ਸੈਰ ਸਪਾਟਾ ਮੰਤਰਾਲਾ
ਸਥਾਈ ਟੂਰਿਜ਼ਮ ਦੇ ਵਿਕਾਸ ਨਾਲ ਸਬੰਧਿਤ ਉਪਾਅ
Posted On:
11 DEC 2023 5:39PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਡੈਸਟੀਨੇਸ਼ਨ ਅਧਾਰਿਤ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਟੂਰਿਜ਼ਮ ਸਥਾਨਾਂ ਅਤੇ ਡੈਸਟੀਨੇਸ਼ਨ ਦੇ ਕੋਲ ਰਹਿਣ ਵਾਲੇ ਸਥਾਨਕ ਲੋਕਾਂ ਅਤੇ ਸੇਵਾ ਪ੍ਰਦਾਤਾਵਾੰ ਨੂੰ ਟ੍ਰੇਂਡ ਕਰਨਾ, ਵਿਕਾਸ ਕਰਨਾ, ਸੰਵੇਦਨਸ਼ੀਲ ਬਣਾਉਣਾ ਅਤੇ ਸੇਵਾਵਾ/ਟ੍ਰੇਨਿੰਗਸ ਨੂੰ ਉਨ੍ਹਾਂ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਹੈ, ਜੋਂ ਟ੍ਰੇਨਿੰਗ ਲੈਣ ਦੇ ਲਈ ਸ਼ਹਿਰਾਂ/ਕਸਬਿਆਂ ਦੀ ਯਾਤਰਾ ਕਰਨ ਵਿੱਚ ਸਮਰੱਥ ਨਹੀਂ ਹਨ।
ਹੁਣ ਤੱਕ ਇਸ ਪਹਿਲ ਦੇ ਤਹਿਤ 12,000 ਤੋਂ ਅਧਿਕ ਲੋਕਾਂ ਨੂੰ ਟ੍ਰੇਂਡ ਕੀਤਾ ਗਿਆ ਹੈ ਅਤੇ ਪੂਰੇ ਦੇਸ਼ ਦੇ ਵਿਭਿੰਨ ਟੂਰਿਜ਼ਮ ਸਥਾਨਾਂ ‘ਤੇ ਸਥਾਨਾਂ ‘ਤੇ 150 ਤੋਂ ਅਧਿਕ ਅਜਿਹੀਆਂ ਟ੍ਰੇਨਿੰਗਾਂ ਆਯੋਜਿਤ ਕੀਤੀਆਂ ਗਈਆਂ ਹਨ।
ਟੂਰਿਜ਼ਮ ਮੰਤਰਾਲੇ ਨੇ ਭਾਰਤ ਨੂੰ ਸਥਾਈ ਅਤੇ ਜ਼ਿੰਮੇਦਾਰ ਟੂਰਿਜ਼ਮ ਦੇ ਲਈ ਇੱਕ ਪਸੰਦੀਦਾ ਆਲਮੀ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਉਦੇਸ਼ ਨਾਲ ਟਿਕਾਊ ਟੂਰਿਜ਼ਮ ਦੇ ਲਈ ਇੱਕ ਰਾਸ਼ਟਰੀ ਰਣਨੀਤੀ ਤਿਆਰ ਕੀਤੀ ਹੈ। ਸਥਾਈ ਟੂਰਿਜ਼ਮ ਦੇ ਵਿਕਾਸ ਦੇ ਲਈ ਨਿਮਨਲਿਖਿਤ ਰਣਨੀਤਕ ਥੰਮ੍ਹਾਂ ਦੀ ਪਹਿਚਾਣ ਕੀਤੀ ਗਈ ਹੈ:
1. ਵਾਤਾਵਰਣਿਕ ਸਥਿਰਤਾ ਨੂੰ ਹੁਲਾਰਾ ਦੇਣਾ
2. ਜੈਵ ਵਿਵਿਧਤਾ ਦੀ ਰੱਖਿਆ ਕਰਨਾ
3. ਆਰਥਿਕ ਸਥਿਰਤਾ ਨੂੰ ਹੁਲਾਰਾ ਦੇਣਾ
4. ਸਮਾਜਿਕ-ਸੱਭਿਆਚਾਰਕ ਸਥਿਰਤਾ ਨੂੰ ਹੁਲਾਰਾ ਦੇਣਾ
5. ਸਥਾਈ ਟੂਰਿਜ਼ਮ ਦੇ ਪ੍ਰਮਾਣੀਕਰਣ‘ਤੇ ਯੋਜਨਾ
6. ਆਈਈਸੀ ਅਤੇ ਸਮਰੱਥਾ ਨਿਰਮਾਣ
7. ਸ਼ਾਸਨ
