ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸਰਕਾਰ ਸੀਪੀਜੀਆਰਏਐੱਮਐੱਸ ਸ਼ਿਕਾਇਤ ਨਿਵਾਰਨ ਪੋਰਟਲ ਦੀ ਸਮਰੱਥਾ ਵਧਾਉਣ ਲਈ ਅਗਲੀ ਪੀੜ੍ਹੀ ਦੀ ਏਆਈ-ਸਮਰੱਥਾ ਟੈਕਨੋਲੋਜੀ ਦਾ ਉਪਯੋਗ ਕਰ ਰਹੀ ਹੈ: ਡਾ. ਜਿਤੇਂਦਰ ਸਿੰਘ


ਸ਼ਿਕਾਇਤਾਂ ਦੇ ਮੂਲ ਕਾਰਨਾਂ ਦੇ ਵਿਸ਼ਲੇਸ਼ਣ ਅਤੇ ਪ੍ਰਣਾਲੀਗਤ ਸੁਧਾਰ ਲਿਆਉਣ ਲਈ ਡਾਟਾ ਰਣਨੀਤੀ ਯੂਨਿਟ ਵੀ ਸਥਾਪਿਤ ਕੀਤਾ ਗਿਆ: ਡਾ. ਜਿਤੇਂਦਰ ਸਿੰਘ

“ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ ਜਨਤਕ ਸ਼ਿਕਾਇਤਾਂ ਦੇ ਲੰਬਿਤ ਮਾਮਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 0.63 ਲੱਖ ਮਾਮਲਿਆਂ ‘ਤੇ ਹਨ”: ਡਾ. ਜਿਤੇਂਦਰ ਸਿੰਘ

Posted On: 13 DEC 2023 1:16PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਪੋਰਟਲ ਦੀ ਸਮਰੱਥਾ ਵਧਾਉਣ ਲਈ ਅਗਲੀ ਪੀੜ੍ਹੀ ਦੀ ਏਆਈ-ਸਮਰੱਥਾ ਟੈਕਨੋਲੋਜੀ ਦਾ ਉਪਯੋਗ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਾਂ ਦੇ ਮੂਲ ਕਾਰਨਾਂ ਦੇ ਵਿਸ਼ਲੇਸ਼ਣ ਅਤੇ ਪ੍ਰਣਾਲੀਗਤ ਸੁਧਾਰ ਲਿਆਉਣ ਲਈ ਡਾਟਾ ਰਣਨੀਤੀ ਯੂਨਿਟ ਵੀ ਸਥਾਪਿਤ ਕੀਤਾ ਗਿਆ ਹੈ।

ਇਹ ਜਾਣਕਾਰੀ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ ਜਨਤਕ ਸ਼ਿਕਾਇਤਾਂ ਦੇ ਲੰਬਿਤ ਮਾਮਲਿਆਂ ਵਿੱਚ ਕਮੀ ਆਈ ਹੈ ਅਤੇ ਇਨ੍ਹਾ ਦੇ ਨਿਪਟਾਰੇ ਦੇ ਔਸਤ ਸਮੇਂ ਵਿੱਚ ਸੁਧਾਰ ਹੋਇਆ ਹੈ। ਪਿਛਲੇ 16 ਮਹੀਨਿਆਂ ਤੋਂ ਮੰਤਰਾਲਿਆਂ/ਵਿਭਾਗਾਂ ਨੇ ਲਗਾਤਾਰ ਪ੍ਰਤੀ ਮਹੀਨਾ 1 ਲੱਖ ਤੋਂ ਅਧਿਕ ਮਾਮਲਿਆਂ ਦਾ ਨਿਪਟਾਰਾ ਕੀਤਾ ਹੈ। ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ ਜਨਤਕ ਸ਼ਿਕਾਇਤਾਂ ਦੇ ਲੰਬਿਤ ਮਾਮਲਿਆਂ ਦੀ ਸੰਖਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 0.63 ਲੱਖ ‘ਤੇ ਹੈ।

ਜਨਤਕ ਸ਼ਿਕਾਇਤਾਂ ਦਾ ਪ੍ਰਭਾਵੀ ਨਿਵਾਰਨ ਸੁਨਿਸ਼ਚਿਤ ਕਰਨ ਲਈ ਸੀਪੀਜੀਆਰਏਐੱਮਐੱਸ ਦੁਆਰਾ ਤਿਆਰ 10 ਕਦਮ ਵਾਲੇ ਸੁਧਾਰਾਂ ਵਿੱਚ-ਭਾਸ਼ਾ ਸਬੰਧੀ ਰੁਕਾਵਟਾਂ ਨੂੰ ਤੋੜ ਕੇ ਸੀਪੀਜੀਆਰਏਐੱਮਐੱਸ ਨੂੰ ਸਾਰੀਆਂ ਅਨੁਸੂਚਿਤ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣਾ, ਸ਼ਿਕਾਇਤ ਨਿਵਾਰਨ ਅਤੇ ਮੁਲਾਂਕਣ ਸੂਚਕਅੰਕ (ਜੀਆਰਏਆਈ) ਦੇ ਰਾਹੀਂ ਮੰਤਰਾਲਿਆਂ/ਵਿਭਾਗਾਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ  ਪ੍ਰਦਰਸ਼ਨ ਨੂੰ ਬੈਂਚਮਾਰਕ ਕਰਨਾ,

