ਰੇਲ ਮੰਤਰਾਲਾ
azadi ka amrit mahotsav

ਸਤੰਬਰ 2023 ਤੱਕ ਪਿਛਲੇ ਪੰਜ ਵਰ੍ਹਿਆਂ ਵਿੱਚ ਭਾਰਤੀ ਰੇਲਵੇ ਵਿੱਚ 2.94 ਲੱਖ ਤੋਂ ਅਧਿਕ ਅਸਾਮੀਆਂ ਭਰੀਆਂ ਗਈਆਂ ਹਨ


2014-15 ਤੋਂ ਸਤੰਬਰ 2023 ਤੱਕ ਗਰੁੱਪ ਸੀ ਦੀਆਂ ਵਿਭਿੰਨ ਅਸਾਮੀਆਂ ‘ਤੇ 4,89,696 ਉਮੀਦਵਾਰਾਂ ਦੀ ਭਰਤੀ ਕੀਤੀ ਗਈ

Posted On: 13 DEC 2023 2:21PM by PIB Chandigarh

ਭਾਰਤੀ ਰੇਲਵੇ ਦੇ ਅਕਾਰ, ਸਥਾਨਕ ਵੰਡ ਅਤੇ ਸੰਚਾਲਨ ਦੀ ਮਹੱਤਤਾ ਨੂੰ ਦੇਖਦੇ ਹੋਏ ਅਸਾਮੀਆਂ ਦਾ ਹੋਣਾ ਅਤੇ ਉਨ੍ਹਾਂ ਦੀ ਭਰਤੀ ਕਰਨਾ ਇੱਕ ਟਿਕਾਊ ਪ੍ਰਕਿਰਿਆ ਹੈ। ਨਿਯਮਿਤ ਸੰਚਾਲਨ, ਟੈਕਨੋਲੋਜੀ ਵਿੱਚ ਬਦਲਾਅ, ਮਸ਼ੀਨੀਕਰਣ ਅਤੇ ਇਨੋਵੇਟਿਵ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਉਚਿਤ ਅਤੇ ਉਪਯੁਕਤ ਮਾਨਵ ਸ਼ਕਤੀ (ਸ਼੍ਰਮਬਲ) ਉਪਲਬੱਧ ਕਰਵਾਇਆ ਜਾਂਦਾ ਹੈ। ਇਹ ਅਸਾਮੀਆਂ ਮੁੱਖ ਤੌਰ ‘ਤੇ ਸੰਚਾਲਨ (ਅਪ੍ਰੇਸ਼ਨਲ) ਅਤੇ ਟੈਕਨੋਲੋਜੀ ਜ਼ਰੂਰਤਾਵਾਂ ਦੇ ਅਨੁਸਾਰ ਭਰਤੀ ਏਜੰਸੀਆਂ ਦੇ ਨਾਲ ਰੇਲਵੇ ਦੁਆਰਾ ਮੰਗ ਪੱਤਰ ਜਾਰੀ ਕਰਕੇ ਭਰੀਆਂ ਜਾਂਦੀਆਂ ਹਨ।

ਨੌਨ-ਗਜਟਿਡ ਅਸਾਮੀਆਂ ਦੀਆਂ 1.39 ਲੱਖ ਅਸਾਮੀਆਂ ਨੂੰ ਭਰਨ ਦੇ ਲਈ ਹਾਲ ਹੀ ਵਿੱਚ 2.37 ਕਰੋੜ ਤੋਂ ਅਧਿਕ ਉਮੀਦਵਾਰਾਂ ਨਾਲ ਜੁੜੇ ਦੋ ਪ੍ਰਮੁੱਖ ਮੁਕਾਬਲੇ ਕੰਪੈਟੇਟਿਵ ਕੰਪਿਊਟਰ ਬੇਸਡ ਟੈਸਟ (ਸੀਬੀਟੀ-CBT) ਆਯੋਜਿਤ ਕੀਤੇ ਗਏ ਹਨ। 1.26 ਕਰੋੜ ਤੋਂ ਅਧਿਕ ਉਮੀਦਵਾਰਾਂ ਦੇ ਲਈ ਸੀਈਐੱਨ 01/2019 (ਐੱਨਟੀਪੀਸੀ) ਦੇ ਲਈ ਪਹਿਲੇ ਪੜਾਅ ਸੀਬੀਟੀ 28.12.2020 ਤੋਂ 31.07.2021 ਤੱਕ 7 ਪੜਾਵਾਂ ਵਿੱਚ 211 ਸ਼ਹਿਰਾਂ ਅਤੇ 15 ਭਾਸ਼ਾਵਾਂ ਵਿੱਚ 726 ਕੇਂਦਰਾਂ ‘ਤੇ 68 ਦਿਨਾਂ ਵਿੱਚ 133 ਸ਼ਿਫਟਾਂ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸੇ ਤਰ੍ਹਾਂ, ਸੀਈਐੱਨ ਆਰਆਰਸੀ 01/2019 (ਲੈਵਲ 1) ਦੇ ਲਈ ਸੀਬੀਟੀ 1.11 ਕਰੋੜ ਤੋਂ ਅਧਿਕ ਉਮੀਦਵਾਰਾਂ ਦੇ ਲਈ 5 ਪੜਾਵਾਂ ਵਿੱਚ 17.08.2022 ਤੋਂ 11.10.2022 ਤੱਕ 33 ਦਿਨਾਂ ਵਿੱਚ 99 ਸ਼ਿਫਟਾਂ ਵਿੱਚ 191 ਸ਼ਹਿਰਾਂ ਅਤੇ 15 ਭਾਸ਼ਾਵਾਂ ਵਿੱਚ 551 ਕੇਂਦਰਾਂ ‘ਤੇ ਆਯੋਜਿਤ ਕੀਤਾ ਗਿਆ ਸੀ।

