ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਹਿਮਾਚਲ ਪ੍ਰਦੇਸ਼ ਪੁਲਿਸ ਆਰਕੈਸਟਰਾ ਨੇ ਇੱਫੀ-54 ਗੋਆ ਮਹੋਤਸਵ ਦੇ ਸਮਾਪਤੀ ਸਮਾਰੋਹ ਵਿੱਚ ਪ੍ਰਸਤੁਤੀ ਦਿੱਤੀ
ਹਿਮਾਚਲ ਪ੍ਰਦੇਸ਼ ਪੁਲਿਸ ਦੇ ਆਰਕੈਸਟਰਾ ‘ਹਾਰਮਨੀ ਆਫ਼ ਦ ਪਾਈਂਸ’ ਨੇ 28 ਨਵੰਬਰ, 2023 ਨੂੰ ਗੋਆ ਵਿੱਚ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ)-54 ਦੇ ਸਮਾਪਨ ਸਮਾਰੋਹ ਵਿੱਚ ਆਪਣੀ ਪ੍ਰਸਤੁਤੀ ਦਿੱਤੀ।
ਇਸ ਆਰਕੈਸਟਰਾ ਨੂੰ ਵਿਸ਼ਵ ਪ੍ਰਸਿੱਧ ਅਭਿਨੇਤਾ, ਔਸਕਰ ਅਤੇ ਗੋਲਡਨ ਗਲੋਬ ਪੁਰਸਕਾਰ ਵਿਜੇਤਾ ਮਾਈਕਲ ਡਗਲਸ ਅਤੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਤੋਂ ਸਟੈਂਡਿੰਗ ਓਵੇਸ਼ਨ ਮਿਲਿਆ।
ਇਸ ਸੰਗੀਤ ਸਮੂਹ ਦੇ ਪ੍ਰਮੁੱਖ ਇੰਸਪੈਕਟਰ ਵਿਜੈ ਨੇ ਆਪਣੇ ਸਮੂਹ ਵੱਲੋਂ ਗੋਆ ਵਿੱਚ ਇੱਫੀ-54 ਦੇ ਸਮਾਪਤੀ ਸਮਾਰੋਹ ਵਿੱਚ ਪ੍ਰਦਰਸ਼ਨ ਕਰਨ ਦਾ ਅਵਸਰ ਦੇਣ ਦੇ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦਾ ਆਭਾਰ ਵਿਅਕਤ ਕੀਤਾ।
‘ਹਾਰਮੋਨੀ ਆਫ਼ ਦ ਪਾਈਂਸ’ ਹਿਮਾਚਲ ਪ੍ਰਦੇਸ਼ ਪੁਲਿਸ ਆਰਕੈਸਟਰਾ ਇੱਕ ਜ਼ਿਕਰਯੋਗ ਸੰਗੀਤ ਸਮੂਹ ਹੈ ਜਿਸ ਦੀ 1996 ਵਿੱਚ ਕੇਵਲ ਸੱਤ ਮੈਂਬਰਾਂ ਦੇ ਨਾਲ ਇੱਕ ਆਮ ਸ਼ੁਰੂਆਤ ਹੋਈ ਸੀ। ਸ਼ੁਰੂ ਵਿੱਚ ਇਸ ਨੂੰ ਪੁਲਿਸ ਬਲ ਦਾ ਤਣਾਅ ਘੱਟ ਕਰਨ ਦੇ ਸਾਧਨ ਦੇ ਰੂਪ ਵਿੱਚ ਗਠਿਤ ਕੀਤਾ ਗਿਆ ਅਤੇ ਇਸ ਬੈਂਡ ਨੇ ਜਲਦੀ ਹੀ ਵਿਭਿੰਨ ਵਿਭਾਗੀ ਪ੍ਰੋਗਰਾਮਾਂ ਵਿੱਚ ਪ੍ਰਸਤੁਤੀ ਦੇਣੀ ਸ਼ੁਰੂ ਕਰ ਦਿੱਤੀ।
ਗੋਆ ਵਿੱਚ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ 2023 ਵਿੱਚ ਹਾਰਮਨੀ ਆਫ਼ ਦ ਪਾਈਂਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਹਿਮਾਚਲ ਪ੍ਰਦੇਸ਼ ਪੁਲਿਸ ਦਾ ਇਹ ਆਰਕੈਸਟਰਾ ਕਲਰਸ ਟੀਵੀ ‘ਤੇ ਪ੍ਰਸਾਰਿਤ ਹੋਣ ਵਾਲੇ “ਹੁਨਰਬਾਜ਼ ਦੇਸ਼ ਦੀ ਸ਼ਾਨ” ਪ੍ਰੋਗਰਾਮ ਦਾ ਫਾਈਨਲਿਸਟ ਹੈ। ਉਨ੍ਹਾਂ ਨੂੰ ਵਿਆਪਕ ਲੋਕਪ੍ਰਿਯਤਾ ਮਿਲੀ ਅਤੇ ਬਾਅਦ ਵਿੱਚ ਭਾਰਤ ਦੇ ਇਲੈਕਸ਼ਨ ਕਮਿਸ਼ਨਰ ਦੇ ਬ੍ਰਾਂਡ ਅੰਬੇਸਡਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ। ਇਸ ਬੈਂਡ ਦੀ ਪ੍ਰਸਿੱਧੀ ਤਦ ਨਵੀਆਂ ਉਚਾਈਆਂ ‘ਤੇ ਪਹੁੰਚ ਗਈ ਜਦੋਂ ਉਨ੍ਹਾਂ ਨੂੰ ਭਾਰਤੀ ਡਾਕ ਟਿਕਟ ‘ਤੇ ਚਿੱਤਰਿਤ ਕਰਕੇ ਸਨਮਾਨਿਤ ਕੀਤਾ ਗਿਆ।
2016 ਵਿੱਚ ਇੱਕ ਮਹੱਤਵਪੂਰਨ ਪ੍ਰੋਗਰਾਮ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਧਿਕਾਰਿਤ ਤੌਰ ‘ਤੇ ਬੈਂਡ ਦੀ ਮਨਜ਼ੂਰੀ ਦਿੱਤੀ ਅਤੇ ਉਨ੍ਹਾਂ ਨੂੰ “ਹਾਰਮਨੀ ਆਫ਼ ਦ ਪਾਈਂਸ ਹਿਮਾਚਲ ਪ੍ਰਦੇਸ਼ ਪੁਲਿਸ ਆਰਕੈਸਟਰਾ” ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਇਸ ਮਾਨਤਾ ਨੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਇਸ ਖਾਕੀ ਵਰਦੀ ਦਾ ਪ੍ਰਤੀਨਿਧੀਤਵ ਕਰਨ ਵਾਲਾ ਭਾਰਤ ਦਾ ਪਹਿਲਾ ਬੈਂਡ ਬਣਾ ਦਿੱਤਾ।
* * *
ਪੀਆਈਬੀ ਟੀਮ ਫਿੱਫੀ |ਪੀਪੀਜੀ/ਐੱਸਕੇ/ਦਰਸ਼ਨਾ | ਇੱਫੀ 54 - 096
(Release ID: 1981445)
Visitor Counter : 94