ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਇਸ ਸਾਲ ਦੇ ਇੱਫੀ (IFFI) ਵਿੱਚ ਰੋਚਕ ‘ਮਾਸਟਰਕਲਾਸ’ ਅਤੇ ‘ਇਨ-ਕਨਵਰਸੇਸ਼ਨ’ ਦੇ ਸੈਸ਼ਨ ਹੋਣਗੇ


‘ਕੀ ਇਹ ਇੱਕ ਆਲਮੀ ਸਿਨੇਮਾ ਦਾ ਸਮਾਂ ਹੈ?’ ਵਿਸ਼ੇ ‘ਤੇ ਮਾਈਕਲ ਡਗਲਸ ਦੇ ਨਾਲ ਗੱਲਬਾਤ ਦਾ ਵਿਸ਼ੇਸ਼ ਸੈਸ਼ਨ

ਫਿਲਮ ਪ੍ਰੇਮੀਆਂ ਦੇ ਲਈ ਫਿਲਮ ਨਿਰਮਾਣ ਦੇ ਪਿੱਛੇ ਦੀ ਰਚਨਾਤਮਕ ਪ੍ਰਕਿਰਿਆ ਦੀ ਗਹਿਰੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਇੱਕ ਰੋਚਕ ਅਨੁਭਵ

Posted On: 19 NOV 2023 6:23PM by PIB Chandigarh

ਮਾਈਕਲ ਡਗਲਸ, ਪੰਕਜ ਤ੍ਰਿਪਾਠੀ, ਜੋਯਾ ਅਖਤਰ, ਕੀ ਤੁਹਾਨੂੰ ਇਨ੍ਹਾਂ ਵਿੱਚ ਕੋਈ ਜਾਣੀ-ਪਹਿਚਾਣੀ ਗੱਲ ਦਿਖਾਈ ਦਿੰਦੀ ਹੈ? ਇਹ ਸਾਰੇ ਅਜਿਹੇ ਵਿਸ਼ਵ ਪ੍ਰਸਿੱਧ ਫਿਲਮ ਨਿਰਮਾਤਾ/ਅਭਿਨੇਤਾ ਹਨ, ਜਿਨ੍ਹਾਂ ਨੇ ਫਿਲਮ ਨਿਰਮਾਣ/ ਅਦਾਕਾਰੀ ਵਿੱਚ ਆਪਣੇ ਰਚਨਾਤਮਕ ਹੁਨਰ ਨਾਲ ਅਣਗਿਣਤ ਲੋਕਾਂ ਦਾ ਦਿਲ ਜਿੱਤਿਆ ਹੈ। ਇਹ ਸਾਰੇ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ 54ਵੇਂ ਸੰਸਕਰਣ (ਐਡੀਸ਼ਨ) ਵਿੱਚ ਗੱਲਬਾਤ ਸੈਸ਼ਨ ਆਯੋਜਿਤ ਕਰਨਗੇ। ਇੱਕ ਰੋਚਕ ਘਟਨਾਕ੍ਰਮ ਦੇ ਤੌਰ ‘ਤੇ, ਇਹ ਮਹੋਤਸਵ ਫਿਲਮ ਨਿਰਮਾਣ ਦੀ ਕਲਾ ਅਤੇ ਸ਼ਿਲਪ ਬਾਰੇ ਮਾਸਟਰਕਲਾਸ ਅਤੇ ਗੱਲਬਾਤ ਦਾ ਸੈਸ਼ਨ ਆਯੋਜਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਸਾਲ ਦੇ ਇੱਫੀ (IFFI) ਵਿੱਚ ਪ੍ਰਸਿੱਧ ਫਿਲਮ ਮੇਕਰਸ, ਸਿਨੇਮਾਟੋਗ੍ਰਾਫਰਸ ਅਤੇ ਅਭਿਨੇਤਾਵਾਂ ਦੇ ਨਾਲ 20 ਤੋਂ ਵੱਧ ‘ਮਾਸਟਰਕਲਾਸ’ ਅਤੇ ਗੱਲਬਾਤ ਦੇ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਹ ਸੈਸ਼ਨ ਗੋਆ ਦੇ ਪਣਜੀ ਸਥਿਤ ਫੈਸਟੀਵਲ ਮਾਈਲ ਵਿਖੇ ਪੁਨਰਨਿਰਮਿਤ ਅਤੇ ਨਵੀਨੀਕ੍ਰਿਤ ਕਲਾ ਅਕਾਦਮੀ ਵਿੱਚ ਆਯੋਜਿਤ ਕੀਤੇ ਜਾਣਗੇ। ਇਸ ਸਾਲ ਇਨ੍ਹਾਂ ਸੈਸ਼ਨਾਂ ਵਿੱਚ ਬ੍ਰੈਂਡਨ ਗੌਲਵਿਨ, ਬ੍ਰਿਲੈਂਟੇ ਮੈਂਡੋਜਾ, ਸਨੀ ਦਿਓਲ, ਰਾਣੀ ਮੁਖਰਜੀ, ਵਿਦਯਾ ਬਾਲਨ, ਜੌਨ ਗੋਲਡਵਾਟਰ, ਵਿਜੇ ਸੇਤੁਪਤਿ, ਸਾਰਾ ਅਲੀ ਖਾਨ, ਨਵਾਜੂਦੀਨ ਸਿੱਦਕੀ, ਕੇ.ਕੇ.ਮੈਨਨ, ਕਰਨ ਜੌਹਰ, ਮਧੁਰ ਭੰਡਾਰਕਰ, ਮਨੋਜ ਬਾਜਪੇਈ, ਕਾਰਤਿਕੀ ਗੋਂਸਾਲਵਿਸ, ਬੋਨੀ ਕਪੂਰ, ਅੱਲੂ ਅਰਵਿੰਦ, ਥਿਯੋਡੋਰ ਗਲੁਕ, ਗੁਲਸ਼ਨ ਗਰੋਵਰ ਅਤੇ ਹੋਰ ਹਸਤੀਆਂ ਵੀ ਹਿੱਸਾ ਲੈਣਗੀਆਂ।

