ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕੀਨੀਆ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕੀਤੀ

Posted On: 05 DEC 2023 9:22PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਕੀਨੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਵਿਲੀਅਮ ਸਾਮੋਈ ਰੂਟੋ (Dr William Samoei Ruto) ਦਾ ਸੁਆਗਤ ਕੀਤਾ। ਰਾਸ਼ਟਰਪਤੀ ਨੇ ਉਨ੍ਹਾਂ ਦੇ ਸਨਮਾਨ ਵਿੱਚ ਦਾਅਵਤ ਦਾ ਭੀ ਆਯੋਜਨ ਕੀਤਾ।

ਰਾਸ਼ਟਰਪਤੀ ਭਵਨ ਵਿੱਚ ਕੀਨੀਆ ਦੇ ਰਾਸ਼ਟਰਪਤੀ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਹਿੰਦ ਮਹਾਸਾਗਰ ਦਾ ਜਲ ਨੇ ਸਦੀਆਂ ਤੋਂ ਭਾਰਤ ਅਤੇ ਕੀਨੀਆ ਦੇ ਲੋਕਾਂ ਨੂੰ ਜੋੜਿਆ ਹੋਇਆ ਹੈ। ਸਾਡੀ ਦੋਸਤੀ ਇੱਕ ਮਜ਼ਬੂਤ ਦੁਵੱਲੇ ਸਬੰਧਾਂ ਦੇ ਤੌਰ ‘ਤੇ ਪਰਿਪੱਕ ਹੋਈ ਹੈ ਜਿਸ ਵਿੱਚ ਵਪਾਰ, ਸਿੱਖਿਆ ਅਤੇ ਟੈਕਨੋਲੋਜੀ ਸਹਿਤ ਵਿਭਿੰਨ ਖੇਤਰਾਂ ਵਿੱਚ ਜ਼ਿਕਰਯੋਗ ਆਰਥਿਕ ਸਹਿਯੋਗ ਦਾ ਚੰਗਾ ਯੋਗਦਾਨ ਰਿਹਾ ਹੈ।

ਰਾਸ਼ਟਰਪਤੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਕੀਨੀਆ ਵਿੱਚ ਭਾਰਤੀ ਮੂਲ ਦੇ 80,000 ਲੋਕਾਂ ਦਾ ਸਮੁਦਾਇ ਸਮਾਜਿਕ ਅਤੇ ਆਰਥਿਕ ਦੋਹਾਂ ਤਰ੍ਹਾਂ ਨਾਲ ਮਿਲਜੁਲ ਕੇ ਰਹਿ ਰਿਹਾ ਹੈ। ਉਨ੍ਹਾਂ ਨੂੰ ਕੀਨਿਆਈ ਹੋਣ ‘ਤੇ ਮਾਣ ਹੈ, ਹਾਲਾਂਕਿ, ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੂੰ ਭੀ ਬਰਕਰਾਰ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੀਨਿਆਈ ਸਮਾਜ ਦੀ ਸਮਾਵੇਸ਼ੀ ਪ੍ਰਕ੍ਰਿਤੀ ਦਾ ਭੀ ਯੋਗਦਾਨ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕੀਨੀਆ ਦੇ ਸਭ ਤੋਂ ਬੜੇ ਵਪਾਰਕ ਭਾਗੀਦਾਰਾਂ ਵਿੱਚੋਂ ਇੱਕ ਹੈ ਅਤੇ ਨਾਲ ਹੀ ਕੀਨੀਆ ਵਿੱਚ ਨਿਵੇਸ਼ ਦੇ ਸਭ ਤੋਂ ਬੜੇ ਸਰੋਤਾਂ ਵਿੱਚ ਵੀ ਸ਼ਾਮਲ ਹੈ। ਕਈ ਭਾਰਤੀ ਕੰਪਨੀਆਂ ਦੇ ਪੂਰਬੀ ਅਫਰੀਕਾ ਵਿੱਚ ਆਪਣੇ ਪਰਿਚਾਲਨ ਦੇ ਲਈ ਕੀਨੀਆ ਨੂੰ ਆਪਣਾ ਅਧਾਰ ਸਥਲ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਪ੍ਰਾਈਵੇਟ ਸੈਕਟਰ ਕੀਨੀਆ ਵਿੱਚ ਨਿਵੇਸ਼ ਨੂੰ ਲੈ ਕੇ ਉਤਸੁਕ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਕੀਨੀਆ ਦੀ ਵਿਕਾਸ ਯਾਤਰਾ ਵਿੱਚ ਇੱਕ ਭਰੋਸੇਯੋਗ ਭਾਗੀਦਾਰ ਬਣਨ ਨੂੰ ਲੈ ਕੇ ਪ੍ਰਤੀਬੱਧ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਕੀਨੀਆ ਪ੍ਰਮੁੱਖ ਆਲਮੀ ਮੁੱਦਿਆਂ ‘ਤੇ ਸਮਾਨ ਵਿਚਾਰ ਰੱਖਦੇ ਹਨ ਅਤੇ ਖੇਤਰੀ ਅਤੇ ਸੰਯੁਕਤ ਰਾਸ਼ਟਰ ਜਿਹੇ ਬਹੁਪੱਖੀ ਮੰਚਾਂ ‘ਤੇ ਕਰੀਬ ਰਹਿ ਕੇ ਸਹਿਯੋਗ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਭਾਰਤ ਦੀ ਪ੍ਰੈਜ਼ੀਡੈਂਸੀ ਵਿੱਚ ਅਫਰੀਕਨ ਯੂਨੀਅਨ ਨੂੰ ਜੀ-20 ਵਿੱਚ ਇੱਕ ਪੂਰਨ ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ। ਦੋਨੋਂ ਨੇਤਾ ਇਸ ਬਾਤ ਨੂੰ ਲੈ ਕੇ ਸਹਿਮਤ ਸਨ ਕਿ ਕਈ ਹੋਰ ਬਹੁਪੱਖੀ ਮੰਚ ਹਨ ਜਿਨ੍ਹਾਂ ਦੇ ਜ਼ਰੀਏ ਦੋਨੋਂ ਦੇਸ਼ ਨਾਲ ਮਿਲ ਕੇ ਕੰਮ ਕਰ ਸਕਦੇ ਹਨ। ਰਾਸ਼ਟਰਪਤੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੋਨੋਂ ਦੇਸ਼ਾਂ ਨੂੰ ਨਾ ਕੇਵਲ ਆਪਣੇ ਲੋਕਾਂ ਦੀ ਬਿਹਤਰੀ ਅਤੇ ਪ੍ਰਗਤੀ ਦੇ ਲਈ, ਬਲਕਿ ਦੁਨੀਆ ਦੇ ਸਮੁੱਚੇ ਦੱਖਣੀ ਹਿੱਸੇ ਦੇ ਨਾਗਰਿਕਾਂ ਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਰਾਸ਼ਟਰਪਤੀ ਦਾ ਸੰਬੋਧਨ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ-

***

ਡੀਐੱਸ/ਏਕੇ


(Release ID: 1983151) Visitor Counter : 66


Read this release in: English , Urdu , Hindi