਾਂਸ ਐਨਾਲਿਟਿਕਸ ਡੈਸ਼ਬੋਰਡ ਦੀ ਸ਼ੁਰੂਆਤ ਕਰਨਗੇ। ਨਾਗਰਿਕਾਂ ਨੂੰ ਆਵਾਜ਼ ਅਧਾਰਿਤ ਫਾਈਲਿੰਗ ਸਮੇਤ ਆਪਣੇ ਮੋਬਾਈਲ ਫੋਨ ਤੋਂ ਆਪਣੀਆਂ ਸ਼ਿਕਾਇਤਾਂ ਦਰਜ ਕਰਨ ਵਿੱਚ ਸਮਰੱਥ ਬਣਾਉਣ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੇ ਮੋਬਾਈਲ ਐਪ ਦਾ ਵੀ ਕੇਂਦਰੀ ਰਾਜ ਮੰਤਰੀ ਮਹੋਦਯ ਦੁਆਰਾ ਸ਼ੁਰੂ ਕੀਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਸਾਲ 2014 ਤੋਂ 2023 ਤੱਕ 25 ਖੇਤਰੀ ਸੰਮੇਲਨਾਂ ਦੀ ਯਾਤਰਾ ‘ਤੇ ਇੱਕ ਵਿਸ਼ੇਸ਼ ਬੁੱਕਲੈਟ ਅਤੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੀ ਸਲਾਨਾ ਰਿਪੋਰਟ 2023 ਜਾਰੀ ਕਰਨਗੇ।
ਡਾ. ਜਿਤੇਂਦਰ ਸਿੰਘ ਵਿਸ਼ੇਸ਼ ਅਭਿਯਾਨ 3.0 ਦੌਰਾਨ ਮੰਤਰਾਲਿਆਂ/ਵਿਭਾਗਾਂ ਦੁਆਰਾ ਸਰਵੋਤਮ ਪ੍ਰਥਾਵਾਂ ‘ਤੇ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕਰਨਗੇ ਅਤੇ ਵਿਸ਼ੇਸ਼ ਅਭਿਯਾਨ 3.0 ਦੇ ਨਤੀਜਿਆਂ ‘ਤੇ ਇੱਕ ਕੌਫੀ ਟੇਬਲ ਬੁੱਕ ਨੂੰ ਰੀਲੀਜ਼ ਕਰਨਗੇ। ਵਿਸ਼ੇਸ਼ ਅਭਿਯਾਨ 3.0 ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਾਂ ਨੂੰ ਘੱਟ ਕਰਨ ਲਈ ਭਾਰਤ ਦਾ ਸਭ ਤੋਂ ਵੱਡਾ ਅਭਿਯਾਨ ਸੀ
ਅਤੇ ਇਸ ਨੇ ਕਈ ਸਰਵੋਤਮ ਪ੍ਰਥਾਵਾਂ ਅਤੇ ਪ੍ਰਮੁੱਖ ਉਪਲਬਧੀਆਂ ਨੂੰ ਦੇਖਿਆ ਹੈ। ਇੱਕ ਸੰਤ੍ਰਿਪਤੀ ਦ੍ਰਿਸ਼ਟੀਕੋਣ ਅਪਣਾਇਆ ਗਿਆ ਅਤੇ ਸਵੱਛਤਾ ਅਭਿਯਾਨ ਨੇ ਭਾਰਤ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ 2.58 ਲੱਖ ਦਫ਼ਤਰੀ ਸਥਾਨਾਂ ਨੂੰ ਸ਼ਾਮਲ ਕੀਤਾ, ਪ੍ਰਭਾਵੀ ਉਪਯੋਗ ਲਈ 164 ਲੱਖ ਵਰਗ ਫੁੱਟ ਦਫ਼ਤਰੀ ਸਥਾਨ ਖਾਲੀ ਕਰਵਾਏ, 49.54 ਲੱਖ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ ਦਫ਼ਤਰੀ ਸਕ੍ਰੈਪ ਅਤੇ ਬੇਕਾਰ ਹੋ ਚੁੱਕੇ ਵਾਹਨਾਂ ਦੇ ਨਿਪਟਾਰੇ ਨਾਲ 556 ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਹੋਇਆ।
ਤੀਸਰਾ ਗੁੱਡ ਗਵਰਨੈਂਸ ਵੀਕ ਭਾਰਤ ਵਿੱਚ ਹਰ ਪੱਧਰ ‘ਤੇ ਸੁਸ਼ਾਸਨ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗਾ।
*****
ਐੱਸਐੱਨਸੀ/ਪੀਕੇ
(Release ID: 1988329)
ਵਿਜ਼ੀਟਰ ਕਾਊਂਟਰ : 106