ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ
ਰਾਸ਼ਟਰਪਤੀ ਮੁਰਮੂ ਨੇ ਖਿਡਾਰੀਆਂ ਨੂੰ ਕਿਹਾ- ਅਸੀਂ ਆਪਣੇ ਰਾਸ਼ਟਰ ਦੀ ਪ੍ਰਸੰਨਤਾ ਅਤੇ ਗੌਰਵ ਦੇ ਲਈ ਤੁਹਾਡੇ ਕੌਸ਼ਲ, ਸਮਰਪਣ ਅਤੇ ਖੇਡ ਕੌਸ਼ਲ ‘ਤੇ ਵਿਸ਼ਵਾਸ ਕਰਦੇ ਹਾਂ
Posted On:
08 DEC 2023 6:32PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਦਸੰਬਰ, 2023) ਰਾਸ਼ਟਰਪਤੀ ਭਵਨ ਵਿੱਚ ਖਿਡਾਰੀਆਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ। ਇਹ ਖਿਡਾਰੀ ‘ਰਾਸ਼ਟਰਪਤੀ ਲੋਕਾਂ ਦੇ ਨਾਲ’ ਪ੍ਰੋਗਰਾਮ ਦੇ ਤਹਿਤ ਰਾਸ਼ਟਰਪਤੀ ਭਵਨ ਪਹੁੰਚੇ। ਇਸ ਮੀਟਿੰਗ ਦਾ ਉਦੇਸ਼ ਖਿਡਾਰੀਆਂ ਦੇ ਨਾਲ ਨਜ਼ਦੀਕੀ ਸੰਪਰਕ ਬਣਾਉਣਾ ਅਤੇ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਨੂੰ ਮਾਨਤਾ ਪ੍ਰਦਾਨ ਕਰਨਾ ਸੀ।
ਰਾਸ਼ਟਰਪਤੀ ਨੇ ਖਿਡਾਰੀਆਂ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ ‘ਤੇ ਆਪਣੇ ਮਿਸਾਲੀ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੇ ਸਮਰਪਣ, ਜਨੂਨ ਅਤੇ ਉਤਕ੍ਰਿਸ਼ਟਤਾ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਨੇ ਨਾ ਕੇਵਲ ਉਨ੍ਹਾਂ ਦੇ ਵਿਅਕਤੀਗਤ ਸਾਹਸ ਦਾ ਪ੍ਰਦਰਸ਼ਨ ਕੀਤਾ, ਬਲਕਿ ਸਮੂਹਿਕ ਰੂਪ ਨਾਲ ਖੇਡ ਦੀ ਦੁਨੀਆ ਵਿੱਚ ਭਾਰਤ ਦਾ ਨਾਮ ਉੱਚਾ ਭੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਆਯੋਜਿਤ ਖੇਡਾਂ ਅਤੇ ਪੈਰਾ ਏਸ਼ਿਆਈ ਖੇਡਾਂ ਵਿੱਚ ਉਨ੍ਹਾਂ ਦੇ ਅਸਾਧਾਰਣ ਪ੍ਰਯਾਸਾਂ ਸਦਕਾ ਭਾਰਤ ਨੂੰ ਕ੍ਰਮਵਾਰ 107 ਅਤੇ 111 ਮੈਡਲ ਪ੍ਰਾਪਤ ਹੋਏ। ਇਹ ਜ਼ਿਕਰਯੋਗ ਉਪਲਬਧੀ ਨਾ ਕੇਵਲ ਉਨ੍ਹਾਂ ਦੀ ਪ੍ਰਤਿਭਾ ਬਾਰੇ ਦੱਸਦੀ ਹੈ ਬਲਕਿ, ਉਨ੍ਹਾਂ ਦੇ ਅਜਿੱਤ ਸਾਹਸ ਦੀ ਭੀ ਉਦਾਹਰਣ ਦਿੰਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਯਾਤਰਾ ਕੇਵਲ ਵਿਅਕਤੀਗਤ ਜਿੱਤ ਦੇ ਸਬੰਧ ਵਿੱਚ ਨਹੀਂ, ਬਲਕਿ ਸਾਰੇ ਭਾਰਤੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਬਾਰੇ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਹਮੇਸ਼ਾ ਇਸ ਨੂੰ ਯਾਦ ਰੱਖਣ ਦੀ ਤਾਕੀਦ ਕੀਤੀ ਕਿ ਉਹ ਕੇਵਲ ਖਿਡਾਰੀ ਨਹੀਂ ਹਨ, ਬਲਕਿ ਉਹ ਸਾਡੀ ਸੰਸਕ੍ਰਿਤੀ, ਕਦਰਾਂ-ਕੀਮਤਾਂ ਅਤੇ ਇੱਕ ਅਰਬ ਲੋਕਾਂ ਦੀ ਭਾਵਨਾ ਦੇ ਅੰਬੈਸਡਰਸ ਭੀ ਹਨ।
ਉਨ੍ਹਾਂ ਨੇ ਕਿਹਾ ਕਿ ਕੁਝ ਹੀ ਮਹੀਨਿਆਂ ਵਿੱਚ ਵਿਸ਼ਵ ਦਾ ਧਿਆਨ 2024 ਵਿੱਚ ਹੋਣ ਵਾਲੇ ਪੈਰਿਸ ਓਲੰਪਿਕਸ ਅਤੇ ਪੈਰਾਲਿੰਪਿਕਸ ‘ਤੇ ਹੋਵੇਗਾ ਅਤੇ ਸਾਰੇ ਭਾਰਤੀਆਂ ਦੀਆਂ ਅੱਖਾਂ ਸਾਡੇ ਖਿਡਾਰੀਆਂ ‘ਤੇ ਟਿਕੀਆਂ ਹੋਣਗੀਆਂ। ਅਸੀਂ ਆਪਣੇ ਰਾਸ਼ਟਰ ਦੀ ਪ੍ਰਸੰਨਤਾ ਅਤੇ ਗੌਰਵ ਦੇ ਲਈ ਖਿਡਾਰੀਆਂ ਦੇ ਕੌਸ਼ਲ, ਸਮਰਪਣ ਅਤੇ ਖੇਡ ਭਾਵਨਾ ‘ਤੇ ਵਿਸ਼ਵਾਸ ਕਰਦੇ ਹਾਂ।
***
ਡੀਐੱਸ/ਏਕੇ
(Release ID: 1984598)
Visitor Counter : 70