ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਜਸਪ੍ਰੀਤ ਕੌਰ ਸੋਨੇ ਦੇ ਤਗ਼ਮੇ ਨਾਲ ਚਮਕੀ, ਯੋਗੇਸ਼ ਕਥੂਨੀਆ ਹਰਿਆਣਾ ਦੀ ਤਗ਼ਮਾ ਸੂਚੀ ਵਿੱਚ ਸਭ ਤੋਂ ਅੱਗੇ
ਉੱਤਰ ਪ੍ਰਦੇਸ਼ ਦੀ ਨੇਹਲ ਗੁਪਤਾ ਨੇ ਬੈਡਮਿੰਟਨ ਵਿੱਚ ਪੁਰਸ਼ ਸਿੰਗਲਜ਼ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ
Posted On:
12 DEC 2023 5:58PM by PIB Chandigarh
ਜਸਪ੍ਰੀਤ ਕੌਰ ਨੇ ਮੰਗਲਵਾਰ ਨੂੰ ਖੇਲੋ ਇੰਡੀਆ ਨੈਸ਼ਨਲ ਪੈਰਾ ਖੇਡਾਂ ਵਿੱਚ 45 ਕਿੱਲੋਗ੍ਰਾਮ ਪੈਰਾਲਿਫਟਿੰਗ ਵਰਗ ਵਿੱਚ ਪ੍ਰੇਰਨਾਦਾਇਕ ਕੋਸ਼ਿਸ਼ ਕੀਤੀ ਅਤੇ 85 ਕਿੱਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ। ਪੰਜਾਬ ਦੀ ਪੈਰਾ ਐਥਲੀਟ ਮੈਦਾਨ ਵਿੱਚ ਬਾਕੀਆਂ ਨਾਲੋਂ ਅੱਗੇ ਰਹੀ, ਜਦਕਿ ਗੁਜਰਾਤ ਦੀ ਸਪਨਾ ਸ਼ਾਹ ਨੇ 47 ਕਿੱਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਮਹਾਰਾਸ਼ਟਰ ਦੀ ਸੋਨਮ ਪਾਟਿਲ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਦਿਆਂ 40 ਕਿੱਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਹਰਿਆਣਾ ਦੇ ਯੋਗੇਸ਼ ਕਥੂਨੀਆ ਨੇ ਐੱਫ਼ 56 ਵਰਗ ਡਿਸਕਸ ਥਰੋਅ ਵਿੱਚ 40.09 ਮੀਟਰ ਦੀ ਦੂਰੀ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ। ਉੱਤਰ ਪ੍ਰਦੇਸ਼ ਦੇ ਵੀਰਭੱਦਰ ਸਿੰਘ ਨੇ 36.24 ਮੀਟਰ ਦੀ ਦੂਰੀ ਨਾਲ ਦੂਜੇ ਸਥਾਨ 'ਤੇ ਰਹੇ ਅਤੇ ਤਾਮਿਲਨਾਡੂ ਦੇ ਪ੍ਰਕਾਸ਼ ਵੀ ਨੇ 33.91 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ।
41 ਕਿਲੋਗ੍ਰਾਮ ਵਰਗ ਵਿੱਚ ਮਨਪ੍ਰੀਤ ਕੌਰ ਸ਼ਾਨਦਾਰ ਫਾਰਮ ਵਿੱਚ ਨਜ਼ਰ ਆਈ ਤੇ ਉਸਨੇ ਤੀਜੀ ਕੋਸ਼ਿਸ਼ ਵਿੱਚ 85 ਕਿੱਲੋ ਭਾਰ ਚੁੱਕਿਆ। ਮਹਾਰਾਸ਼ਟਰ ਦੀ ਸ਼ੁਕਲਾ ਬਿਡਕਰ ਨੇ 50 ਕਿੱਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਦੂਜੇ ਸਥਾਨ 'ਤੇ ਰਹੀ ਜਦਕਿ ਗੁਜਰਾਤ ਦੀ ਨਯਨਾ ਰਬਾਰੀ ਤੀਜੇ ਸਥਾਨ 'ਤੇ ਰਹੀ। ਉਸ ਨੇ 47 