ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ
Posted On:
05 DEC 2023 3:01PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਦਸੰਬਰ, 2023) ਨਵੀਂ ਦਿੱਲੀ ਵਿੱਚ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਇਸ ਨੂੰ ਸੰਬੋਧਨ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸੰਸਕ੍ਰਿਤ ਸਾਡੀ ਸੰਸਕ੍ਰਿਤੀ ਦੀ ਪਹਿਚਾਣ ਅਤੇ ਸੰਵਾਹਕ ਰਹੀ ਹੈ। ਇਹ ਸਾਡੇ ਦੇਸ਼ ਦੀ ਪ੍ਰਗਤੀ ਦਾ ਅਧਾਰ ਭੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤ ਦਾ ਵਿਆਕਰਣ ਇਸ ਭਾਸ਼ਾ ਨੂੰ ਅਦੁੱਤੀ ਵਿਗਿਆਨਿਕ ਅਧਾਰ ਦਿੰਦਾ ਹੈ। ਇਹ ਮਾਨਵੀ ਪ੍ਰਤਿਭਾ ਦੀ ਅਨੂਠੀ ਉਪਲਬਧੀ ਹੈ ਅਤੇ ਸਾਨੂੰ ਇਸ ‘ਤੇ ਮਾਣ ਹੋਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸੰਸਕ੍ਰਿਤ ਅਧਾਰਿਤ ਸਿੱਖਿਆ ਪ੍ਰਣਾਲੀ ਵਿੱਚ ਗੁਰੂ ਜਾਂ ਅਚਾਰੀਆ (Guru or Acharya) ਨੂੰ ਅਤਿਅਧਿਕ ਮਹੱਤਵ ਦਿੱਤਾ ਗਿਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਪਰੰਪਰਾ ਦਾ ਪਾਲਨ ਕਰਨਗੇ ਅਤੇ ਆਪਣੇ ਅਧਿਆਪਕਾਂ ਦੇ ਪ੍ਰਤੀ ਕ੍ਰਿਤੱਗਤਾ ਦੇ ਨਾਲ ਜੀਵਨ ਵਿੱਚ ਅੱਗੇ ਵਧਣਗੇ ਅਤੇ ਅਧਿਆਪਕ ਭੀ ਵਿਦਿਆਰਥੀਆਂ ਨੂੰ ਜੀਵਨ ਭਰ ਅਸ਼ੀਰਵਾਦ ਦੇਣਗੇ ਅਤੇ ਪ੍ਰੇਰਿਤ ਕਰਨਗੇ।
ਰਾਸ਼ਟਰਪਤੀ ਨੇ ਕਿਹਾ ਕਿ ਬੁੱਧੀਮਾਨ ਲੋਕ ਬਿਹਤਰੀਨ ਚੀਜ਼ਾਂ ਨੂੰ ਸਵੀਕਾਰ ਕਰਨ ਦੇ ਲਈ ਆਪਣੀ ਬੁੱਧੀ ਦਾ ਉਪਯੋਗ ਕਰਦੇ ਹਨ। ਨਾਸਮਝ ਲੋਕ (Unwise people) ਦੂਸਰਿਆਂ ਦੀ ਸਲਾਹ ‘ਤੇ ਕੋਈ ਚੀਜ਼ ਜਾਂ ਤਾਂ ਸਵੀਕਾਰ ਕਰ ਲੈਂਦੇ ਹਨ ਜਾਂ ਅਸਵੀਕਾਰ ਕਰ ਦਿੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਧਿਆਨ ਰੱਖਣ ਦੀ ਸਲਾਹ ਦਿੱਤੀ ਕਿ ਸਾਡੀਆਂ ਪਰੰਪਰਾਵਾਂ ਵਿੱਚ ਜੋ ਕੁਝ ਭੀ ਵਿਗਿਆਨਿਕ ਅਤੇ ਉਪਯੋਗੀ ਹੈ, ਉਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਅਤੇ ਜੋ ਕੁਝ ਭੀ ਰੂੜ੍ਹੀਵਾਦੀ, ਅਨਿਆਂਪੂਰਨ, ਅਤੇ ਬੇਕਾਰ ਹੈ, ਉਸ ਨੂੰ ਅਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਜ਼ਮੀਰ (ਵਿਵੇਕ- Conscience) ਨੂੰ ਹਮੇਸ਼ਾ ਜਾਗਦਾ ਰੱਖਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਪਰਿਕਲਪਨਾ ਕੀਤੀ ਗਈ ਹੈ ਕਿ ਸਾਡੇ ਯੁਵਾ ਭਾਰਤੀ ਪਰੰਪਰਾਵਾਂ ਵਿੱਚ ਵਿਸ਼ਵਾਸ ਰੱਖਦੇ ਹੋਏ 21ਵੀਂ ਸਦੀ ਦੀ ਦੁਨੀਆ ਵਿੱਚ ਆਪਣਾ ਉਚਿਤ ਸਥਾਨ ਬਣਾਉਣ। ਸਾਡੇ ਦੇਸ਼ ਵਿੱਚ ਨੈਤਿਕਤਾ, ਧਾਰਮਿਕ ਆਚਰਣ, ਪਰਉਪਕਾਰ ਅਤੇ ਸਰਬ-ਕਲਿਆਣ ਜਿਹੀਆਂ ਜੀਵਨ ਕਦਰਾਂ-ਕੀਮਤਾ ‘ਤੇ ਅਧਾਰਿਤ ਪ੍ਰਗਤੀ ਵਿੱਚ ਹੀ ਸਿੱਖਿਆ ਨੂੰ ਸਾਰਥਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੁਨੀਆ ਵਿੱਚ ਉਨ੍ਹਾਂ ਲੋਕਾਂ ਦੇ ਲਈ ਕੁਝ ਭੀ ਹਾਸਲ ਕਰਨਾ ਮੁਸ਼ਕਿਲ ਨਹੀਂ ਹੈ, ਜੋ ਹਮੇਸ਼ਾ ਦੂਸਰਿਆਂ ਦੇ ਕਲਿਆਣ ਵਿੱਚ ਲਗੇ ਰਹਿੰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਭੀ ਸੰਵੇਦਨਸ਼ੀਲ ਸਮਾਜ ਦੀ ਪਹਿਚਾਣ (hallmark) ਸਰਬ-ਸਮਾਵੇਸ਼ੀ ਪ੍ਰਗਤੀ (all-inclusive progress) ਹੁੰਦੀ ਹੈ। ਉਨ੍ਹਾਂ ਨੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਅਧਿਕ ਅਵਸਰ ਪ੍ਰਦਾਨ ਕਰਨ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਦਾ ਸੰਬੋਧਨ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
*****
ਡੀਐੱਸ/ਬੀਐੱਮ
(Release ID: 1982937)
Visitor Counter : 69