ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕੀਤਾ


“ਸੂਰਤ ਸ਼ਹਿਰ ਦੀ ਸ਼ੋਭਾ ਵਿੱਚ ਹੀਰੇ ਜਿਹੀ ਇੱਕ ਨਵੀਂ ਵਿਸ਼ੇਸ਼ਤਾ ਜੁੜ ਗਈ ਹੈ”

“ਸੂਰਤ ਡਾਇਮੰਡ ਬੋਰਸ ਭਾਰਤੀ ਡਿਜ਼ਾਈਨਾਂ, ਡਿਜ਼ਾਈਨ ਕਰਨ ਵਾਲਿਆਂ, ਸਮੱਗਰੀ ਅਤੇ ਵਿਚਾਰਾਂ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ; ਇਹ ਭਵਨ ਨਵੇਂ ਭਾਰਤ ਦੀਆਂ ਸਮਰੱਥਾਵਾਂ ਤੇ ਸੰਕਲਪਾਂ ਦਾ ਪ੍ਰਤੀਕ ਹੈ”

“ਅੱਜ ਸੂਰਤ ਸ਼ਹਿਰ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਦਾ ਸ਼ਹਿਰ ਹੈ”

“ਸੂਰਤ ਦੇ ਲੋਕ ਮੋਦੀ ਦੀ ਗਰੰਟੀ ਨੂੰ ਬਹੁਤ ਪਹਿਲਾਂ ਤੋਂ ਜਾਣਦੇ ਹਨ”

“ਜੇਕਰ ਸੂਰਤ ਫੈਸਲਾ ਕਰਦਾ ਹੈ, ਤਾਂ ਰਤਨ-ਗਹਿਣਿਆਂ ਦੇ ਨਿਰਯਾਤ ਵਿੱਚ ਸਾਡੀ ਹਿੱਸੇਦਾਰੀ ਦੋਹਰੇ ਅੰਕ ਤੱਕ ਪਹੁੰਚ ਸਕਦੀ ਹੈ”

“ਸੂਰਤ ਨਿਰੰਤਰ ਅੰਤਰਰਾਸ਼ਟਰੀ ਵਪਾਰ ਕੇਂਦਰਾਂ ਨਾਲ ਜੁੜ ਰਿਹਾ ਹੈ, ਦੁਨੀਆ ਵਿੱਚ ਬਹੁਤ ਘੱਟ ਸ਼ਹਿਰਾਂ ਵਿੱਚ ਅਜਿਹੀ ਅੰਤਰਰਾਸ਼ਟਰੀ ਸੰਪਰਕ ਸੁਵਿਧਾ ਹੈ”

“ਜੇਕਰ ਸੂਰਤ ਅੱਗੇ ਵਧੇਗਾ, ਤਾਂ ਗੁਜਰਾਤ ਅੱਗੇ ਵਧੇਗਾ; ਜੇਕਰ ਗੁਜਰਾਤ ਅੱਗੇ ਵਧੇਗਾ, ਤਾਂ ਦੇਸ਼ ਅੱਗੇ ਵਧੇਗਾ”

