ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ‘ਕਾਨੂੰਨੀ ਸਹਾਇਤਾ ਤੱਕ ਪਹੁੰਚ: ਗਲੋਬਲ ਸਾਊਥ ਵਿੱਚ ਨਿਆਂ ਤੱਕ ਪਹੁੰਚ ਨੂੰ ਮਜ਼ਬੂਤ ਕਰਨਾ’ ‘ਤੇ ਆਯੋਜਿਤ ਪਹਿਲੇ ਖੇਤਰੀ ਸੰਮੇਲਨ ਦੇ ਸਮਾਪਨ ਸੈਸ਼ਨ ਦੀ ਸ਼ੋਭਾ ਵਧਾਈ
ਲੋਕਾਂ ਨੂੰ ਨਾ ਕੇਵਲ ਉਨ੍ਹਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਬਣਾਉਣ, ਬਲਕਿ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਿੱਚ ਭੀ ਸਹਾਇਤਾ ਕਰਨ ਦੇ ਲਈ ਭੀ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਜ਼ਰੂਰਤ ਹੈ: ਰਾਸ਼ਟਰਪਤੀ ਮੁਰਮੂ
Posted On:
28 NOV 2023 6:52PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (28 ਨਵੰਬਰ, 2023) ਨਵੀਂ ਦਿੱਲੀ ਵਿੱਚ ‘ਕਾਨੂੰਨੀ ਸਹਾਇਤਾ ਤੱਕ ਪਹੁੰਚ: ਗਲੋਬਲ ਸਾਊਥ ਵਿੱਚ ਨਿਆਂ ਤੱਕ ਪਹੁੰਚ ਨੂੰ ਮਜ਼ਬੂਤ ਕਰਨਾ’ ਵਿਸ਼ੇ ‘ਤੇ ਆਯੋਜਿਤ ਪਹਿਲੇ ਖੇਤਰੀ ਸੰਮੇਲਨ ਦੇ ਸਮਾਪਨ ਸੈਸ਼ਨ ਵਿੱਚ ਹਿੱਸਾ ਲਿਆ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਜ਼ਰੂਰਤਮੰਦ ਲੋਕਾਂ ਤੱਕ ਕਾਨੂੰਨੀ ਸਹਾਇਤਾ ਪਹੁੰਚਾਉਣਾ ਕਿਸੇ ਭੀ ਆਧੁਨਿਕ ਰਾਸ਼ਟਰ ਦਾ ਨੀਂਹ ਪੱਥਰ ਹੈ। ਇਹ ਇੱਕ ਅਜਿਹੀ ਸਮਾਜਿਕ ਵਿਵਸਥਾ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜੋ ਨਿਆਂਸੰਗਤ, ਨਿਰਪੱਖ ਅਤੇ ਵਿਸ਼ਵਾਸ ਦੇ ਯੋਗ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਗਲੋਬਲ ਸਾਊਥ ਦੇ 69 ਅਫਰੀਕਾ-ਏਸ਼ੀਆ-ਪ੍ਰਸ਼ਾਂਤ ਖੇਤਰੀ ਦੇਸ਼ਾਂ ਦਾ ਹਿੱਸਾ ਲੈਣਾ, ਨਿਆਂ ਅਤੇ ਸਮਾਨਤਾ ਦੀ ਸਾਡੀ ਸਮੂਹਿਕ ਖੋਜ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।
ਰਾਸ਼ਟਰਪਤੀ ਨੇ ਨਿਆਂ ਤੱਕ ਪਹੁੰਚ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਨਤਾ ਨਾ ਕੇਵਲ ਨਿਆਂ ਦੀ ਨੀਂਹ ਹੈ, ਬਲਕਿ ਨਿਆਂ ਦੀ ਇੱਕ ਜ਼ਰੂਰੀ ਸ਼ਰਤ ਭੀ ਹੈ। ਕਾਫੀ ਸਮੇਂ ਪਹਿਲਾਂ ਵਿਸ਼ਵ ਨੇ ਇਹ ਐਲਾਨ ਕੀਤਾ ਸੀ ਕਿ ਸਾਰੇ ਮਨੁੱਖ ਸਮਾਨ ਹਨ, ਲੇਕਿਨ ਸਾਨੂੰ ਖ਼ੁਦ ਤੋਂ ਪੁੱਛਣ ਦੀ ਜ਼ਰੂਰਤ ਹੈ ਕਿ ਕੀ ਸਾਨੂੰ ਸਾਰਿਆਂ ਨੂੰ ਨਿਆਂ ਤੱਕ ਸਮਾਨ ਪਹੁੰਚ ਪ੍ਰਾਪਤ ਹੈ। ਵਿਵਹਾਰਿਕ ਰੂਪ ਵਿੱਚ ਇਸ ਦਾ ਮਤਲਬ ਹੈ ਕਿ ਆਮ ਤੌਰ ‘ਤੇ ਕੁਝ ਲੋਕ ਕਈ ਕਾਰਕਾਂ ਦੇ ਕਾਰਨ ਆਪਣੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਨ ਵਿੱਚ ਅਸਮਰੱਥ ਹੁੰਦੇ ਹਨ। ਸਾਡਾ ਮੁੱਖ ਕਾਰਜ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਸਬੰਧ ਵਿੱਚ ਲੋਕਾਂ ਦੇ ਦਰਮਿਆਨ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਨਾ ਕੇਵਲ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਜਾਗਰੂਕ ਕੀਤਾ ਜਾ ਸਕੇ, ਬਲਕਿ ਜ਼ਰੂਰਤ ਪੈਣ ‘ਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਿੱਚ ਭੀ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ। ਇਸ ਤਰ੍ਹਾਂ ਦੀ ਜਾਗਰੂਕਤਾ ਮੁਹਿੰਮ ਨੂੰ ਗ੍ਰਾਮੀਣ ਖੇਤਰਾਂ ਅਤੇ ਸਮਾਜਿਕ ਤੌਰ ‘ਤੇ ਵੰਚਿਤ ਸਮੂਹਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਜਿਸ ਨਾਲ ਇਸ ਧਾਰਨਾ ਨੂੰ ਦੂਰ ਕੀਤਾ ਜਾ ਸਕੇ ਕਿ ਨਿਆਂ ਮਜ਼ਬੂਤ ਲੋਕਾਂ ਨੂੰ ਪ੍ਰਾਪਤ ਹੋਣ ਵਾਲਾ ਲਾਭ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਕਾਨੂੰਨੀ ਸਹਾਇਤਾ ਤੱਕ ਪਹੁੰਚ ਨੂੰ ਹੋਰ ਅਧਿਕ ਲੋਕਤੰਤਰੀ ਬਣਾਉਣ ਵਿੱਚ ਬਹੁਤ ਬੜੀ ਭੂਮਿਕਾ ਨਿਭਾਉਂਦੀ ਹੈ। ਇਸ ਦੇ ਕਾਰਨ ਕਈ ਮਾਮਲਿਆਂ ਵਿੱਚ ਨਿਆਂ ਪ੍ਰਾਪਤ ਕਰਨ ਦੇ ਲਈ ਅਧਿਕ ਦੂਰੀ ਤੈਅ ਕਰਨ ਘੱਟ ਹੋ ਗਿਆ ਹੈ ਅਤੇ ਨਿਆਂ ਮਿਲਣਾ ਸੁਗਮ ਹੋ ਗਿਆ ਹੈ। ਉਨ੍ਹਾਂ ਨੇ ਇਸ ‘ਤੇ ਆਪਣਾ ਵਿਸ਼ਵਾਸ ਵਿਅਕਤ ਕੀਤਾ ਕਿ ਨਿਆਂ ਪ੍ਰਦਾਨ ਕਰਨ ਨਾਲ ਜੁੜੀ ਪ੍ਰਣਾਲੀ ਵਿੱਚ ਟੈਕਨੋਲੋਜੀ ਏਕੀਕਰਣ ਰੂਪੀ ਇੱਕ ਇਨੋਵੇਟਿਵ ਦ੍ਰਿਸ਼ਟੀਕੋਣ ਇਸ ਨੂੰ ਹੋਰ ਅਧਿਕ ਸਮਾਵੇਸ਼ੀ ਦੇ ਨਾਲ-ਨਾਲ ਕਾਫੀ ਕੁਸ਼ਲ ਬਣਾ ਦੇਵੇਗਾ।
ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਨ੍ਹਾਂ ਦੋ ਦਿਨਾਂ ਦੇ ਵਿਚਾਰ-ਵਟਾਂਦਰੇ ਦੇ ਦੌਰਾਨ ਇਸ ਸੰਮੇਲਨ ਦੇ ਪ੍ਰਤੀਭਾਗੀਆਂ ਨੇ ਖੇਤਰੀ ਕਾਨੂੰਨੀ ਸਹਾਇਤਾ ਨੈੱਟਵਰਕ ਸਹਿਤ ਅਧਿਕ ਤੋਂ ਅਧਿਕ ਖੇਤਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਅਤੇ ਇਨੋਵੇਸ਼ਨਾਂ, ਗਿਆਨ ਅਤੇ ਰਣਨੀਤੀਆਂ ਨੂੰ ਸਾਂਝਾ ਕਰਨ ਦੇ ਅਵਸਰਾਂ ਦੀ ਖੋਜ ਕੀਤੀ ਹੈ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਕਾਨੂੰਨੀ ਸਹਾਇਤਾ ਅਤੇ ਨਿਆਂ ਤੱਕ ਪਹੁੰਚ ਵਧਾ ਕੇ ਦੇਸ਼ਾਂ ਵਿੱਚ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਦੇ ਲਈ ਇਕੱਠੇ ਮਿਲਕੇ ਕੰਮ ਕਰਨ ਨੂੰ ਲੈ ਕੇ ਇਸ ਮੰਚ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
************
ਡੀਐੱਸ/ਏਕੇ
(Release ID: 1980707)
Visitor Counter : 66