ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ 10,000ਵੇਂ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਨੇ ਜਨਤਾ ਨੂੰ ਜਨ ਔਸ਼ਧੀ ਕੇਂਦਰਾਂ ਦਾ ਵਧੇਰੇ ਉਪਯੋਗ ਕਰਨ ਦੀ ਤਾਕੀਦ ਕੀਤੀ

Posted On: 30 NOV 2023 4:48PM by PIB Chandigarh

ਜਨ ਸਿਹਤ ਸੇਵਾਵਾਂ ਵਿੱਚ ਇੱਕ ਵੱਡੀ ਉਪਲਬਧੀ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਮਸ, ਦੇਵਘਰ ਵਿੱਚ 10,000ਵਾਂ ਜਨ ਔਸ਼ਧੀ ਕੇਂਦਰ ਦੇਸ਼ ਨੂੰ ਸਮਰਪਿਤ ਕੀਤਾ ਅਤੇ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੇ ਜ਼ਰੀਏ ਜਨਤਾ ਨੂੰ ਗੁਣਵੱਤਾਪੂਰਨ ਅਤੇ ਸਸਤੀ ਦਵਾਈਆਂ ਉਪਲਬਧ ਕਰਵਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਪੁਸ਼ਟ ਕੀਤਾ।

ਇਸ ਪਹਿਲ ਦਾ ਉਦੇਸ਼ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਉੱਚੀ ਗੁਣਵੱਤਾ ਵਾਲੀਆਂ ਦਵਾਈਆਂ ਬਜ਼ਾਰ ਦਰਾਂ ਨਾਲੋਂ 50%-90% ਸਸਤੀਆਂ ਵੇਚੀਆਂ ਜਾ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਗ਼ਰੀਬਾਂ ਨੂੰ ਬਲਕਿ ਮੱਧ ਵਰਗ ਨੂੰ ਵੀ ਬਹੁਤ ਫਾਇਦਾ ਹੋਇਆ ਹੈ।

     

ਇਕੱਲੇ ਅਸਾਮ ਵਿੱਚ ਲਗਭਗ 182 ਜਨ ਔਸ਼ਧੀ ਕੇਂਦਰ ਹਨ, ਜੋ ਰਾਜ ਦੀ ਸਿਹਤ ਸੇਵਾਵਾਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਇਸ ਪਹਿਲ ਦਾ ਵਿਸਤਾਰ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਸਮਰੱਥਾ ਵਧਾਉਣ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ।

ਆਪਣੇ ਆਸ-ਪਾਸ ਦੇ ਜਨ ਔਸ਼ਧੀ ਕੇਂਦਰਾਂ ਬਾਰੇ ਜਾਣਨ ਦੇ ਲਈ ਇੱਥੇ ਜਾਓ: http://janaushadi.gov.in/KendraDetails.aspx

 *****

 ਪੀਜੀ/ਐੱਸਐੱਮ


(Release ID: 1981517) Visitor Counter : 67


Read this release in: English , Urdu , Hindi