Posted On: 17 DEC 2023 1:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਤੋਂ ਪਹਿਲਾਂ, ਪ੍ਰਧਾਨ ਮੰਤਰੀ ਪੰਚਤਤਵ ਗਾਰਡਨ ਵੀ ਦੇਖਣ ਗਏ, ਸੂਰਤ ਡਾਇਮੰਡ ਬੋਰਸ ਅਤੇ ਸਪਾਈਨ-4 ਦਾ ਹਰਿਤ ਭਵਨ ਵੀ ਦੇਖਿਆ ਅਤੇ ਵਿਜ਼ੀਟਰ ਬੁਕਲੈੱਟ ‘ਤੇ ਹਸਤਾਖਰ ਕੀਤੇ। ਇਸ ਸਮਾਰੋਹ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਸੂਰਤ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ ਦਾ ਵੀ ਉਦਘਾਟਨ ਕੀਤਾ। 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ਸ਼ਹਿਰ ਦੀ ਭਵਯਤਾ ਵਿੱਚ ਹੀਰੇ ਜਿਹੀ ਇੱਕ ਹੋਰ ਨਵੀਂ ਵਿਸ਼ੇਸ਼ਤਾ ਜੁੜ ਗਈ ਹੈ। “ਇਹ ਕੋਈ ਸਾਧਾਰਣ ਹੀਰਾ ਨਹੀਂ ਹੈ, ਬਲਕਿ ਦੁਨੀਆ ਦਾ ਸਭ ਤੋਂ ਬਿਹਤਰੀਨ ਹੀਰਾ ਹੈ”, ਸ਼੍ਰੀ ਮੋਦੀ ਨੇ ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸੂਰਤ ਡਾਇਮੰਡ ਬੋਰਸ ਦੀ ਭਵਯਤਾ ਦੁਨੀਆ ਦੀ ਸਭ ਤੋਂ ਵੱਡੀ ਇਮਾਰਤਾਂ ਤੋਂ ਵੀ ਸ਼ਾਨਦਾਰ ਹੈ। ਉਨ੍ਹਾਂ ਨੇ ਇੰਨੇ ਵੱਡੇ ਮਿਸ਼ਨ ਦੀ ਸਫ਼ਲਤਾ ਦਾ ਕ੍ਰੈਡਿਟ ਸ਼੍ਰੀ ਵੱਲਭ ਭਾਈ ਲਖਾਨੀ ਅਤੇ ਸ਼੍ਰੀ ਲਾਲ ਜੀ ਭਾਈ ਪਟੇਲ ਦੀ ਵਿਨਮਰਤਾ ਅਤੇ ਸਾਰਿਆਂ ਨੂੰ ਲੈ ਕੇ ਚਲਣ ਦੀ ਭਾਵਨਾ ਨੂੰ ਦਿੱਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਸੂਰਤ ਡਾਇਮੰਡ ਬੋਰਸ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸੂਰਤ ਡਾਇਮੰਡ ਬੋਰਸ ਹੁਣ ਦੁਨੀਆ ਵਿੱਚ ਹੀਰੇ ਦੇ ਬਜ਼ਾਰਾਂ ਨਾਲ ਜੁੜੀ ਚਰਚਾ ਦੇ ਦੌਰਾਨ ਭਾਰਤ ਦੇ ਗੌਰਵ ਦੇ ਨਾਲ ਸਾਹਮਣੇ ਆਵੇਗਾ।”

ਪ੍ਰਧਾਨ ਮੰਤਰੀ ਨੇ ਕਿਹਾ, “ਸੂਰਤ ਡਾਇਮੰਡ ਬੋਰਸ ਭਾਰਤੀ ਡਿਜ਼ਾਈਨਾਂ, ਡਿਜ਼ਾਈਨ ਕਰਨ ਵਾਲਿਆਂ, ਸਮੱਗਰੀ ਅਤੇ ਵਿਚਾਰਾਂ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਭਵਨ ਨਵੇਂ ਭਾਰਤ ਦੀਆਂ ਸਮਰੱਥਾਵਾਂ ਅਤੇ ਸੰਕਲਪਾਂ ਦਾ ਪ੍ਰਤੀਕ ਹੈ।” ਸ਼੍ਰੀ ਮੋਦੀ ਨੇ ਸੂਰਤ ਡਾਇਮੰਡ ਬੋਰਸ ਦੇ ਉਦਘਾਟਨ ‘ਤੇ ਪੂਰੇ ਹੀਰਾ ਉਦਯੋਗ ਤੇ ਸੂਰਤ ਸ਼ਹਿਰ, ਗੁਜਰਾਤ ਅਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ। ਇਸ ਪ੍ਰੋਗਰਾਮ ਤੋਂ ਪਹਿਲਾਂ, ਪ੍ਰਧਾਨ ਮੰਤਰੀ ਅੱਜ ਸੂਰਤ ਡਾਇਮੰਡ ਬੋਰਸ ਨੂੰ ਦੇਖਣ ਗਏ। ਇਸ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਭਵਨ ਦੀ ਵਾਸਤੁਕਲਾ ‘ਤੇ ਚਾਨਣਾ ਪਾਇਆ ਅਤੇ ਹਰਿਤ ਭਵਨ ਦਾ ਜ਼ਿਕਰ ਕੀਤਾ, ਜੋ ਦੁਨੀਆ ਭਰ ਦੇ ਵਾਤਾਵਰਣ ਸਮਰਥਕਾਂ ਦੇ ਲਈ ਇੱਕ ਉਦਾਹਰਣ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਸਤੁਕਲਾ ਅਤੇ ਸੰਰਚਨਾਤਮਕ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੇ ਲਈ ਇਮਾਰਤ ਦੀ ਸਮੁੱਚੀ ਵਾਸਤੁਕਲਾ ਸਿੱਖਣ ਦਾ ਇੱਕ ਮਾਧਿਅਮ ਬਣ ਸਕਦੀ ਹੈ, ਜਦਕਿ ਪੰਚਤਤਵ ਗਾਰਡਨ ਦਾ ਉਪਯੋਗ ਲੈਂਡਸਕੇਪਿੰਗ ਦੇ ਇੱਕ ਉਦਾਹਰਣ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ।

