ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਭਾਰਤ ਗਲੋਬਲ ਵਿੱਤੀ ਸੇਵਾਵਾਂ ਬਜ਼ਾਰ ਦਾ ਕੇਂਦਰ ਬਣ ਸਕਦਾ ਹੈ: ਸ਼੍ਰੀ ਧਰਮੇਂਦਰ ਪ੍ਰਧਾਨ
ਅਸੀਂ ਗਿਆਨ ਅਤੇ ਕੁਸ਼ਲਤਾ ਦਾ ਇੱਕ ਸੁਪਰ ਹਾਈਵੇਅ ਬਣਾ ਰਹੇ ਹਾਂ - ਸ਼੍ਰੀ ਧਰਮੇਂਦਰ ਪ੍ਰਧਾਨ
AICTE, NSDC ਅਤੇ ਬਜਾਜ ਫਿਨਸਰਵ ਨੇ ਬੈਂਕਿੰਗ, ਵਿੱਤ ਅਤੇ ਬੀਮਾ ਵਿੱਚ ਸਰਟੀਫਿਕੇਟ ਪ੍ਰੋਗਰਾਮ ਸ਼ੁਰੂ ਕਰਨ ਲਈ ਹੱਥ ਮਿਲਾਇਆ ਹੈ
ਸਾਂਝੇਦਾਰੀ ਦੇ ਤਹਿਤ ਨੌਜਵਾਨਾਂ ਦੀ ਸਕਿਲਿੰਗ ਓਡੀਸ਼ਾ ਦੇ 10 ਜ਼ਿਲ੍ਹਿਆਂ ਵਿੱਚ ਸ਼ੁਰੂ ਹੋਣ ਵਾਲੀ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਬਜਾਜ ਫਿਨਸਰਵ ਅਤੇ ਸਕਿੱਲ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਸੰਯੁਕਤ ਪ੍ਰਮਾਣੀਕਰਣ ਪ੍ਰਾਪਤ ਹੋਵੇਗਾ
Posted On:
12 DEC 2023 7:44PM by PIB Chandigarh
ਐੱਨਐੱਸਡੀਸੀ ਅਤੇ ਬਜਾਜ ਫਿਨਸਰਵ ਅਤੇ ਏਆਈਸੀਟੀਈ ਅਤੇ ਬਜਾਜ ਫਿਨਸਰਵ ਨੇ ਅਗਸਤ ਵਿੱਚ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ਵਿੱਚ ਦੋ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ। ਧਰਮੇਂਦਰ ਪ੍ਰਧਾਨ, ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ; ਸ਼੍ਰੀ ਅਤੁਲ ਕੁਮਾਰ ਤਿਵਾਰੀ, ਸਕੱਤਰ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ; ਪ੍ਰੋ. ਰਾਜੀਵ ਕੁਮਾਰ, ਮੈਂਬਰ ਸਕੱਤਰ, ਏਆਈਸੀਟੀਈ. ਵੇਦ ਮਣੀ ਤਿਵਾਰੀ, ਸੀਈਓ, ਐੱਨਐੱਸਡੀਸੀ ਅਤੇ ਐੱਮਡੀ, ਐੱਨਐੱਸਡੀਸੀ ਇੰਟਰਨੈਸ਼ਨਲ ਅਤੇ ਸੰਜੀਵ ਬਜਾਜ, ਬਜਾਜ ਫਿਨਸਰਵ ਦੇ ਚੇਅਰਮੈਨ ਅਤੇ ਐੱਮਡੀ। ਸਮਾਰੋਹ ਵਿੱਚ ਕੁਰੂਸ਼ ਇਰਾਨੀ, ਪ੍ਰੈਜ਼ੀਡੈਂਟ ਗਰੁੱਪ - ਸੀਐੱਸਆਰ ਅਤੇ ਪੱਲਵੀ ਗੰਧਾਲੀਕਰ, ਰਾਸ਼ਟਰੀ ਪ੍ਰਮੁੱਖ- ਸੀਐੱਸਆਰ, ਬਜਾਜ ਫਿਨਸਰਵ ਵੀ ਮੌਜੂਦ ਸਨ।
