ਬਿਜਲੀ ਮੰਤਰਾਲਾ
ਐਸੋਚੈਮ ਨੇ ਆਰਈਸੀ ਨੂੰ ‘ਵਿਭਿੰਨਤਾ ਅਤੇ ਸਮਾਵੇਸ਼ ਵਿੱਚ ਸਰਬਸ਼੍ਰੇਸ਼ਠ ਰੋਜ਼ਗਾਰਦਾਤਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ
Posted On:
23 NOV 2023 5:53PM by PIB Chandigarh
ਆਰਈਸੀ ਲਿਮਿਟਿਡ, ਬਿਜਲੀ ਮੰਤਰਾਲੇ ਦੇ ਅਧੀਨ ਆਉਣ ਵਾਲੀ ਇੱਕ ਮਹਾਰਤਨ ਸੀਪੀਐੱਸਈ ਹੈ ਜਿਸ ਨੂੰ ਵੀਰਵਾਰ ਨੂੰ ਐਸੋਚੈਮ ਦੁਆਰਾ ਆਯੋਜਿਤ ਚੌਥੇ ਵਿਭਿੰਨਤਾ ਅਤੇ ਸਮਾਵੇਸ਼ ਉਤਕ੍ਰਿਸ਼ਟਤਾ ਪੁਰਸਕਾਰ ਅਤੇ ਸੰਮੇਲਨ ਵਿੱਚ ‘ਵਿਭਿੰਨਤਾ ਅਤੇ ਸਮਾਵੇਸ਼ ਵਿੱਚ ਨੀਤੀਆਂ ਦੇ ਲਈ ਸਰਬਸ਼੍ਰੇਸ਼ਠ ਰੋਜ਼ਗਾਰਦਾਤਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਆਰਈਸੀ ਦੇ ਕਾਰਜਕਾਰੀ ਡਾਇਰੈਕਟਰ, ਸ਼੍ਰੀ ਟੀਐੱਸਸੀ ਬੋਸ਼ ਨੇ ਆਰਈਸੀ ਵੱਲੋਂ ਇਸ ਪੁਰਸਕਾਰ ਨੂੰ ਵਿਨਮਰਤਾਪੂਰਵਕ ਸਵੀਕਾਰ ਕੀਤਾ।
ਇਸ ਪੁਰਸਕਾਰ ਸਮਾਰੋਹ ਵਿੱਚ ਨੈਸ਼ਨਲ ਪਲੈਟਫਾਰਮ ‘ਤੇ ਵਿਭਿੰਨਤਾ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਲਈ ਆਰਈਸੀ ਦੀ ਅਟੁੱਟ ਪ੍ਰਤੀਬੱਧਤਾ ਨੂੰ ਮਾਨਤਾ ਪ੍ਰਦਾਨ ਕੀਤੀ ਗਈ। ਇਸ ਸਨਮਾਨ ਪਰੰਪਰਾਗਤ ਮਾਪਦੰਡਾਂ ਤੋਂ ਵੱਖ ਸਮਾਵੇਸ਼ੀ ਨੀਤੀਆਂ ਨੂੰ ਤਿਆਰ ਕਰਨ ਵਿੱਚ ਆਰਈਸੀ ਦੀਆਂ ਮਿਸਾਲੀ ਪ੍ਰਥਾਵਾਂ ਨੂੰ ਪ੍ਰਮਾਣਿਤ ਕਰਦਾ ਹੈ। ਆਪਣੇ ਕਾਰਜਬਲ ਵਿੱਚ ਵਿਭਿੰਨਤਾ ਲਿਆਉਣ ਲਈ ਕੰਪਨੀ ਦਾ ਸਮਰਪਣ ਇਸ ਦੀਆਂ ਵਿਚਾਰਸ਼ੀਲ ਨੀਤੀਆਂ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ, ਜਿਸ ਨਾਲ ਉਦਯੋਗ ਵਿੱਚ ਇੱਕ ਸ਼ਲਾਘਾਯੋਗ ਮਿਆਰ ਸਥਾਪਿਤ ਹੁੰਦਾ ਹੈ।
ਸ਼੍ਰੀ ਬੋਸ਼ ਨੇ ਕਿਹਾ “ਅਸੀਂ ਇਸ ਪੁਰਸਕਾਰ ਨੂੰ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ, ਜੋ ਆਰਈਸੀ ਦੇ ਸਮਾਵੇਸ਼ਿਤਾ ਦੇ ਲੋਕਾਚਾਰ ਅਤੇ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਕਾਰਜ ਸਥਾਨ ਦਾ ਨਿਰਮਾਣ ਕਰਨ ਵਾਲੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਇਹ ਸਨਮਾਨ ਸਾਨੂੰ ਆਪਣੇ ਸੰਗਠਨ ਦੇ ਹਰ ਪਹਿਲੂ ਵਿੱਚ ਵਿਭਿੰਨਤਾ ਅਤੇ ਸਮਾਵੇਸ਼ ਦੀ ਨਿਰਤੰਰਤਾ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਦਾ ਹੈ।”
