ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਵੀਰ ਸੁਰੇਂਦਰ ਸਾਈ ਯੂਨੀਵਰਸਿਟੀ ਆਵ੍ ਟੈਕਨੋਲੋਜੀ (ਵੀਐੱਸਐੱਸਯੂਟੀ) ਦੀ 15ਵੀਂ ਸਲਾਨਾ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 21 NOV 2023 5:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ 21 ਨਵੰਬਰ, 2023 ਨੂੰ ਓਡੀਸ਼ਾ ਦੇ ਸੰਬਲਪੁਰ ਦੇ ਬੁਰਲਾ ਵਿਖੇ ਵੀਰ ਸੁਰੇਂਦਰ ਸਾਈ ਯੂਨੀਵਰਸਿਟੀ ਆਵ੍ ਟੈਕਨੋਲੋਜੀ ਦੀ 15ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਉਨ੍ਹਾਂ ਨੇ ਇਸ ਸਮਾਰੋਹ ਨੂੰ ਸੰਬੋਧਨ ਕੀਤਾ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦਾ ਵਿਕਾਸ ਨੌਜਵਾਨਾਂ ਦੇ ਯੋਗਦਾਨ ‘ਤੇ ਨਿਰਭਰ ਕਰਦਾ ਹੈ। ਇਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਨਵੀਨਤਮ ਟੈਕਨੋਲੋਜੀਆਂ ਦਾ ਉਪਯੋਗ ਕਰਦੇ ਹੋਏ ਸੜਕਾਂ, ਇਮਾਰਤਾਂ, ਡੈਮਾਂ ਅਤੇ ਫੈਕਟਰੀਆਂ ਦੇ ਨਿਰਮਾਣ ਵਿਚ ਭਾਗੀਦਾਰੀ ਬਣਨਗੇ, ਇੰਜੀਨੀਅਰਾਂ ਦੇ ਰੂਪ ਵਿੱਚ, ਉਹ ਪ੍ਰਗਤੀ ਦੇ ਆਰਕੀਟੈਕਟ ਬਣਨਗੇ ਅਤੇ ਇਨੋਵੇਟਰਸ ਦੇ ਰੂਪ ਵਿੱਚ, ਉਹ ਕਲਪਨਾ ਅਤੇ ਹਕੀਕਤ ਦੇ ਦਰਮਿਆਨ ਪੁਲ਼ ਦਾ ਨਿਰਮਾਣ ਕਰਨਗੇ। ਉਨ੍ਹਾਂ ਨੇ ਕਿਹਾ ਕਿ ਤੇਜ਼ੀ ਨਾਲ ਪ੍ਰਗਤੀ ਕਰ ਰਹੀ ਦੁਨੀਆ ਵਿੱਚ, ਇਹ ਸੰਸਥਾਨ, ਜੋ ਕੌਸ਼ਲ ਅਤੇ ਗਿਆਨ ਪ੍ਰਾਪਤੀ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਉਹ ਅਧਾਰ ਬਣਨ ਜਾ ਰਿਹਾ ਹੈ, ਜਿਸ ‘ਤੇ ਉਨ੍ਹਾਂ ਦੇ ਭਵਿੱਖ ਦੇ ਨਾਲ-ਨਾਲ ਰਾਸ਼ਟਰ ਦੇ ਭਵਿੱਖ ਦਾ ਭੀ ਨਿਰਮਾਣ ਹੋਵੇਗਾ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਵੀਰ ਸੁਰੇਂਦਰ ਸਾਈ ਯੂਨੀਵਰਸਿਟੀ ਆਵ੍ ਟੈਕਨੋਲੋਜੀ ਦੇ ਵਿਦਿਆਰਥੀਆਂ ਦੁਆਰਾ ਵਿਕਸਿਤ ਇੱਕ ਸਪੈਸ਼ਲ ਸੈਟੇਲਾਈਟ ਲਾਂਚ ਵਾਹਨ ਪ੍ਰਯੋਗਾਤਮਕ ਅਧਾਰ ‘ਤੇ ਸਫ਼ਲ ਰਿਹਾ ਹੈ। ਇਸ ਨੂੰ ਇਸਰੋ ਤੋਂ ਸਰਾਹਨਾ ਪ੍ਰਾਪਤ ਹੋਈ ਹੈ ਅਤੇ ਅੱਗੇ ਦੀ ਖੋਜ ਲਈ ਯੂਨੀਵਰਸਿਟੀ ਅਤੇ ਇਸਰੋ (ISRO) ਦੇ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਇਸ ਯੂਨੀਵਰਸਿਟੀ ਦੇ ਕੈਂਪਸ ਵਿੱਚ ਇੱਕ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਰਚਨਾਤਮਕ ਕਾਰਜ ਦੇ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ  ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ 2047 ਤੋਂ ਪਹਿਲਾਂ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਲਕਸ਼ ਨਿਰਧਾਰਿਤ ਕੀਤਾ ਹੈ ਅਤੇ ਕਿਹਾ ਕਿ ਟੈਕਨੋਲੋਜੀ ਇੱਕ ਮਾਧਿਅਮ ਹੈ ਜੋ ਵਿਕਾਸ ਦੀ ਗਤੀ ਨੂੰ ਤੇਜ਼ ਕਰ ਸਕਦੀ ਹੈ ਅਤੇ ਇਸ ਲਈ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਟੈਕਨੋਕ੍ਰੈਟਸ ਅਤੇ ਇੰਜੀਨੀਅਰਸ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਤੱਥ ਦਾ ਧਿਆਨ ਰੱਖਣ ਕਿ ਉਨ੍ਹਾਂ ਦੀ ਸਫ਼ਲਤਾ ਕੇਵਲ ਉਨ੍ਹਾਂ ਦੀ ਵਿਅਕਤੀਗਤ ਉਪਲਬਧੀਆਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇਸ ਅਧਾਰ ‘ਤੇ ਭੀ ਮੁੱਲਾਂਕਣ ਕੀਤਾ ਜਾਵੇਗਾ ਕਿ ਉਹ ਦੂਸਰਿਆਂ ਦੇ ਜੀਵਨ ‘ਤੇ ਕੀ ਸਕਾਰਾਤਮਕ ਪ੍ਰਭਾਵ ਪਾਉਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਉਤਕ੍ਰਿਸ਼ਟਤਾ ਦੇ ਲਈ ਹਰ ਸੰਭਵ ਪ੍ਰਯਾਸ ਕਰਨ, ਨਾ ਕੇਵਲ ਵਿਅਕਤੀਗਤ ਲਾਭ ਦੇ  ਲਈ, ਬਲਕਿ ਰਾਸ਼ਟਰ ਨਿਰਮਾਣ ਦੇ ਲਈ ਭੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕਾਰਾਤਮਕ ਪਰਿਵਰਤਨ ਦੇ ਏਜੰਟ, ਵਿਵਿਧਤਾ ਦੇ ਸਮਰਥਕ ਅਤੇ ਅਖੰਡਤਾ ਦਾ ਚੈਂਪੀਅਨ ਬਣਨ ਦੀ ਭੀ ਤਾਕੀਦ ਕੀਤੀ।

 

ਰਾਸ਼ਟਰਪਤੀ ਨੇ ਇਹ ਭੀ ਕਿਹਾ ਕਿ ਤਕਨੀਕੀ ਪ੍ਰਗਤੀ ਕਰਨ ਦੇ ਲਈ ਸਾਨੂੰ ਆਪਣੇ ਪਰੰਪਰਾਗਤ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਮਾਤਰ ਭਾਸ਼ਾ, ਪਰੰਪਰਾ ਅਤੇ ਸੰਸਕ੍ਰਿਤੀ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦਾ ਵਿਕਾਸ ਸਮਾਵੇਸ਼ੀ ਅਤੇ ਮਾਨਵਤਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵਿਕਾਸ ਨੂੰ ਮਾਨਵਤਾ ਦੇ ਅਨੁਕੂਲ ਬਣਾਉਣ ਦੇ ਲਈ ਆਪਣੀ ਸੰਸਕ੍ਰਿਤੀ ਵਿੱਚ ਨਿਹਿਤ ਕਦਰਾਂ-ਕੀਮਤਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਪਵੇਗਾ।

 

***

ਡੀਐੱਸ/ਏਕੇ



(Release ID: 1978758) Visitor Counter : 64


Read this release in: English , Urdu , Hindi , Odia , Tamil