ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਦੇਸ਼ ਵਿੱਚ 34 ਹਵਾਈ ਸਿਖਲਾਈ ਸੰਗਠਨ (ਐੱਫਟੀਓ) 55 ਬੇਸ ਤੋਂ ਕੰਮ ਕਰ ਰਹੇ ਹਨ


ਅਕਤੂਬਰ, 2023 ਤੱਕ 1371 ਸੀਪੀਐੱਲ ਜਾਰੀ ਕੀਤੇ ਗਏ - ਪਿਛਲੇ ਸਾਲਾਂ ਦੇ ਮੁਕਾਬਲੇ ਤੇਜ਼ ਵਾਧਾ

Posted On: 11 DEC 2023 2:24PM by PIB Chandigarh

ਦੇਸ਼ ਵਿੱਚ ਪਾਇਲਟਾਂ ਦੀ ਕੋਈ ਕਮੀ ਨਹੀਂ ਹੈ। ਮੌਜੂਦਾ ਸਮੇਂ ਦੇਸ਼ ਵਿੱਚ 55 ਬੇਸ ਤੋਂ 34 ਹਵਾਈ ਸਿਖਲਾਈ ਸੰਗਠਨ (ਐੱਫਟੀਓ) ਕੰਮ ਕਰ ਰਹੇ ਹਨ ਅਤੇ ਕੈਡੇਟਾਂ ਨੂੰ ਹਵਾਈ ਸਿਖਲਾਈ ਦੇ ਰਹੇ ਹਨ। ਮੌਜੂਦਾ ਸਾਲ 2023 ਵਿੱਚ (ਅਕਤੂਬਰ ਤੱਕ) ਹੁਣ ਤੱਕ ਕੁਲ 1371 ਸੀਪੀਐੱਲ ਜਾਰੀ ਕੀਤੇ ਗਏ ਹਨ ਅਤੇ ਇਹ ਰੁਝਾਨ ਪਿਛਲੇ ਸਾਲਾਂ ਦੇ ਮੁਕਾਬਲੇ ਜਾਰੀ ਸੀਪੀਐੱਲ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਨੂੰ ਦਿਖਾਉਂਦਾ ਹੈ।

 

ਸਰਕਾਰ ਨੇ ਵੱਧ ਗਿਣਤੀ ਵਿੱਚ ਵਪਾਰਕ ਪਾਇਲਟਾਂ ਨੂੰ ਸਿੱਖਿਅਤ ਕਰਨ ਲਈ ਦੇਸ਼ ਭਰ ਵਿੱਚ ਅਤੇ ਹੋਰ ਜ਼ਿਆਦਾ ਹਵਾਈ ਟ੍ਰੇਨਿੰਗ ਸਕੂਲ ਸਥਾਪਤ ਕਰਨ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਹੇਠ ਲਿਖੇ ਸ਼ਾਮਿਲ ਹਨ -

 