ਸਥਾਈ ਟੂਰਿਜ਼ਮ ਦੇ ਲਈ ਰਾਸ਼ਟਰੀ ਰਣਨੀਤੀ ਦੇ ਲਾਗੂਕਰਣ ਵਿੱਚ ਸਹਾਇਤਾ ਕਰਨ ਦੇ ਲਈ ਮੰਤਰਾਲੇ ਨੇ ਭਾਰਤੀ ਟੂਰਿਜ਼ਮ ਅਤੇ ਯਾਤਰਾ ਪ੍ਰਬੰਧਨ ਸੰਸਥਾਨ (ਆਈਆਈਟੀਟੀਐੱਮ) ਨੂੰ ਕੇਂਦਰੀ ਨੋਡਲ ਏਜੰਸੀ-ਸਥਾਈ ਟੂਰਿਜ਼ਮ (ਸੀਐੱਨਏ-ਐੱਸਟੀ) ਦੇ ਰੂਪ ਵਿੱਚ ਨਾਮਿਤ ਕੀਤਾ ਹੈ।
ਪ੍ਰਾਹੁਣਚਾਰੀ ਸਮੇਤ ਘਰੇਲੂ ਸੰਵਰਧਨ ਅਤੇ ਪ੍ਰਚਾਰ ਯੋਜਨਾ ਦੇ ਤਹਿਤ ਟੂਰਿਜ਼ਮ ਮੰਤਰਾਲਾ ਮੇਲਿਆਂ/ਤਿਉਹਾਰਾਂ ਅਚੇ ਟੂਰਿਜ਼ਮ ਨਾਲ ਸਬੰਧਿਤ ਪ੍ਰੋਗਰਾਮਾਂ (ਯਾਨੀ ਸੈਮੀਨਾਰ, ਕਨਕਲੇਅ, ਕਨਵੇਸ਼ਨਜ਼ ਆਦਿ) ਦੇ ਪ੍ਰਸਤਾਵ ‘ਤੇ ਰਾਜ ਸਰਕਾਰਾਂ ਨੂੰ 50 ਲੱਖ ਰੁਪਏ ਤੱਕ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ 30 ਲੱਖ ਰੁਪਏ ਤੱਕ ਦੀ ਕੇਂਦਰੀ ਵਿੱਤੀ ਸਹਾਇਤਾ (ਸੀਐੱਫਏ) ਪ੍ਰਦਾਨ ਕਰਨਾ ਹੈ।
ਇਸ ਯੋਜਨਾ ਵਿੱਚ ਨਿਮਨਲਿਖਿਤ ਘਟਕ ਸ਼ਾਮਲ ਹਨ:-
1. ਅਰਧ ਸਥਾਈ ਸੰਰਚਨਾਵਾਂ ਦਾ ਨਿਰਮਾਣ
2. ਪੋਸਟਰ, ਪੈਂਫਲੇਟ, ਸਮਾਚਾਰ ਪੱਤਰ ਦੇ ਜ਼ਰੀਏ ਵਿਗਿਆਪਨ ਅਤੇ ਫਿਲਮ ਦਾ ਨਿਰਮਾਣ
3. ਕਲਾਕਾਰਾਂ ਦਾ ਮਿਹਨਤਾਨਾ
4. ਬੈਠਣ ਦੀ ਵਿਵਲਥਾ, ਪ੍ਰਕਾਸ਼ ਦੀ ਵਿਵਸਥਾ, ਧਵਨੀ, ਆਵਾਸ ਅਤੇ ਬੋਰਡਿੰਗ, ਟ੍ਰਾਂਸਪੋਰਟ, ਸਥਾਨ ਕਿਰਾਏ ‘ਤੇ ਲੈਣਾ ਅਤੇ ਇਸੇ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ
ਇਸ ਯੋਜਨਾ ਦਿਸ਼ਾ-ਨਿਰਦੇਸ਼ਾਂ ਵਿੱਚ ਟੂਰਿਸਟਾਂ ਨੂੰ ਸਥਾਨਕ ਪਰਵ ਅਤੇ ਸੱਭਿਆਚਾਰਕ ਮੇਲਿਆਂ ਨੂੰ ਦੇਖਣ ਦੇ ਲਈ ਵਿਸ਼ੇਸ਼ ਵਿਵਸਥਾ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਕੋਈ ਵਿਸ਼ੇਸ਼ ਪ੍ਰਾਵਧਾਨ ਨਹੀਂ ਹੈ। ਹਾਲਾਂਕਿ, ਰਾਜ ਸਰਕਾਰਾਂ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਟੂਰਿਸਟਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ।
