ਕਿਰਤ ਤੇ ਰੋਜ਼ਗਾਰ ਮੰਤਰਾਲਾ

ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ - ਅਕਤੂਬਰ, 2023

Posted On: 20 NOV 2023 6:46PM by PIB Chandigarh

ਅਕਤੂਬਰ, 2023 ਮਹੀਨੇ ਲਈ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਆਲ ਇੰਡੀਆ ਖਪਤਕਾਰ ਮੁੱਲ ਸੂਚਕਾਂਕ (ਬੇਸ: 1986-87=100) ਲੜੀਵਾਰ 15 ਅੰਕ ਅਤੇ 14 ਅੰਕ ਵਧ ਕੇ 1241 (ਇੱਕ ਹਜ਼ਾਰ ਦੋ ਸੌ ਇਕਤਾਲੀ) ਅਤੇ 1251 (ਇੱਕ ਹਜ਼ਾਰ ਦੋ ਸੌ ਇਕਵੰਜਾ) ਹੋ ਗਏ ਹਨ। ਖੇਤੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਆਮ ਸੂਚਕਾਂਕ ਦੇ ਵਾਧੇ ਵਿੱਚ ਵੱਡਾ ਯੋਗਦਾਨ ਖੁਰਾਕ ਸਮੂਹਾਂ ਤੋਂ ਲੜੀਵਾਰ 13.20 ਅਤੇ 12.48 ਅੰਕਾਂ ਦੀ ਸੀਮਾ ਤੱਕ ਆਇਆ, ਮੁੱਖ ਤੌਰ 'ਤੇ ਚੌਲ, ਕਣਕ ਦਾ ਆਟਾ, ਦਾਲਾਂ, ਸਬਜ਼ੀਆਂ, ਦੁੱਧ, ਪਿਆਜ਼, ਮਿਰਚ (ਹਰੀ), ਮਿਕਸਡ ਮਸਾਲੇ ਆਦਿ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।

ਸਾਰੇ ਰਾਜਾਂ ਵਿੱਚ ਸੂਚਕਾਂਕ ਵਿੱਚ ਵਾਧਾ ਹੋਇਆ ਹੈ। ਖੇਤੀ ਮਜ਼ਦੂਰਾਂ ਦੇ ਮਾਮਲੇ ਵਿੱਚ, 5 ਰਾਜਾਂ ਵਿੱਚ 1 ਤੋਂ 10 ਅੰਕ, 13 ਰਾਜਾਂ ਵਿੱਚ 11 ਤੋਂ 20 ਅੰਕ ਅਤੇ 2 ਰਾਜਾਂ ਵਿੱਚ 20 ਅੰਕਾਂ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਮਿਲਨਾਡੂ 1427 ਅੰਕਾਂ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 960 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।

ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ 5 ਰਾਜਾਂ ਵਿੱਚ 1 ਤੋਂ 10 ਅੰਕ, 13 ਰਾਜਾਂ ਵਿੱਚ 11 ਤੋਂ 20 ਅੰਕ ਅਤੇ 2 ਰਾਜਾਂ ਵਿੱਚ 20 ਅੰਕਾਂ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਆਂਧਰ ਪ੍ਰਦੇਸ਼ ਅਤੇ ਤਾਮਿਲਨਾਡੂ 1415 ਅੰਕਾਂ ਨਾਲ ਸੂਚਕਾਂਕ ਸੂਚੀ ਵਿੱਚ ਸਿਖਰ 'ਤੇ ਹਨ ਜਦਕਿ ਹਿਮਾਚਲ ਪ੍ਰਦੇਸ਼ 1011 ਅੰਕਾਂ ਨਾਲ ਸਭ ਤੋਂ ਹੇਠਲੇ ਪੱਧਰ 'ਤੇ ਹੈ।

