ਟੈਕਸਟਾਈਲ ਮੰਤਰਾਲਾ

ਕੇਂਦਰ ਨੇ ਜੂਟ ਮਾਰਕ ਇੰਡੀਆ ਲੋਗੋ ਦੇ ਤਹਿਤ ਜੂਟ ਉਤਪਾਦਾਂ ਦੇ ਲਈ ਪ੍ਰਮਾਣਿਕਤਾ ਦਾ ਪ੍ਰਮਾਣੀਕਰਨ ਸ਼ੁਰੂ ਕੀਤਾ

Posted On: 13 DEC 2023 5:41PM by PIB Chandigarh

ਟੈਕਸਟਾਈਲ ਮੰਤਰਾਲੇ ਨੇ 09 ਜੁਲਾਈ 2022 ਨੂੰ ਜੂਟ ਮਾਰਕ ਇੰਡੀਆ ਲੋਗੋ ਦੇ ਉਦਘਾਟਨ ਦੇ ਨਾਲ ਜੂਟ ਉਤਪਾਦਾਂ  ਲਈ ਪ੍ਰਮਾਣੀਕਤਾ ਦਾ ਪ੍ਰਮਾਣੀਕਰਨ ਸ਼ੁਰੂ ਕੀਤਾ ਹੈ। ਜੂਟ ਮਾਰਕ ਇੰਡੀਆ ਪਰੰਪਰਾਗਤ ਜੂਟ  ਅਤੇ ਜੂਟ ਦੇ ਵਿਭਿੰਨ ਉਤਪਾਦਾਂ ਦੇ ਮੂਲ ਅਤੇ ਉਨ੍ਹਾਂ ਦੀ ਗੁਣਵੱਤਾ ‘ਤੇ ਸਮੂਹਿਕ ਪਹਿਚਾਣ ਅਤੇ ਭਰੋਸਾ ਪ੍ਰਦਾਨ ਕਰਦਾ ਹੈ। ਜੂਟ ਮਾਰਕ ਇੰਡੀਆ ਲੋਗੋ ਦਾ ਲਾਭ ਉਠਾਉਣ ਲਈ ਹੁਣ ਤੱਕ 55 ਵਿਕਰੇਤਾਵਾਂ ਨੇ ਰਜਿਸਟਰਡ ਕਰਵਾਇਆ ਹੈ।

ਸਰਕਾਰ ਨੇ ਜੂਟ ਖੇਤਰ ਦੇ ਸਮੁੱਚੇ ਵਿਕਾਸ ਅਤੇ ਪ੍ਰੋਤਸਾਹਨ  ਲਈ ਰਾਸ਼ਟਰੀ ਜੂਟ ਵਿਕਾਸ ਪ੍ਰੋਗਰਾਮ (ਐੱਨਜੇਡੀਪੀ) ਨਾਮ ਦੀ ਇੱਕ ਵੱਡੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। 2021-22 ਤੋਂ 2025-26 ਦੌਰਾਨ ਇਸ ਯੋਜਨਾ ਦੇ ਲਾਗੂਕਰਨ ‘ਤੇ ਕੁੱਲ 485.58 ਕਰੋੜ ਰੁਪਏ ਖਰਚ ਕੀਤੇ ਜਾਣਗੇ। ਐੱਨਜੇਡੀਪੀ ਵਿੱਚ ਹੇਠ ਲਿਖਿਆਂ ਯੋਜਨਾਵਾਂ ਸ਼ਾਮਲ ਹਨ:

 (i) ਬਿਹਤਰ ਖੇਤੀ ਅਤੇ ਉੱਨਤ ਅਪਗਲਨ ਅਭਿਆਸ (ਜੂਟ ਆਈਸੀਏਆਰਈ)-  ਫਾਈਬਰ ਦੀ ਗੁਣਵੱਤਾ ਅਤੇ ਜੂਟ ਉਤਪਾਦਕਤਾ ਵਿੱਚ ਸੁਧਾਰ ਦੇ ਨਾਲ ਹੀ ਜੂਟ ਉਤਪਾਦਨ ਦੀ ਲਾਗਤ ਨੂੰ ਘੱਟ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜੂਟ ਦੀ ਖੇਤੀ ਅਤੇ ਜੂਟ ਨੂੰ ਗਲਾਉਣ ਦੇ ਵਿਗਿਆਨਿਕ ਤਰੀਕਿਆਂ ਦਾ ਪੈਕੇਜ ਪੇਸ਼ ਕਰਨਾ।

 (ii) ਜੂਟ ਸੰਸਾਧਨ ਸਹਿ ਉਤਪਾਦਨ ਕੇਂਦਰ (ਜੇਆਰਸੀਪੀਸੀ)- ਜੂਟ ਦੇ ਵਿਭਿੰਨ ਉਤਪਾਦਾਂ (ਜੇਡੀਪੀ) ਦੇ ਉਤਪਾਦਨ ਵਿੱਚ ਨਿਰੰਤਰ ਰੋਜ਼ਗਾਰ  ਲਈ ਨਵੇਂ ਕਾਰੀਗਰਾਂ ਅਤੇ ਡਬਲਿਊਐੱਸਐੱਚਜੀ ਨੂੰ ਟ੍ਰੇਨਿੰਗ ਪ੍ਰਦਾਨ ਕਰਕੇ ਜੂਟ ਵਿਭਿੰਨਤਾ ਪ੍ਰੋਗਰਾਮ ਦਾ ਪ੍ਰਸਾਰ ਕਰਨਾ।

 (iii) ਜੂਟ ਰਾਅ ਮਟੀਰੀਅਲ ਬੈਂਕ (ਜੇਆਰਐੱਮਬੀ)- ਮਿਲ ਗੇਟ ਕੀਮਤ ‘ਤੇ ਜੇਡੀਪੀ ਦੇ ਉਤਪਾਦਨ ਦੇ ਲਈ ਜੂਟ ਕਾਰੀਗਰਾਂ, ਐੱਮਐੱਸਐੱਮਈ ਨੂੰ ਜੂਟ ਰਾਅ ਮਟੀਰੀਅਲ ਦੀ ਸਪਲਾਈ ਕਰਨਾ। 

 (iv) ਜੂਟ ਰਿਟੇਲ ਆਉਟਲੇਟਸ (ਜੇਆਰਓ) ਯੋਜਨਾ- ਪ੍ਰਚੂਨ ਦੁਕਾਨਾਂ/ਸ਼ੋਅਰੂਮਾਂ ਦੇ ਜ਼ਰੀਏ ਜੇਡੀਪੀ ਦੇ ਪ੍ਰਚਾਰ ਅਤੇ ਵਿਕਰੀ  ਲਈ ਮੌਜੂਦਾ ਅਤੇ ਨਵੇਂ ਕਾਰੀਗਰਾਂ/ਉਦਮੀਆਂ ਨੂੰ ਸੁਵਿਧਾ ਪ੍ਰਦਾਨ ਕਰਨਾ।

 (v) ਜੂਟ ਡਿਜ਼ਾਈਨ ਰਿਸੋਰਸ ਸੈਂਟਰ (ਜੇਡੀਆਰਸੀ)- ਬਜ਼ਾਰ ਯੋਗ ਅਭਿਨਵ ਜੂਟ ਵਿਭਿੰਨ ਉਤਪਾਦਾਂ ਦੇ ਡਿਜ਼ਾਈਨ ਅਤੇ ਉਨ੍ਹਾਂ ਦੇ ਵਿਕਾਸ ਅਤੇ ਮੌਜੂਦਾ ਅਤੇ ਨਵੇਂ ਜੇਡੀਪੀ ਨਿਰਮਾਤਾਵਾਂ ਅਤੇ ਨਿਰਯਾਤਕਾਂ ਦੀ ਮਦਦ ਲਈ ਕੇਂਦਰ।

 (vi)  ਉਤਪਾਦ ਵਿਭਿੰਨਤਾ (ਆਰਐਂਡਡੀ) ਅਧਿਐਨ- ਟੈਕਸਟਾਈਲ ਅਤੇ ਨੌਨ-ਟੈਕਸਟਾਈਲ ਐਪਲੀਕੇਸ਼ਨਾਂ ਵਿੱਚ ਖੋਜ ਅਤੇ ਵਿਕਾਸ ਦਾ ਪਤਾ ਲਗਾਉਣਾ।

