ਰੱਖਿਆ ਮੰਤਰਾਲਾ
ਮਹਾਸਾਗਰ
‘ਵੱਖ-ਵੱਖ ਦੇਸ਼ਾਂ ਦੇ ਜਲ ਸੈਨਾ ਦੇ ਪ੍ਰਮੁੱਖਾਂ ਨਾਲ ਭਾਰਤੀ ਜਲ ਸੈਨਾ ਦੀ ਆਊਟਰੀਚ ਪਹਿਲ’
प्रविष्टि तिथि:
30 NOV 2023 11:30AM by PIB Chandigarh
"ਮਹਾਸਾਗਰ" ਵਿਸ਼ਾਲ ਸਮੁੰਦਰ ਲਈ ਵੀ ਵਰਤਿਆ ਜਾਣ ਵਾਲਾ ਇੱਕ ਹੋਰ ਸ਼ਬਦ ਹੈ ਅਤੇ ਇਹ ਖੇਤਰ ਵਿੱਚ ਸਾਰਿਆਂ ਲਈ ਪ੍ਰਬਲ ਸੁਰੱਖਿਆ ਅਤੇ ਵਿਕਾਸ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਦੇਸ਼ਾਂ ਦੇ ਜਲ ਸੈਨਾ ਪ੍ਰਮੁੱਖਾਂ ਦਰਮਿਆਨ ਉੱਚ ਪੱਧਰੀ ਵਰਚੂਅਲ ਗੱਲਬਾਤ ਲਈ ਭਾਰਤੀ ਜਲ ਸੈਨਾ ਦੀ ਆਊਟਰੀਚ ਪਹਿਲ ਹੈ।
ਭਾਰਤੀ ਜਲ ਸੈਨਾ ਵੱਲੋਂ 29 ਨਵੰਬਰ, 2023 ਨੂੰ ਉੱਚ ਪੱਧਰੀ ਵਰਚੁਅਲ ਸੰਵਾਦ “ਮਹਾਸਾਗਰ” ਦਾ ਪਹਿਲਾ ਸੰਸਕਰਣ ਆਯੋਜਿਤ ਕੀਤਾ ਗਿਆ। ਇਸ ਦੌਰਾਨ ਜਲ ਸੈਨਾ ਸਟਾਫ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਵੱਖ-ਵੱਖ ਦੇਸ਼ਾਂ ਦੇ ਜਲ ਸੈਨਾ ਸਮੁੰਦਰੀ ਏਜੰਸੀਆਂ ਦੇ ਪ੍ਰਮੁੱਖਾਂ ਅਤੇ ਭਾਰਤੀ ਸਮੁੰਦਰੀ ਖੇਤਰਾਂ ਨਾਲ ਲਗਦੇ ਤੱਟਵਰਤੀ ਇਲਾਕਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ। ਇਨ੍ਹਾਂ ਵਿੱਚ ਬੰਗਲਾਦੇਸ਼, ਕੋਮੋਰਸ, ਕੀਨੀਆ, ਮੈਡਗਾਸਕਰ, ਮਾਲਦੀਵ, ਮਾਰਿਸ਼ਸ, ਮੋਜਾਂਬਿਕ, ਸੇਸ਼ੇਲਜ਼, ਸ਼੍ਰੀ ਲੰਕਾ ਅਤੇ ਤੰਜਾਨੀਆ ਸ਼ਾਮਿਲ ਹੋਏ। ਗੱਲਬਾਤ ਦਾ ਵਿਸ਼ਾ ‘ਆਮ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਮੁੱਚਾ ਸਮੁੰਦਰੀ ਦ੍ਰਿਸ਼ਟੀਕੋਣ’ ਸੀ, ਜੋ ਹਿੰਦ-ਮਹਾਸਾਗਰ ਖੇਤਰ (ਆਈਓਆਰ) ਵਿੱਚ ਇਹ ਸਮਰੱਥਾ ਅਤੇ ਲਿਆਕਤ ਵਿੱਚ ਤਾਲਮੇਲ ਅਤੇ ਸਹਿਯੋਗ ਦੇ ਲਈ ਮੌਜੂਦਾ ਅਤੇ ਜ਼ਰੂਰੀ ਲੋੜ ’ਤੇ ਚਾਨਣਾ ਪਾਉਂਦਾ ਹੈ। ਇਹ ਭਾਰਤ ਸਰਕਾਰ ਦੇ ‘ਸਮੁੰਦਰ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ’ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
ਇਸ ਸੰਮੇਲਨ ਦੌਰਾਨ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਦੇ ਪ੍ਰਮੁੱਖਾਂ ਨੇ ਆਮ ਸਮੁੰਦਰੀ ਚੁਣੌਤੀਆਂ ਅਤੇ ਉਨ੍ਹਾਂ ਨੂੰ ਸਮੂਹਿਕ ਅਤੇ ਸਹਿਕਾਰੀ ਤਰੀਕੇ ਨਾਲ ਹੱਲ ਕਰਨ ਦੀ ਲੋੜ ’ਤੇ ਸਪਸ਼ਟ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਭਾਰਤੀ ਜਲ ਸੈਨਾ ਦੇ ਪ੍ਰਮੁੱਖ ਐਡਮਿਰਲ ਆਰ ਹਰੀ ਕੁਮਾਰ ਨੇ ‘ਖੇਤਰੀ ਸਮੱਸਿਆਵਾਂ ਲਈ ਖੇਤਰੀ ਹੱਲ’ ਲੱਭਣ ਦੀ ਲੋੜ ’ਤੇ ਜ਼ੋਰ ਦਿੱਤਾ।
***********
ਵੀਐੱਮ/ ਪੀਐੱਸ
(रिलीज़ आईडी: 1981520)
आगंतुक पटल : 143