ਰਾਜਾਂ ਵਿੱਚੋਂ ਮੁੱਖ ਤੌਰ 'ਤੇ ਚੌਲ, ਕਣਕ, ਆਟਾ, ਪਿਆਜ਼, ਸਾਗ/ਪਾਲਕ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਖਪਤਕਾਰ ਮੁੱਲ ਸੂਚਕਾਂਕ-ਖੇਤੀ ਮਜ਼ਦੂਰ ਅਤੇ ਖਪਤਕਾਰ ਮੁੱਲ ਸੂਚਕਾਂਕ-ਪੇਂਡੂ ਮਜ਼ਦੂਰ (ਲੜੀਵਾਰ 32 ਅਤੇ 29 ਅੰਕ) ਦੋਵਾਂ ਲਈ ਸਭ ਤੋਂ ਵੱਧ ਵਾਧਾ ਜੰਮੂ ਅਤੇ ਕਸ਼ਮੀਰ ਵਿੱਚ ਦੇਖਿਆ ਗਿਆ। ਦੋਵਾਂ ਸੂਚਕਾਂਕ ਵਿੱਚ ਘੱਟੋ-ਘੱਟ ਵਾਧਾ ਕੇਰਲ (ਹਰੇਕ ਵਿੱਚ 1 ਅੰਕ) ਵਿੱਚ ਹੋਇਆ।

ਖਪਤਕਾਰ ਮੁੱਲ ਸੂਚਕਾਂਕ-ਖੇਤੀ ਮਜ਼ਦੂਰਾਂ ਅਤੇ ਖਪਤਕਾਰ ਮੁੱਲ ਸੂਚਕਾਂਕ-ਪੇਂਡੂ ਮਜ਼ਦੂਰਾਂ 'ਤੇ ਆਧਾਰਿਤ ਮਹਿੰਗਾਈ ਅਕਤੂਬਰ, 2023 ਵਿੱਚ ਲੜੀਵਾਰ 7.08 ਫ਼ੀਸਦੀ ਅਤੇ 6.92 ਫ਼ੀਸਦੀ ਰਹੀ, ਜਦਕਿ ਸਤੰਬਰ, 2023 ਵਿੱਚ ਇਹ ਲੜੀਵਾਰ 6.70 ਫ਼ੀਸਦੀ ਅਤੇ 6.55 ਫ਼ੀਸਦੀ ਸੀ ਅਤੇ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਲੜੀਵਾਰ 7.22 ਫ਼ੀਸਦੀ ਅਤੇ 7.34 ਫੀਸਦੀ ਸੀ। ਇਸੇ ਤਰ੍ਹਾਂ ਅਕਤੂਬਰ, 2023 ਵਿੱਚ ਖੁਰਾਕੀ ਮਹਿੰਗਾਈ ਦਰ 8.42 ਫੀਸਦੀ ਅਤੇ 8.18 ਫੀਸਦੀ ਰਹੀ, ਜਦਕਿ ਸਤੰਬਰ, 2023 ਵਿੱਚ ਇਹ ਲੜੀਵਾਰ 8.06 ਫੀਸਦੀ ਅਤੇ 7.73 ਫੀਸਦੀ ਅਤੇ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਲੜੀਵਾਰ 7.05 ਫੀਸਦੀ ਅਤੇ 7.00 ਫੀਸਦੀ ਸੀ।

ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ(ਆਮ ਅਤੇ ਸਮੂਹ ਅਨੁਸਾਰ):

ਸਮੂਹ

ਖੇਤੀ ਮਜ਼ਦੂਰ

ਪੇਂਡੂ ਮਜ਼ਦੂਰ

 

ਸਤੰਬਰ, 2023

ਅਕਤੂਬਰ, 2023

ਸਤੰਬਰ, 2023

ਅਕਤੂਬਰ, 2023

ਆਮ ਸੂਚਕਾਂਕ

1226

1241

1237

1251

ਖੁਰਾਕ 

1166

1185

1171

1190

ਪਾਨ, ਸੁਪਾਰੀ ਆਦਿ

2004

2009

2014

2019

ਬਾਲਣ ਅਤੇ ਰੋਸ਼ਨੀ

1307

1308

1299

1299

ਕੱਪੜੇ, ਬਿਸਤਰੇ ਅਤੇ ਜੁੱਤੇ

1261

1266

1307

1315

ਫੁਟਕਲ

1274

1277

1278

1278

 

ਨਵੰਬਰ, 2023 ਦੇ ਮਹੀਨੇ ਲਈ ਸੀਪੀਆਈ– ਏਐੱਲ ਅਤੇ ਆਰਐੱਲ 20 ਦਸੰਬਰ, 2023 ਨੂੰ ਜਾਰੀ ਕੀਤਾ ਜਾਵੇਗਾ।

************

ਐੱਨਐੱਸਕੇ



(Release ID: 1980385) Visitor Counter : 43


Read this release in: English , Urdu , Hindi