ਸੂਰਤ ਦੇ ਲਈ ਦੋ ਹੋਰ ਉਪਹਾਰਾਂ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਇੱਕ ਨਵੇਂ ਹਵਾਈ ਅੱਡੇ ਦੇ ਟਰਮੀਨਲ ਦੇ ਉਦਘਾਟਨ ਅਤੇ ਸੂਰਤ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਦਾ ਜ਼ਿਕਰ ਕੀਤਾ। ਸਭਾ ਵਿੱਚ ਹਾਜ਼ਰ ਲੋਕਾਂ ਨੇ ਲੰਬੇ ਸਮੇਂ ਤੋਂ ਲੰਬਿਤ ਇਸ ਮੰਗ ਨੂੰ ਪੂਰਾ ਹੋਣ ‘ਤੇ ਖੜੇ ਹੋ ਕੇ ਤਾਲੀਆਂ ਵਜਾਈਆਂ। ਉਨ੍ਹਾਂ ਨੇ ਸੂਰਤ-ਦੁਬਈ ਹਵਾਈ ਸੇਵਾ ਸ਼ੁਰੂ ਹੋਣ ਅਤੇ ਜਲਦ ਹੀ ਹਾਂਗਕਾਂਗ ਦੇ ਲਈ ਵੀ ਹਵਾਈ ਸੇਵਾ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, “ਸੂਰਤ ਦੇ ਨਾਲ, ਗੁਜਰਾਤ ਵਿੱਚ ਹੁਣ ਤਿੰਨ ਅੰਤਰਰਾਸ਼ਟਰੀ ਹਵਾਈ ਅੱਡੇ ਹਨ।” 

