ਆਯੂਸ਼
‘ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਆਯੂਸ਼ ਮੰਤਰਾਲਾ ਗੋਲਡ ਮੈਡਲ ਨਾਲ ਸਨਮਾਨਿਤ
Posted On:
28 NOV 2023 4:56PM by PIB Chandigarh
-
ਆਯੂਸ਼ ਮੰਤਰਾਲਾ ਨੇ ‘ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ’ ਦੀ 'ਮੰਤਰਾਲਾ ਅਤੇ ਵਿਭਾਗ' ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਗੋਲਡ ਮੈਡਲ ਪ੍ਰਾਪਤ ਕੀਤਾ।
-
ਆਯੂਸ਼ ਮੰਡਪ ਵਿਖੇ ਕੁੱਲ 18 ਸਟਾਰਟਅੱਪਸ ਨੇ ਆਪਣੇ ਨਵੇਂ ਉਤਪਾਦਾਂ ਦੀ ਪ੍ਰਦਰਸ਼ਨੀ ਕੀਤੀ।
-
ਆਯੂਸ਼ ਅਹਾਰ, ਇਨੋਵੇਟਿਵ ਆਯੂਸ਼ ਉਤਪਾਦ ਰੇਂਜ, ਯੋਗ ਥੈਰੇਪੀ ਕਲਾਸਾਂ, ਮਿਜਾਜ਼ ਅਤੇ ਕੁਦਰਤ ਨਿਰੀਖਣ, ਮੈਡੀਕਲ ਸਲਾਹ, ਰਚਨਾਤਮਕ ਖੇਡਾਂ ਅਤੇ ਸਿੱਖਣਾ ਖਿੱਚ ਦੇ ਪ੍ਰਮੁੱਖ ਬਿੰਦੂ ਸਨ।
-
ਮਹਿਮਾਨਾਂ ਨੇ ਆਯੁਰਵੇਦ, ਸਿੱਧ, ਯੂਨਾਨੀ, ਹੋਮਿਓਪੈਥੀ, ਯੋਗਾ-ਨੈਚਰੋਪੈਥੀ, ਸੋਵਾ-ਰਿਗਪਾ ਪ੍ਰਣਾਲੀਆਂ ਦੇ ਕਲੀਨਿਕ ਵਿੱਚ ਡਾਕਟਰੀ ਸਲਾਹ ਲਈ।
-
ਆਯੂਸ਼ ਮੰਡਪ ਵਿਖੇ ਆਯੂਸ਼ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਕਰੀਅਰ ਸਬੰਧੀ ਸਲਾਹ ਵੀ ਦਿੱਤੀ ਗਈ।
ਆਯੂਸ਼ ਮੰਤਰਾਲਾ ਨੂੰ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ ਦੇ 'ਮੰਤਰਾਲਿਆਂ ਅਤੇ ਵਿਭਾਗਾਂ' ਦੀ ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 'ਭਾਰਤ ਵਪਾਰ ਪ੍ਰੋਤਸਾਹਨ ਸੰਗਠਨ' ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਮੰਤਰਾਲੇ ਨੇ ਵਿਗਿਆਨਕ ਸਬੂਤ ਅਧਾਰਿਤ ਆਯੂਸ਼ ਇਲਾਜ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੇਲੇ ਵਿੱਚ ਵੱਖ-ਵੱਖ ਗਤੀਵਿਧੀਆਂ ਦੇ ਨਾਲ ਇੱਕ ਆਯੂਸ਼ ਮੰਡਪ ਬਣਾਇਆ ਸੀ। ਆਯੂਸ਼ ਮੰਤਰਾਲੇ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਨਿਵੇਕਲੀਆਂ ਪੇਸ਼ਕਾਰੀਆਂ ਨੂੰ ਵਿਗਿਆਨਕ ਸਬੂਤ ਅਧਾਰਿਤ ਪੇਸ਼ ਕੀਤਾ ਗਿਆ, ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ।