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਪੁਰਸ਼ਾਂ ਦੀ 400 ਮੀਟਰ ਦੌੜ ਦੇ ਟੀ-11 ਵਰਗ ਵਿੱਚ ਹਰਿਆਣਾ ਦੇ ਮਦਨ ਆਤਮਵਿਸ਼ਵਾਸ ਨਾਲ ਬੁਲੰਦ ਨਜ਼ਰ ਆਏ। ਉਸਨੇ ਇਹ ਦੂਰੀ 1:00.13 ਮਿੰਟ ਵਿੱਚ ਪੂਰੀ ਕੀਤੀ। ਹਰਿਆਣਾ ਦੀ ਤੇਮਾਰਾ ਸੰਤੋਸ਼ ਦੂਜੇ ਸਥਾਨ ’ਤੇ ਰਹੀ। ਉਸ ਨੇ 1:05.15 ਮਿੰਟ ਵਿੱਚ ਦੌੜ ਪੂਰੀ ਕੀਤੀ ਜਦਕਿ ਕਰਨਾਟਕ ਦੇ ਰਵੀ ਕੁਮਾਰ ਭਾਂਕਲਾਗੀ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਸ ਨੇ 1:07.99 ਮਿੰਟ ਦੇ ਸਮੇਂ ਨਾਲ ਦੌੜ ਪੂਰੀ ਕੀਤੀ।
ਮੰਗਲਵਾਰ ਨੂੰ ਪੈਰਾ ਖੇਡਾਂ ਦੀਆਂ ਗਤੀਵਿਧੀਆਂ ਹੌਲੀ-ਹੌਲੀ ਨਵੀਂ ਦਿੱਲੀ ਦੇ ਨਹਿਰੂ ਸਟੇਡੀਅਮ ਦੇ ਨਾਲ-ਨਾਲ ਇੰਦਰਾ ਗਾਂਧੀ ਸਟੇਡੀਅਮ ਕੰਪਲੈਕਸ ਵਿੱਚ ਆਪਣੇ ਸਿਖਰ 'ਤੇ ਪਹੁੰਚ ਗਈਆਂ। ਅੰਡੇਮਾਨ ਅਤੇ ਨਿਕੋਬਾਰ ਟਾਪੂ ਦੀ ਐੱਮ. ਭਵਾਨੀ ਨੇ ਔਰਤਾਂ ਦੀ ਲੰਬੀ ਛਾਲ ਵਿੱਚ ਟੀ-63 ਅਤੇ ਟੀ-64 ਵਰਗ ਵਿੱਚ 3.02 ਮੀਟਰ ਦੇ ਨਾਲ ਸੋਨ ਤਗ਼ਮਾ ਜਿੱਤਿਆ। ਗੁਜਰਾਤ ਦੀ ਠਾਕੋਰ ਨਿਸ਼ਾ 2.86 ਮੀਟਰ ਦੀ ਦੂਰੀ ਨਾਲ ਛਾਲ ਮਾਰ ਕੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ।
ਔਰਤਾਂ ਦਾ ਸ਼ਾਟ ਪੁਟ ਫਾਈਨਲ ਦਿਲਚਸਪ ਰਿਹਾ ਜਿੱਥੇ ਹਰਿਆਣਾ ਦੀ ਪੂਨਮ ਸ਼ਰਮਾ ਨੇ ਐੱਫ-56 ਅਤੇ ਐੱਫ-57 ਵਰਗ ਵਿੱਚ 6.99 ਮੀਟਰ ਤੱਕ ਗੋਲਾ ਸੁੱਟ ਕੇ ਸੋਨ ਤਗ਼ਮਾ ਜਿੱਤਿਆ। ਗੁਜਰਾਤ ਦੇ ਮੀਰ ਸਾਦਿਕ ਨੇ ਇਸ ਈਵੈਂਟ ਵਿੱਚ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ। ਉਸ ਨੇ ਕੁੱਲ 6.89 ਮੀਟਰ ਦੀ ਦੂਰੀ ਤੱਕ ਸ਼ਾਟ ਪੁਟ ਸੁੱਟ ਕੇ ਇਹ ਸਫਲਤਾ ਹਾਸਲ ਕੀਤੀ। ਮੀਨਾਕਸ਼ੀ ਐੱਚ ਜਾਧਵ ਨੇ ਮੈਦਾਨ 'ਤੇ ਸਖ਼ਤ ਮੁਕਾਬਲੇ ਦੌਰਾਨ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ 5.16 ਮੀਟਰ ਦੀ ਦੂਰੀ ਤੱਕ ਸ਼ਾਟ ਪੁਟ ਸੁੱਟ ਕੇ ਇਹ ਸਫਲਤਾ ਹਾਸਲ ਕੀਤੀ।
