ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲ ਕੀਤੀ
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਨਲਬਾੜੀ ਤੋਂ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਲਾਈਵ ਸਕ੍ਰੀਨਿੰਗ ਦੇਖੀ
प्रविष्टि तिथि:
30 NOV 2023 4:41PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਦੇ ਲਾਭਾਰਥੀਆਂ ਨਾਲ ਸੰਵਾਦ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਅੱਜ 15 ਦਿਨ ਪੂਰੇ ਹੋ ਰਹੇ ਹਨ ਅਤੇ ਹੁਣ ਇਸ ਨੇ ਰਫ਼ਤਾਰ ਪਕੜ ਲਈ ਹੈ। ਲੋਕਾਂ ਦੇ ਪਿਆਰ ਅਤੇ ਭਾਗੀਦਾਰੀ ਦੇ ਕਾਰਨ ਵੀਬੀਐੱਸਵਾਈ ਵੈਨ ਦਾ ਨਾਮ ‘ਵਿਕਾਸ ਰਥ’ ਤੋਂ ਬਦਲ ਕੇ ‘ਮੋਦੀ ਦੀ ਗਰੰਟੀ ਵਾਹਨ’ ਕਰ ਦਿੱਤਾ ਗਿਆ, ਇਸ ਤੋਂ ਲੈ ਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵਿੱਚ ਵਿਸ਼ਵਾਸ ਜਤਾਉਣ ਦੇ ਲਈ ਨਾਗਰਿਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵੀਬੀਐੱਸਵਾਈ ਦੇ ਲਾਭਾਰਥੀਆਂ ਦੇ ਨਾਲ ਗੱਲ ਕਰਦੇ ਹੋਏ ਪ੍ਰਸੰਨਤਾ ਵਿਅਕਤ ਕੀਤੀ ਅਤੇ ਉਨ੍ਹਾਂ ਦੀ ਭਾਵਨਾ, ਉਤਸ਼ਾਹ ਅਤੇ ਸੰਕਲਪ ਦੀ ਸਰਾਹਨਾ ਕੀਤੀ। ਅਸਾਮ ਦੀਆਂ ਵੱਖ-ਵੱਖ ਥਾਵਾਂ ‘ਤੇ ਇਸ ਪ੍ਰੋਗਰਾਮ ਦੀ ਲਾਈਵ ਸਕ੍ਰੀਨਿੰਗ ਦੀ ਵਿਵਸਥਾ ਕੀਤੀ ਗਈ ਸੀ।

ਨਲਬਾੜੀ ਵਿੱਚ ਵੀਬੀਐੱਸਵਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਲਾਈਵ ਸਕ੍ਰੀਨਿੰਗ ਦੇਖਦੇ ਹੋਏ ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ, ਗੌਹਾਟੀ ਦੀ ਸਾਂਸਦ ਸ਼੍ਰੀਮਤੀ ਕੁਈਨ ਓਜਾ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਏਡੀਜੀ ਸੁਸ਼੍ਰੀ ਜੇਨ ਨਾਮਚੂ ਅਤੇ ਨਲਬਾੜੀ ਜ਼ਿਲ੍ਹੇ ਦੀ ਡੀਐੱਮ ਸੁਸ਼੍ਰੀ ਵਰਨਾਲੀ ਡੇਕਾ ਨੇ ਨਲਬਾੜੀ ਜ਼ਿਲ੍ਹੇ ਦੇ ਖਾਬੋਲੂ ਬਲਾਕ ਦੇ ਲੋਹਿਤ ਜੀਪੀ ਵਿੱਚ ਵੀਬੀਐੱਸਵਾਈ ‘ਤੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਲਾਈਵ ਸਕ੍ਰੀਨਿੰਗ ਦੇਖੀ।
ਇਸ ਅਵਸਰ ‘ਤੇ ਸ਼੍ਰੀ ਸੋਨੋਵਾਲ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸ਼ਾਨਦਾਰ ਅਗਵਾਈ ਵਿੱਚ ਇਹ ਸੰਕਲਪ ਯਾਤਰਾ ਸਾਡੇ ਦੇਸ਼ ਦੇ ਲੋਕਾਂ ਤੱਕ ਉਨ੍ਹਾਂ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਨੂੰ ਪਹੁੰਚਾਉਣ ਦਾ ਇਮਾਨਦਾਰ ਪ੍ਰਯਤਨ ਹੈ, ਜਿਨ੍ਹਾਂ ਦਾ ਉਦੇਸ਼ ਲੋਕਾਂ ਦੀ ਜੀਵਨ ਦੀ ਗੁਣਵੱਤਾ ਸਮ੍ਰਿੱਧ ਕਰਨਾ ਹੈ ਅਤੇ 2047 ਤੱਕ ਮੋਦੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਸਮਾਜਿਕ ਤੰਤਰ ਨੂੰ ਸਮਰੱਥ ਕਰਨਾ ਹੈ। ਪੀਐੱਮ ਕਿਸਾਨ, ਪੀਐੱਮ ਆਵਾਸ ਯੋਜਨਾ, ਪ੍ਰਤੱਖ ਲਾਭ ਤਬਾਦਲਾ, ਪੀਐੱਮ ਵਿਸ਼ਵਕਰਮਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪੀਐੱਮ ਪ੍ਰਮਾਣ, ਜਨ ਧਨ ਯੋਜਨਾ ਜਿਹੀਆਂ ਕਈ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਦੀ ਮਦਦ ਨਾਲ ਸਰਕਾਰ ਦਾ ਲਕਸ਼ ਗ਼ਰੀਬਾਂ ਦੀ ਸੇਵਾ ਕਰਨਾ, ਹਾਸ਼ੀਏ ‘ਤੇ ਮੌਜੂਦ ਲੋਕਾਂ ਨੂੰ ਸਨਮਾਨ ਪ੍ਰਦਾਨ ਕਰਨਾ ਅਤੇ ਕਿਸਾਨਾਂ ਦਾ ਕਲਿਆਣ ਸੁਨਿਸ਼ਚਿਤ ਕਰਨਾ ਹੈ।”
ਇਹ ਯਾਤਰਾ ਅੱਜ ਗੁਵਾਹਾਟੀ, ਮੋਰੀਗਾਂਵ, ਨਲਬਾੜੀ, ਬਾਰਪੇਟਾ, ਦਰਾਂਗ, ਲਖੀਮਪੁਰ ਅਤੇ ਕਾਰਬੀ ਆਂਗਲੋਂਗ ਜ਼ਿਲ੍ਹੇ ਸਹਿਤ ਅਸਾਮ ਦੀਆਂ ਵੱਖ-ਵੱਖ ਥਾਵਾਂ ‘ਤੇ ਸਫ਼ਲਤਾਪੂਰਵਕ ਆਯੋਜਿਤ ਕੀਤੀ ਗਈ। ਨਾਗਰਿਕ ਸੇਵਾਵਾਂ ਨੂੰ ਵਧਾਉਣ ਦੇ ਲਈ ਵੀਬੀਐੱਸਵਾਈ ਪ੍ਰੋਗਰਾਮਾਂ ਨੇ ਜਨਤਾ ਦੇ ਵਿੱਚ ਕਲਿਆਣ ਨੂੰ ਹੁਲਾਰਾ ਦੇਣ ਦੇ ਲਈ ਵੱਖ-ਵੱਖ ਕਮਿਊਨਿਟੀ-ਕੇਂਦ੍ਰਿਤ ਪਹਿਲਾਂ ਦੀ ਸੁਵਿਧਾ ਪ੍ਰਦਾਨ ਕੀਤੀ। ਇਨ੍ਹਾਂ ਥਾਵਾਂ ‘ਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਈ ਔਨ-ਦ-ਸਪੌਟ ਕਨੈਕਸ਼ਨ, ਮੁਫ਼ਤ ਸਿਹਤ ਜਾਂਚ, ਆਧਾਰ ਕਾਰਡ ਰਜਿਸਟ੍ਰੇਸ਼ਨ, ਪੀਐੱਮ ਸਵਨਿਧੀ ਯੋਜਨਾ ਦੀ ਰਜਿਸਟ੍ਰੇਸ਼ਨ ਆਦਿ ਕੀਤੇ ਗਏ ਜਿਸ ਨਾਲ ਲੋੜਵੰਦਾਂ ਤੱਕ ਇਨ੍ਹਾਂ ਦੀ ਅਸਾਨ ਪਹੁੰਚ ਸੁਨਿਸ਼ਚਿਤ ਹੋਈ। ਜਨ ਪ੍ਰਤੀਨਿਧੀ ਵੀ ਇਸ ਯਾਤਰਾ ਵਿੱਚ ਸ਼ਾਮਲ ਹੋ ਕੇ ਲੋਕਾਂ ਨੂੰ ਅੱਗੇ ਆਉਣ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦੇ ਲਈ ਪ੍ਰੋਤਸਾਹਿਤ ਕਰ ਰਹੇ ਹਨ। ਰਾਜ ਸਭਾ ਮੈਂਬਰ ਸ਼੍ਰੀ ਪਾਬਿਤ੍ਰਾ ਮਾਰਗੇਰਿਟਾ, ਜੀਐੱਮਸੀ ਮੇਅਰ ਸ਼੍ਰੀ ਮ੍ਰਿਗੇਨ ਸਰਾਨੀਯਾ ਦੇ ਨਾਲ ਰਾਜਗੜ੍ਹ, ਗੁਵਾਹਾਟੀ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਏ। ਇਸ ਦੇ ਬਾਅਦ ਲਖੀਮਪੁਰ ਦੇ ਵਿਧਾਇਕ, ਸ਼੍ਰੀ ਮਨਬ ਡੇਕਾ ਉੱਤਰੀ ਲਖੀਮਪੁਰ ਵਿੱਚ ਯਾਤਰਾ ਵਿੱਚ ਸ਼ਾਮਲ ਹੋਏ।
ਇਸੇ ਤਰ੍ਹਾਂ ਮੰਗਲਦਾਈ ਸਾਂਸਦ, ਸ਼੍ਰੀ ਦਿਲੀਪ ਸੈਕੀਆ ਅੱਜ ਦਰਾਂਗ ਜ਼ਿਲ੍ਹੇ ਦੇ ਸਿਪਾਹਾਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਏ।
**************
ਪੀਜੀ/ਐੱਸਐੱਸ
(रिलीज़ आईडी: 1981509)
आगंतुक पटल : 121