ਸੂਰਤ ਸ਼ਹਿਰ ਦੇ ਨਾਲ ਆਪਣੇ ਵਿਅਕਤੀਗਤ ਸਬੰਧਾਂ ਅਤੇ ਸਿੱਖਣ ਦੇ ਅਨੁਭਵਾਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ‘ਸਬਕਾ ਸਾਥ, ਸਬਕਾ ਪ੍ਰਯਾਸ’ ਦੀ ਭਾਵਨਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਸੂਰਤ ਦੀ ਮਿੱਟੀ ਇਸ ਨੂੰ ਦੂਸਰਿਆਂ ਤੋਂ ਅਲੱਗ ਕਰਦੀ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਉਤਪਾਦਿਤ ਕਪਾਹ ਬੇਜੋੜ ਹੈ। ਸੂਰਤ ਦੀ ਉਤਾਰ-ਚੜ੍ਹਾਅ ਦੀ ਯਾਤਰਾ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅੰਗ੍ਰੇਜ਼ ਪਹਿਲੀ ਵਾਰ ਭਾਰਤ ਆਏ, ਤਾਂ ਸੂਰਤ ਦੀ ਭਵਯਤਾ ਨੇ ਉਨ੍ਹਾਂ ਨੂੰ ਆਕਰਸ਼ਿਤ ਕੀਤਾ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਸੂਰਤ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ਾਂ ਦਾ ਵਿਨਿਰਮਾਣ ਕੇਂਦਰ ਸੀ ਅਤੇ ਸੂਰਤ ਦੇ ਬੰਦਰਗਾਹ ‘ਤੇ 84 ਦੇਸ਼ਾਂ ਦੇ ਜਹਾਜ਼ਾਂ ਦੇ ਝੰਡੇ ਲਹਿਰਾਉਂਦੇ ਸਨ। ਉਨ੍ਹਾਂ ਨੇ ਕਿਹਾ, “ਹੁਣ ਇਹ ਸੰਖਿਆ ਵਧ ਕੇ 125 ਹੋ ਜਾਵੇਗੀ।”

