ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸਮ੍ਰਿੱਧੀ ਕਨਕਲੇਵ ਨਾਮਕ ਡੀਪਟੈੱਕ ਸਟਾਰਟਅੱਪ ਪ੍ਰੋਤਸਾਹਨ ਅਭਿਯਾਨ ਦਾ ਆਈਆਈਟੀ ਰੋਪੜ ਵਿੱਚ ਉਦਘਾਟਨ

Posted On: 04 DEC 2023 9:25AM by PIB Chandigarh

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਖੇਤੀਬਾੜੀ ਅਤੇ ਜਲ ਟੈਕਨੋਲੋਜੀ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਸਮਰਪਿਤ ਡੀਪਟੈੱਕ ਸਟਾਰਟਅੱਪ ਪ੍ਰੋਤਸਾਹਨ ਦੇਣ ਵਾਲੇ ਪ੍ਰੋਗਰਾਮ ਦਾ ਉਦਘਾਟਨ ਕੀਤਾ, ਜਿਸ ਨੂੰ ਸਮ੍ਰਿੱਧੀ (ਬਜ਼ਾਰ, ਰਿਸਰਚ, ਇਨੋਵੇਸ਼ਨ ਅਤੇ ਵਿਕਾਸ ਦੇ ਲਈ ਰਣਨੀਤਕ ਪ੍ਰੋਤਸਾਹਨ: ਆਈਸੀਪੀਐੱਸ ਸਟਾਰਟਅੱਪ ਦੇ ਲਈ ਇੱਕ ਸਮੁੱਚੀ ਪਹਿਲ) ਕਿਹਾ ਜਾਂਦਾ ਹੈ। ਇਸ ਨੂੰ ਇੰਟਰਡਿਸੀਪਲਿਨਰੀ ਸਾਈਬਰ-ਫਿਜ਼ੀਕਲ ਸਿਸਟਮਸ (ਐੱਨਐੱਮ-ਆਈਸੀਪੀਐੱਸ) ਬਾਰੇ ਨੈਸ਼ਨਲ ਮਿਸ਼ਨ ਦੇ ਤਹਿਤ ਸਥਾਪਿਤ ਇੱਕ ਟੈਕਨੋਲੋਜੀ ਅਤੇ ਇਨੋਵੇਸ਼ਨ ਕੇਂਦਰ ਆਈਹੱਬ ਏਡਬਲਿਊਏਡੀਐੱਚ ਦੁਆਰਾ ਹੌਸਟ ਕੀਤਾ ਗਿਆ ਹੈ।

 

ਸਮ੍ਰਿੱਧੀ ਕਨਕਲੇਵ ਵਿੱਚ ਪੰਜ ਰਣਨੀਤਕ ਸਹਿਯੋਗਾਂ ਨੂੰ ਰਸਮੀ ਰੂਪ ਦਿੱਤਾ ਗਿਆ ਹੈ ਅਤੇ ਇਸ ਵਿੱਚ ਪੰਜ ਡੀਪ-ਟੈੱਕ ਇਨੋਵੇਸ਼ਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਖ਼ਤ ਮੁਲਾਂਕਣ ਦੇ ਤਹਿਤ ਕੁੱਲ 13 ਸਟਾਰਟਅੱਪ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। 25 ਸਟਾਰਟਅੱਪ ਨੇ ਪ੍ਰਦਰਸ਼ਨੀ ਵਿੱਚ ਆਪਣੇ ਸਮਾਧਾਨ ਪੇਸ਼ ਕੀਤੇ। 30 ਤੋਂ ਅਧਿਕ ਮਾਹਿਰਾਂ ਨੇ ਬਜ਼ਾਰ ਰਿਸਰਚ, ਇਨੋਵੇਸ਼ਨ ਅਤੇ ਵਿਕਾਸ ਦੇ ਲਈ ਰਣਨੀਤਕ ਪ੍ਰੋਤਸਾਹਨ ‘ਤੇ ਚਰਚਾ ਕੀਤੀ।

 

ਵਿਗਿਆਨ ਅਤੇ ਟੈਕਨੋਲੋਜੀ ਰਿਸਰਚ ਬੋਰਡ ਦੇ ਸਕੱਤਰ ਡਾ. ਅਖਿਲੇਸ਼ ਗੁਪਤਾ ਅਤੇ ਡੀਐੱਸਟੀ, ਭਾਰਤ ਸਰਕਾਰ ਦੇ ਸੀਨੀਅਰ ਸਲਾਹਕਾਰ, ਨੇ ਟੈਕਨੋਲੋਜੀਕਲ ਰੂਪ ਨਾਲ ਆਤਮਨਿਰਭਰ ਭਾਰਤ ਨੂੰ ਵਿਵਸਥਿਤ ਕਰਨ ਦੇ ਲਈ ਐੱਨਐੱਮਆਈਸੀਪੀਐੱਸ ਦੁਆਰਾ ਕੀਤੇ ਗਏ ਪ੍ਰਯਤਨਾਂ ਬਾਰੇ ਪ੍ਰਤੀਬੱਧਤਾ ਵਿਅਕਤ ਕੀਤੀ। ਆਈਸੀਪੀਐੱਸ ‘ਤੇ ਐੱਨਐੱਮ ਦੀ ਮਿਸ਼ਨ ਡਾਇਰੈਕਟਰ ਏਕਤਾ ਕਪੂਰ ਨੇ ਖੇਤੀਬਾੜੀ ਬੁਨਿਆਦੀ ਢਾਂਚੇ, ਸਿਹਤ, ਰੱਖਿਆ ਅਤੇ ਵਾਤਾਵਰਣ ਜਿਹੇ ਖੇਤਰਾਂ ਵਿੱਚ ਸੀਪੀਐੱਸ ਟੈਕਨੋਲੋਜੀ ਉਪਾਵਾਂ ਦੇ ਲਈ ਮਿਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ।

