ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਅਰੁਣਾਚਲ ਪ੍ਰਦੇਸ਼ ਦੇ ਸਿਵਲ ਸਰਵੈਂਟਸ ਲਈ ਚੌਥੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਐੱਨਸੀਜੀਜੀ, ਮਸੂਰੀ ਵਿੱਚ ਉਦਘਾਟਨ ਕੀਤਾ ਗਿਆ
ਹੁਣ ਤੱਕ ਅਰੁਣਾਚਲ ਪ੍ਰਦੇਸ਼ ਦੇ 113 ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ
Posted On:
20 NOV 2023 7:05PM by PIB Chandigarh
ਅਰੁਣਾਚਲ ਪ੍ਰਦੇਸ਼ ਦੇ ਸਿਵਲ ਸਰਵੈਂਟਸ ਲਈ 2 ਹਫ਼ਤੇ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ (ਸੀਬੀਪੀ) ਦਾ 20 ਨਵੰਬਰ, 2023 ਨੂੰ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਮਸੂਰੀ ਵਿਖੇ ਉਦਘਾਟਨ ਕੀਤਾ ਗਿਆ। ਇਹ ਉੱਤਰ ਪੂਰਬ ਅਤੇ ਸਰਹੱਦੀ ਖੇਤਰਾਂ ਵਿੱਚ ਸ਼ਾਸਨ ਅਤੇ ਜਨਤਕ ਸੇਵਾ ਵੰਡ ਨੂੰ ਹੋਰ ਬਿਹਤਰ ਬਣਾਉਣ ਲਈ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਰਾਜ ਮੰਤਰੀ ਮਾਣਯੋਗ ਡਾ. ਜਿਤੇਂਦਰ ਸਿੰਘ ਦੇ ਮਾਰਗਦਰਸ਼ਨ ਅਤੇ ਨਿਰਦੇਸ਼ਾਂ ਦੇ ਅਨੁਸਾਰ ਹੈ। ਅਗਲੇ ਪੰਜ ਵਰ੍ਹਿਆਂ ਵਿੱਚ ਅਰੁਣਾਚਲ ਪ੍ਰਦੇਸ਼ ਦੇ 500 ਅਧਿਕਾਰੀਆਂ ਨੂੰ ਟ੍ਰੇਂਡ ਕਰਨ ਲਈ 2022 ਵਿੱਚ ਐੱਨਸੀਜੀਜੀ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਸਮਝੌਤੇ ਦੇ ਹਿੱਸੇ ਵਜੋਂ, ਐੱਨਸੀਜੀਜੀ ਨੇ ਪਹਿਲਾਂ ਹੀ ਚਲ ਰਹੇ ਚੌਥੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੇ 30 ਪ੍ਰਤੀਭਾਗੀਆਂ ਸਮੇਤ 113 ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਹੈ।
ਦੋ ਹਫ਼ਤਿਆਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਨੂੰ ਐੱਨਸੀਜੀਜੀ ਟੀਮ ਦੁਆਰਾ ਵਿਗਿਆਨਿਕ ਤੌਰ ‘ਤੇ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਨਾਗਰਿਕ-ਕੇਂਦ੍ਰਿਤ ਸ਼ਾਸਨ ਨੂੰ ਉਤਸ਼ਾਹਿਤ ਕਰਨ ਵਾਲੀ ਵਿਸ਼ਾਲ ਜਾਣਕਾਰੀ, ਗਿਆਨ, ਨਵੇਂ ਵਿਚਾਰਾਂ ਅਤੇ ਸਰਵੋਤਮ ਪ੍ਰਥਾਵਾਂ ਦਾ ਆਦਾਨ-ਪ੍ਰਦਾਨ ਸ਼ਾਮਲ ਹੈ।
ਹਰੇਕ ਟ੍ਰੇਨਿੰਗ ਪ੍ਰੋਗਰਾਮ ਲਈ ਰਾਜ ਦੀ ਜ਼ਰੂਰਤ ਦੇ ਅਧਾਰ ‘ਤੇ ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਦੀ ਸਲਾਹ ਨਾਲ ਐੱਨਸੀਜੀਜੀ ਫੈਕਲਟੀ ਦੁਆਰਾ ਸੈਸ਼ਨ ਨਿਰਧਾਰਿਤ ਕੀਤੇ ਗਏ ਸਨ। ਇਹ ਸਮਰੱਥਾ ਨਿਰਮਾਣ ਪ੍ਰੋਗਰਾਮ ਸਿਵਲ ਸੇਵਕਾਂ ਨੂੰ ਉਨ੍ਹਾਂ ਦੇ ਸਬੰਧਿਤ ਕਾਰਜ ਸਥਾਨਾਂ ਵਿੱਚ ਨੀਤੀਆਂ ਅਤੇ ਲਾਗੂਕਰਨ ਦੇ ਦਰਮਿਆਨ ਅੰਤਰਾਲ ਨੂੰ ਭਰਨ ਲਈ ਸਮਰਪਿਤ ਪ੍ਰਯਾਸ ਕਰਨ ਵਿੱਚ ਮਦਦ ਕਰੇਗਾ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਸ੍ਰੀਨਿਵਾਸ ਨੇ ਕੀਤੀ। ਉਨ੍ਹਾਂ ਨੇ ਹਿੱਸਾ ਲੈਣ ਵਾਲੇ ਅਧਿਕਾਰੀਆਂ ਨੂੰ ਪ੍ਰੋਗਰਾਮ ਦੌਰਾਨ ਮਿਲਣ ਵਾਲੇ ਅਨੁਭਵ ਦਾ ਪੂਰਾ ਉਪਯੋਗ ਕਰਨ ਅਤੇ ਅਵਸਰ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਗਿਆਨ ਸਾਂਝਾ ਕਰਨ ਅਤੇ ਸਮੂਹਾਂ ਵਿੱਚ ਕੰਮ ਕਰਨ ਦੀ ਅਪੀਲ ਕੀਤੀ ਕਿਉਂਕਿ ਚੰਗੇ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਭਾਵਸ਼ਾਲੀ ਟੀਮ ਨਿਰਮਾਣ ਜ਼ਰੂਰੀ ਹੈ ਜਿਸ ਦਾ ਉਪਯੋਗ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰੀ ਪ੍ਰੋਗਰਾਮਾਂ ਦੇ ਲਾਗੂਕਰਨ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਮਾਂਬੱਧ ਤਰੀਕੇ ਨਾਲ ਨਾਗਰਿਕ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਅਦਾਲਤ ਨਾਲ ਸਬੰਧਿਤ ਕੰਮਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਦੇ ਮਹੱਤਵ ਨੂੰ ਉਜਾਗਰ ਕੀਤਾ ਕਿਉਂਕਿ ਇਹ ਲੋਕਾਂ ਲਈ ਨਿਆਂ ਸੁਨਿਸ਼ਚਿਤ ਕਰਨ ਦੇ ਤੰਤਰ ਹਨ। ਉਨ੍ਹਾਂ ਨੇ ਪ੍ਰੋਗਰਾਮ ਦੀ ਅਧਿਕਤਮ ਸਮਰੱਥਾ ਦਾ ਉਪਯੋਗ ਕਰਨ ਅਤੇ ਸਰਵੋਤਮ ਪ੍ਰਥਾਵਾਂ ਤੋਂ ਸਿੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਪ੍ਰਾਸੰਗਿਕ ਸੈਟਿੰਗਸ ਦੇ ਅਨੁਕੂਲ ਸੰਸ਼ੋਧਿਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਸਿਵਲ ਸਰਵੈਂਟਸ ਲਈ ਡਿਜੀਟਲ ਕ੍ਰਾਂਤੀ ਦਾ ਪੂਰੀ ਤਰ੍ਹਾਂ ਨਾਲ ਲਾਭ ਉਠਾਉਣ ਅਤੇ ਨਵੀਨਤਮ ਆਈਟੀ ਇਨੋਵੇਸ਼ਨਸ ਨੂੰ ਅਪਣਾਉਣ ਦੀ ਤੁਰੰਤ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮੂਹ ਗਤੀਵਿਧੀਆਂ ਵਿੱਚ ਕੰਮ ਕਰਨ ਅਤੇ ਪ੍ਰਾਥਮਿਕਤਾ ਖੇਤਰ ਪ੍ਰੋਗਰਾਮਾਂ ਦੀ ਸੰਤ੍ਰਿਪਤਾ, ਪ੍ਰਭਾਵਸ਼ਾਲੀ ਅਧਿਕਾਰੀ ਬਣਨ ਦੇ ਤਰੀਕਿਆਂ, ਹੋਰ ਖੇਤਰਾਂ ਵਿੱਚ ਭੂਮੀ ਸੁਧਾਰ ‘ਤੇ ਪੇਸ਼ਕਾਰੀਆਂ ਰਾਹੀਂ ਅਨੁਭਵ ਸਾਂਝੇ ਕਰਨ ਲਈ ਪ੍ਰੋਤਸਾਹਿਤ ਕੀਤਾ।
ਸੁਆਗਤ ਭਾਸ਼ਣ ਅਤੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕਰਦੇ ਹੋਏ ਪ੍ਰੋਗਰਾਮ ਦੇ ਕੋਰਸ ਕੋਆਰਡੀਨੇਟਰ, ਡਾ. ਬੀ.ਐੱਸ. ਬਿਸ਼ਟ ਨੇ ਕਿਹਾ ਕਿ ਚੌਥੇ ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ, ਐੱਨਸੀਜੀਜੀ ਦੇਸ਼ ਵਿੱਚ ਕੀਤੀਆਂ ਗਈਆਂ ਕਈ ਪਹਿਲਾਂ ਨੂੰ ਸਾਂਝਾ ਕਰੇਗਾ- ਜਿਵੇਂ ਈਕੁਇਟੀ ਅਤੇ ਸਰਕਾਰੀ ਦਖਲਅੰਦਾਜ਼ੀ, ਜਨਤਕ ਨੀਤੀ ਅਤੇ ਲਾਗੂਕਰਨ, ਫਿਨਟੈਕ ਅਤੇ ਸਮਾਵੇਸ਼ਨ, ਜਨਤਕ ