ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਆਈਜੀਓਟੀ ਕਰਮਯੋਗੀ ਪਲੈਟਫਾਰਮ ‘ਤੇ ਕਰਮਯੋਗੀ ਪ੍ਰਾਰੰਭ ਪ੍ਰੋਗਰਾਮ ਦੀ ਪਹਿਲੀ ਵਰ੍ਹੇਗੰਢ ਦਾ ਉਤਸਵ ਮਨਾਇਆ ਗਿਆ

Posted On: 22 NOV 2023 3:14PM by PIB Chandigarh

ਕਰਮਯੋਗੀ ਭਾਰਤ (ਡੀਓਪੀਟੀ) ਨੇ ਅੱਜ ਕਰਮਯੋਗੀ ਪ੍ਰਾਰੰਭ ਦੀ ਪਹਿਲੀ ਵਰ੍ਹੇਗੰਢ ਮਨਾਈ। ਇਸ ਦੀ ਸ਼ੁਰੂਆਤ 22 ਨਵੰਬਰ, 2022  ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤੀ ਸੀ। ਇਹ ਰੋਜ਼ਗਾਰ ਮੇਲਿਆਂ ਦੇ ਮਾਧਿਅਮ ਨਾਲ ਭਰਤੀ ਕੀਤੇ ਗਏ ਸਾਰੇ ਨਵੇਂ ਸਰਕਾਰੀ ਕਰਮਚਾਰੀਆਂ ਲਈ ਆਈਜੀਓਟੀ ਕਰਮਯੋਗੀ ਪਲੈਟਫਾਰਮ ‘ਤੇ ਔਨਲਾਈਨ ਔਰੀਐਂਟੇਸ਼ਨ ਪ੍ਰੋਗਰਾਮ ਹੈ।

ਕਰਮਯੋਗੀ ਪ੍ਰਾਰੰਭ ਪ੍ਰੋਗਰਾਮ ਅੱਠ ਕੋਰਸਾਂ ਦਾ ਇੱਕ ਸਮੂਹ ਹੈ, ਜਿਸ ਨੂੰ ਰੋਜ਼ਗਾਰ ਮੇਲੇ ਵਿੱਚ ਨਿਯੁਕਤ ਸਾਰੇ ਕਰਮੀਆਂ ਨੂੰ ਸਰਕਾਰੀ ਨੀਤੀਆਂ ਦੇ ਅਨੁਕੂਲ ਬਣਾਉਣ ਅਤੇ ਉਨ੍ਹਾਂ ਦੀਆਂ ਨਵੀਆਂ ਭੂਮਿਕਾਵਾਂ ਵਿੱਚ ਆਸਾਨੀ ਨਾਲ ਬਦਲਾਅ ਕਰਨ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਮੌਕੇ ‘ਤੇ ਕਰਮਯੋਗੀ ਭਾਰਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਭਿਸ਼ੇਕ ਸਿੰਘ ਨੇ ਨਵੇਂ ਨਿਯੁਕਤ ਲੋਕਾਂ, ਜੋ ਕਰਮਯੋਗੀ ਪ੍ਰਾਰੰਭ ਪ੍ਰੋਗਰਾਮ ਦੇ ਨਾਲ ਆਤਮ ਵਿਸ਼ਵਾਸੀ ਅਤੇ ਨਵੇਂ ਸਰਕਾਰੀ ਅਧਿਕਾਰੀ ਬਣ ਰਹੇ ਹਨ, ਨੂੰ ਵਧਾਈ ਦਿੱਤੀ।

ਇਸ ਪ੍ਰੋਗਰਾਮ ਵਿੱਚ ਕਈ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਸ਼ਵੇਤਾ ਡਾਗਰ (ਏਮਸ-ਦਿੱਲੀ ਵਿੱਚ ਨਰਸ), ਰਿਸ਼ਭ ਦ੍ਵਿਵੇਦੀ (ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਏਐੱਸਓ), ਸ਼ਿਵਸ ਗੁਪਤਾ (ਵਿਦੇਸ਼ ਮੰਤਰਾਲੇ ਵਿੱਚ ਏਐੱਸਓ), ਪ੍ਰਿਯਾਂਸੂ ਸ਼ਰਮਾ (ਡਾਕ ਵਿਭਾਗ ਵਿੱਚ ਗ੍ਰਾਮੀਣ ਡਾਕ ਸੇਵਕ), ਮਿਤਾਲੀ ਗੋਇਲ (ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਮੈਨੇਜਮੈਂਟ ਟ੍ਰੇਨੀ)  ਅਤੇ ਮੇਇਜ਼ੀ ਪਫੋਜ਼ (Mayiziie Pfoze) (ਸਸ਼ਸਤਰ ਸੀਮਾ ਬਲ ਵਿੱਚ ਐੱਸਆਈ) ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ਪ੍ਰਤੀਭਾਗੀਆਂ ਦੇ ਨਾਲ ਇੱਕ ਪੈਨਲ ਚਰਚਾ ਵੀ ਆਯੋਜਿਤ ਕੀਤੀ ਗਈ। 