‘ਵਿਭਿੰਨਤਾ ਅਤੇ ਸਮਾਵੇਸ਼ ਵਿੱਚ ਨੀਤੀਆਂ ਦੇ ਲਈ ਸਰਬਸ਼੍ਰੇਸ਼ਠ ਰੋਜ਼ਗਾਰਦਾਤਾ’ ਪੁਰਸਕਾਰ ਇੱਕ ਅਜਿਹੇ ਕਾਰਜ ਸਥਾਨ ਦਾ ਨਿਰਮਾਣ ਕਰਨ ਵਿੱਚ ਆਰਈਸੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਜੋ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸਾਰੇ ਕਰਮਚਾਰੀਆਂ ਦੇ ਲਈ ਸਮਾਨ ਅਵਸਰਾਂ ਨੂੰ ਉਤਸ਼ਾਹਿਤ ਕਰਦਾ ਹੈ।
ਆਰਈਸੀ ਦੇ ਮਾਨਵ ਸੰਸਾਧਨ ਖੇਤਰ ਵਿੱਚ ਅਨੁਕੂਲ ਨੀਤੀਆਂ ਅਤੇ ਅਨੁਕੂਲ ਕਰਮਚਾਰੀ ਉਪਲਬਧ ਹਨ ਅਤੇ ਉਨ੍ਹਾਂ ਨੇ ਇਸ ਮੀਲ ਪੱਥਰ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਹਾਲ ਹੀ ਵਿੱਚ, ਆਰਈਸੀ ਨੂੰ ‘ਗੋਲਡਨ ਪੀਕੌਕ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਅਤੇ ਜੋਖ਼ਿਮ ਪ੍ਰਬੰਧਨ ਵਿੱਚ ਉਸ ਦੇ ਅਸਾਧਾਰਣ ਪ੍ਰਦਰਸ਼ਨ ਨੂੰ ਮਾਨਤਾ ਪ੍ਰਦਾਨ ਕੀਤੀ ਗਈ। ਇਹ ਪੁਰਸਕਾਰ ਇੰਸਟੀਟਿਊਟ ਆਫ਼ ਡਾਇਰੈਕਟਰਸ (ਆਈਓਡੀ) ਦੁਆਰਾ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ, ਕੰਪਨੀ ਨੂੰ ਡਨ ਐਂਡ ਬ੍ਰੈਡਸਟ੍ਰੀਟ ਪੀਐੱਸਯੂ ਅਵਾਰਡਸ 2023 ਵਿੱਚ ਵਿੱਤੀ ਸੇਵਾ ਸ਼੍ਰੇਣੀ ਵਿੱਚ ‘ਸਰਬਸ਼੍ਰੇਸ਼ਠ ਕੇਂਦਰੀ ਪੀਐੱਸਯੂ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਆਰਈਸੀ ਲਿਮਿਟਿਡ, ਬਿਜਲੀ ਮੰਤਰਾਲੇ ਦੇ ਅਧੀਨ ਆਉਣ ਵਾਲੀ ਇੱਕ ਮਹਾਰਤਨ ਸੀਪੀਐੱਸਈ ਹੈ, ਜਿਸ ਦੀ ਸਥਾਪਨਾ 1969 ਵਿੱਚ ਹੋਈ ਸੀ। ਇਹ ਪਾਵਰ-ਇਨਫ੍ਰਾਸਟ੍ਰਕਚਰ ਸੈਕਟਰ ਲਈ ਦੀਰਘਕਾਲੀ ਕਰਜ਼ੇ ਅਤੇ ਹੋਰ ਵਿੱਤ ਉਤਪਾਦ ਪ੍ਰਦਾਨ ਕਰਦਾ ਹੈ ਜਿਸ ਵਿੱਚ ਉਤਪਾਦਨ, ਟ੍ਰਾਂਸਮਿਸ਼ਨ, ਡਿਸਟ੍ਰੀਬਿਊਸ਼ਨ, ਨਵਿਆਉਣਯੋਗ ਊਰਜਾ, ਇਲੈਕਟ੍ਰਿਕ ਵਾਹਨ, ਬੈਟਰੀ ਸਟੋਰੇਜ, ਗ੍ਰੀਨ ਹਾਈਡ੍ਰੋਜਨ ਜਿਹੀਆਂ ਨਵੀਆਂ ਟੈਕਨੋਲੋਜੀਆਂ ਸ਼ਾਮਲ ਹਨ।
ਹਾਲ ਹੀ ਵਿੱਚ ਆਰਈਸੀ ਨੇ ਨੌਨ-ਪਾਵਰ ਇਨਫ੍ਰਾਸਟ੍ਰਕਚਰ ਸੈਕਟਰ ਵਿੱਚ ਵੀ ਵਿਭਿੰਨਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚ ਸੜਕ ਅਤੇ ਐਕਸਪ੍ਰੈੱਸਵੇਅ, ਮੈਟਰੋ ਟ੍ਰੇਨ, ਹਵਾਈ ਅੱਡਾ, ਆਈਟੀ ਸੰਚਾਰ, ਸਮਾਜਿਕ ਅਤੇ ਵਪਾਰਕ ਬੁਨਿਆਦੀ ਢਾਂਚਾ (ਵਿਦਿਅਕ ਸੰਸਥਾਨ, ਹਸਪਤਾਲ), ਪੋਰਟਸ ਅਤੇ ਸਟੀਲ, ਰਿਫਾਇਨਰੀ ਆਦਿ ਜਿਹੇ ਵਿਭਿੰਨ ਹੋਰ ਖੇਤਰਾਂ ਵਿੱਚ ਇਲੈਕਟ੍ਰੋ-ਮਕੈਨੀਕਲ (ਈ ਐਂਡ ਐੱਮ) ਕਾਰਜ ਸ਼ਾਮਲ ਹਨ। ਆਰਈਸੀ ਦੀ ਲੋਨ ਬੁੱਕ 4,74,275 ਕਰੋੜ ਰੁਪਏ ਤੋਂ ਜ਼ਿਆਦਾ ਹੈ।
***************
ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ
(Release ID: 1979467)
Visitor Counter : 67