ਏਆਈਸੀਟੀਈ, (ਉੱਚ ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ) ਅਤੇ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ), (ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਸਰਪ੍ਰਸਤੀ ਹੇਠ), ਦੇਸ਼ ਵਿੱਚ ਕੌਸ਼ਲ ਈਕੋਸਿਸਟਮ ਦੇ ਪ੍ਰਮੁੱਖ ਆਰਕੀਟੈਕਟ ਨੇ ਅੱਜ ਸਾਂਝੇਦਾਰੀ ਕੀਤੀ। ਨੌਜਵਾਨ ਗ੍ਰੈਜੂਏਟਾਂ ਨੂੰ ਵਿੱਤੀ ਸੇਵਾ ਖੇਤਰ ਵਿੱਚ ਰੋਜ਼ਗਾਰ ਦੇ ਮੌਕਿਆਂ ਲਈ ਤਿਆਰ ਕਰਨ ਲਈ ਭਾਰਤ ਦੇ ਮੋਹਰੀ ਅਤੇ ਸਭ ਤੋਂ ਵਿਵਿਧ ਵਿੱਤੀ ਸੇਵਾ ਸਮੂਹਾਂ ਵਿੱਚੋਂ ਇੱਕ, ਬਜਾਜ ਫਿਨਸਰਵ ਲਿਮਿਟਿਡ ।
ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕਿਆਂ ਲਈ ਨੌਜਵਾਨ ਗ੍ਰੈਜੂਏਟਾਂ ਨੂੰ ਤਿਆਰ ਕਰਨ ਅਤੇ ਬੈਂਕਿੰਗ, ਵਿੱਤ ਅਤੇ ਬੀਮਾ ਵਿੱਚ ਇੱਕ ਸਰਟੀਫਿਕੇਟ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਬਜਾਜ ਫਿਨਸਰਵ ਦੇ ਨਾਲ ਐੱਨਐੱਸਡੀਸੀ ਅਤੇ ਏਆਈਸੀਟੀਈ ਦੇ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ 'ਤੇ ਖੁਸ਼ੀ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ, ਅੱਜ ਬਣੀਆਂ ਸਾਂਝੇਦਾਰੀਆਂ ਵਿੱਤੀ ਖੇਤਰ ਵਿੱਚ ਵੱਡੇ ਪੱਧਰ 'ਤੇ ਯੋਗਤਾਵਾਂ ਦਾ ਨਿਰਮਾਣ ਕਰੇਗੀ ਅਤੇ ਸਾਡੇ ਨੌਜਵਾਨਾਂ ਨੂੰ ਵਿੱਤੀ ਅਤੇ ਡਿਜੀਟਲ ਖੇਤਰ ਵਿੱਚ ਹੋ ਰਹੇ ਪਰਿਵਰਤਨ ਵਿੱਚ ਹਿੱਸਾ ਲੈਣ ਲਈ ਸਸ਼ਕਤ ਬਣਾਏਗੀ। ਉਨ੍ਹਾਂ ਨੇ ਇਸ ਗੱਲ ‘ਤੇ ਚਾਣਨਾ ਪਾਇਆ ਕਿ ਪ੍ਰਧਾਨ ਮੰਤਰੀ ਦਾ ਵਿਕਸਿਤ ਭਾਰਤ ਦਾ ਦ੍ਰਿਸ਼ਟੀਕੋਣ, ਕੱਲ੍ਹ ਲਾਂਚ ਕੀਤਾ ਗਿਆ ਨੌਜਵਾਨਾਂ ਦੀ ਆਵਾਜ਼ ਪ੍ਰੋਗਰਾਮ ਇੱਕ ਵਿਕਸਿਤ ਭਾਰਤ ਲਈ ਨੌਜਵਾਨਾਂ ਦੇ ਵਿਚਾਰਾਂ, ਕੌਸ਼ਲ ਵਿਕਾਸ ਦੀ ਭੂਮਿਕਾ ਅਤੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਵਿੱਤੀ ਖੇਤਰ ਨੂੰ ਉਜਾਗਰ ਕਰਦਾ ਹੈ। ਸ਼੍ਰੀ ਪ੍ਰਧਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਡੇ ਨੌਜਵਾਨ ਗਿਆਨ, ਕਾਬਲੀਅਤ, ਕੌਸ਼ਲ ਅਤੇ ਸਹੀ ਦ੍ਰਿਸ਼ਟੀਕੋਣ ਦੁਆਰਾ ਸੰਚਾਲਿਤ ਵਿਕਸਿਤ ਭਾਰਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਗਿਆਨ ਅਤੇ ਦਕਸ਼ਤਾ ਦਾ ਇੱਕ ਸੁਪਰ ਹਾਈਵੇਅ ਬਣਾ ਰਹੇ ਹਾਂ ਅਤੇ ਭਾਰਤ ਵਿਸ਼ਵ ਵਿੱਤੀ ਸੇਵਾਵਾਂ ਬਜ਼ਾਰ ਦਾ ਕੇਂਦਰ ਬਣ ਸਕਦਾ ਹੈ।
ਪ੍ਰੋ. ਟੀ.ਜੀ. ਏਆਈਸੀਟੀਈ ਦੇ ਚੇਅਰਮੈਨ ਸੀਤਾਰਮ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ, ਬਜਾਜ ਫਿਨਸਰਵ ਦੇ ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਨਾਲ ਸਿੱਖਿਆ ਅਤੇ ਉਦਯੋਗ-ਅਕਾਦਮਿਕ ਸਬੰਧਾਂ ਵਿੱਚ ਨਵੇਂ ਸਹਿਯੋਗ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਵਿੱਤ, ਬੈਂਕਿੰਗ ਅਤੇ ਬੀਮਾ ਖੇਤਰ ਵਿੱਚ ਵਿਦਿਆਰਥੀਆਂ ਲਈ ਸਿੱਖਿਆ, ਇੰਟਰਨਸ਼ਿਪ ਅਤੇ ਨੌਕਰੀ ਦੀ ਟ੍ਰੇਨਿੰਗ ਦੇ ਵਿਸ਼ਾਲ ਮੌਕੇ ਪ੍ਰਦਾਨ ਕਰਕੇ ਉਦਯੋਗ ਅਤੇ ਅਕਾਦਮਿਕਤਾ ਦੇ ਦਰਮਿਆਨ ਅੰਤਰ ਨੂੰ ਖਤਮ ਕਰਨ ਲਈ ਏਆਈਸੀਟੀਈ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰੇਗਾ।