ਸ਼ਹਿਰ ਦੀਆਂ ਕਠਿਨਾਈਆਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਗੰਭੀਰ ਸਿਹਤ ਸਮੱਸਿਆਵਾਂ ਅਤੇ ਹੜ੍ਹ ਦਾ ਜ਼ਿਕਰ ਕੀਤਾ ਅਤੇ ਯਾਦ ਕੀਤਾ ਕਿ ਕਿਵੇਂ ਸ਼ਹਿਰ ਦੀ ਭਾਵਨਾ ‘ਤੇ ਸਵਾਲ ਉਠਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਅੱਜ ਦੇ ਅਵਸਰ ‘ਤੇ ਵਿਸ਼ਵਾਸ ਵਿਅਕਤ ਕੀਤਾ ਅਤੇ ਜ਼ਿਕਰ ਕੀਤਾ ਕਿ ਸੂਰਤ ਦੁਨੀਆ ਦੇ ਟੌਪ 10 ਵਧਦੇ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ। ਉਨ੍ਹਾਂ ਨੇ ਸੂਰਤ ਦੇ ਉਤਕ੍ਰਿਸ਼ਟ ਸਟ੍ਰੀਟ ਫੂਡ, ਸਵੱਛਤਾ ਅਤੇ ਕੌਸ਼ਲ ਵਿਕਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸੂਰਤ, ਜਿਸ ਨੂੰ ਪਹਿਲਾਂ ਸਨ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਨੇ ਆਪਣੇ ਲੋਕਾਂ ਦੀ ਸਖਤ ਮਿਹਨਤ ਅਤੇ ਸਮਰਪਣ ਦੇ ਮਾਧਿਅਮ ਨਾਲ ਖੁਦ ਨੂੰ ਡਾਇਮੰਡ ਸਿਟੀ, ਸਿਲਕ ਸਿਟੀ ਅਤੇ ਬ੍ਰਿਜ ਸਿਟੀ ਦੇ ਰੂਪ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਕਿਹਾ, “ਅੱਜ, ਸੂਰਤ ਲੱਖਾਂ ਨੌਜਵਾਨਾਂ ਦੇ ਲਈ ਸੁਪਨਿਆਂ ਦਾ ਸ਼ਹਿਰ ਹੈ।” ਉਨ੍ਹਾਂ ਨੇ ਆਈਟੀ ਖੇਤਰ ਵਿੱਚ ਸੂਰਤ ਦੀ ਪ੍ਰਗਤੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸੂਰਤ ਜਿਹੇ ਆਧੁਨਿਕ ਸ਼ਹਿਰ ਨੂੰ ਡਾਇਮੰਡ ਬੋਰਸ ਦੇ ਰੂਪ ਵਿੱਚ ਇੰਨੀ ਸ਼ਾਨਦਾਰ ਇਮਾਰਤ ਮਿਲਣਾ ਆਪਣੇ ਆਪ ਵਿੱਚ ਇਤਿਹਾਸਿਕ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਸੂਰਤ ਦੇ ਲੋਕ ਮੋਦੀ ਦੀ ਗਰੰਟੀ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਨ।” ਉਨ੍ਹਾਂ ਨੇ ਕਿਹਾ ਕਿ ਹੀਰਾ ਸਰਾਫਾ ਬਜ਼ਾਰ ਸੂਰਤ ਦੇ ਲੋਕਾਂ ਦੇ ਲਈ ਮੋਦੀ ਦੀ ਗਰੰਟੀ ਦਾ ਇੱਕ ਉਦਾਹਰਣ ਹੈ। ਹੀਰਾ ਸਰਾਫਾ ਵਪਾਰ ਨਾਲ ਜੁੜੇ ਲੋਕਾਂ ਦੇ ਨਾਲ ਆਪਣੀ ਗੱਲਬਾਤ ਅਤੇ ਦਿੱਲੀ ਵਿੱਚ 2014 ਦੇ ਵਰਲਡ ਡਾਇਮੰਡ ਕਾਨਫਰੰਸ ਨੂੰ ਯਾਦ ਕਰਦੇ ਹੋਏ, ਜਿੱਥੇ ਹੀਰਾ ਉਦਯੋਗ ਦੇ ਲਈ ਵਿਸ਼ੇਸ਼ ਅਧਿਸੂਚਿਤ ਖੇਤਰਾਂ ਦਾ ਐਲਾਨ ਕੀਤਾ ਗਿਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯਾਤਰਾ ਨੇ ਸੂਰਤ ਡਾਇਮੰਡ ਬੋਰਸ, ਦੇ ਰੂਪ ਵਿੱਚ ਇੱਕ ਵੱਡੇ ਹੀਰਾ ਕੇਂਦਰ ਨੂੰ ਜਨਮ ਦਿੱਤਾ ਹੈ, ਜਿਸ ਨਾਲ ਇੱਕ ਹੀ ਛੱਤ ਦੇ ਹੇਠਾਂ ਹੀਰੇ ਦੇ ਵਪਾਰ ਦੇ ਕਈ ਆਯਾਮ ਸੰਭਵ ਹੋ ਗਏ ਹਨ। ਉਨ੍ਹਾਂ ਨੇ ਕਿਹਾ, “ਕਾਰੀਗਰ, ਕਾਮਗਾਰ ਅਤੇ ਵਪਾਰੀ, ਸਾਰਿਆਂ ਦੇ ਲਈ, ਸੂਰਤ ਡਾਇਮੰਡ ਬੋਰਸ ਵਨ-ਸਟੌਪ ਬਣ ਗਿਆ ਹੈ।” ਉਨ੍ਹਾਂ ਨੇ ਦੱਸਿਆ ਕਿ ਬੋਰਸ ਵਿੱਚ ਅੰਤਰਰਾਸ਼ਟਰੀ ਬੈਂਕਿੰਗ, ਸੁਰੱਖਿਅਤ ਵੌਲਟ ਅਤੇ ਜਵੈਲਰੀ ਮਾਲ ਜਿਹੀਆਂ ਸੁਵਿਧਾਵਾਂ ਹੋਣਗੀਆਂ, ਜਿਸ ਨਾਲ 1.5 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।

