ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਕੈਵਲਯਧਾਮ (KAIVALYADHAMA) ਦੇ ਸ਼ਤਾਬਦੀ ਵਰ੍ਹੇ ਸਮਾਰੋਹ ਦਾ ਉਦਘਾਟਨ ਕੀਤਾ

Posted On: 29 NOV 2023 5:30PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਨਵੰਬਰ, 2023) ਮਹਾਰਾਸ਼ਟਰ ਦੇ ਲੋਨਾਵਾਲਾ ਵਿੱਚ ‘ਸਕੂਲ ਸਿੱਖਿਆ ਪ੍ਰਣਾਲੀ ਵਿੱਚ ਯੋਗ ਦਾ ਏਕੀਕਰਣ-ਵਿਚਾਰ ਪ੍ਰਗਟ ਕਰਨਾ’ (‘Integration of Yoga in School Education System-Manifesting the thought’) ਵਿਸ਼ੇ ‘ਤੇ ਇੱਕ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਕੈਵਲਯਧਾਮ (Kaivalyadhama) ਸੰਸਥਾਨ ਨੇ ਆਪਣੇ ਸ਼ਤਾਬਦੀ ਵਰ੍ਹੇ ਸਮਾਰੋਹ ਦੇ ਇੱਕ ਹਿੱਸੇ ਦੇ ਤਹਿਤ ਕੀਤਾ।

 

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਯੋਗ ਵਿਸ਼ਵ ਸਮੁਦਾਇ ਨੂੰ ਦਿੱਤਾ ਗਿਆ ਭਾਰਤ ਦਾ ਅਨਮੋਲ ਉਪਹਾਰ ਹੈ। 2015 ਤੋਂ ਹਰ ਵਰ੍ਹੇ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਯੋਗ ਦਿਵਸ (Yoga Day) ਮਨਾਇਆ ਜਾਣ ਲਗਿਆ ਹੈ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਸੰਯੁਕਤ ਰਾਸ਼ਟਰ ਮਹਾ ਸਭਾ (United Nations General Assembly) ਨੇ ਆਪਣੇ ਪ੍ਰਸਤਾਵ ਵਿੱਚ ਇਹ ਸਪਸ਼ਟ ਕੀਤਾ ਸੀ ਕਿ ਯੋਗ ਪੱਧਤੀ (practice of yoga) ਸਿਹਤ ਤੇ ਕਲਿਆਣ (health and well-being) ਦੇ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ (a holistic approach) ਪ੍ਰਦਾਨ ਕਰਦੀ ਹੈ ਅਤੇ ਪੂਰੇ ਵਿਸ਼ਵ ਸਮੁਦਾਇ ਦੀ ਸਿਹਤ ਲਈ ਲਾਭਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਦਾ ਲਾਭ ਬੱਚਿਆਂ ਅਤੇ ਸਾਡੀ ਯੁਵਾ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਰਾਸ਼ਟਰੀ ਸਿੱਖਿਆ ਨੀਤੀ-2020 (National Education Policy 2020) ਵਿੱਚ ਭਾਰਤੀ ਗਿਆਨ ਪਰੰਪਰਾ ਵਿੱਚ ਨਿਹਿਤ ਯੋਗ ਵਿੱਦਿਆ ਨੂੰ ਸਿੱਖਿਆ ਵਿਵਸਥਾ ਵਿੱਚ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਯੋਗ ਵਿਅਕਤੀ ਦੇ ਸੰਪੂਰਨ ਵਿਕਾਸ ਦਾ ਮਾਰਗ ਹੈ। ਇਸ ਨੂੰ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਅਧਿਆਤਮਿਕ ਪ੍ਰਗਤੀ(physical, mental, emotional, social and spiritual progress) ਦਾ ਇੱਕ ਪ੍ਰਭਾਵੀ ਸਾਧਨ ਮੰਨਿਆ ਜਾਂਦਾ ਹੈ। ਵਿਆਪਕ ਖੋਜ ਅਤੇ ਪਰੀਖਣ ਦੇ ਬਾਅਦ ਸਾਡੇ ਪ੍ਰਾਚੀਨ ਰਿਸ਼ੀਆਂ ਨੇ ਇਹ ਸਥਾਪਿਤ ਕੀਤਾ ਕਿ ਯੋਗ ਦਾ ਨਿਰੰਤਰ ਅਭਿਆਸ ਕੈਵਲਯ ਪ੍ਰਾਪਤ  ਕਰਨ ਵਿੱਚ ਸਹਾਇਕ ਹੈ। ਉਨ੍ਹਾਂ ਨੇ ਕਿਹਾ ਕਿ 20ਵੀਂ ਸਦੀ ਵਿੱਚ ਸਵਾਮੀ ਕੁਵਲਯਾਨੰਦ ਜੀ (Swami Kuvalayananda ji) ਜਿਹੀਆਂ ਮਹਾਨ ਸ਼ਖ਼ਸੀਅਤਾਂ ਨੇ ਯੋਗ ਪ੍ਰਣਾਲੀ ਦੇ ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਉਪਯੋਗਿਤਾ ਨੂੰ ਪ੍ਰਚਾਰਿਤ ਕੀਤਾ।

 

ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਕੁਵਲਯਾਨੰਦ ਜੀ (Swami Kuvalayanand ji) ਸਕੂਲਾਂ ਵਿੱਚ ਯੋਗ ਸਿੱਖਿਆ ਦੇ ਪ੍ਰਸਾਰ ਨੂੰ ਕਾਫੀ ਮਹੱਤਵ ਦਿੰਦੇ ਸਨ। ਉਨ੍ਹਾਂ ਨੇ ਅੱਗੇ ਵਿਸ਼ਵਾਸ ਵਿਅਕਤ ਕੀਤਾ ਕਿ ਕੈਵਲਯਧਾਮ ਸੰਸਥਾਨ (Kaivalyadhama Sansthan) ਦੁਆਰਾ ਸੰਚਾਲਿਤ ਕੈਵਲਯ ਵਿਦਯਾ ਨਿਕੇਤਨ (Kaivalya Vidya Niketan) ਹੋਰ ਸਕੂਲਾਂ ਨੂੰ ਉਦਾਹਰਣ ਅਤੇ ਪ੍ਰੇਰਣਾ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਭਰੋਸਾ ਜਤਾਇਆ ਕਿ ‘ਕੈਵਲਯਧਾਮ’ ('Kaivalyadhama') ਯੋਗ ਪਰੰਪਰਾ ਅਤੇ ਵਿਗਿਆਨ ਦਾ ਪ੍ਰਭਾਵੀ ਸੰਗਮ ਨਿਰੰਤਰ ਪ੍ਰਵਾਹਿਤ ਕਰੇਗਾ ਅਤੇ ਵਿਸ਼ਵ ਸਮੁਦਾਇ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਸੰਪੂਰਨ ਵਿਕਾਸ ਦੇ ਮਾਰਗ ‘ਤੇ ਅੱਗੇ ਵਧਾਉਂਦਾ ਰਹੇਗਾ।

 

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***

ਡੀਐੱਸ/ਏਕੇ



(Release ID: 1981404) Visitor Counter : 43