 

ਇਸ ਅਵਸਰ ‘ਤੇ ਆਈਆਈਟੀ ਰੋਪੜ ਦੇ ਡਾਇਰੈਕਟਰ, ਪ੍ਰੋਫੈਸਰ ਰਾਜੀਵ ਅਹੂਜਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋਫੈਸਰ, ਰੇਨੂ ਵਿਗ, ਏਡਬਲਿਊਏਡੀਐੱਚ ਦੇ ਪ੍ਰੋਜੈਕਟ ਡਾਇਰੈਕਟਰ, ਡਾ. ਪੁਸ਼ਪੇਂਦਰ ਪਾਲ ਸਿੰਘ ਅਤੇ ਭਾਸ਼ਿਨੀ ਡਿਜੀਟਲ ਇੰਡੀਆ ਦੇ ਸੀਈਓ, ਸ਼੍ਰੀ ਅਮਿਤਾਭ ਨਾਗ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਐੱਨਐੱਮਆਈਸੀਪੀਐੱਸ ਦੇ ਮਾਧਿਅਮ ਨਾਲ ਇਸ ਖੇਤਰ ਵਿੱਚ ਟੈਕਨੋਲੋਜੀ ਦੇ ਭਵਿੱਖ ਨੂੰ ਆਕਾਰ ਦੇਣ ਬਾਰੇ ਡੀਐੱਸਟੀ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਇਸ ਮਿਸ਼ਨ ਨਾਲ 311 ਟੈਕਨੋਲੋਜੀਆਂ, 549 ਟੈਕਨੋਲੋਜੀ ਉਤਪਾਦਾਂ ਦੇ ਨਿਰਮਾਣ ਨੂੰ ਹੁਲਾਰਾ ਮਿਲਿਆ ਇਸ ਦੇ ਇਲਾਵਾ ਇਸ ਨੇ 1613 ਸੀਪੀਐੱਸ ਰਿਸਰਚ ਅਧਾਰ ਤਿਆਰ ਕੀਤੇ ਹਨ ਅਤੇ 60000 ਤੋਂ ਵੱਧ ਸੀਪੀਐੱਸ ਕੌਸ਼ਲ ਵਿੱਚ ਆਪਣਾ ਯੋਗਦਾਨ ਦਿੱਤਾ ਹੈ।

 

ਆਈਆਈਟੀ ਰੋਪੜ ਦੇ ਟੈਕਨੋਲੋਜੀ ਅਤੇ ਇਨੋਵੇਸ਼ਨ ਹੱਬ ਏਡਬਲਿਊਏਡੀਐੱਚ ਦੁਆਰਾ ਆਯੋਜਿਤ ਇਸ ਹੱਬ ਵਿੱਚ 46 ਨਿਵੇਸ਼ ਭਾਗੀਦਾਰਾਂ ਨੇ ਸਹਾਇਤਾ ਪ੍ਰਦਾਨ ਕੀਤੀ ਅਤੇ 50 ਤੋਂ ਵੱਧ ਜਿਊਰੀ ਮੈਂਬਰਾਂ ਨੇ ਸਟਾਰਟਅੱਪ ਦਾ ਮੁਲਾਂਕਣ ਅਤੇ ਮਾਰਗਦਰਸ਼ਨ ਕੀਤਾ। ਦੇਸ਼ ਦੇ 110 ਤੋਂ ਵੱਧ ਭਾਗੀਦਾਰਾਂ ਨੇ ਇਨੋਵੇਸ਼ਨ ਅਤੇ ਤਕਨੀਕੀ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਵਿੱਚ ਸਰਗਰਮ ਯੋਗਦਾਨ ਦਿੱਤਾ। ਇਸ ਪ੍ਰੋਗਰਾਮ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਨਾਲ ਨੈਸ਼ਨਲ ਮਿਸ਼ਨ ਔਨ ਇੰਟਰਡਿਸੀਪਲਿਨਰੀ ਸਾਈਬਰ-ਫਿਜ਼ੀਕਲ ਸਿਸਟਮਸ (ਐੱਨਐੱਮ- ਆਈਸੀਪੀਐੱਸ) ਦੇ ਤਹਿਤ ਲਾਗੂ ਕੀਤਾ ਗਿਆ ਹੈ, ਜੋ ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਅੱਗੇ ਵਧਾਉਣ ਦੇ ਲਈ ਡੀਐੱਸਟੀ ਦੀ ਪ੍ਰਤੀਬੱਧਤਾ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।

 

*****

ਐੱਸਐੱਨਸੀ/ਪੀਕੇ


(Release ID: 1982409) Visitor Counter : 82