 (vii) ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀਐੱਲਆਈ) ਯੋਜਨਾ- ਜੇਡੀਪੀ ਦੇ ਨਿਰਮਾਣ ਅਤੇ ਨਿਰਯਾਤ ਲਈ ਜੂਟ ਮਿਲਾਂ ਅਤੇ ਐੱਮਐੱਸਐੱਮਈ ਜੇਡੀਪੀ ਯੂਨਿਟਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਲਾਗਤ ਪ੍ਰਤੀਯੋਗੀ ਬਣਾਉਣਾ।

 (viii) ਪਲਾਂਟ ਅਤੇ ਮਸ਼ੀਨਰੀ ਦੇ ਅਧਿਗ੍ਰਹਿਣ (ਪ੍ਰਾਪਤੀ) ਲਈ ਪੂੰਜੀਗਤ ਸਬਸਿਡੀ (ਸੀਐੱਸਏਪੀਐੱਮ)- ਉਤਪਾਦਨ (ਜੇਡੀਪੀ) ਵਿੱਚ ਮਦਦ ਲਈ ਅਤੇ ਮੌਜੂਦਾ ਜੂਟ ਮਿਲਾਂ ਅਤੇ ਐੱਮਐੱਸਐੱਮਈ ਜੇਡੀਪੀ ਯੂਨਿਟਾਂ ਦੇ ਆਧੁਨਿਕੀਕਰਣ/ਅੱਪਗ੍ਰੇਡੇਸ਼ਨ ਦੀ ਸੁਵਿਧਾ ਲਈ ਬਣਾਇਆ ਗਿਆ ਹੈ।

 (ix) ਬਜ਼ਾਰ ਵਿਕਾਸ ਪ੍ਰੋਤਸਾਹਨ ਗਤੀਵਿਧੀਆਂ (ਘਰੇਲੂ ਅਤੇ ਨਿਰਯਾਤ)- ਘਰੇਲੂ ਬਜ਼ਾਰ ਵਿੱਚ ਜੇਡੀਪੀ ਦੀ ਵਿਕਰੀ ਅਤੇ ਪ੍ਰਚਾਰ ਲਈ ਜੇਡੀਪੀ ਯੂਨਿਟਾਂ ਦੀ ਮਦਦ ਕਰਨਾ ਅਤੇ ਜੂਟ ਦੇ ਸਮਾਨ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਰਜਿਸਟਰਡ ਜੂਟ ਨਿਰਯਾਤਕਾਂ ਦੀ ਸਹਾਇਤਾ ਕਰਨਾ। ਗੁਣਵੱਤਾਪੂਰਨ ਜੂਟ ਵਿਭਿੰਨ ਉਤਪਾਦਾਂ ਦੇ ਪ੍ਰਮਾਣੀਕਰਣ ਲਈ ਜੂਟ ਮਾਰਕ ਲੋਗੋ ਦਾ ਵਿਕਾਸ ਅਤੇ ਜੂਟ ਨੂੰ ਲੋਕਪ੍ਰਿਯ ਬਣਾਉਣ ਲਈ ਪ੍ਰਚਾਰ ਅਭਿਯਾਨ ਸ਼ੁਰੂ ਕਰਨਾ।

 (x) ਜੂਟ ਮਿਲਾਂ, ਜੇਡੀਪੀ-ਐੱਮਐੱਸਐੱਮਈ ਦੇ ਮਜ਼ਦੂਰਾਂ ਦੀਆਂ ਲੜਕੀਆਂ ਲਈ ਸਕਾਲਰਸ਼ਿਪ ਸਕੀਮ: ਜੂਟ ਮਿਲਾਂ/ਐੱਮਐੱਸਐੱਮਈ-ਜੇਡੀਪੀ ਯੂਨਿਟਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਲੜਕੀਆਂ ਨੂੰ ਸਕਾਲਰਸ਼ਿਪ ਦੇ ਰੂਪ ਵਿੱਚ ਮਦਦ ਕਰਨਾ।

ਇਹ ਜਾਣਕਾਰੀ ਕੇਂਦਰੀ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਏਡੀ/ਐੱਨਐੱਸ



(Release ID: 1986218) Visitor Counter : 53


Read this release in: English , Urdu , Hindi