ਜੈਵਲਿਨ ਥਰੋਅ ਮੁਕਾਬਲੇ ਦੇ ਐੱਫ 53 ਅਤੇ ਐੱਫ 54 ਵਰਗ ਵਿੱਚ ਉੱਤਰ ਪ੍ਰਦੇਸ਼ ਦਾ ਦੀਪੇਸ਼ ਕੁਮਾਰ ਖਿੱਚ ਦਾ ਕੇਂਦਰ ਰਿਹਾ। ਉਸ ਨੇ ਆਪਣੇ ਸਰਬੋਤਮ ਪ੍ਰਦਰਸ਼ਨ ਨਾਲ ਕੁੱਲ 26.05 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਸੋਨ ਤਗ਼ਮਾ ਜਿੱਤਿਆ। ਇਹ ਮੈਚ ਉਸ ਦੇ ਅਤੇ ਉਸ ਦੇ ਸਾਥੀ ਪ੍ਰਦੀਪ ਕੁਮਾਰ ਵਿਚਕਾਰ ਬਹੁਤ ਨੇੜੇ ਦਾ ਸੀ। ਪ੍ਰਦੀਪ ਕੁਮਾਰ ਨੇ 25.30 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਹਰਿਆਣਾ ਦੇ ਸੁਮਿਤ ਨੇ 16.75 ਮੀਟਰ ਦੀ ਦੂਰੀ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
ਅਸਾਮ ਦੀ ਅਨਿਸ਼ਮਿਤਾ ਕੋਂਵਰ ਨੇ ਟੀ-20, ਟੀ-37 ਅਤੇ ਟੀ-38 ਵਰਗਾਂ ਵਿੱਚ 3.65 ਮੀਟਰ ਛਾਲ ਮਾਰ ਕੇ ਸੋਨ ਤਗ਼ਮੇ ਜਿੱਤੇ। ਗੁਜਰਾਤ ਦੀ ਬੀਨਾ ਮੋਰਦੀਆ ਨੇ ਉਤਸ਼ਾਹ ਨਾਲ ਪ੍ਰਦਰਸ਼ਨ ਕੀਤਾ ਅਤੇ 3.08 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ। ਹਰਿਆਣਾ ਦੀ ਪੂਜਾ ਤੀਜੇ ਸਥਾਨ ’ਤੇ ਰਹੀ।
ਉੱਤਰ ਪ੍ਰਦੇਸ਼ ਦੇ ਨੇਹਲ ਗੁਪਤਾ ਨੇ ਪੁਰਸ਼ ਸਿੰਗਲਜ਼ ਦੇ ਐੱਸ.ਐੱਲ.-3 ਵਰਗ ਦੇ ਫਾਈਨਲ ਵਿੱਚ ਬਿਹਾਰ ਦੇ ਉਮੇਸ਼ ਵਿਕਰਮ ਕੁਮਾਰ ਨੂੰ 19-21, 21-7, 21-17 ਨਾਲ ਹਰਾ ਕੇ ਬੈਡਮਿੰਟਨ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਮਰਦਾਂ ਸਿੰਗਲਜ਼ ਦੇ ਐੱਸਯੂ-5 ਵਰਗ ਵਿੱਚ ਫਾਈਨਲ ਵਿੱਚ ਹਰਿਆਣਾ ਦੇ ਪੈਰਾ ਐਥਲੀਟ- ਦੇਵ ਰਾਠੀ ਅਤੇ ਹਾਰਦਿਕ ਮੱਕੜ ਨੇ ਚੋਟੀ ਦਾ ਮੁਕਾਬਲਾ ਖੇਡਿਆ। ਇਸ ਮੈਚ ਵਿੱਚ ਦੇਵ ਰਾਠੀ ਨੇ ਹਾਰਦਿਕ ਮੱਕੜ ਨੂੰ 19-21, 21-19, 21-19 ਨਾਲ ਜਿੱਤ ਕੇ ਸੋਨ ਤਗ਼ਮਾ ਜਿੱਤਿਆ। ਪੁਰਸ਼ ਸਿੰਗਲਜ਼ ਡਬਲਯੂ.ਐੱਚ.-1 ਵਰਗ ਦੇ ਫਾਈਨਲ ਵਿੱਚ ਉੱਤਰ ਪ੍ਰਦੇਸ਼ ਦੇ ਸ਼ਸ਼ਾਂਕ ਕੁਮਾਰ ਨੇ ਪੱਛਮੀ ਬੰਗਾਲ ਦੇ ਅੰਕਿਤ ਪ੍ਰਧਾਨ ਨੂੰ 21-7, 21-9 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਪੁਰਸ਼ ਸਿੰਗਲਜ਼ ਡਬਲਯੂਐੱਚ-2 ਵਰਗ ਦੇ ਫਾਈਨਲ ਵਿੱਚ ਪੰਜਾਬ ਦੇ ਸੰਜੀਵ ਕੁਮਾਰ ਨੇ ਕਰਨਾਟਕ ਦੇ ਮੰਜੂਨਾਥ ਚਿਕਈਆ ਨੂੰ 21-12, 21-7 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਪੁਰਸ਼ ਸਿੰਗਲਜ਼ ਐੱਸ ਐੱਚ-6 ਵਰਗ ਦੇ ਫਾਈਨਲ ਵਿੱਚ ਤਾਮਿਲਨਾਡੂ ਦੇ ਪੈਰਾ ਐਥਲੀਟ - ਸੁਦਰਸ਼ਨ ਐੱਮਐੱਸ ਅਤੇ ਦੀਨਾਗਰਨ ਪੀ ਇੱਕ ਦੂਜੇ ਦੇ ਵਿਰੁੱਧ ਆਹਮਣੇ-ਸਾਹਮਣੇ ਰਹੇ। ਸੁਦਰਸ਼ਨ ਇਸ ਮੈਚ ਨੂੰ ਜਿੱਤਣ ਵਿਚ ਸਫਲ ਰਿਹਾ, ਜਿਸ ਨੇ ਇਹ ਮੈਚ 21-16, 21-17 ਨਾਲ ਜਿੱਤ ਕੇ ਸੋਨ ਤਗ਼ਮਾ ਹਾਸਿਲ ਕੀਤਾ।