ਇਸ ਸੈਸ਼ਨ ਨੇ ਪ੍ਰਤੀਭਾਗੀਆਂ ਲਈ ਆਪਣੀ ਅੰਤਰਦ੍ਰਿਸ਼ਟੀ, ਅਨੁਭਵ ਸਾਂਝੇ ਕਰਨ ਅਤੇ ਰਚਨਾਤਮਕ ਪ੍ਰਤੀਕਿਰਿਆ ਪ੍ਰਦਾਨ ਕਰਨ, ਨਿਰੰਤਰ ਵਿਕਾਸ ਵਿੱਚ ਯੋਗਦਾਨ ਦੇਣ ਅਤੇ ਮੰਚ ਦੇ ਵਿਸਤਾਰ ਅਤੇ ਇਸ ਦੀਆਂ ਪੇਸ਼ਕਸ਼ਾਂ ਲਈ ਇੱਕ ਕੀਮਤੀ ਮੰਚ ਦੇ ਰੂਪ ਵਿੱਚ ਕੰਮ ਕੀਤਾ।

ਜ਼ਿਕਰਯੋਗ ਹੈ ਕਿ ਆਈਜੀਓਟੀ ਕਰਮਯੋਗੀ (https://igotkarmayogi.gov.in/) ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਮਰੱਥਾ ਨਿਰਮਾਣ ਦੀ ਯਾਤਰਾ ਵਿੱਚ ਮਾਰਗਦਰਸ਼ਨ ਕਰਨ ਲਈ ਇੱਕ ਵਿਆਪਕ ਔਨਲਾਈਨ ਲਰਨਿੰਗ ਪੋਰਟਲ ਹੈ। ਇਹ ਪੋਰਟਲ ਔਨਲਾਈਨ ਲਰਨਿੰਗ, ਯੋਗਤਾ ਪ੍ਰਬੰਧਨ, ਕਰੀਅਰ ਪ੍ਰਬੰਧਨ, ਚਰਚਾ, ਪ੍ਰੋਗਰਾਮ ਅਤੇ ਨੈੱਟਵਰਕਿੰਗ ਲਈ 6 ਕਾਰਜਾਤਮਕ ਕੇਂਦਰਾਂ ਨੂੰ ਜੋੜਦਾ ਹੈ। ਵਰਤਮਾਨ ਵਿੱਚ ਸਰਕਾਰੀ ਖੇਤਰਾਂ ਦੇ 26 ਲੱਖ ਤੋਂ ਅਧਿਕ ਸਿੱਖਿਆਰਥੀ 815 ਤੋਂ ਅਧਿਕ ਕੋਰਸਾਂ ਤੱਕ ਪਹੁੰਚ ਦੇ ਨਾਲ ਆਈਜੀਓਟੀ ਪਲੈਟਫਾਰਮ ‘ਤੇ ਰਜਿਸਟਰਡ ਹਨ। 

ਇਸ ਪ੍ਰੋਗਰਾਮ ਦੇ ਇੱਕ ਹਿੱਸੇ ਦੇ ਤਹਿਤ ਵਿਭਿੰਨ ਪ੍ਰਾਰੰਭ ਕੋਰਸ ਸ਼ਾਮਲ ਹਨ। 

ਇਸ ਵਿੱਚ 1) ਸਰਕਾਰੀ ਕਰਮਚਾਰੀਆਂ ਲਈ ਕੋਡ ਆਫ਼ ਕੰਡਕਟ, 2) ਕਾਰਜਸਥਲ ‘ਤੇ ਮਹਿਲਾਵਾਂ ਦੇ  ਯੌਨ ਉਤਪੀੜਨ  ਦੀ ਰੋਕਥਾਮ,  3) ਪ੍ਰੇਰਣਾ ਨੂੰ ਸਮਝਨਾ, 4) ਸੈਲਫ਼-ਲੀਡਰਸ਼ਿਪ, 5) ਤਣਾਅ ਪ੍ਰਬੰਧਨ, 6) ਪ੍ਰਭਾਵੀ ਸੰਚਾਰ, 7) ਨਵੇਂ ਕਰਮੀਆਂ ਲਈ ਐੱਮਐੱਸ ਵਰਡ ਅਤੇ 8) ਐੱਮਐੱਸ ਐਕਸੈੱਲ ਨਵੇਂ ਕਰਮੀਆਂ ਲਈ।

 

 

***********

ਐੱਸਐੱਨਸੀ/ਪੀਕੇ



(Release ID: 1979099) Visitor Counter : 60


Read this release in: Marathi , English , Urdu , Hindi