ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਬ੍ਰਿਕਸ ਟੈਕਨੀਕਲ ਫੋਰਮ ‘ਤੇ ਦਿੱਵਯਾਂਗਤਾ ਬੈਠਕ


ਭਾਰਤੀ ਵਫ਼ਦ ਨੇ ਬ੍ਰਿਕਸ ਦਿਵਯਾਂਗਤਾ ਫੋਰਮ ਦੀ ਵਕਾਲਤ ਕੀਤੀ

Posted On: 13 DEC 2023 7:45PM by PIB Chandigarh

ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਦੀ ਅਗਵਾਈ ਵਿੱਚ ਇੱਕ ਭਾਰਤੀ ਵਫ਼ਦ ਨੇ 13 ਦਸੰਬਰ, 2023 ਨੂੰ ਆਯੋਜਿਤ ਬ੍ਰਿਕਸ ਦਿਵਯਾਂਗਤਾ ਫੋਰਮ ਦੀ ਬੈਠਕ ਵਿੱਚ ਸਰਗਰਮ ਰੂਪ ਨਾਲ ਹਿੱਸਾ ਲਿਆ। ਦੱਖਣੀ ਅਫਰੀਕਾ (ਬ੍ਰਿਕਸ ਸ਼ੇਰਪਾ) ਦੀ ਪ੍ਰਧਾਨਗੀ ਵਿੱਚ ਬੈਠਕ ਦਾ ਉਦੇਸ਼ ਬ੍ਰਿਕਸ ਦਿਵਯਾਂਗਤਾ ਫੋਰਮ ਦੀ ਸਥਾਪਨਾ ਕਰਨਾ ਹੈ।

ਬ੍ਰਿਕਸ ਦਿਵਯਾਂਗਤਾ ਫੋਰਮ ਦੇ ਪ੍ਰਮੁੱਖ ਉਦੇਸ਼ਾਂ ਵਿੱਚ ਬ੍ਰਿਕਸ ਦੀਆਂ ਪ੍ਰਕਿਰਿਆਵਾਂ, ਪ੍ਰਾਥਮਿਕਤਾ ਵਾਲੇ ਖੇਤਰਾਂ, ਐਲਾਨਾਂ ਅਤੇ ਸਮਝੌਤਿਆਂ ਵਿੱਚ ਦਿਵਯਾਂਗਤਾ ਸਮਾਵੇਸ਼ਨ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨਾ ਸ਼ਾਮਲ ਹੈ। ਇਹ ਮੰਚ ਦਿਵਯਾਂਗਤਾ ਨਾਲ ਸਬੰਧਿਤ ਸਰਬਉੱਤਮ ਪ੍ਰਣਾਲੀਆਂ, ਅਨੁਸੰਧਾਨ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਵੀ ਕੰਮ ਕਰੇਗਾ।

ਮਹੱਤਵਪੂਰਨ ਆਲਮੀ ਮੁੱਦਿਆਂ ਨੂੰ ਸੰਬੋਧਨ ਕਰਨ ਵਾਲੇ ਸਲਾਨਾ ਸਮਿਟ ਦੇ ਬਾਵਜੂਦ, ਦਿਵਯਾਂਗਤਾ ਬ੍ਰਿਕਸ ਦੇ ਅੰਦਰ ਉੱਚ ਪੱਧਰੀ ਚਰਚਾ ਦਾ ਹਿੱਸਾ ਨਹੀਂ ਰਹੀ ਹੈ। ਬ੍ਰਿਕਸ ਦਿਵਯਾਂਗਤਾ ਫੋਰਮ ਸਾਰੇ ਬ੍ਰਿਕਸ ਦੇਸ਼ਾ ਵਿੱਚ ਦਿਵਯਾਂਗ ਵਿਅਕਤੀਆਂ ਦੇ ਜੀਵਨ ‘ਤੇ ਇਨ੍ਹਾਂ ਮੁੱਦਿਆਂ ਦੇ ਪ੍ਰਤੱਖ ਪ੍ਰਭਾਵ ਨੂੰ ਪਹਿਚਾਣਦੇ ਹੋਏ ਇਸ ਨੂੰ ਸੁਧਾਰਨ ਦਾ ਪ੍ਰਯਾਸ ਕਰਦਾ ਹੈ।

