ਕੋਲਾ ਮੰਤਰਾਲਾ
ਕੋਲਾ ਮੰਤਰਾਲਾ ਨੇ ਵਪਾਰਕ ਅਤੇ ਕੈਪਟਿਵ ਖਾਣਾਂ ਤੋਂ ਕੋਲਾ ਉਤਪਾਦਨ ਦੀ ਸਮੀਖਿਆ ਕੀਤੀ
ਪਿਛਲੇ ਸਾਲ ਦੇ ਮੁਕਾਬਲੇ 1 ਅਪ੍ਰੈਲ, 2023 ਤੋਂ 20 ਨਵੰਬਰ, 2023 ਦੇ ਸਮੇਂ ਦੌਰਾਨ ਕੈਪਟਿਵ/ਵਪਾਰਕ ਕੋਲਾ ਖਾਣਾਂ ਤੋਂ ਕੋਲੇ ਦਾ ਉਤਪਾਦਨ 23% ਵੱਧ ਕੇ 80 ਮਿਲੀਅਨ ਟਨ ਹੋ ਗਿਆ
प्रविष्टि तिथि:
28 NOV 2023 4:42PM by PIB Chandigarh
ਕੋਲਾ ਮੰਤਰਾਲਾ ਦੇ ਵਧੀਕ ਸਕੱਤਰ ਅਤੇ ਨਾਮਜ਼ਦ ਅਥਾਰਿਟੀ ਸ਼੍ਰੀ ਐੱਮ ਨਾਗਰਾਜੂ ਨੇ ਵਿੱਤੀ ਸਾਲ 2023-24 ਦੌਰਾਨ ਕੈਪਟਿਵ ਅਤੇ ਵਪਾਰਕ ਕੋਲਾ ਖਾਣਾਂ ਦੇ ਉਤਪਾਦਨ ਅਤੇ ਅਨੁਮਾਨਿਤ ਉਤਪਾਦਨ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਮੀਖਿਆ ਮੀਟਿੰਗ ਦੌਰਾਨ, ਵਧੀਕ ਸਕੱਤਰ ਅਤੇ ਨਾਮਜ਼ਦ ਅਥਾਰਿਟੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਲਾ ਬਲਾਕ ਅਲਾਟੀਆਂ ਨੂੰ ਵਿੱਤੀ ਸਾਲ 2023-24 ਲਈ ਆਪਣੇ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਕੋਲਾ ਬਲਾਕਾਂ ਨੂੰ ਚਾਲੂ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ, ਜੋ ਕਾਰਜਸ਼ੀਲਤਾ ਦੇ ਵਿਕਸਿਤ ਪੜਾਅ 'ਤੇ ਹਨ।
1 ਅਪ੍ਰੈਲ, 2023 ਤੋਂ 20 ਨਵੰਬਰ, 2023 ਦੇ ਸਮੇਂ ਦੌਰਾਨ ਕੈਪਟਿਵ/ਵਪਾਰਕ ਕੋਲਾ ਖਾਣਾਂ ਤੋਂ ਕੁੱਲ ਕੋਲਾ ਉਤਪਾਦਨ ਲਗਭਗ 80 ਮਿਲੀਅਨ ਟਨ ਸੀ, ਜੋ ਵਿੱਤੀ ਸਾਲ 2022-23 ਦੀ ਇਸੇ ਅਵਧੀ ਤੋਂ 23% ਦੀ ਵਾਧਾ ਦਰ ਦਰਸਾਉਂਦਾ ਹੈ। ਸਾਲ 2023-24 ਦੌਰਾਨ ਇਨ੍ਹਾਂ ਖਾਣਾਂ ਤੋਂ 145 ਮਿਲੀਅਨ ਟਨ ਉਤਪਾਦਨ ਹੋਣ ਦੀ ਉਮੀਦ ਹੈ ਜਿਸ ਨਾਲ ਦੇਸ਼ ਵਿੱਚ ਕੋਲੇ ਦੀ ਦਰਾਮਦ ਘਟੇਗੀ।
***********
ਬੀਵਾਈ/ਆਰਕੇਪੀ
(रिलीज़ आईडी: 1980629)
आगंतुक पटल : 92