ਸੂਰਤ ਦੀਆਂ ਸਮਰੱਥਾਵਾਂ ‘ਤੇ ਵਿਸਤਾਰ ਨਾਲ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਦੇ 10ਵੇਂ ਤੋਂ 5ਵੇਂ ਸਥਾਨ ‘ਤੇ ਪਹੁੰਚਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਹੁਣ ਮੋਦੀ ਨੇ ਗਰੰਟੀ ਦਿੱਤੀ ਹੈ ਕਿ ਤੀਸਰੀ ਪਾਰੀ ਵਿੱਚ ਭਾਰਤ ਦੁਨੀਆ ਦੀਆਂ ਟੌਪ 3 ਅਰਥਵਿਵਸਥਾਵਾਂ ਵਿੱਚ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਕੋਲ ਅਗਲੇ 25 ਵਰ੍ਹਿਆਂ ਦੇ ਲਈ ਇੱਕ ਰੋਡਮੈਪ ਹੈ ਅਤੇ ਉਹ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਅਤੇ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਲਕਸ਼ ‘ਤੇ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਨਿਰਯਾਤ ਵਧਾਉਣ ਦੇ ਪ੍ਰਯਤਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਿੱਚ ਦੇਸ਼ ਦੇ ਹੀਰਾ ਉਦਯੋਗ ਦੀ ਵੱਡੀ ਭੂਮਿਕਾ ਹੋਵੇਗੀ। ਉਨ੍ਹਾਂ ਨੇ ਉਦਯੋਗ ਜਗਤ ਦੇ ਦਿੱਗਜਾਂ ਨੂੰ ਦੇਸ਼ ਦੇ ਨਿਰਯਾਤ ਨੂੰ ਵਧਾਉਣ ਵਿੱਚ ਸੂਰਤ ਦੀ ਭੂਮਿਕਾ ਦਾ ਵਿਸਤਾਰ ਕਰਨ ਦੇ ਤਰੀਕਿਆਂ ਦੀ ਤਲਾਸ਼ ਕਰਨ ਦੀ ਤਾਕੀਦ ਕੀਤੀ। ਹੀਰੇ ਦੇ ਗਹਿਣਿਆਂ, ਚਾਂਦੀ ਦੇ ਗਹਿਣਿਆਂ ਅਤੇ ਲੈਬ ਵਿੱਚ ਤਿਆਰ ਹੀਰਿਆਂ ਦੇ ਨਿਰਯਾਤ ਵਿੱਚ ਭਾਰਤ ਦੀ ਅਗ੍ਰਣੀ ਸਥਿਤੀ ਬਾਰੇ ਉਨ੍ਹਾਂ ਨੇ ਕਿਹਾ ਕਿ ਕੁੱਲ ਆਲਮੀ ਰਤਨ- ਗਹਿਣੇ ਨਿਰਯਾਤ ਵਿੱਚ ਭਾਰਤ ਦੀ ਹਿੱਸੇਦਾਰੀ ਸਿਰਫ਼ 3.5 ਪ੍ਰਤੀਸ਼ਤ ਹੈ। ਪ੍ਰਧਾਨ ਮੰਤਰੀ ਨੇ ਇਸ ਖੇਤਰ ਦੇ ਲਈ ਸਰਕਾਰ ਦੇ ਸਮਰਥਨ ਨੂੰ ਦੋਹਰਾਉਂਦੇ ਹੋਏ ਕਿਹਾ, “ਅਗਰ ਸੂਰਤ ਫੈਸਲਾ ਕਰਦਾ ਹੈ, ਤਾਂ ਰਤਨ- ਗਹਿਣੇ ਨਿਰਯਾਤ ਵਿੱਚ ਸਾਡੀ ਹਿੱਸੇਦਾਰੀ ਦੋਹਰੇ ਅੰਕ ਨੂੰ ਛੂਹ ਸਕਦੀ ਹੈ।” ਉਨ੍ਹਾਂ ਨੇ ਇਸ ਖੇਤਰ ਨੂੰ ਨਿਰਯਾਤ ਪ੍ਰੋਤਸਾਹਨ ਦੇ ਲਈ ਪ੍ਰਮੁੱਖ ਖੇਤਰ ਐਲਾਨ ਕਰਨ, ਪੇਟੈਂਟ ਡਿਜ਼ਾਈਨ ਨੂੰ ਹੁਲਾਰਾ ਦੇਣ, ਨਿਰਯਾਤ ਉਤਪਾਦਾਂ ਦੇ ਵਿਵਿਧੀਕਰਣ, ਬਿਹਤਰ ਟੈਕਨੋਲੋਜੀ ਦੇ ਲਈ ਸਹਿਯੋਗ, ਲੈਬ ਵਿੱਚ ਵਿਕਸਿਤ ਜਾਂ ਹਰਿਤ ਹੀਰਿਆਂ ਨੂੰ ਹੁਲਾਰਾ ਦੇਣ ਅਤੇ ਬਜਟ ਵਿੱਚ ਹਰਿਤ ਹੀਰਿਆਂ ਦੇ ਲਈ ਵਿਸ਼ੇਸ਼ ਪ੍ਰਾਵਧਾਨ ਜਿਹੇ ਉਪਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਪ੍ਰਤੀ ਸਕਾਰਾਤਮਕ ਆਲਮੀ ਦ੍ਰਿਸ਼ਟੀਕੋਣ ਅਤੇ ‘ਮੇਕ ਇਨ ਇੰਡੀਆ’ ਬ੍ਰਾਂਡ ਦੇ ਵਧਦੇ ਸਵਰੂਪ ਨਾਲ ਇਸ ਖੇਤਰ ਨੂੰ ਨਿਸ਼ਚਿਤ ਰੂਪ ਨਾਲ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸ਼ਹਿਰ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਨਿਰਮਾਣ ‘ਤੇ ਵਿਸ਼ੇਸ਼ ਜ਼ੋਰ ਦੇ ਕੇ ਲੋਕਾਂ ਦੀ ਸਮਰੱਥਾ ਨੂੰ ਅੱਗੇ ਵਧਾਉਣ ਦੇ ਲਈ ਸੂਰਤ ਦੀ ਸਮਰੱਥਾ ਦਾ ਵਿਸਤਾਰ ਕਰ ਰਹੀ ਹੈ। ਸੂਰਤ ਦੀ ਟ੍ਰਾਂਸਪੋਰਟ ਸੰਪਰਕ-ਸੁਵਿਧਾ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਸੂਰਤ ਅੰਤਰਰਾਸ਼ਟਰੀ ਹਵਾਈ ਅੱਡੇ, ਮੈਟਰੋ ਰੇਲ ਸੇਵਾ ਅਤੇ ਹਜੀਰਾ ਬੰਦਰਗਾਹ, ਗਹਿਰੇ ਪਾਣੀ ਵਾਲੇ ਐੱਲਐੱਨਜੀ ਟਰਮੀਨਲ ਅਤੇ ਮਲਟੀ-ਕਾਰਗੋ ਬੰਦਰਗਾਹ ਸਹਿਤ ਸੂਰਤ ਦੇ ਬੰਦਰਗਾਹਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ “ਸੂਰਤ ਲਗਾਤਾਰ ਅੰਤਰਰਾਸ਼ਟਰੀ ਵਪਾਰ ਕੇਂਦਰਾਂ ਨਾਲ ਜੁੜ ਰਿਹਾ ਹੈ। ਦੁਨੀਆ ਵਿੱਚ ਬਹੁਤ ਘੱਟ ਸ਼ਹਿਰਾਂ ਵਿੱਚ ਅਜਿਹੀ ਅੰਤਰਰਾਸ਼ਟਰੀ ਕਨੈਕਟੀਵਿਟੀ ਹੈ।”