ਫੋਰਮ ਦਾ ਇਰਾਦਾ ਦਿਵਯਾਂਗ ਵਿਅਕਤੀਆਂ ਦੇ ਅਧਿਕਾਰਾਂ ‘ਤੇ ਸੰਯੁਕਤ ਰਾਸ਼ਟਰ ਕਨਵੈਂਸ਼ਨ (ਯੂਐੱਨਸੀਆਰਪੀਡੀ) ਅਤੇ ਸੰਯੁਕਤ ਰਾਸ਼ਟਰ ਏਜੰਡਾ 2030 ਜਿਹੇ ਅੰਤਰਰਾਸ਼ਟਰੀ ਦਸਤਾਵੇਜ਼ਾਂ ਵਿੱਚ ਉਲਿਖਿਤ ਮੌਜੂਦਾ ਪ੍ਰਤੀਬੱਧਤਾਵਾਂ, ਸਿਧਾਂਤਾ, ਲਕਸ਼ਾਂ ਅਤੇ ਕਾਰਜਾਂ ਦੇ ਲਾਗੂਕਰਣ ਵਿੱਚ ਤੇਜ਼ੀ ਲਿਆਉਣ ਦਾ ਹੈ। ਸਾਰੇ ਬ੍ਰਿਕਸ ਮੈਂਬਰ ਦੇਸ਼ ਯੂਐੱਨਸੀਆਰਪੀਡੀ ਦੇ ਰਾਜ ਪੱਖ ਹਨ ਅਤੇ ਟਿਕਾਊ ਵਿਕਾਸ ਲਕਸ਼ਾਂ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ।

ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਦਿਵਯਾਂਗ ਵਿਅਕਤੀਆਂ ਦੀ ਅਭਿੰਨ ਭੂਮਿਕਾ ਨੂੰ ਦੇਖਦੇ ਹੋਏ, ਬ੍ਰਿਕਸ ਦਿਵਯਾਂਗਤਾ ਫੋਰਮ ਫੂਡ ਸੁਰੱਖਿਆ, ਗ਼ਰੀਬੀ ਵਿੱਚ ਕਮੀ ਅਤੇ ਟਿਕਾਊ ਵਿਕਾਸ ਜਿਹੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਰੂਪ ਵਿੱਚ ਉਨ੍ਹਾਂ ਦੇ ਸਸ਼ਕਤੀਕਰਣ ‘ਤੇ ਜ਼ੋਰ ਦਿੰਦਾ ਹੈ। ਦਿਵਯਾਂਗਤਾ ਖੇਤਰ ਵਿੱਚ ਦੱਖਣੀ ਅਫਰੀਕਾ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ਦਾ ਪ੍ਰਸਤਾਵ ਸਹਿਯੋਗ ਦੀ ਪ੍ਰਤੀਬੱਧਤਾ ‘ਤੇ ਚਾਨਣਾ ਪਾਉਂਦਾ ਹੈ।

ਬੈਠਕ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਵਾਲੇ ਭਾਰਤੀ ਵਫ਼ਦ ਵਿੱਚ ਸੰਯੁਕਤ ਸਕੱਤਰ (ਨੀਤੀ) ਸ਼੍ਰੀ ਰਾਜੇਸ ਯਾਦਵ, ਡੀਡੀਜੀ ਸ਼੍ਰੀ ਕਿਸ਼ੋਰ ਬੀ. ਸੁਰਵਾਡੇ, ਸੀਐੱਮਡੀ ਸ਼੍ਰੀ ਪ੍ਰਵੀਨ ਕੁਮਾਰ, ਐਲਿਮਕੋ ਅਤੇ ਵਿਦੇਸ਼ ਮੰਤਰਾਲੇ ਤੋਂ ਸ਼੍ਰੀ ਮਯੰਕ ਗੋਇਲ ਸ਼ਾਮਲ ਸਨ। ਚਰਚਾ ਮਜ਼ਬੂਤ ਪ੍ਰਤੀਬੱਧਤਾਵਾਂ ਅਤੇ ਦਿਵਯਾਂਗਤਾ ਖੇਤਰ ਵਿੱਚ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਵਿਸਤਾਰਿਤ ਸਹਿਯੋਗ ਦੇ ਦ੍ਰਿਸ਼ਟੀਕੋਣ ਦੇ ਨਾਲ ਸੰਪੰਨ ਹੋਈ।

 

***** 

ਐੱਮਜੀ/ਐੱਮਐੱਸ/ਵੀਜੇ/ਐੱਸਡੀ



(Release ID: 1986312) Visitor Counter : 46


Read this release in: English , Urdu , Hindi