ਇਸ ਤੋਂ ਇਲਾਵਾ ਪੁਰਸ਼ ਸਿੰਗਲਜ਼ ਐੱਸਐੱਲ-4 ਵਰਗ ਦੇ ਫਾਈਨਲ ਵਿੱਚ ਤਾਮਿਲਨਾਡੂ ਦੇ ਨਵੀਨ ਸ਼ਿਵਕੁਮਾਰ ਨੇ ਛੱਤੀਸਗੜ੍ਹ ਦੇ ਅਭਿਜੀਤ ਸਖੁਜਾ ਨੂੰ 22-20, 21-14 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਮਹਿਲਾ ਸਿੰਗਲਜ਼ ਦੇ ਐੱਸਐੱਲ-3 ਵਰਗ ਵਿੱਚ ਹਰਿਆਣਾ ਦੀ ਨੀਰਜ ਨੇ ਗੁਜਰਾਤ ਦੀ ਪਾਰੁਲ ਦਲਸੁਖਭਾਈ ਪਰਮਾਰ ਨੂੰ 19-21, 21-19, 21-14 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਮਹਿਲਾ ਸਿੰਗਲਜ਼ ਐੱਸ.ਯੂ.-5 ਵਰਗ ਵਿੱਚ ਮਹਾਰਾਸ਼ਟਰ ਦੀ ਆਰਤੀ ਪਾਟਿਲ ਨੇ ਹਰਿਆਣਾ ਦੀ ਲਤਿਕਾ ਨੂੰ 15-21, 22-20, 21-8 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਮਹਿਲਾ ਸਿੰਗਲਜ਼ ਐੱਸ.ਐੱਚ.-6 ਵਰਗ ਦੇ ਫਾਈਨਲ 'ਚ ਤਾਮਿਲਨਾਡੂ ਦੀ ਨਿਤਿਆ ਸਰੇ ਨੇ ਗੁਜਰਾਤ ਦੀ ਰਚਨਾ ਪਟੇਲ ਨੂੰ 21-4, 21-7 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ, ਜਦਕਿ ਮਹਿਲਾ ਸਿੰਗਲ ਐੱਸ.ਐੱਲ.-4 ਵਰਗ ਦੇ ਫਾਈਨਲ 'ਚ ਹਰਿਆਣਾ ਦੀ ਜੋਤੀ ਨੇ ਅਸਮ ਦੀ ਚਿਰੰਜੀਤਾ ਭਰਾਲੀ ਨੂੰ 21-9, 21-5 ਨਾਲ ਹਰਾ ਕੇ ਸੋਨ ਤਮਗਾ ਜਿੱਤਣ 'ਚ ਸਫਲਤਾ ਹਾਸਲ ਕੀਤੀ। ਇਸ ਤੋਂ ਇਲਾਵਾ ਕਰਨਾਟਕ ਦੀ ਪੱਲਵੀ ਕੇ.ਐੱਮ ਨੇ ਅਰੁਣਾਚਲ ਪ੍ਰਦੇਸ਼ ਦੀ ਰੂਪਾਦੇਵੀ ਪਡਾਲਾ ਨੂੰ 11-21, 21-17, 21-18 ਨਾਲ ਹਰਾ ਕੇ ਮਹਿਲਾ ਸਿੰਗਲਜ਼ ਡਬਲਯੂਐੱਚ-1 ਵਰਗ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਮਹਿਲਾ ਸਿੰਗਲਜ਼ ਡਬਲਯੂਐੱਚ-2 ਵਰਗ ਵਿੱਚ ਉੱਤਰ ਪ੍ਰਦੇਸ਼ ਦੀ ਰੁਚੀ ਤ੍ਰਿਵੇਦੀ ਨੇ ਕਰਨਾਟਕ ਦੀ ਅੰਮੂ ਮੋਹਨ ਨੂੰ 21-19, 21-18 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।
**************
ਪੀਪੀਜੀ/ ਐੱਸਕੇ
(Release ID: 1985861)