 

ਪਿਛਲੇ ਪੰਜ ਵਰ੍ਹਿਆਂ ਵਿੱਚ ਅਤੇ 30 ਸਤੰਬਰ 2023 ਤੱਕ 2,94,115 ਅਸਾਮੀਆਂ ਭਰੀਆਂ ਗਈਆਂ ਹਨ। ਭਰਤੀ ਕੀਤੇ ਗਏ 90 ਪ੍ਰਤੀਸ਼ਤ ਤੋਂ ਅਧਿਕ ਉਮੀਦਵਾਰ ਸੁਰੱਖਿਆ ਅਤੇ ਸੰਚਾਲਨ ਸ਼੍ਰੇਣੀਆਂ (ਅਪ੍ਰੇਸ਼ਨਲ ਕੈਟੇਗਰੀਜ਼) ਵਿੱਚ ਹਨ।

 

ਰਨਿੰਗ ਸਟਾਫ ਦੀ ਸਮੇਂ-ਸਮੇਂ 'ਤੇ ਸਮੀਖਿਆ ਸ਼ਕਤੀਆਂ ਦੇ ਪ੍ਰਤੀਨਿਧ ਦੇ ਅਨੁਸਾਰ ਜ਼ੋਨਲ ਰੇਲਵੇ ਦੁਆਰਾ ਕਰਿਊ ਸਮੀਖਿਆ ਅਭਿਆਸ ਦੁਆਰਾ ਕੀਤੀ ਜਾਂਦੀ ਹੈ। ਇਹ ਕਰਿਊ ਸਮੀਖਿਆ ਜ਼ੋਨਲ ਰੇਲਵੇ ਦੁਆਰਾ ਸਲਾਨਾ/ਛੇ ਮਹੀਨੇ ਦੇ ਅਧਾਰ ‘ਤੇ ਕੀਤੀ ਜਾਂਦੀ ਹੈ, ਜਿਸ ਦਾ ਅਰਥ ਹੈ ਕਿ ਲਗਭਗ ਹਰ ਸਾਲ ਕਰਿਊ ਸਮੀਖਿਆ ਕੀਤੀ ਜਾਂਦੀ ਹੈ।

2014-15 ਤੋਂ 2023-24 (23 ਸਤੰਬਰ ਤੱਕ) ਦੀ ਅਵਧੀ ਦੇ ਦੌਰਾਨ, 4,89,696 ਉਮੀਦਵਾਰਾਂ ਦੀ ਨਿਯੁਕਤੀ ਰੇਲਵੇ ਭਰਤੀ ਏਜੰਸੀਆਂ ਦੁਆਰਾ ਵਿਭਿੰਨ ਗਰੁੱਪ ਸੀ ਪੋਸਟਾਂ (ਲੈਵਲ-1 ਅਤੇ ਸੁਰੱਖਿਆ ਸਬੰਧਿਤ ਅਸਾਮੀਆਂ ਸਹਿਤ) ਦੇ ਲਈ ਕੀਤੀ ਗਈ ਹੈ।

ਇਹ ਜਾਣਕਾਰੀ ਕੇਂਦਰੀ ਰੇਲਵੇ, ਸੰਚਾਰ ਅਤੇ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇੱਕ ਸੁਆਲ ਦੇ ਲਿਖਤੀ ਜੁਆਬ ਵਿੱਚ ਦਿੱਤੀ।

 

***

ਵਾਈਬੀ/ਏਐੱਸ/ਪੀਐੱਸ


(Release ID: 1986220) ਵਿਜ਼ੀਟਰ ਕਾਊਂਟਰ : 105