ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਕਬਾਇਲੀ ਅਭਿਯਾਨ ਦਾ 15ਵੇਂ ਦਿਨ ਵਿੱਚ ਪ੍ਰਵੇਸ਼
Posted On:
29 NOV 2023 5:41PM by PIB Chandigarh
ਪ੍ਰਮੁੱਖ ਯੋਜਨਾਵਾਂ ਦੇ ਲਈ ਕੇਂਦਰ ਸਰਕਾਰ ਦਾ ਮਹੱਤਵਆਕਾਂਖੀ ਆਊਟਰੀਚ ਅਭਿਯਾਨ, ਨਾਗਾਲੈਂਡ ਦੇ ਦੀਮਾਪੁਰ, ਤੁਏਨਸਾਂਗ ਅਤੇ ਮੋਕੋਕਚੁੰਗ ਜ਼ਿਲ੍ਹੇ ਵਿੱਚ ਕਬਾਇਲੀ ਸਥਾਨਾਂ ਦੇ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਅੱਜ 15ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਈ। ਇਸ ਅਭਿਯਾਨ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਨਵੰਬਰ ਨੂੰ ਝਾਰਖੰਡ ਦੇ ਖੂੰਟੀ ਪਿੰਡ ਤੋਂ ਹਰੀ ਝੰਡੀ ਦਿਖਾਈ ਸੀ ਅਤੇ ਇਸ ਵਿੱਚ ਦੇਸ਼ ਭਰ ਵਿੱਚ ਪ੍ਰਮੁੱਖ ਅਨੁਸੂਚਿਤ ਜਨਜਾਤੀ ਆਬਾਦੀ ਵਾਲੇ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਦੀਮਾਪੁਰ ਜ਼ਿਲ੍ਹੇ ਵਿੱਚ ਅੱਜ ਕੁੱਲ ਦੋ ਪ੍ਰੋਗਰਾਮ ਆਯੋਜਿਤ ਕੀਤੇ ਗਏ। ਪਹਿਲਾ ਪ੍ਰੋਗਰਾਮ ਚਾਮੌਕੇਦਿਮਾ ਬਲਾਕ ਦੇ ਤਹਿਤ ਧਨਸਿਰੀਪਾਰ ਪਿੰਡ ਵਿੱਚ ਅਤੇ ਦੂਸਰਾ ਪ੍ਰੋਗਰਾਮ ਚੁਮੌਕੇਦਿਮਾ ਬਲਾਕ ਦੇ ਤਹਿਤ ਰਝਾਫੇ ਪਿੰਡ ਵਿੱਚ ਹੋਇਆ। ਦੋਹਾਂ ਆਯੋਜਨਾਂ ਨੂੰ ਐੱਲਈਡੀ ਸਕ੍ਰੀਨ ਦੇ ਨਾਲ ਲੱਗੇ ਵੀਬੀਐੱਸਵਾਈ ਆਊਟਰੀਚ ਵੈਨ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਜਨਤਾ ਦੇ ਲਈ ਸਰਕਾਰੀ ਕਲਿਆਣ ਯੋਜਨਾਵਾਂ ਦਾ ਵੇਰਵਾ ਦਿੱਤਾ ਗਿਆ ਸੀ। ਪ੍ਰੋਗਰਾਮਾਂ ਵਿੱਚ ਵੱਡੀ ਸੰਖਿਆ ਵਿੱਚ ਲੋਕ ਸ਼ਾਮਲ ਹੋਏ, ਜਿਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਸਨ।
ਮੋਕੋਕਚੁੰਗ ਜ਼ਿਲ੍ਹੇ ਵਿੱਚ ਓਗਪਾਂਗਕੋਂਗ ਉੱਤਰੀ ਬਲਾਕ ਦੇ ਤਹਿਤ ਮੋਯਿਲੋਂਗ ਪਿੰਡ ਵਿੱਚ ਅਭਿਯਾਨ ਚਲਾਇਆ ਗਿਆ। ਪ੍ਰੋਗਰਾਮ ਸਥਾਨ ‘ਤੇ ਗ੍ਰਾਮੀਣਾਂ ਦਾ ਵਿਭਿੰਨ ਪ੍ਰਮੁੱਖ ਪ੍ਰੋਗਰਾਮਾਂ ਅਤੇ ਬੈਂਕਿੰਗ ਸੇਵਾਵਾਂ ਦੇ ਲਈ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕੀਤੀ ਗਈ, ਜਿਸ ਵਿੱਚ ਸਰਕਾਰੀ ਕਲਿਆਣ ਯੋਜਨਾਵਾਂ ਦੇ ਲਾਭਾਰਥੀਆਂ ਦੁਆਰਾ ਸਫ਼ਲਤਾ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦੇ ਹੋਰ ਮੁੱਖ ਆਕਰਸ਼ਣ ਸਿਹਤ ਜਾਂਚ ਅਤੇ ਗ੍ਰਾਮੀਣਾਂ ਦੇ ਲਈ ਖੇਤੀ ਉਦੇਸ਼ਾਂ ਵਿੱਚ ਉਪਯੋਗ ਦੇ ਲਈ ਡ੍ਰੌਨ ਟੈਕਨੋਲੋਜੀ ਦਾ ਪ੍ਰਦਰਸ਼ਨ ਸੀ।
ਨੋਕਸੇਨ ਬਲਾਕ ਦੇ ਤਹਿਤ ਤੁਏਨਸੰਗ ਜ਼ਿਲ੍ਹੇ ਵਿੱਚ ਦੋ ਪ੍ਰੋਗਰਾਮ ਆਯੋਜਿਤ ਕੀਤੇ ਗਏ- ਇੱਕ ਨੋਕਸੇਨ ਪਿੰਡ ਵਿੱਚ ਹੋਰ ਦੂਸਰਾ ਲਿਟੇਮ ਪਿੰਡ ਵਿੱਚ। ਦੋਹਾਂ ਪ੍ਰੋਗਰਾਮਾਂ ਵਿੱਚ ਵੱਡੀ ਸੰਖਿਆ ਵਿੱਚ ਗ੍ਰਾਮੀਣ ਸ਼ਾਮਲ ਹੋਏ, ਜਿਨ੍ਹਾਂ ਨੂੰ ਐੱਸਡੀਓ ਨੋਕਸੇਨ ਰੋਹਬੀ ਸੰਗਤਮ ਨੇ ਵੀਬੀਐੱਸਵਾਈ ਦੇ ਉਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ। ਜਨਤਾ ਨੂੰ ਵੀਬੀਐੱਸਵਾਈ ਦੀ ਸਹੁੰ ਵੀ ਦਿਵਾਈ ਗਈ।
ਪ੍ਰੋਗਰਾਮ ਦੇ ਦੌਰਾਨ ਸਨਮਾਨਿਤ ਹੋਣ ਵਾਲੇ ਕਿਸਾਨ ਕ੍ਰੈਡਿਟ ਕਾਰਡ ਦੇ ਲਾਭਾਰਥੀ ਬੀ ਯੋਹਮ, ਐੱਸਐੱਚਜੀ ਮੈਂਬਰ ਨੇਮਚੇਂਗਨੋਂਗਲਾ, ਚੁਬੰਗਨੇਮਲਾ ਅਤੇ ਬੇਂਜੋਂਗਲੇਮਲਾ ਨੇ ਵੀ ਆਪਣੀ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।
***********
ਐੱਸਕੇਐੱਸ/ਆਰਕੇ
(Release ID: 1981440)
Visitor Counter : 66