ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਆਈਆਈਟੀ ਖੜਗਪੁਰ ਦੀ 69ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ


ਇਨੋਵੇਸ਼ਨ ਅਤੇ ਟੈਕਨੋਲੋਜੀ ਰਾਹੀਂ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਵਿੱਚ ਆਈਆਈਟੀ ਖੜਗਪੁਰ ਜਿਹੇ ਸੰਸਥਾਨਾਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ: ਰਾਸ਼ਟਰਪਤੀ ਮੁਰਮੂ

Posted On: 18 DEC 2023 4:12PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (18 ਦਸੰਬਰ, 2023) ਆਈਆਈਟੀ ਖੜਗਪੁਰ ਦੀ 69ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਸਮਾਰੋਹ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਸਾਡੀ ਆਈਆਈਟੀ ਪ੍ਰਣਾਲੀ ਦੀ ਪ੍ਰਤਿਸ਼ਠਾ ਹੈ। ਆਈਆਈਟੀ ਨੂੰ ਪ੍ਰਤਿਭਾ ਅਤੇ ਟੈਕਨੋਲੋਜੀ ਦਾ ਇਨਕਿਊਬੇਸ਼ਨ ਕੇਂਦਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਈਆਈਟੀ ਖੜਗਪੁਰ ਨੂੰ ਦੇਸ਼ ਦਾ ਪਹਿਲਾਂ ਆਈਆਈਟੀ ਹੋਣ ਦਾ ਮਾਣ ਹਾਸਲ ਹੈ। ਇਸ ਸੰਸਥਾ ਨੇ ਲਗਭਗ 73 ਵਰ੍ਹਿਆਂ ਦੀ ਆਪਣੀ ਯਾਤਰਾ ਵਿੱਚ ਮਹਾਨ ਪ੍ਰਤਿਭਾਵਾਂ ਨੂੰ ਤਰਾਸ਼ਿਆ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਇਸ ਦਾ ਯੋਗਦਾਨ ਬੇਮਿਸਾਲ ਹੈ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਸਰਕਾਰ ਦੀ ਆਈਆਈਟੀ ਦੇ ਅੰਤਰਰਾਸ਼ਟਰੀਕਰਣ ਅਤੇ ਵਿਸ਼ਵੀਕਰਨ ਦੀ ਨੀਤੀ ਦੇ ਅਨੁਸਾਰ, ਆਈਆਈਟੀ ਖੜਗਪੁਰ ਹੋਰ ਗਲੋਬਲ ਸੰਸਥਾਨਾਂ ਦੇ ਨਾਲ ਗੱਠਜੋੜ ਅਤੇ ਸਹਿਯੋਗ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਨਾ ਸਿਰਫ਼ ਆਈਆਈਟੀ ਖੜਗਪੁਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਸ਼ਠਾ ਸਥਾਪਿਤ ਕਰਨ ਵਿੱਚ ਮਦਦ ਕਰੇਗਾ ਬਲਕਿ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਗਲੋਬਲ ਪਹਿਚਾਣ ਦਿਵਾਉਣ ਦੀ ਦਿਸ਼ਾ ਵਿੱਚ ਵੀ ਇੱਕ ਵੱਡਾ ਕਦਮ ਹੋਵੇਗਾ।