ਐੱਨਐੱਸਡੀਸੀ ਦੇ ਸੀਈਓ ਅਤੇ ਐੱਨਐੱਸਡੀਸੀ ਇੰਟਰਨੈਸ਼ਨਲ ਦੇ ਐੱਮਡੀ ਵੇਦ ਮਣੀ ਤਿਵਾਰੀ ਨੇ ਕਿਹਾ, ਭਾਰਤ ਦੇ ਵਿੱਤੀ ਖੇਤਰ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਮਹੱਤਵਪੂਰਨ ਵਾਧਾ ਅਤੇ ਵਿਕਾਸ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ, ਐੱਨਐੱਸਡੀਸੀ ਵਿੱਚ, ਸਾਡਾ ਸਮਰਪਣ ਕੌਸ਼ਲ ਵਿਕਾਸ ਪਹਿਲ ਦੇ ਰਾਹੀਂ ਵਿਵਿਧ ਮੌਕੇ ਪ੍ਰਦਾਨ ਕਰਕੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਿੱਚ ਨਿਹਿਤ ਹੈ, ਅਤੇ ਬਜਾਜ ਫਿਨਸਰਵ ਦੇ ਨਾਲ ਸਾਂਝੇਦਾਰੀ ਉਦਯੋਗ ਦੇ ਵਿੱਤੀ ਖੇਤਰ ਵਿੱਚ ਬਦਲਾਅ ਦੇ ਨਾਲ ਸਾਡੇ ਕੌਸ਼ਲ ਪ੍ਰਯਾਸਾਂ ਨੂੰ ਸਰੇਂਖਿਤ ਕਰਨ ਦੀ ਦਿਸ਼ਾ ਵਿੱਚ ਇੱਕ ਰਣਨੀਤਕ ਕਦਮ ਹੈ।
ਬਜਾਜ ਫਿਨਸਰਵ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸੰਜੀਵ ਬਜਾਜ ਨੇ ਕਿਹਾ ਕਿ ਐੱਨਐੱਸਡੀਸੀ ਅਤੇ ਸਿੱਖਿਆ ਮੰਤਰਾਲੇ ਦੇ ਨਾਲ ਸਾਂਝੇਦਾਰੀ ਨਾਲ ਸਾਡੇ ਨੌਜਵਾਨਾਂ ਨੂੰ ਕੌਸ਼ਲ ਤੱਕ ਅਧਿਕ ਪਹੁੰਚ ਪ੍ਰਦਾਨ ਕਰਕੇ ਬਦਲਾਅ ਲਿਆਉਣ ਵਿੱਚ ਮਦਦ ਮਿਲੇਗੀ ਜਿਸ ਨਾਲ ਸਫ਼ਲਤਾ ਦੀਆਂ ਬੇਅੰਤ ਸੰਭਾਵਨਾਵਾਂ ਖੁੱਲ੍ਹਣਗੀਆਂ । ਉਨ੍ਹਾਂ ਨੇ ਕਿਹਾ ਕਿ ਇਹ ਕੌਸ਼ਲ ਭਾਰਤ, ਕੁਸ਼ਲ ਭਾਰਤ ਦੇ ਥੀਮ ਦੇ ਅਨੁਸਾਰ, ਭਵਿੱਖ ਲਈ ਆਰਥਿਕ ਲਚਕੀਲਾਪਣ ਅਤੇ ਇੱਕ ਸਮਾਵੇਸ਼ੀ ਕਾਰਜਬਲ ਦਾ ਨਿਰਮਾਣ ਵੀ ਕਰੇਗਾ।
ਸਾਂਝੇਦਾਰੀ ਦੇ ਤਹਿਤ, ਬਜਾਜ ਫਿਨਸਰਵ ਬੈਂਕਿੰਗ, ਵਿੱਤ ਅਤੇ ਬੀਮਾ (ਸੀਪੀਬੀਐੱਫਆਈ) ਵਿੱਚ ਆਪਣੇ ਸਰਟੀਫਿਕੇਟ ਪ੍ਰੋਗਰਾਮ ਦੁਆਰਾ 20,000 ਉਮੀਦਵਾਰਾਂ ਦੀਆਂ ਸਮਰੱਥਾਵਾਂ ਦਾ ਨਿਰਮਾਣ ਕਰਨ ਲਈ ਕੌਸ਼ਲ ਪਹਿਲ ਨੂੰ ਅੱਗੇ ਵਧਾਏਗਾ, ਜੋ ਉਦਯੋਗ ਮਾਹਿਰਾਂ, ਸਿਖਲਾਈ ਭਾਗੀਦਾਰਾਂ, ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ 100-ਘੰਟੇ ਦਾ ਪ੍ਰੋਗਰਾਮ ਹੈ। ਮਨੋਵਿਗਿਆਨਿਕ ਸਿਹਤ ਸੰਸਥਾਵਾਂ ਸੀਪੀਬੀਐੱਫਆਈ ਵਰਤਮਾਨ ਵਿੱਚ 23 ਰਾਜਾਂ, 100 ਜ਼ਿਲ੍ਹਿਆਂ ਅਤੇ 160+ ਕਸਬਿਆਂ ਵਿੱਚ 350+ ਕਾਲਜਾਂ ਵਿੱਚ ਚੱਲਦਾ ਹੈ। ਇਸਦਾ ਉਦੇਸ਼ ਵਿਸ਼ੇਸ਼ ਤੌਰ 'ਤੇ ਟੀਅਰ 2 ਅਤੇ 3 ਸ਼ਹਿਰਾਂ ਵਿੱਚ ਗ੍ਰੈਜੂਏਟਾਂ ਅਤੇ ਐੱਮਬੀਏ ਦੇ ਉਮੀਦਵਾਰਾਂ ਦੇ ਦਰਮਿਆਨ ਕੌਸ਼ਲ, ਗਿਆਨ ਅਤੇ ਦ੍ਰਿਸ਼ਟੀਕੋਣ ਦਾ ਪੋਸ਼ਣ ਕਰਨਾ ਹੈ, ਜਿਸ ਨਾਲ ਉਹਨਾਂ ਨੂੰ ਰੋਜ਼ਗਾਰ ਦੀ ਤਲਾਸ਼ ਕਰਨ ਅਤੇ ਵਿੱਤੀ ਸੇਵਾ ਖੇਤਰ ਵਿੱਚ ਆਪਣੇ ਦੀਰਘਕਾਲੀ ਕਰੀਅਰ ਨਾਲ ਸਬੰਧਤ ਸਹੀ ਫੈਸਲੇ ਲੈਣ ਦੇ ਯੋਗ ਬਣਾਇਆ ਜਾ ਸਕੇ।
ਦੋਵੇਂ ਸਾਂਝੇਦਾਰੀਆਂ ਗਤੀਸ਼ੀਲ ਪਾਠਕ੍ਰਮ ਵਿਕਾਸ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਜੋ ਵਿੱਤ, ਬੈਂਕਿੰਗ, ਅਤੇ ਬੀਮਾ ਦੇ ਲਗਾਤਾਰ ਵਿਕਸਿਤ ਹੋ ਰਹੇ ਲੈਂਡਸਕੇਪ ਦੇ ਅਨੁਕੂਲ ਹੈ ਅਤੇ ਨਵੀਨਤਮ ਉਦਯੋਗਿਕ ਰੁਝਾਨਾਂ, ਤਕਨੀਕੀ ਪ੍ਰਗਤੀ, ਅਤੇ ਸਭ ਤੋਂ ਵਧੀਆ ਪ੍ਰਥਾਵਾਂ ਨੂੰ ਪਾਠਕ੍ਰਮ ਵਿੱਚ ਇਕੱਠੇ ਜੋੜਦੀਆਂ ਹਨ। ਐੱਨਐੱਸਡੀਸੀ ਦੇ ਨਾਲ ਸਾਂਝੇਦਾਰੀ ਨੂੰ ਸਕਿਲ ਇੰਡੀਆ ਡਿਜੀਟਲ (ਐੱਸਆਈਡੀ) 'ਤੇ ਵਧਾਇਆ ਜਾਵੇਗਾ – ਸਾਰੇ ਸਰਕਾਰ ਦੀ ਅਗਵਾਈ ਵਾਲੇ ਕੌਸ਼ਲ ਅਤੇ ਉੱਦਮਤਾ ਪਹਿਲਾਂ ਲਈ ਵਿਆਪਕ ਸੂਚਨਾ ਗੇਟਵੇ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਤੌਰ 'ਤੇ ਲੈਸ ਹਨ ਬਲਕਿ ਇਹਨਾਂ ਖੇਤਰਾਂ ਦੀਆਂ ਵਿਵਹਾਰਕ ਹਕੀਕਤਾਂ ਵਿੱਚ ਵੀ ਕਾਮਯਾਬ ਹੋਣਗੇ।