ਟੂਰਿਜ਼ਮ ਮੰਤਰਾਲਾ (ਐੱਮਓਟੀ) ਦੇਸ਼ ਦੇ ਵਿਭਿੰਨ ਟੂਰਿਜ਼ਮ ਸਥਾਨਾਂ ‘ਤੇ ਟੂਰਿਸਟ ਸਬੰਧੀ ਬੁਨਿਆਦੀ ਢਾਂਚੇ ਦੀ ਉਪਲਬਧਤਾ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ “ਸਵਦੇਸ਼ ਦਰਸ਼ਨ”, “ਤੀਰਥ ਯਾਤਰਾ ਕਾਇਆਕਲਪ ਅਤੇ ਅਧਿਆਤਮਿਕ ਸੰਵਰਦਧਨ ਅਭਿਯਾਨ” ਯਾਨੀ ਪ੍ਰਸਾਦ ਤੇ “ਕੇਂਦਰੀ ਏਜੰਸੀਆਂ ਨੂੰ ਸਹਾਇਤਾ” ਯੋਜਨਾਵਾਂ ਦੇ ਤਹਿਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ/ਕੇਂਦਰੀ ਏਜੰਸੀਆਂ ਨੂੰ ਵਿਕਾਸ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।
ਟੂਰਿਜ਼ਮ ਮੰਤਰਾਲੇ ਰਾਜਾ ਟੂਰਿਜ਼ਮਾਂ ਵਿਭਾਗਾਂ ਨੂੰ ਟੂਰਿਸਟ ਸੂਚਨਾ ਅਤੇ ਸੁਵਿਧਾ ਵਿੱਚ ਸੁਧਾਰ ਦੇ ਨਾਲ-ਨਾਲ ਆਪਣੇ ਟੂਰਿਸਟ ਉਤਪਾਦਾਂ ਦੇ ਮਾਰਕੀਟਿੰਗ ਅਤੇ ਪ੍ਰਚਾਰ-ਪ੍ਰਸਾਰ ਨੂੰ ਲੈ ਕੇ ਪ੍ਰਮੁੱਖ ਆਈਟੀ ਪਹਿਲ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ। ਇਸ ਦੇ ਤਹਿਤ ਮੰਤਰਾਲਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਕੇਂਦਰੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹ ਆਪਣੇ ਟੂਰਿਜ਼ਮ ਉਤਪਾਦਾਂ ਅਤੇ ਸੇਵਾਵਾਂ ਵਿੱਚ ਪ੍ਰਚਾਰ-ਪ੍ਰਸਾਰ, ਮਾਰਕੀਟਿੰਗ ਆਦਿ ਸਮੇਤ ਸੂਚਨਾ ਟੈਕਨੋਲੋਜੀ ਦੇ ਵਿਆਪਕ ਉਪਯੋਗ ਨੂੰ ਆਪਣਾ ਸਕਣ। ਇਸ ਯੋਜਨਾ ਦੇ ਤਹਿਤ ਆਈਟੀ ਪ੍ਰੋਜੈਕਟ (ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ) ਦੀ ਲਾਗਤ ਦਾ 50 ਫੀਸਦੀ ਹਿੱਸਾ ਵਿੱਤੀ ਸਹਾਇਤਾ ਦੇ ਰੂਪ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀ ਜਾਂਦੀ ਹੈ, ਜੋ ਹਰ ਇੱਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲਈ ਇੱਕ ਸਲਾਨਾ ਸੀਮਾ ਨਿਰਧਾਰਿਤ ਕੀਤੀ ਗਈ ਹੈ, ਜੋ ਕੁੱਲ ਪ੍ਰੋਜੈਕਟ ਲਾਗਤ ਦਾ 90 ਲੱਖ ਰੁਪਏ (ਜੋ ਵੀ ਘੱਟ ਹੋਵੇ) ਹੋਵੇਗਾ।
ਇਹ ਜਾਣਕਾਰੀ ਅੱਜ ਲੋਕ ਸਭ ਵਿੱਚ ਵਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਦਿੱਤੀ।
***
ਬੀਵਾਈ/ਐੱਸਕੇ
(Release ID: 1985692)
Visitor Counter : 65