ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ ਸੂਰਤ ਹਵਾਈ ਅੱਡੇ ਨੂੰ ਇੰਟਰਨੈਸ਼ਨਲ ਏਅਰਪੋਰਟ ਐਲਾਨ ਕਰਨ ਨੂੰ ਮਨਜ਼ੂਰੀ ਪ੍ਰਦਾਨ ਕੀਤੀ

Posted On: 15 DEC 2023 7:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਸੂਰਤ ਹਵਾਈ ਅੱਡੇ ਨੂੰ ਇੰਟਰਨੈਸ਼ਨਲ ਏਅਰਪੋਰਟ ਐਲਾਨ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।

ਇੰਟਰਨੈਸ਼ਨਲ ਏਅਰਪੋਰਟ ਐਲਾਨ ਹੋਣ ‘ਤੇ ਸੂਰਤ ਏਅਰਪੋਰਟ ਨਾ ਕੇਵਲ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਮਹੱਤਵਪੂਰਨ ਪ੍ਰਵੇਸ਼ ਦੁਆਰ ਬਣੇਗਾ, ਬਲਕਿ ਇਹ ਰਾਜ ਦੇ ਸਮ੍ਰਿੱਧ ਹੀਰਾ ਅਤੇ ਟੈਕਸਟਾਇਲ (ਬਸਤਰ) ਉਦਯੋਗਾਂ ਨੂੰ ਭੀ ਬਿਨਾ ਨਿਰਵਿਘਨ ਨਿਰਯਾਤ-ਆਯਾਤ ਸੰਚਾਲਨ ਦੀ ਉੱਚ ਪੱਧਰੀ ਸੁਵਿਧਾ ਪ੍ਰਦਾਨ ਕਰੇਗਾ। ਇਹ ਰਣਨੀਤਕ ਤੌਰ ‘ਤੇ  ਇੱਕ ਐਸੀ ਵਿਸ਼ੇਸ਼ ਪਹਿਲ ਹੈ, ਜੋ ਅਭੂਤਪੂਰਵ ਆਰਥਿਕ ਸਮਰੱਥਾ ਨੂੰ ਉਜਾਗਰ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਇਸ ਨਾਲ ਸੂਰਤ ਸ਼ਹਿਰ ਦਾ ਏਅਰਪੋਰਟ ਇੰਟਰਨੈਸ਼ਨਲ ਹਵਾਬਾਜ਼ੀ ਪਰਿਦ੍ਰਿਸ਼ (international aviation landscape) ਵਿੱਚ ਇੱਕ ਪ੍ਰਮੁੱਖ ਏਅਰਪੋਰਟ ਬਣ ਜਾਵੇਗਾ ਅਤੇ ਇਸ ਖੇਤਰ ਵਿੱਚ ਸਮ੍ਰਿੱਧੀ ਦੇ ਇੱਕ ਨਵੇਂ ਯੁਗ ਦਾ ਸੂਤਰਪਾਤ ਭੀ ਹੋਵੇਗਾ।

ਭਾਰਤ ਵਿੱਚ ਤੇਜ਼ੀ ਨਾਲ ਪ੍ਰਗਤੀ ਕਰਦੇ ਸੂਰਤ ਸ਼ਹਿਰ ਨੇ ਜ਼ਿਕਰਯੋਗ ਆਰਥਿਕ ਕੌਸ਼ਲ ਅਤੇ ਉਦਯੋਗਿਕ ਵਿਕਾਸ ਦਾ ਪ੍ਰਦਰਸ਼ਨ ਕੀਤਾ ਹੈ। ਆਰਥਿਕ ਵਿਕਾਸ ਨੂੰ ਤੇਜ਼ ਕਰਨ, ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਡਿਪਲੋਮੈਟਿਕ ਸਬੰਧਾਂ ਨੂੰ ਸਸ਼ਕਤ ਕਰਨ ਦੇ ਉਦੇਸ਼ ਨਾਲ ਸੂਰਤ ਏਅਰਪੋਰਟ ਨੂੰ ਇੰਟਰਨੈਸ਼ਨਲ ਦਰਜਾ (international status) ਦੇਣਾ ਆਪਣੇ ਆਪ ਵਿੱਚ ਹੀ ਬਹੁਤ ਮਹੱਤਵਪੂਰਨ ਨਿਰਣਾ ਹੈ। ਸੂਰਤ ਏਅਰਪੋਰਟ ਦਾ ਅੰਤਰਰਾਸ਼ਟਰੀ ਦਰਜਾ ਹੋਣਾ ਯਾਤਰੀ ਟ੍ਰੈਫਿਕ ਅਤੇ ਕਾਰਗੋ ਸੰਚਾਲਨ ਵਿੱਚ ਵਾਧੇ ਦੇ ਨਾਲ ਹੀ ਖੇਤਰੀ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਅਵਸਰ ਪ੍ਰਦਾਨ ਕਰੇਗਾ।

*****

ਡੀਐੱਸ 



(Release ID: 1987143) Visitor Counter : 50