ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਊਰਜਾ ਸੰਭਾਲ਼ ਦਿਵਸ ‘ਤੇ ਰਾਸ਼ਟਰੀ ਊਰਜਾ ਸੰਭਾਲ਼ ਪੁਰਸਕਾਰ ਪ੍ਰਦਾਨ ਕੀਤੇ
ਕਿਸੇ ਭੀ ਕਾਰੋਬਾਰ ਤੋਂ ਨਾ ਕੇਵਲ ਆਰਥਿਕ ਲਾਭ ਹੋਣੇ ਚਾਹੀਦੇ ਹਨ, ਬਲਕਿ ਵਾਤਾਵਰਣਕ ਅਤੇ ਸਮਾਜਿਕ ਲਾਭ ਭੀ ਹੋਣੇ ਚਾਹੀਦੇ ਹਨ: ਰਾਸ਼ਟਰਪਤੀ ਮੁਰਮੂ
Posted On:
14 DEC 2023 9:40PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (14 ਦਸੰਬਰ, 2023) ਨੂੰ ਰਾਸ਼ਟਰੀ ਊਰਜਾ ਸੰਭਾਲ਼ ਦਿਵਸ (National Energy Conservation Day) ਦੇ ਅਵਸਰ ‘ਤੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਊਰਜਾ ਸੰਭਾਲ਼ ਪੁਰਸਕਾਰ (National Energy Conservation Awards) 2023 ਅਤੇ ਊਰਜਾ ਸੰਭਾਲ਼ ‘ਤੇ ਰਾਸ਼ਟਰੀ ਪੇਂਟਿੰਗ ਮੁਕਾਬਲਾ ਇਨਾਮ (National Painting Competition on Energy Conservation prizes) ਪ੍ਰਦਾਨ ਕੀਤੇ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਸਿਹਤ ਅਤੇ ਖੁਸ਼ੀ (health and happiness) ਪ੍ਰਕ੍ਰਿਤੀ ਦੀ ਸੰਭਾਲ਼ ਅਤੇ ਚੰਗੀ ਸਿਹਤ (conservation and good health of nature) ਵਿੱਚ ਨਿਹਿਤ ਹੈ। ਜੇਕਰ ਅਸੀਂ ਉਪਲਬਧ ਸੰਸਾਧਨਾਂ ਦਾ ਇਸ਼ਟਤਮ ਉਪਯੋਗ (optimal utilization) ਕਰਦੇ ਹਾਂ, ਤਾਂ ਪ੍ਰਕ੍ਰਿਤੀ ਅਤੇ ਧਰਤੀ ਮਾਤਾ (Mother Earth) ‘ਤੇ ਗ਼ੈਰਜ਼ਰੂਰੀ ਦਬਾਅ ਪਾਏ ਬਿਨਾ ਸਾਰਿਆਂ ਦੀਆਂ ਊਰਜਾ ਅਤੇ ਹੋਰ ਜ਼ਰੂਰਤਾਂ ਪੂਰੀਆਂ ਹੋ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ਼ਟਤਮ ਉਪਯੋਗ (optimal utilization) ਦੇ ਨਾਲ-ਨਾਲ ਸਾਰੇ ਹਿਤਧਾਰਕਾਂ ਨੂੰ ਊਰਜਾ ਦਕਸ਼ਤਾ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਹੋਵੇਗਾ। ਊਰਜਾ ਬੱਚਤ ਦੇ ਉਪਾਵਾਂ ਨੂੰ ਬੜੇ ਪੈਮਾਨੇ ‘ਤੇ ਇਸਤੇਮਾਲ ਕਰਨਾ ਹੋਵੇਗਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਊਰਜਾ ਦੀ ਬੱਚਤ ਹੀ ਊਰਜਾ ਉਤਪਾਦਨ ਹੈ-ਇਹ ਸੰਦੇਸ਼ ਬਹੁਤ ਉਪਯੋਗੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਸ ਸੰਦੇਸ਼ ਨੂੰ ਫੈਲਾਉਣ ਦੇ ਲਈ ਹਰ ਸੰਭਵ ਪ੍ਰਯਾਸ ਕਰਨ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਵਿਸ਼ਵ ਸਮੁਦਾਇ (world community) ਨੂੰ ਊਰਜਾ ਦਕਸ਼ਤਾ ਵਧਾਉਣ ਅਤੇ ਅਖੁੱਟ ਊਰਜਾ ਦਾ ਉਪਯੋਗ ਵਧਾਉਣ ਦੇ ਲਈ ਨਿਰੰਤਰ ਸਰਗਰਮ ਰਹਿਣਾ ਹੋਵੇਗਾ। ਸਾਨੂੰ ਪਵਨ, ਸੌਰ ਅਤੇ ਲਘੂ ਤੇ ਸੂਖਮ ਪਣ ਬਿਜਲੀ ਪ੍ਰੋਜੈਕਟਾਂ ਨਾਲ ਊਰਜਾ ਦਾ ਉਤਪਾਦਨ ਵਧਾਉਣਾ ਹੋਵੇਗਾ। ਅਧਿਕ ਅਖੁੱਟ ਊਰਜਾ ਦਾ ਉਪਯੋਗ ਕਰਨ ਦੇ ਨਾਲ-ਨਾਲ ਸਾਨੂੰ ਘੱਟ ਸੰਸਾਧਨਾਂ ਤੋਂ ਅਧਿਕ ਊਰਜਾ (more energy from less resources) ਉਤਪਾਦਨ ਦੇ ਪ੍ਰਯਾਸ ਭੀ ਕਰਨੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਸਥਿਰਤਾ ਪ੍ਰਯਾਸਾਂ (sustainability efforts) ਵਿੱਚ ਟ੍ਰਿਪਲ ਬੌਟਮ ਲਾਇਨ (triple bottom line) ਦੀ ਧਾਰਨਾ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਕਿਸੇ ਭੀ ਕਾਰੋਬਾਰ (business) ਤੋਂ ਨਾ ਕੇਵਲ ਆਰਥਿਕ ਲਾਭ ਹੋਣੇ ਚਾਹੀਦੇ ਹਨ ਬਲਕਿ ਵਾਤਾਵਰਣਕ ਅਤੇ ਸਮਾਜਿਕ ਲਾਭ ਭੀ ਹੋਣੇ ਚਾਹੀਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਹਮੇਸ਼ਾ ਇੱਕ ਜ਼ਿੰਮੇਦਾਰ ਦੇਸ਼ ਦੇ ਰੂਪ ਵਿੱਚ ਕੰਮ ਕੀਤਾ ਹੈ। ਲੇਕਿਨ ਅਸੀਂ ਸਮੇਂ-ਸਮੇਂ ‘ਤੇ ਇਹ ਭੀ ਸਪਸ਼ਟ ਕਰਦੇ ਰਹੇ ਹਾਂ ਕਿ ਜੀਵਾਸ਼ਮ ਈਂਧਣ ‘ਤੇ ਨਿਰਭਰਤਾ ਨਿਸ਼ਚਿਤ ਤੌਰ ‘ਤੇ ਘੱਟ ਹੋ ਰਹੀ ਹੈ ਲੇਕਿਨ ਜੀਵਾਸ਼ਮ ਈਂਧਣ (fossil fuel) ਅਧਾਰਿਤ ਊਰਜਾ ਭੀ ਸਾਡੇ ਦੇਸ਼ ਵਿੱਚ ਜ਼ਰੂਰੀ ਹੈ। ਭਾਰਤ ਸਵੱਛ ਕੋਲਾ ਟੈਕਨੋਲੋਜੀਆਂ (clean coal technologies) ਨੂੰ ਹੁਲਾਰਾ ਦੇ ਰਿਹਾ ਹੈ ਤਾਕਿ ਕੋਲਾ ਨਿਕਾਸੀ ਅਤੇ ਉਪਯੋਗ ਦੀ ਪ੍ਰਕਿਰਿਆ ਅਧਿਕ ਕੁਸ਼ਲ ਅਤੇ ਵਾਤਾਵਰਣ ਅਨੁਕੂਲ ਬਣ ਸਕੇ। ਇਹ ਵਾਤਾਵਰਣ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਹੀ ਪਰਿਣਾਮ ਹੈ ਕਿ ਦਸ ਵਰ੍ਹਿਆਂ ਦੀ ਅਵਧੀ ਵਿੱਚ ਭਾਰਤ ਜਲਵਾਯੂ ਪਰਿਵਰਤਨ ਪ੍ਰਦਰਸ਼ਨ ਇੰਡੈਕਸ (Climate Change Performance Index) ਦੀ ਰੈਂਕਿੰਗ ਵਿੱਚ 30ਵੇਂ ਤੋਂ 7ਵੇਂ ਸਥਾਨ ‘ਤੇ ਆ ਗਿਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ‘ਹਰਿਤ ਊਰਜਾ ਖੁੱਲ੍ਹੀ ਪਹੁੰਚ ਨਿਯਮ, 2022’ (ਗ੍ਰੀਨ ਐਨਰਜੀ ਓਪਨ ਐਕਸੈੱਸ ਰੂਲਸ-Green Energy Open Access Rules 2022’) ਅਤੇ ਅਖੁੱਟ ਖਰੀਦ ਜ਼ਿੰਮੇਵਾਰੀ ਜਿਹੇ ਪ੍ਰਯਾਸ ਭੀ ਸਾਲ 2030 ਤੱਕ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (Nationally Determined Contributions) ਦੇ ਲਕਸ਼ ਨੂੰ ਪ੍ਰਾਪਤ ਕਰਨ ਦੀ ਭਾਰਤ ਦੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ‘ਲਾਇਫ’('LiFE') ਦੇ ਅਨੁਰੂਪ ਯਾਨੀ ਵਾਤਾਵਰਣ ਦੇ ਲਈ ਜੀਵਨਸ਼ੈਲੀ (Lifestyle for Environment), ਭਾਰਤ ਨੇ ਹੁਣ “ਗ੍ਰੀਨ ਕ੍ਰੈਡਿਟ”( "Green credit") ਦੀ ਪਹਿਲ ਕੀਤੀ ਹੈ ਜੋ ਸਾਡੀਆਂ ਪਰੰਪਰਾਵਾਂ ਨਾਲ ਸਬੰਧਿਤ ਵਾਤਾਵਰਣ ਸੰਭਾਲ਼ ਪਿਰਤਾਂ ਨੂੰ ਪ੍ਰੋਤਸਾਹਿਤ ਕਰਦੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਪ੍ਰਯਾਸ ਸਾਡੇ ਸਵੱਛ ਊਰਜਾ ਅਤੇ ਵਾਤਾਵਰਣ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਣਗੇ।
ਊਰਜਾ ਸੰਭਾਲ਼ ਦੇ ਮਹੱਤਵ ਬਾਰੇ ਸੰਦੇਸ਼ ਫੈਲਾਉਣ ਅਤੇ ਊਰਜਾ ਦਕਸ਼ਤਾ ਅਤੇ ਸੰਭਾਲ਼ ਵਿੱਚ ਰਾਸ਼ਟਰ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਹਰ ਸਾਲ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ਼ ਦਿਵਸ (National Energy Conservation Day) ਮਨਾਇਆ ਜਾਂਦਾ ਹੈ।
ਕਿਰਪਾ ਕਰਕੇ ਰਾਸ਼ਟਰਪਤੀ ਦਾ ਪੂਰਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ
***
ਡੀਐੱਸ/ਏਕੇ
(Release ID: 1986780)
Visitor Counter : 62