ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੰਡਾ ਨੇ ਜਨਜਾਤੀਯ ਗੌਰਵ ਦਿਵਸ ਦੇ ਹਫ਼ਤੇ ਭਰ ਚੱਲਣ ਵਾਲੇ ਸਮਾਰੋਹ ਦੇ ਹਿੱਸੇ ਦੇ ਵਜੋਂ ਕਈ ਦਿੱਲੀ ਦੇ ਰਾਸ਼ਟਰੀ ਜਨਜਾਤੀ ਅਨੁਸੰਧਾਨ ਸੰਸਥਾਨ ਵਿੱਚ #Adi-Vyakhyan ਪ੍ਰੋਗਰਾਮ ਦਾ ਉਦਘਾਟਨ ਕੀਤਾ


ਜਨਜਾਤੀਯ ਗੌਰਵ ਦਿਵਸ ਦੇ ਉਤਸਵ ਨੇ ਕਬਾਇਲੀ ਲੋਕਾਂ ਦੇ ਸਰਬਪੱਖੀ ਵਿਕਾਸ ਦੀ ਪਹਿਲ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਹੈ: ਸ਼੍ਰੀ ਅਰਜੁਨ ਮੁੰਡਾ

Posted On: 22 NOV 2023 7:20PM by PIB Chandigarh

ਰਾਸ਼ਟਰੀ ਕਬਾਇਲੀ ਅਨੁਸੰਧਾਨ ਸੰਸਥਾਨ (ਐੱਨਟੀਆਰਆਈ) ਨੇ ਜਨਜਾਤੀਯ ਗੌਰਵ ਦਿਵਸ ਦੇ ਹਫ਼ਤੇ ਭਰ ਚੱਲਣ ਵਾਲੇ ਸਮਾਰੋਹ ਦੇ ਹਿੱਸੇ ਦੇ ਵਜੋਂ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਕਬਾਇਲੀ ਅਨੁਸੰਧਾਨ ਸੰਸਥਾਨ ਪਰਿਸਰ ਵਿੱਚ ਭਾਰਤ ਦੇ ਵਿਭਿੰਨ ਰਾਜਾਂ ਤੋਂ ਹਿੱਸਾ ਲੈਣ ਵਾਲੇ ਕਬਾਇਲੀ ਵਿਚਾਰਕਾਂ, ਲੇਖਕਾਂ ਅਤੇ ਨੇਤਾਵਾਂ ਦੇ ਦ੍ਰਿਸ਼ਟੀਕੋਣ ਨਾਲ ਕਬਾਇਲੀ ਵਿਕਾਸ ‘ਤੇ ਇੱਕ ਸੰਮੇਲਨ ਆਦਿ-ਵਿਖਿਆਨ ਦਾ ਆਯੋਜਨ ਕੀਤਾ।

ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਰਾਸ਼ਟਰੀ ਕਬਾਇਲੀ ਅਨੁਸੰਧਾਨ ਸੰਸਥਾਨ (ਐੱਨਟੀਆਰਆਈ) ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਆਦਿ-ਵਿਖਿਆਨ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੇ ਦੌਰਾਨ ਕੇਂਦਰੀ ਮੰਤਰੀ ਮਹੋਦਯ ਨੇ ਕਬਾਇਲੀ ਪਦਮ ਪੁਰਸਕਾਰ ਵਿਜੇਤਾ ਸ਼੍ਰੀਮਤੀ ਉਸ਼ਾ ਬਾਰਲੇ ਜੀ (ਪੰਡਵਾਨੀ ਗਾਇਕਾ), ਪਦਮਸ਼੍ਰੀ ਪ੍ਰੋਫੈਸਰ ਜਨਮ ਸਿੰਘ ਸੋਯ, ਝਾਰਖੰਡ (ਭਾਸ਼ਾ ਰੱਖਿਅਕ-ਹੋਵੇ) ਅਤੇ ਪ੍ਰਮੁੱਖ ਆਦਿਵਾਸੀ ਉਪਲਬਧੀ ਪ੍ਰਾਪਤਕਰਤਾਵਾਂ ਨੂੰ ਸਨਮਾਨਿਤ ਕੀਤਾ।

  

  

ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ ਹੈ ਕਿ ਅਸੀਂ ਜਨਜਾਤੀਯ ਗੌਰਵ ਦਿਵਸ ਨੂੰ ਚਿੰਨ੍ਹਿਤ ਕਰਨ ਦੇ ਲਈ ਹਰੇਕ ਸਾਲ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਮਨਾ ਰਹੇ ਹਾਂ। ਸ਼੍ਰੀ ਮੁੰਡਾ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਅਵਸਰ ਹੈ ਜਿਸ ਨੇ ਕਬਾਇਲੀ ਮੁੱਦਿਆਂ ‘ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਇਹ ਦੇਸ਼ ਵਿੱਚ ਕਬਾਇਲੀ ਲੋਕਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਹਾਲਾਕਿ 15 ਨਵੰਬਰ ਹਮੇਸ਼ਾ ਕਬਾਇਲੀ ਲੋਕਾਂ ਦੇ ਲਈ ਇੱਕ ਮਹੱਤਵਪੂਰਨ ਦਿਨ ਰਿਹਾ ਹੈ, ਲੇਕਿਨ ਹੁਣ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਇਸ ਨੇ ਇੱਕ ਨਵੀਂ ਕਹਾਣੀ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ ਹੈ ਅਤੇ ਕਬਾਇਲੀ ਸਮੁਦਾਇ ਦੇ ਸਰਬਪੱਖੀ ਵਿਕਾਸ ਅਤੇ ਕਲਿਆਣ ਦੇ ਲਈ ਪਹਿਲ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਹੈ।

 

ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਅੱਜ ਦਾ ਆਦਿ-ਵਿਖਿਆਨ ਬਹੁਆਯਾਮੀ ਪ੍ਰੋਗਰਾਮ ਹੈ ਜੋ ਕਬਾਇਲੀ ਵਿਚਾਰਕਾਂ, ਨੇਤਾਵਾਂ ਅਤੇ ਲੇਖਕਾਂ ਦੇ ਦ੍ਰਿਸ਼ਟੀਕੋਣ ਨਾਲ ਕਬਾਇਲੀ ਜੀਵਨ, ਸੰਸਕ੍ਰਿਤੀ, ਭਾਸ਼ਾ ਅਤੇ ਆਜੀਵਿਕਾ ਦੇ ਵਿਭਿੰਨ ਪਹਿਲੂਆਂ ਨੂੰ ਦੇਖਦਾ ਹੈ। ਕੇਂਦਰੀ ਮੰਤਰੀ ਮਹੋਦਯ ਨੇ ਕਿਹਾ ਕਿ ਇੱਕ ਪਾਸੇ ਇਹ ਇੱਕ ਅਵਸਰ ਦਾ ਪ੍ਰਤੀਨਿਧੀਤਵ ਕਰਦਾ ਹੈ, ਦੂਸਰੇ ਪਾਸੇ ਇਹ ਚਰਚਾ ਕਰਨ ਅਤੇ ਅੱਗੇ ਦਾ ਰਸਤਾ ਤੈਅ ਕਰਨ ਦੀ ਚੁਣੌਤੀ ਵੀ ਪੇਸ਼ ਕਰਦਾ ਹੈ।

ਕੇਂਦਰੀ ਮੰਤਰੀ ਮਹੋਦਯ ਨੇ ਕਬਾਇਲੀ ਭਾਸ਼ਾਵਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣਾਈ ਗਈ ਤਾਂ ਇਸ ਗੱਲ ‘ਤੇ ਬਲ ਦਿੱਤਾ ਗਿਆ ਕਿ ਸਥਾਨਕ ਖੇਤਰਾਂ ਵਿੱਚ ਬੋਲੀਆਂ ਜਾਣ ਵਾਲੀਆਂ ਕਬਾਇਲੀ ਭਾਸ਼ਾਵਾਂ ਅਤੇ ਬੋਲੀਆਂ ਨੂੰ ਵੀ ਉੱਚਿਤ ਸਥਾਨ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਅਨੁਸਾਰ, ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਕਬਾਇਲੀ ਭਾਸ਼ਾਵਾਂ ਦੀ ਸੰਭਾਲ਼ ਅਤੇ ਪ੍ਰੋਮੋਸ਼ਨਲ ‘ਤੇ ਬਲ ਦਿੱਤਾ ਗਿਆ ਹੈ।