ਉਨ੍ਹਾਂ ਨੇ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਨਾਲ ਸੂਰਤ ਦੀ ਕਨੈਕਟੀਵਿਟੀ ਅਤੇ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ‘ਤੇ ਚਲ ਰਹੇ ਕੰਮ ਦਾ ਵੀ ਜ਼ਿਕਰ ਕੀਤਾ ਜੋ ਉੱਤਰੀ ਅਤੇ ਪੂਰਬੀ ਭਾਰਤ ਦੇ ਲਈ ਸੂਰਤ ਦੇ ਰੇਲ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ। ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਸੂਰਤ ਦੇ ਕਾਰੋਬਾਰ ਨੂੰ ਨਵੇਂ ਅਵਸਰ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸ਼ਹਿਰ ਦੀ ਆਧੁਨਿਕ ਕਨੈਕਟੀਵਿਟੀ ਦਾ ਵਧੇਰੇ ਲਾਭ ਉਠਾਉਣ ਦੀ ਤਾਕੀਦ ਕੀਤੀ ਅਤੇ ਕਿਹਾ, “ਜੇਕਰ ਸੂਰਤ ਅੱਗੇ ਵਧੇਗਾ, ਤਾਂ ਗੁਜਰਾਤ ਅੱਗੇ ਵਧੇਗਾ। ਜੇਕਰ ਗੁਜਰਾਤ ਅੱਗੇ ਵਧੇਗਾ, ਤਾਂ ਦੇਸ਼ ਅੱਗੇ ਵਧੇਗਾ।” ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਗਲੇ ਮਹੀਨੇ ਆਯੋਜਿਤ ਹੋਣ ਵਾਲੇ ਵਾਈਬ੍ਰੇਂਟ ਗੁਜਰਾਤ ਸਮਿਟ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਇਸ ਅਵਸਰ ‘ਤੇ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ; ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ; ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਅਤੇ ਸ਼੍ਰੀ ਪੁਰਸ਼ੋਤਮ ਰੂਪਾਲਾ; ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼; ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ; ਸੂਰਤ ਡਾਇਮੰਡ ਬੋਰਸ ਦੇ ਚੇਅਰਮੈਨ ਸ਼੍ਰੀ ਵੱਲਭਭਾਈ ਲਖਾਨੀ ਅਤੇ ਧਰਮਨੰਦਨ ਡਾਇਮੰਡ ਲਿਮਿਟੇਡ ਦੇ ਸ਼੍ਰੀ ਲਾਲਜੀਭਾਈ ਪਟੇਲ ਮੌਜੂਦ ਸਨ।