ਰਾਸ਼ਟਰਪਤੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੁਨੀਆ ਦੀ ਪ੍ਰਾਚੀਨ ਗਿਆਨ ਪਰੰਪਰਾ ਵਾਲੇ ਇੰਨੇ ਵਿਸ਼ਾਲ ਦੇਸ਼ ਦਾ ਇੱਕ ਵੀ ਵਿਦਿਅਕ ਸੰਸਥਾਨ ਦੁਨੀਆ ਦੇ ਟੌਪ 50 ਵਿਦਿਅਕ ਸੰਸਥਾਨਾਂ ਵਿੱਚ ਸ਼ਾਮਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰੈਕਿੰਗ ਦੀ ਦੌੜ, ਚੰਗੀ ਸਿੱਖਿਆ ਤੋਂ ਅਧਿਕ ਮਹੱਤਵਪੂਰਨ ਨਹੀਂ ਹੈ, ਲੇਕਿਨ ਚੰਗੀ ਰੈਕਿੰਗ ਨਾ ਸਿਰਫ਼ ਦੁਨੀਆ ਭਰ ਦੇ ਵਿਦਿਆਰਥੀਆਂ ਅਤੇ ਚੰਗੇ ਫੈਕਲਟੀ ਮੈਂਬਰਾਂ ਨੂੰ ਆਕਰਸ਼ਿਤ ਕਰਦੀ ਹੈ ਬਲਕਿ ਦੇਸ਼ ਦੀ ਪ੍ਰਤਿਸ਼ਠਾ ਵੀ ਵਧਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਆਈਆਈਟੀ ਹੋਣ ਦੇ ਨਾਤੇ ਆਈਆਈਟੀ ਖੜਗਪੁਰ ਨੂੰ ਇਸ ਦਿਸ਼ਾ ਵਿੱਚ ਪ੍ਰਯਾਸ ਕਰਨਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਆਈਆਈਟੀ ਖੜਗਪੁਰ ਜਿਹੀਆਂ ਸੰਸਥਾਨਾਂ ਨੂੰ ਇਨੋਵੇਸ਼ਨ ਅਤੇ ਟੈਕਨੋਲੋਜੀ ਰਾਹੀਂ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਨੂੰ ਤਕਨੀਕ ਵਿਕਸਿਤ ਕਰਨ ਅਤੇ ਉਸ ਨੂੰ ਲਾਗੂ ਕਰਨ ਲਈ ਪਰਿਵਰਤਨਕਾਰੀ ਪ੍ਰਯਾਸ ਕਰਨੇ ਹੋਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ‘ਤੇ ਹਰ ਕਿਸੇ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਸ ਦਾ ਉਪਯੋਗ ਸਮਾਜ ਵਿੱਚ ਪਾੜਾ ਵਧਾਉਣ ਲਈ ਨਹੀਂ ਬਲਕਿ ਸਮਾਜਿਕ ਨਿਆਂ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਭੁਗਤਾਨ ਪ੍ਰਣਾਲੀ ਆਮ ਲੋਕਾਂ ਦੇ ਜੀਵਨ ਨੂੰ ਸਰਲ ਬਣਾਉਣ ਵਾਲੀ ਟੈਕਨੋਲੋਜੀ ਦੀ ਸਭ ਤੋਂ ਚੰਗੀ ਉਦਾਹਰਨ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ, ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ ਅਤੇ ਇੱਕ ਪ੍ਰਮੁੱਖ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਉਭਰ ਰਿਹਾ ਹੈ। ਅਸੀਂ ਵਸੂਧੈਵ ਕੁਟੁੰਬਕਮ ਦੀ ਭਾਵਨਾ ਨਾਲ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਤਲਾਸ਼ਣ ਲਈ ਤਤਪਰ ਹਾਂ। ਭਾਰਤ ਦੇ ਇਸ ਅੰਮ੍ਰਿਤ ਕਾਲ ਵਿੱਚ ਟੈਕਨੋਲੋਜੀ ਦਾ ਉਪਯੋਗ ਕਰਕੇ ਹੀ ਸਵਰਨ ਯੁਗ ਆਵੇਗਾ। ਕੰਪਿਊਟਰੀਕਰਣ, ਸੌਰ ਊਰਜਾ, ਜੀਨੋਮਿਕਸ ਅਤੇ ਕਈ ਭਾਸ਼ਾ ਮਾਡਲ ਅਜਿਹੇ ਕੁਝ ਪ੍ਰਯੋਗ ਹਨ ਜੋ ਸਮਾਜਿਕ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੇ ਹਨ।

 150 ਸਾਲ ਪਹਿਲਾਂ ਜੋ ਬਿਮਾਰੀਆਂ ਲਾਇਲਾਜ ਲਗਦੀਆਂ ਸਨ, ਉਨ੍ਹਾਂ ਦਾ ਇਲਾਜ ਹੁਣ ਲਗਭਗ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋ ਰਿਹਾ ਹੈ। ਇਸ ਦੁਨੀਆ ਨੂੰ ਬਿਹਤਰ ਅਤੇ ਸਮਾਵੇਸ਼ੀ ਬਣਾਉਣ ਵਿੱਚ ਟੈਕਨੋਲੋਜੀ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਨੇ ਸਾਰਿਆਂ ਨੂੰ ਵਿਕਾਸਮੁਖੀ, ਭਵਿੱਖਮੁਖੀ ਅਤੇ ਉਤਸੁਕ ਸੋਚ ਵਿਕਸਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਬਿਹਤਰ ਵਰਤਮਾਨ ਲਈ ਦੇਸ਼ ਅਤੇ ਸਮਾਜ ਦੇ ਪ੍ਰਤੀ ਸ਼ੁਕਰਗੁਜਾਰ ਦਾ ਭਾਵ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਦੇਸ਼ ਅਤੇ ਦੁਨੀਆ ਨੂੰ ਬਿਹਤਰ ਅਤੇ ਸੁਰੱਖਿਅਤ ਭਵਿੱਖ ਦੇਣ ਵਿੱਚ ਸਮਰੱਥ ਹੋਣਗੇ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ –

 

*********

ਡੀਐੱਸ/ਏਕੇ



(Release ID: 1988119) Visitor Counter : 51