ਸ਼੍ਰੀ ਅਰਜੁਨ ਮੁੰਡਾ ਨੇ ਦੱਸਿਆ ਕਿ ਹਾਲ ਦੇ ਵਰ੍ਹਿਆਂ ਵਿੱਚ ਸਰਕਾਰ ਦੁਆਰਾ ਕਬਾਇਲੀ ਲੋਕਾਂ ਦੇ ਲਈ ਬਹੁਤ ਮਹੱਤਵਪੂਰਨ ਪਹਿਲ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਹਾਲ ਹੀ ਵਿੱਚ 24000 ਕਰੋੜ ਰੁਪਏ ਦਾ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਮਿਸ਼ਨ, ਆਦਿ ਆਦਰਸ਼ ਗ੍ਰਾਮ ਯੋਜਨਾ, ਸਿਕਲ ਸੈੱਲ ਮਿਸ਼ਨ, 740 ਏਕਲਵਯ ਮਾਡਲ ਸਕੂਲਾਂ ਦੀ ਸਥਾਪਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਟੌਪ ਸੰਸਥਾਨ ਦੇ ਰੂਪ ਵਿੱਚ ਨਵੀਂ ਦਿੱਲੀ ਵਿੱਚ ਰਾਸ਼ਟਰੀ ਕਬਾਇਲੀ ਅਨੁਸੰਧਾਨ ਸੰਸਥਾਨ, ਹੁਣ ਜ਼ਮਾਨੀ ਪੱਧਰ ਦੇ ਖੋਜ ਦੇ ਅਧਾਰ ‘ਤੇ ਕਬਾਇਲੀ ਭਾਈਚਾਰਿਆਂ ਦੇ ਲਈ ਯਥਾਰਥਵਾਦੀ ਨੀਤੀ ਨਿਰਮਾਣ ਦੇ ਲਈ ਸੁਝਾਅ ਪ੍ਰਦਾਨ ਕਰਕੇ ਇਸ ਫ਼ੈਸਲੇ ਲੈਣ ਨੂੰ ਹੋਰ ਅਧਿਕ ਗਤੀ ਦੇਵੇਗਾ। ਕੇਂਦਰੀ ਮੰਤਰੀ ਮਹੋਦਯ ਨੇ ਕਿਹਾ ਇਹ ਰਾਜਾਂ ਵਿੱਚ ਸਥਿਤ 27 ਕਬਾਇਲੀ ਅਨੁਸੰਧਾਨ ਸੰਸਥਾਨਾਂ ਦੇ ਕੰਮਕਾਜ ਦੇ ਲਈ ਇੱਕ ਸਮੁੱਚੇ ਦ੍ਰਿਸ਼ਟੀਕੋਣ ਵੀ ਪ੍ਰਦਾਨ ਕਰੇਗਾ।

ਕੇਂਦਰੀ ਮੰਤਰੀ ਮਹੋਦਯ ਨੇ ਪ੍ਰੋਗਰਾਮ ਵਿੱਚ ਉਪਸਥਿਤ ਵੱਡੀ ਸੰਖਿਆ ਵਿੱਚ ਕਬਾਇਲੀ ਪ੍ਰਤਿਭਾਗੀਆਂ ਤੋਂ ਆਦਿਵਾਸੀ ਕਲਿਆਣ ਅਤੇ ਵਿਕਾਸ ਦੀਆਂ ਯੋਜਨਾਵਾਂ ਦਾ ਸਵਾਮਿਤਵ ਲੈ ਕੇ ਅੰਤਿਮ ਵਿਅਕਤੀ ਤੱਕ ਉਨ੍ਹਾਂ ਦੇ ਲਾਭਾਂ ਦੀ ਪਹੁੰਚ ਸੁਨਿਸ਼ਚਿਤ ਕਰਕੇ ਭਗਵਾਨ ਬਿਰਸਾ ਮੁੰਡਾ ਅਤੇ ਉਨ੍ਹਾਂ ਦੇ ਦੁਆਰਾ ਕੀਤੇ ਗਏ ਬਲੀਦਾਨ ‘ਤੇ ਮਾਣ ਕਰਨ ਦਾ ਸੱਦਾ ਦਿੱਤਾ।

ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਕਬਾਇਲੀ ਸਟਾਲਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪ੍ਰਦਰਸ਼ਨਾਂ ਵਿੱਚ ਗਹਿਰੀ ਰੁਚੀ ਦਿਖਾਉਂਦੇ ਹੋਏ ਕਬਾਇਲੀ ਕਾਰੀਗਰਾਂ ਦੇ ਨਾਲ ਸਰਗਰਮ ਰੂਪ ਨਾਲ ਗੱਲਬਾਤ ਕੀਤੀ।

 

 

ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ) ਦੇ ਡਾਇਰੈਕਟਰ ਜਨਰਲ ਸ਼੍ਰੀ ਸੁਰੇਂਦਰ ਨਾਥ ਤ੍ਰਿਪਾਠੀ ਨੇ ਵਿਭਿੰਨ ਵਿਸ਼ੇਸ਼ ਕਬਾਇਲੀ ਭਾਈਚਾਰਿਆਂ ਅਤੇ ਸਮ੍ਰਿੱਧੀ ਸਵਦੇਸ਼ੀ ਇਤਿਹਾਸ, ਸੱਭਿਆਚਾਰਕ ਵਿਰਾਸਤ ਅਤੇ ਕਲਾ ਦੇ ਅਧਿਐਨ ਨੂੰ ਅੱਗੇ ਵਧਾਉਣ ਵਿੱਚ ਰਾਸ਼ਟਰੀ ਕਬਾਇਲੀ ਅਨੁਸੰਧਾਨ ਸੰਸਥਾਨ (ਐੱਨਟੀਆਰਆਈ) ਦੇ ਪ੍ਰਯਾਸਾਂ ‘ਤੇ ਚਾਨਣਾ ਪਾਇਆ।

ਕਬਾਇਲੀ ਮਾਮਲੇ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸੁਸ਼੍ਰੀ ਆਰ ਜਯਾ ਨੇ ਰਾਸ਼ਟਰੀ ਕਬਾਇਲੀ ਅਨੁਸੰਧਾਨ ਸੰਸਥਾਨ (ਐੱਨਟੀਆਰਆਈ) ਅਤੇ ਰਾਜ ਕਬਾਇਲੀ ਅਨੁਸੰਧਾਨ ਸੰਸਥਾਨ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਦਿਵਾਸੀ ਕਲਾ, ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਹੁਲਾਰਾ ਦੇਣ ਦੇ ਲਈ ਰਾਸ਼ਟਰੀ ਕਬਾਇਲੀ ਅਨੁਸੰਧਾਨ ਸੰਸਥਾਨ (ਐੱਨਟੀਆਰਆਈ) ਦੁਆਰਾ ਕੀਤੀ ਗਈ ਪਹਿਲ ਬਾਰੇ ਵੀ ਗੱਲਬਾਤ ਕੀਤੀ ਅਤੇ ਇਹ ਵੀ ਦੱਸਿਆ ਕਿ ਕਿਵੇਂ ਆਦਿ ਵਿਖਿਆਨ ਕਬਾਇਲੀ ਪ੍ਰਤਿਭਾਵਾਂ ਦੇ ਨਾਲ-ਨਾਲ ਮੁੱਦਿਆਂ ਨੂੰ ਵੀ ਸਭ ਤੋਂ ਅੱਗੇ ਲਿਆਉਣਾ ਚਾਹੀਦਾ ਹੈ।

ਸ਼੍ਰੀ ਅਨਿਲ ਕੁਮਾਰ ਝਾਅ, ਸਕੱਤਰ, ਕਬਾਇਲੀ ਮਾਮਲੇ ਮੰਤਰਾਲੇ; ਸ਼੍ਰੀ ਵਿਭੂ ਨਾਇਰ , ਵਿਸ਼ੇਸ਼ ਮਾਮਲੇ ਅਧਿਕਾਰੀ, ਕਬਾਇਲੀ ਮਾਮਲੇ ਮੰਤਰਾਲਾ; ਸ਼੍ਰੀਮਤੀ ਆਰ ਜਯਾ, ਐਡੀਸ਼ਨਲ ਸਕੱਤਰ, ਕਬਾਇਲ ਮਾਮਲੇ ਮੰਤਰਾਲਾ ਅਤੇ ਅਸਿਤ ਗੋਪਾਲ, ਕਮਿਸ਼ਨਰ, ਐੱਨਈਐੱਸਟੀ, ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਮੰਨੇ-ਪ੍ਰਮੰਨੇ  ਵਿਅਕਤੀ ਵੀ ਇਸ ਅਵਸਰ ‘ਤੇ ਉਪਸਥਿਤ ਸਨ। ਕਬਾਇਲੀ ਕਲਾਕਾਰਾਂ ਨੇ ਆਪਣੇ ਜੀਵੰਤ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।

 

*****************

ਐੱਨਬੀ/ਵੀਐੱਮ/ਯੂਡੀ


(Release ID: 1979422) Visitor Counter : 83


Read this release in: English , Urdu , Hindi , Telugu