ਕੇਂਦਰੀ ਮੰਤਰਾਲਿਆਂ/ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੋਹਾਂ ਲਈ ਮਾਸਿਕ ਰਿਪੋਰਟਾਂ ਨੂੰ ਪ੍ਰਕਾਸ਼ਿਤ ਕਰਨਾ, ਨਿਵਾਰਨ ਦੀ ਗੁਣਵੱਤਾ ਬਾਰੇ ਨਾਗਰਿਕ ਫੀਡਬੈਕ ਲਈ ਫੀਡਬੈਕ ਕਾਲ ਸੈਂਟਰ, ਕੇਂਦਰੀ ਮੰਤਰਾਲਿਆਂ/ਰਾਜਾਂ ਦੇ ਵਿਭਿੰਨ ਸ਼ਿਕਾਇਤ ਪੋਰਟਲਾਂ ਨੂੰ ਸੀਪੀਜੀਆਰਏਐੱਮਐੱਸ ਦੇ ਨਾਲ ਏਕੀਕ੍ਰਿਤ ਕਰਨਾ ਅਤੇ ਕੌਮਨ ਸਰਵਿਸ ਸੈਂਟਰਾਂ (ਸੀਐੱਸਸੀ) ਰਾਹੀਂ ਗ੍ਰਾਮੀਣ ਭਾਰਤ ਵਿੱਚ ਸੀਪੀਜੀਆਰਏਐੱਮਐੱਸ ਆਉਟਰੀਚ ਦਾ ਵਿਸਤਾਰ ਕਰਨਾ ਸ਼ਾਮਲ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ, 2 ਅਕਤੂਬਰ ਤੋਂ 31 ਅਕਤੂਬਰ ਤੱਕ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਵਿੱਚ ਕਮੀ ਲਿਆਉਣ ਲਈ ਸਰਕਾਰ ਦੁਆਰਾ ਚਲਾਏ ਗਏ ਵਿਸ਼ੇਸ਼ ਅਭਿਯਾਨ ਵਿੱਚ ਜਨਤਕ ਸ਼ਿਕਾਇਤਾਂ ਦਾ ਨਿਵਾਰਨ ਵੀ ਪ੍ਰਮੁੱਖ ਸੀ। ਵਿਸ਼ੇਸ਼ ਅਭਿਯਾਨ 2023 ਦੌਰਾਨ ਲਗਭਗ 5,21,958 (99.4%) ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ, ਸਾਲ 2023 ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ਨੂੰ 19.45 ਲੱਖ ਨਾਗਰਿਕ ਸ਼ਿਕਾਇਤਾਂ (30 ਨਵੰਬਰ 2023 ਤੱਕ) ਪ੍ਰਾਪਤ ਹੋਈਆਂ ਹਨ ਅਤੇ ਪਿਛਲੀਆਂ ਲੰਬਿਤ ਸ਼ਿਕਾਇਤਾਂ ਸਹਿਤ ਲਗਭਗ 19.60 ਲੱਖ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਇੱਕ ਵੈੱਬ-ਅਧਾਰਿਤ ਪੋਰਟਲ ਹੈ ਜਿੱਥੇ ਨਾਗਰਿਕ ਭਾਰਤ ਸਰਕਾਰ ਜਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰਾਲਿਆਂ/ਵਿਭਾਗਾਂ ਨਾਲ ਸਬੰਧਿਤ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਹਰੇਕ ਮੰਤਰਾਲੇ ਅਤੇ ਰਾਜਾਂ ਦੀ ਇਸ ਪ੍ਰਣਾਲੀ ਤੱਕ ਭੂਮਿਕਾ-ਅਧਾਰਿਤ ਪਹੁੰਚ ਹੈ। ਸੀਪੀਜੀਆਰਏਐੱਮਐੱਸ ਨੂੰ ਹਰ ਸਾਲ ਜਨਤਾ ਤੋਂ ਔਸਤਨ ਲਗਭਗ 20 ਲੱਖ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ।

****

ਐੱਸਐੱਨਸੀ/ਪੀਕੇ/ਐੱਲਐੱਸ1759



(Release ID: 1986219) Visitor Counter : 46


Read this release in: English , Urdu , Marathi , Hindi