ਵਿਦਿਆਰਥੀਆਂ ਲਈ ਅਨਮੋਲ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਰਣਨੀਤਕ ਉਦਯੋਗ ਦੇ ਰਾਹੀਂ ਪ੍ਰਤੀਸ਼ਠਿਤ ਬੈਂਕਾਂ, ਵਿੱਤੀ ਸੰਸਥਾਵਾਂ ਅਤੇ ਬੀਮਾ ਕੰਪਨੀਆਂ ਨਾਲ ਸਾਂਝੇਦਾਰੀ ਵੀ ਕੀਤੀ ਜਾਵੇਗੀ। ਇਹ ਸਾਂਝੇਦਾਰੀਆਂ ਇੰਟਰਨਸ਼ਿਪ, ਔਨ-ਦ-ਜਾਬ ਟ੍ਰੇਨਿੰਗ, ਅਤੇ ਅਸਲ ਦੁਨੀਆ ਦੀਆਂ ਉਦਯੋਗ ਪ੍ਰਥਾਵਾਂ ਦੀ ਪ੍ਰਤੱਖ ਝਲਕ ਪ੍ਰਦਾਨ ਕਰਦੀਆਂ ਹਨ। ਇਹ ਕਲਾਸਰੂਮ ਵਿੱਚ ਸਿੱਖਣ ਅਤੇ ਉਦਯੋਗ ਦੀਆਂ ਮੰਗਾਂ ਵਿਚਕਾਰ ਅੰਤਰ ਨੂੰ ਖਤਮ ਕਰੇਗਾ, ਜਿਸ ਨਾਲ ਪੇਸ਼ੇਵਰ ਭੂਮਿਕਾਵਾਂ ਵਿੱਚ ਨਿਰਵਿਘਨ ਪਰਿਵਰਤਨ ਦਾ ਮਾਰਗ ਪੱਧਰਾ ਹੋਵੇਗਾ।
ਡੋਮੇਨ ਗਿਆਨ ਪ੍ਰਦਾਨ ਕਰਨ ਤੋਂ ਇਲਾਵਾ, ਸਹਿਯੋਗ ਦਾ ਉਦੇਸ਼ ਬੋਧਾਤਮਕ ਤੌਰ 'ਤੇ ਡਿਜ਼ਾਈਨ ਕੀਤੇ ਗਏ ਸੰਚਾਰ ਅਤੇ ਕੰਮ ਵਾਲੀ ਥਾਂ ਦੇ ਕੌਸ਼ਲ ਦੁਆਰਾ ਉਮੀਦਵਾਰਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਵੀ ਹੈ। ਅੱਜ ਤੱਕ, ਸੀਪੀਬੀਐੱਫਆਈ ਨੇ ਸ਼ੁਰੂਆਤ ਤੋਂ ਹੀ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ 40,000 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੇਂਨਡ ਅਤੇ ਲਾਭ ਪਹੁੰਚਾਇਆ ਹੈ।
ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ ਏਆਈਸੀਟੀਈ ਨੇ ਓਡੀਸ਼ਾ ਨੂੰ ਪ੍ਰਾਥਮਿਕਤਾ ਵਾਲੇ ਰਾਜ ਵਜੋਂ ਮਨੋਨੀਤ ਕੀਤਾ ਹੈ। ਸਿੱਟੇ ਵਜੋਂ, ਯੁਵਾ ਕੌਸ਼ਲ ਪ੍ਰੋਗਰਾਮਾਂ ਦੀ ਸ਼ੁਰੂਆਤ ਪਹਿਲੇ ਪੜਾਅ ਵਿੱਚ ਓਡੀਸ਼ਾ ਦੇ ਦਸ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗੀ ਜਿੱਥੇ ਵਿਦਿਆਰਥੀਆਂ ਨੂੰ ਬਜਾਜ ਫਿਨਸਰਵ ਅਤੇ ਸਕਿਲ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਇੱਕ ਸੰਯੁਕਤ ਪ੍ਰਮਾਣੀਕਰਣ ਪ੍ਰਾਪਤ ਹੋਵੇਗਾ।
****
ਐੱਸਐੱਸ/ਏਕੇ
(Release ID: 1986273)
Visitor Counter : 76