ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਅਤੇ ਇਸ ਦੇ ਨਿਯੰਤਰਣ ਅਧੀਨ ਸੰਸਥਾਵਾਂ ਵਿੱਚ ਵਿਸ਼ੇਸ਼ ਅਭਿਆਨ 3.0 ਮੁਕੰਮਲ
ਮੁਹਿੰਮ ਦੇ ਮੁੱਖ ਫੋਕਸ ਖੇਤਰਾਂ ਵਿੱਚ ਵੱਖ-ਵੱਖ ਸੰਦਰਭ, ਜਨਤਕ ਸ਼ਿਕਾਇਤਾਂ, ਸਫਾਈ ਅਭਿਆਨ, ਕੂੜੇ ਦੇ ਨਿਪਟਾਰੇ ਆਦਿ ਦਾ ਪ੍ਰਭਾਵਸ਼ਾਲੀ ਨਿਪਟਾਰਾ ਸ਼ਾਮਲ
34000 ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ ਅਤੇ ਕਬਾੜ ਦੇ ਨਿਪਟਾਰੇ ਤੋਂ 74000/- ਰੁਪਏ ਦਾ ਮਾਲੀਆ ਪ੍ਰਾਪਤ
Posted On:
28 NOV 2023 6:45PM by PIB Chandigarh
ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ (ਐੱਮਓਐੱਮਏ) ਨੇ 2 ਅਕਤੂਬਰ ਤੋਂ ਸਵੱਛਤਾ ਨੂੰ ਉਤਸ਼ਾਹਿਤ ਕਰਨ, ਕੇਸਾਂ ਦੀ ਲੰਬਤਾ ਨੂੰ ਘਟਾਉਣ, ਸਫਾਈ ਨੂੰ ਸੰਸਥਾਗਤ ਬਣਾਉਣ, ਅੰਦਰੂਨੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ, ਰਿਕਾਰਡ ਪ੍ਰਬੰਧਨ ਵਿੱਚ ਅਧਿਕਾਰੀਆਂ ਨੂੰ ਸਿਖਲਾਈ ਦੇਣ ਅਤੇ ਭੌਤਿਕ ਰਿਕਾਰਡਾਂ ਨੂੰ ਡਿਜੀਟਾਈਜ਼ ਕਰਨ ਦੀ ਵਚਨਬੱਧਤਾ ਦੇ ਨਾਲ 31 ਅਕਤੂਬਰ 2023 ਤੱਕ ਆਯੋਜਿਤ ਵਿਸ਼ੇਸ਼ ਅਭਿਆਨ 3.0 ਦੀ ਸਮਾਪਤੀ ਕੀਤੀ ਹੈ। ਘੱਟ-ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਪਾਲਣਾ ਦੇ ਬੋਝ ਨੂੰ ਘਟਾਉਣ ਅਤੇ ਨਾਗਰਿਕਾਂ ਦੇ ਰਹਿਣ-ਸਹਿਣ ਨੂੰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਕੇਸਾਂ ਦੀ ਪੈਂਡਿੰਗ ਨੂੰ ਘਟਾਉਣ ਅਤੇ ਸਫਾਈ ਨੂੰ ਉਤਸ਼ਾਹਿਤ ਕਰਨ ਵਿੱਚ ਲਗਾਤਾਰ ਰੁੱਝਿਆ ਹੋਇਆ ਹੈ। ਮੰਤਰਾਲੇ ਤੋਂ ਇਲਾਵਾ, ਮੰਤਰਾਲੇ ਦੇ ਅਧੀਨ ਖੁਦਮੁਖਤਿਆਰ ਸੰਸਥਾਵਾਂ ਅਤੇ ਪੀਐੱਸਯੂਜ਼ ਨੇ ਵੀ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਕੇਂਦਰੀ ਘੱਟ-ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਪੰਡਿਤ ਦੀਨਦਿਆਲ ਅੰਤੋਦਿਆ ਭਵਨ, ਸੀਜੀਓ ਕੰਪਲੈਕਸ, ਨਵੀਂ ਦਿੱਲੀ ਵਿਖੇ ਮੰਤਰਾਲੇ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਫਾਈ ਅਭਿਆਨ ਵਿੱਚ ਹਿੱਸਾ ਲਿਆ ਅਤੇ ਮੰਤਰਾਲੇ ਦੇ ਕਰਮਚਾਰੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਸਰਵੋਤਮ ਸਫਾਈ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਵਿਸ਼ੇਸ਼ ਅਭਿਆਨ 3.0 ਵਿੱਚ ਵੱਧ ਤੋਂ ਵੱਧ ਭਾਗੀਦਾਰੀ ਲਈ ਪ੍ਰੇਰਿਤ ਕੀਤਾ।