ਆਯੂਸ਼-ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ, ਆਯੂਸ਼ ਮੰਤਰਾਲੇ ਵੱਲੋਂ ਕੁੱਲ 18 ਆਯੂਸ਼ ਸਟਾਰਟ-ਅੱਪਸ ਨੂੰ ਪੈਵੇਲੀਅਨ ਵਿੱਚ ਆਪਣੇ ਨਵੇਂ ਉਤਪਾਦਾਂ ਦੇ ਨਾਲ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਗਿਆ ਸੀ। ਆਯੂਸ਼ ਮੰਡਪ ਵਿੱਚ ਆਯੂਸ਼ ਮੈਡੀਕਲ ਪ੍ਰਣਾਲੀਆਂ ਜਿਵੇਂ ਕਿ ਆਯੁਰਵੇਦ, ਸਿੱਧ, ਯੂਨਾਨੀ, ਹੋਮਿਓਪੈਥੀ, ਯੋਗਾ-ਨੈਚਰੋਪੈਥੀ, ਸੋਵਾ-ਰਿਗਪਾ ਦੇ ਮੁਫਤ ਕਲੀਨਿਕਾਂ ਦੀ ਵੀ ਸਹੂਲਤ ਦਿੱਤੀ ਗਈ ਸੀ।
ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਤੇ ਜਲਮਾਰਗ ਅਤੇ ਆਯੂਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਸ ਸਨਮਾਨ ਦੇ ਮੌਕੇ 'ਤੇ ਆਯੂਸ਼ ਮੰਤਰਾਲੇ ਨੂੰ ਵਿਸ਼ੇਸ਼ ਵਧਾਈ ਦਿੰਦੇ ਹੋਏ ਕਿਹਾ ਕਿ 2014 ਵਿੱਚ ਆਪਣੀ ਸਥਾਪਨਾ ਤੋਂ ਬਾਅਦ, ਆਯੂਸ਼ ਮੰਤਰਾਲਾ ਲਗਾਤਾਰ ਆਪਣੇ ਉਦੇਸ਼ ਨਾਲ ਅੱਗੇ ਵਧ ਰਿਹਾ ਹੈ। ਨਵਾਂ ਮੰਤਰਾਲਾ ਹੋਣ ਦੇ ਬਾਵਜੂਦ, ਇਸਦੇ ਸ਼ਾਨਦਾਰ ਕੰਮ ਲਈ ਗੋਲਡ ਮੈਡਲ ਪ੍ਰਾਪਤ ਕਰਨਾ ਇਹ ਸਾਬਤ ਕਰਦਾ ਹੈ ਕਿ ਆਯੂਸ਼ ਮੰਤਰਾਲਾ ਅਤੇ ਇਸਦੀ ਟੀਮ ਸਬੂਤ ਅਧਾਰਿਤ ਉਪਲਬਧੀਆਂ ਅਤੇ ਆਯੂਸ਼ ਦੀਆਂ ਵੱਖ-ਵੱਖ ਇਲਾਜ ਪ੍ਰਣਾਲੀਆਂ ਦੀਆਂ ਕਾਢਾਂ ਨੂੰ ਮੁੱਖ ਧਾਰਾ ਵਿੱਚ ਪੇਸ਼ ਕਰਨ ਵਿੱਚ ਸਫਲ ਹੋ ਰਹੀ ਹੈ। ਪਰੰਪਰਾਗਤ ਇਲਾਜ ਪ੍ਰਣਾਲੀ ਭਾਰਤ ਵਿੱਚ ਸਭ ਤੋਂ ਮਸ਼ਹੂਰ ਅਤੇ ਵਰਤੀ ਜਾਂਦੀ ਇਲਾਜ ਪ੍ਰਣਾਲੀ ਵਜੋਂ ਉੱਭਰ ਰਹੀ ਹੈ। ਯਕੀਨਨ, ਆਯੂਸ਼ ਮੰਤਰਾਲੇ ਦੇ ਲਗਾਤਾਰ ਸਕਾਰਾਤਮਕ ਯਤਨਾਂ ਨੇ ਭਾਰਤ ਨੂੰ ਰਵਾਇਤੀ ਇਲਾਜ ਦੇ ਖੇਤਰ ਵਿੱਚ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪਛਾਣ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਯੂਸ਼ ਮੰਤਰਾਲੇ ਨੇ ਆਪਣੇ ਪਵੇਲੀਅਨ ਵਿੱਚ ਨੌਜਵਾਨਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ। ਆਯੂਸ਼ ਸੈਕਟਰ ਵਿੱਚ ਐੱਨਸੀਆਈਐੱਸਐੱਮ (ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ਼ ਮੈਡੀਸਨ) ਅਤੇ ਐੱਨਸੀਐੱਚ (ਨੈਸ਼ਨਲ ਕਮਿਸ਼ਨ ਫ਼ਾਰ ਹੋਮਿਓਪੈਥੀ) ਵੱਲੋਂ ਨੌਜਵਾਨਾਂ ਦੀ ਕਰੀਅਰ ਕਾਊਂਸਲਿੰਗ ਵੀ ਕੀਤੀ ਗਈ।
ਆਯੂਸ਼ ਮੰਤਰਾਲੇ ਨੇ ਵਪਾਰ ਮੇਲੇ ਦੇ ਦਰਸ਼ਕਾਂ ਨੂੰ ਖਿੱਚਣ ਅਤੇ ਆਯੂਸ਼ ਮੈਡੀਸਨ ਬਾਰੇ ਉਨ੍ਹਾਂ ਦੇ ਗਿਆਨ ਨੂੰ ਵਧਾਉਣ ਲਈ ਕਈ ਰਚਨਾਤਮਕ ਗਤੀਵਿਧੀਆਂ ਦੀ ਵਰਤੋਂ ਵੀ ਕੀਤੀ। ਖੇਡੋ ਅਤੇ ਸਿੱਖੋ, ਯੋਗ ਅਭਿਆਸ, ਆਯੂਸ਼ ਅਹਾਰ, ਦਾਦੀ ਸੇ ਪੂਛੋ (ਮਨੋਰੰਜਕ ਟੈਲੀਫੋਨਿਕ ਗਤੀਵਿਧੀ), ਕੁਦਰਤ ਅਤੇ ਮਿਜਾਜ਼ ਮੁਲਾਂਕਣ ਕਿਓਸਕ ਅਤੇ ਸੈਲਫੀ ਪੁਆਇੰਟ ਵਰਗੀਆਂ ਗਤੀਵਿਧੀਆਂ ਨੇ ਖਾਸ ਤੌਰ 'ਤੇ ਆਯੂਸ਼ ਮੰਤਰਾਲੇ ਦੇ ਪਵੇਲੀਅਨ ਵਿੱਚ ਆਮ ਲੋਕਾਂ ਦਾ ਧਿਆਨ ਖਿੱਚਿਆ ਗਿਆ।
ਆਯੂਸ਼ ਮੰਤਰਾਲੇ ਵੱਲੋਂ ਮੰਤਰਾਲੇ ਦੇ ਮੀਡੀਆ ਸੈੱਲ, ਸੀਸੀਆਰਐੱਚ (ਸੈਂਟਰਲ ਰਿਸਰਚ ਇੰਸਟੀਚਿਊਟ ਆਫ ਹੋਮਿਓਪੈਥੀ), ਏਆਈਆਈਏ (ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ), ਸੀਸੀਆਰਏਐੱਸ (ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਜ਼), ਸੀਸੀਆਰਯੂਐੱਮ (ਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੂਨਾਨੀ ਮੈਡੀਸਨ), ਐੱਨਆਈਏ (ਨੈਸ਼ਨਲ ਇੰਸਟੀਚਿਊਟ ਆਫ ਆਯੁਰਵੇਦ), ਇਨਵੈਸਟ ਇੰਡੀਆ, ਐੱਮਡੀਐੱਨਆਈਵਾਈ (ਮੋਰਾਰ ਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ), ਐੱਨਐੱਮਪੀਬੀ (ਨੈਸ਼ਨਲ ਮੈਡੀਸਨਲ ਪਲਾਂਟ ਬੋਰਡ), ਸੀਸੀਆਰਵਾਈਐੱਨ (ਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੋਗਾ ਐਂਡ ਨੈਚਰੋਪੈਥੀ) ਸਾਰੇ ਹੀ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ ਆਯੂਸ਼ ਨੂੰ ਦਿਖਾਉਣ ਲਈ ਇਕੱਠੇ ਹੋਏ ਅਤੇ ਭਾਗੀਦਾਰੀ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਦਿੱਤਾ।
*******
ਐੱਸਕੇ
(Release ID: 1980698)
Visitor Counter : 69