ਗਹਿਨ ਅੰਤਰਦ੍ਰਿਸ਼ਟੀ ਅਤੇ ਸਾਰਥਕ ਚਰਚਾ ਲਈ ਇੱਕ ਵਿਲੱਖਣ ਮੌਕੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਮੰਨੇ-ਪ੍ਰਮੰਨੇ ਹਾਲੀਵੁੱਡ ਅਭਿਨੇਤਾ ਅਤੇ ਨਿਰਮਾਤਾ ਮਾਈਕਲ ਡਗਲਸ ‘ਕੀ ਇਹ ਇੱਕ ਆਲਮੀ ਸਿਨੇਮਾ ਦਾ ਸਮਾਂ ਹੈ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਵਾਰਤਾਲਾਪ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਹਨ। ਇਹ ਵਿਸ਼ਵ ਪ੍ਰਸਿੱਧ ਅਭਿਨੇਤਾ ਇਸ ਸਾਲ ਇੱਫੀ (IFFI) ਵਿਖੇ ਵੱਕਾਰੀ ‘ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ’ ਐਵਾਰਡ ਵੀ ਪ੍ਰਾਪਤ ਕਰਨ ਵਾਲੇ ਹਨ।

 ‘ਮਾਸਟਰਕਲਾਸ’ ਵਿੱਚ ਨਾ ਸਿਰਫ ਫਿਲਮ ਨਿਰਮਾਣ ਪ੍ਰਕਿਰਿਆ ਦੀ ਦੁਰਲਭ ਝਲਕ ਦੇਖਣ ਨੂੰ ਮਿਲੇਗੀ, ਬਲਕਿ ਇਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵਿਆਪਕ ਅਨੁਭਵ ਵੀ ਹੋਵੇਗਾ। ਦਰਅਸਲ, ਇਸ ਵਿੱਚ ਕਹਾਣੀ ਕਹਿਣ ਦੀ ਕਲਾ, ਸਿਨੇਮਾਟੋਗ੍ਰਾਫੀ ਅਤੇ ਫਿਲਮ ਨਿਰਮਾਣ ਦੇ ਕਾਰੋਬਾਰ ਨਾਲ ਜੁੜੀ ਰਚਨਾਤਮਕ ਪ੍ਰਕਿਰਿਆ ਦਾ ਸਮੁੱਚਾ ਵੇਰਵਾ ਪ੍ਰਤੀਭਾਗੀਆਂ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਇਸ ਸੈਸ਼ਨ ਵਿੱਚ ‘ਫਿਲਮ ਡਾਇਰੈਕਸ਼ਨ’ ‘ਤੇ ਉਦਯੋਗ ਦੇ ਸਰਬਸ਼੍ਰੇਸ਼ਠ ਬ੍ਰਿਲੈਂਟੇ ਮੈਂਡੋਜ਼ਾ ਤੋਂ ਸਿੱਖਣ ਦਾ ਅਸਧਾਰਣ ਅਵਸਰ ਵੀ ਮਿਲੇਗਾ। ਇਸ ਦੇ ਨਾਲ ਹੀ ਇਹ ਸੈਸ਼ਨ ਉੱਭਰਦੇ ਹੋਏ ਫਿਲਮ ਪ੍ਰਸ਼ੰਸਕਾਂ ਦਾ ਮਹੱਤਵ ਵੀ ਵਧਾਏਗਾ।

 ‘ਮਾਸਟਰਕਲਾਸ’ ਅਤੇ  ‘ਸੰਵਾਦ’ ਸੈਸ਼ਨਾਂ ਦੀ ਇਸ ਅਭਿਨਵ ਵਿਧੀ ਵਿੱਚ ਵਿਸ਼ਵ ਪੱਧਰੀ ਮਾਸਟਰਸ/ ਮਾਹਿਰਾਂ ਦੀ ਤਰਫੋਂ ਆਤਮ-ਚਿੰਤਨ, ਯਾਦਾਂ ਅਤੇ ਵਿਚਾਰਿਕ ਉਪਾਅ ਦੱਸੇ ਜਾਣ ਨਾਲ ਫਿਲਮ ਨਿਰਮਾਣ ਦੇ ਵਿਭਿੰਨ ਵਿਸ਼ਿਆਂ ਦਾ ਪਤਾ ਲਗਾਉਣ ਦਾ ਵਿਸ਼ੇਸ਼ ਅਵਸਰ ਫਿਲਮ ਪ੍ਰੇਮੀਆਂ ਨੂੰ ਜੀਵਨ ਵਿੱਚ ਸਿਰਫ ਇੱਕ ਵਾਰ ਮਿਲੇਗਾ।

ਇਸ ਸਾਲ ਹੋਰ ਵੀ ਕਈ ਚੰਗੀਆਂ ਖ਼ਬਰਾਂ ਹਨ, ‘ਮਾਸਟਰਕਲਾਸ’ ਵਿੱਚ ਵਿਦਿਆਰਥੀਆਂ ਲਈ ਐਂਟਰੀ ਅਤੇ ਰਜਿਸਟ੍ਰੇਸ਼ਨ ਮੁਫ਼ਤ ਹੈ। ਵਿਸਤ੍ਰਿਤ ਜਾਣਕਾਰੀ ਲਈ https://www.iffigoa.org/mcic.php ‘ਤੇ ਜਾਓ।

* * *

ਪੀਆਈਬੀ ਟੀਮ ਇੱਫੀ/ਐੱਮਐੱਮ/ਐੱਨਟੀ/ਆਰਟੀ/ਐੱਲਪੀ/ਐੱਲਵੀ/ਪੀਐੱਸ/ਡੀਆਰ/ਇੱਫੀ 54-004



(Release ID: 1978500) Visitor Counter : 62