ਪਿਛੋਕੜ

ਸੂਰਤ ਡਾਇਮੰਡ ਬੋਰਸ ਅੰਤਰਰਾਸ਼ਟਰੀ ਹੀਰੇ ਅਤੇ ਗਹਿਣਿਆਂ ਦੇ ਬਿਜ਼ਨਸ ਦੇ ਲਈ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਆਧੁਨਿਕ ਕੇਂਦਰ ਹੋਵੇਗਾ। ਇਹ ਕੱਚੇ ਅਤੇ ਪੌਲਿਸ਼ ਕੀਤੇ ਗਏ ਹੀਰਿਆਂ ਦੇ ਨਾਲ-ਨਾਲ ਗਹਿਣਿਆਂ ਦੇ ਵਪਾਰ ਦਾ ਇੱਕ ਆਲਮੀ ਕੇਂਦਰ ਹੋਵੇਗਾ। ਬੋਰਸ ਵਿੱਚ ਆਯਾਤ-ਨਿਰਯਾਤ ਦੇ ਲਈ ਅਤਿਆਧੁਨਿਕ ‘ਸੀਮਾ ਸ਼ੁਲਕ ਨਿਕਾਸੀ ਗ੍ਰਹਿ’; ਖੁਦਰਾ ਗਹਿਣਿਆਂ ਦੇ ਬਿਜ਼ਨਸ ਦੇ ਲਈ ਇੱਕ ਗਹਿਣਿਆਂ ਦਾ ਮਾਲ ਤੇ ਅੰਤਰਰਾਸ਼ਟਰੀ ਬੈਂਕਿੰਗ ਅਤੇ ਸੁਰੱਖਿਅਤ ਵੌਲਟ ਦੇ ਲਈ ਸੁਵਿਧਾਵਾਂ ਮੌਜੂਦ ਹੋਣਗੀਆਂ।

 

*********

ਡੀਐੱਸ/ਟੀਐੱਸ



(Release ID: 1987605) Visitor Counter : 57