ਸਕੱਤਰ ਅਤੇ ਵਧੀਕ ਸਕੱਤਰ, ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਹਫਤਾਵਾਰੀ ਆਧਾਰ 'ਤੇ ਮੁਹਿੰਮ ਦੌਰਾਨ ਹੋਈ ਪ੍ਰਗਤੀ ਦੀ ਨਿਯਮਤ ਤੌਰ 'ਤੇ ਸਮੀਖਿਆ ਕੀਤੀ ਅਤੇ ਸਾਰੇ ਜੇਐੱਸ/ਡੀਡੀਜੀ ਨੂੰ ਬਕਾਇਆ ਹਵਾਲਿਆਂ ਦਾ ਨਿਪਟਾਰਾ ਕਰਨ ਅਤੇ ਪੁਰਾਣੀਆਂ ਫਾਈਲਾਂ/ਮੂਲ ਰਿਕਾਰਡਾਂ ਸਮੇਤ ਸਕ੍ਰੈਪ/ਵੇਸਟ ਸਮੱਗਰੀ ਦੇ ਨਿਪਟਾਰੇ ਲਈ ਨਿਰਦੇਸ਼ ਦਿੱਤੇ। ਬਕਾਇਆ ਹਵਾਲਿਆਂ ਦੇ ਨਿਪਟਾਰੇ ਵਿੱਚ ਪ੍ਰਾਪਤੀ ਦੀ ਸਥਿਤੀ ਨੂੰ ਨਿਯਮਿਤ ਤੌਰ 'ਤੇ ਐੱਸਸੀਡੀਪੀਐੱਮ ਪੋਰਟਲ 'ਤੇ ਅਪਡੇਟ ਕੀਤਾ ਗਿਆ ਹੈ।
ਸੀਜੀਓ ਕੰਪਲੈਕਸ, ਨਵੀਂ ਦਿੱਲੀ ਵਿੱਚ ਐੱਮਓਐੱਮਏ ਦਫ਼ਤਰ ਵਿੱਚ ਸਵੱਛਤਾ ਅਭਿਆਨ
ਏਐੱਸ(ਐੱਮਏ) ਵਲੋਂ ਸਮੀਖਿਆ ਮੀਟਿੰਗ
ਅਭਿਆਨ ਦੌਰਾਨ ਹੋਈਆਂ ਪ੍ਰਮੁੱਖ ਪ੍ਰਾਪਤੀਆਂ ਹੇਠਾਂ ਦਿੱਤੀਆਂ ਗਈਆਂ ਹਨ:
-
14.09.2023 ਤੱਕ ਸਾਰੀਆਂ 527 ਜਨਤਕ ਸ਼ਿਕਾਇਤਾਂ ਅਤੇ ਲੰਬਿਤ ਪਈਆਂ 126 ਜਨਤਕ ਸ਼ਿਕਾਇਤਾਂ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।
-
ਵਿਸ਼ੇਸ਼ ਅਭਿਆਨ 3.0 ਦੇ ਦੌਰਾਨ, ਸਫ਼ਾਈ ਅਭਿਆਨ ਲਈ ਸ਼ਨਾਖ਼ਤ ਕੀਤੀਆਂ ਚਾਰ ਥਾਵਾਂ 'ਤੇ ਸਫ਼ਾਈ ਮੁਹਿੰਮ ਚਲਾਈ ਗਈ।
-
ਸਕਰੈਪ/ਵੇਸਟ ਮਟੀਰੀਅਲ/ਕੂੜੇ ਦੇ ਨਿਪਟਾਰੇ ਨੇ ਲਗਭਗ 34000 ਵਰਗ ਫੁੱਟ ਜਗ੍ਹਾ ਖਾਲੀ ਕੀਤੀ|
ਵਿਸ਼ੇਸ਼ ਅਭਿਆਨ 3.0 ਦੌਰਾਨ 4 ਥਾਵਾਂ 'ਤੇ ਸਫ਼ਾਈ ਮੁਹਿੰਮ ਚਲਾਈ ਗਈ। ਅਭਿਆਨ ਦੌਰਾਨ, ਲਗਭਗ 34000 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ ਅਤੇ ਸਕਰੈਪ ਦੇ ਨਿਪਟਾਰੇ ਤੋਂ 74000/- ਰੁਪਏ ਦੀ ਆਮਦਨ ਹੋਈ। ਅਭਿਆਨ ਦੌਰਾਨ, 100 ਪ੍ਰਤੀਸ਼ਤ (610 ਵਿੱਚੋਂ 610) ਫਾਈਲਾਂ ਨੂੰ ਚਿੰਨ੍ਹਤ ਕੀਤਾ ਗਿਆ ਅਤੇ ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ।
ਐੱਨਐੱਮਡੀਐੱਫਸੀ ਲਕਸ਼ਮੀ ਨਗਰ, ਨਵੀਂ ਦਿੱਲੀ
ਦਰਗਾਹ ਖਵਾਜਾ ਸਾਹਿਬ, ਅਜਮੇਰ
*****
ਐੱਸਐੱਸ/ਟੀਐੱਫਕੇ
(Release ID: 1982302)
Visitor Counter : 62