ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 7

ਸਨੀ ਦਿਓਲ, ਅਨਿਲ ਸ਼ਰਮਾ ਅਤੇ ਰਾਜਕੁਮਾਰ ਸੰਤੋਸ਼ੀ ਦੇ ਨਾਲ ਗੱਲਬਾਤ ਦਾ ਸੈਸ਼ਨ

54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ ਦੇ ਮੌਕੇ ‘ਤੇ ਆਯੋਜਿਤ ਇੱਕ ਮਨਮੋਹਕ ਸੈਸ਼ਨ ਵਿੱਚ, ਪ੍ਰਤਿਸ਼ਠਿਤ ਨਿਰਦੇਸ਼ਕਾਂ ਅਨਿਲ ਸ਼ਰਮਾ ਅਤੇ ਰਾਜਕੁਮਾਰ ਸੰਤੋਸ਼ੀ ਦੇ ਨਾਲ ਪ੍ਰਸਿੱਧ ਅਭਿਨੇਤਾ ਸਨੀ ਦਿਓਲ ਨੇ ਆਪਣੀ ਸਿਨੇਮੈਟਿਕ ਯਾਤਰਾ ਬਾਰੇ ਵਡਮੁੱਲੀ ਅੰਤਰਦ੍ਰਿਸ਼ਟੀ ਅਤੇ ਵਿਚਾਰ ਸਾਂਝੇ ਕੀਤੇ।

ਆਪਣੇ ਲੋਕਪ੍ਰਿਯ “ਹਿੰਦੁਸਤਾਨ ਜ਼ਿੰਦਾਬਾਦ” ਸੰਵਾਦ ਦੇ ਨਾਲ ‘ਇਨ ਕਨਵਰਸੇਸ਼ਨ’ ਦੀ ਸ਼ੁਰੂਆਤ ਕਰਦੇ ਹੋਏ ਸਨੀ ਦਿਓਲ ਨੇ ‘ਗਦਰ 2’ ਦੀ ਵਾਪਸੀ ਲਈ ਆਭਾਰ ਵਿਅਕਤ ਕੀਤਾ। ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇੱਕ ਅਵਧੀ ਤੱਕ ਸਕ੍ਰਿਪਟ ਦੇ ਮਾਮਲੇ ਵਿੱਚ ਖਾਲੀਪਨ ਝੱਲਣ ਦੇ ਬਾਵਜੂਦ, ਸਿਨੇਮਾ ਵਿੱਚ ਸਨੀ ਦੀ ਅਟੁੱਟ ਆਸਥਾ ਦਾ ਉਨ੍ਹਾਂ ਨੂੰ ਪ੍ਰਤੀਬੱਧ ਬਣਾਏ ਰੱਖਣ ਦੇ ਤੱਥ ਨੇ ਉਨ੍ਹਾਂ ਦੀ ਰਚਨਾਤਮਕ ਪ੍ਰਕਿਰਿਆ ਵਿੱਚ ਪ੍ਰਵਿਰਤੀ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। 

ਜਦੋਂ ਸਨੀ ਤੋਂ ਵੱਖ-ਵੱਖ ਨਿਰਦੇਸ਼ਕਾਂ ਦੇ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਨਿਰਦੇਸ਼ਕਾਂ ਨੂੰ ਪਰਿਵਾਰ ਦੇ ਬਰਾਬਰ ਮੰਨਦੇ ਹੋਏ ਉਨ੍ਹਾਂ ਦੇ ਨਾਲ ਆਪਣੇ ਭਾਵਨਾਤਮਕ ਸੰਬਧਾਂ ਦਾ ਖੁਲਾਸਾ ਕੀਤਾ। ਨਿਰਦੇਸ਼ਕ ਅਨਿਲ ਸ਼ਰਮਾ ਅਤੇ ਰਾਜਕੁਮਾਰ ਸੰਤੋਸ਼ੀ ਨੇ ਗਲਿਸਰੀਨ ਦੀ ਜ਼ਰੂਰਤ ਦੇ ਬਿਨਾ ਹੀ ਭਾਵਨਾਤਮਕ ਦ੍ਰਿਸ਼ਾਂ ਵਿੱਚ ਖੁਦ ਨੂੰ ਲੀਨ ਕਰਨ ਦੀ ਸਨੀ ਦੀ ਸਮਰੱਥਾ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਸ਼ੰਸਾ ਅਤੇ ਪੁਰਸਕਾਰ ਪਾਉਣ ਨੂੰ ਲੈ ਕੇ ਉਨ੍ਹਾਂ ਦੀ ਨਿਮਰਤਾ ‘ਤੇ ਚਾਨਣਾਂ ਪਾਇਆ।

ਰਾਜਕੁਮਾਰ ਸੰਤੋਸ਼ੀ ਨੇ ਸਨੀ ਦਿਓਲ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ‘ਤਾਕਤਵਰ ਅਤੇ ਕਮਜ਼ੋਰੀਆਂ ਨਾਲ ਲੈਸ ਇੱਕ ਪ੍ਰਤਿਭਾਸ਼ਾਲੀ ਵਿਰਲਾ ਵਿਅਕਤੀ’ ਦੱਸਿਆ। ਉਨ੍ਹਾਂ ਨੇ ਉਨ੍ਹਾਂ ਨੂੰ (ਸਨੀ ਦਿਓਲ ਨੂੰ) ਨਿਰਦੇਸ਼ਕ ਦੇ ਇੱਕ ਅਜਿਹੇ ਅਭਿਨੇਤਾ ਦੇ ਰੂਪ ਵਿੱਚ ਦਰਸਾਇਆ, ਜਿਨ੍ਹਾਂ ਨੇ ਆਪਣੇ ਸਥਾਪਿਤ ਕਦ ਦੇ ਬਾਵਜੂਦ ਕਈ ਸ਼ੌਟਸ ਦੇ ਨਾਲ ਕਦੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਚੰਗੇ ਅਭਿਨੇਤਾ ਨੂੰ ਸਿਰਫ ਫੁਟੇਜ਼ ਦੀ ਨਹੀਂ, ਬਲਕਿ ਇੱਕ ਪਲ ਦੀ ਜ਼ਰੂਰਤ ਹੁੰਦੀ ਹ। ਉਨ੍ਹਾਂ ਨੇ ਸਨੀ ਨੂੰ ਇਸ ਸਿਧਾਂਤ ਦਾ ਸੱਚਾ ਪ੍ਰਤੀਨਿਧੀ ਦੱਸਿਆ।

ਅਨਿਲ ਸ਼ਰਮਾ ਨੇ ‘ਗਦਰ’ ਦੇ ਪ੍ਰਤੀ ਸਨੀ ਦੀ ਵਿੱਲਖਣ ਪ੍ਰਤੀਬੱਧਤਾ ਨੂੰ ਯਾਦ ਕਰਦੇ ਹੋਏ ਵਿਸ਼ਵਾਸ ਵਿਅਕਤ ਕੀਤਾ ਕਿ ਸਨੀ ਦੀ ਅਸਲ ਸਮਰੱਥਾ ਦਾ ਹੁਣ ਤੱਕ ਪੂਰੀ ਤਰ੍ਹਾਂ ਨਾਲ ਸਦਉਪਯੋਗ ਨਹੀਂ ਹੋਇਆ ਹੈ। ਸ਼੍ਰੀ ਸ਼ਰਮਾ ਨੇ ਇਹ ਵੀ ਖੁਲਾਸਾ ਕੀਤਾ ਕਿ ‘ਗਦਰ 2’ ਮਹਾਭਾਰਤ ਦੇ ਅਰਜੁਨ ਅਤੇ ਅਭਿਮਨਯੂ ਦੀ ਕਹਾਣੀ ਤੋਂ ਪ੍ਰੇਰਿਤ ਹੈ, ਜੋ ਨਵੇਂ ਸਿਰ੍ਹੇ ਤੋਂ ਘੜ੍ਹੇ ਗਏ ਪਾਤਰਾਂ ਦੇ ਨਾਲ ਇੱਕ ਅਨੋਖੀ ਸਿਨੇਮੈਟਿਕ ਯਾਤਰਾ ਦਾ ਵਾਦਾ ਕਰਦਾ ਹੈ। 

 

* * *

ਪੀਆਈਬੀ ਟੀਮ ਆਈਐੱਫਐੱਫਆਈ/ਨਦੀਮ/ਲੌਕਿਕ/ਮੇਘਨਾ/ਦਰਸ਼ਨਾ/ਆਈਐੱਫਐੱਫਆਈ 54-022

iffi reel

(Release ID: 1978874) Visitor Counter : 83


Read this release in: Marathi , English , Urdu , Hindi