  1. 2021 ਵਿੱਚ ਮੁਕਾਬਲਾ ਬੋਲੀ ਪ੍ਰਕ੍ਰਿਆ ਤੋਂ ਬਾਅਦ ਭਾਰਤੀ ਏਏਆਈ ਨੇ ਬੇਲਗਾਵੀ (ਕਰਨਾਟਕਾ), ਜਲਗਾਓਂ (ਮਹਾਰਾਸ਼ਟਰ), ਕਲਬੁਰਗੀ (ਕਰਨਾਟਕ), ਖੁਜਰਾਓ (ਮੱਧ ਪ੍ਰਦੇਸ਼) ਅਤੇ ਲੀਲਾਵਾੜੀ (ਅਸਾਮ) ਵਿੱਚ 5 ਏਅਰਪੋਰਟਾਂ ’ਤੇ ਨੌਂ ਹਵਾਈ ਟ੍ਰੇਨਿੰਗ ਸੰਗਠਨ (ਐੱਫਟੀਓ) ਸ਼ੁਰੂ ਕੀਤੇ ਹਨ। ਜਲਗਾਓਂ ਅਤੇ ਲੀਲਾਵਾੜੀ ਵਿੱਚ ਪੰਜ ਹਵਾਈ ਅੱਡਿਆਂ ’ਤੇ ਨੌਂ ਹਵਾਈ ਸਿਖਲਾਈ ਸੰਗਠਨ (ਐੱਫਟੀਓਜ਼) ਸਲਾਟ ਦਿੱਤੇ। 30 ਜੂਨ, 2022 ਤੱਕ ਇਨ੍ਹਾਂ ਵਿੱਚੋਂ ਚਾਰ ਐੱਫਟੀਓ ਚਾਲੂ ਹਨ: ਜਲਗਾਓਂ ਅਤੇ ਲੀਲਾਵਾੜੀ ਵਿੱਚ ਇੱਕ-ਇੱਕ ਅਤੇ ਕੁਲਬੁਰਗੀ ਵਿੱਚ ਦੋ। ਇਨ੍ਹਾਂ ਐੱਫਟੀਓ ਵਿੱਚੋਂ ਖੁਜਰਾਓ ਵਿੱਚ ਹੈਲੀਕਾਪਟਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

  2. ਜੂਨ, 2020 ਵਿੱਚ ਮੁਕਾਬਲਾ ਬੋਲੀ ਦੀ ਪ੍ਰਕ੍ਰਿਆ ਤੋਂ ਬਾਅਦ ਏਏਆਈ ਵੱਲੋਂ 5 ਹਵਾਈ ਅੱਡਿਆਂ - ਭਾਵਨਗਰ (ਗੁਜਰਾਤ), ਹੁਬਲੀ (ਕਰਨਾਟਕ) ਕਡੱਪਾ (ਆਂਧਰ ਪ੍ਰਦੇਸ਼), ਕਿਸ਼ਨਗੜ੍ਹ (ਰਾਜਸਥਾਨ) ਅਤੇ ਸਲੇਮ (ਤਾਮਿਲਨਾਡੂ) ਵਿੱਚ 6 ਹੋਰ ਐੱਫਟੀਓ ਸਲਾਟ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਸਲੇਮ ਵਿੱਚ ਇੱਕ ਐੱਫਟੀਓ ਸਲਾਟ ਕੰਮ ਕਰ ਰਿਹਾ ਹੈ।ਖ਼

  3. ਭਾਰਤ ਦੀ ਸਭ ਤੋਂ ਵੱਡੀ ਫਲਾਇੰਗ ਅਕੈਡਮੀ - ਅਮੇਠੀ (ਉੱਤਰ ਪ੍ਰਦੇਸ਼) ਸਥਿਤ ਇੰਦਰਾ ਗਾਂਧੀ ਰਾਸ਼ਟਰੀ ਫਲਾਇੰਗ ਅਕੈਡਮੀ (ਆਈਜੀਆਰਯੂਏ) ਨੂੰ ਗੋਂਦੀਆ (ਮਹਾਰਾਸ਼ਟਰ) ਅਤੇ ਕੁਲਬੁਰਗੀ (ਕਰਨਾਟਕ) ਵਿੱਚ ਪਾਇਲਟ ਟ੍ਰੇਨਿੰਗ ਦੇਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਕਿ ਇਸ ਦੇ ਉਡਾਣ ਘੰਟੇ ਅਤੇ ਵਿਮਾਨ ਉਪਯੋਗ ਨੂੰ ਵਧਾਇਆ ਜਾ ਸਕੇ।

 

ਇਹ ਜਾਣਕਾਰੀ ਰਾਜ ਮੰਤਰੀ ਸਿਵਲ ਏਵੀਏਸ਼ਨ ਜਨਰਲ (ਸੇਵਾਮੁਕਤ) ਡਾ. ਵੀ ਕੇ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

*************

ਵਾਈਬੀ/ਪੀਐੱਸ



(Release ID: 1985330) Visitor Counter : 57


Read this release in: English , Urdu , Urdu , Hindi , Tamil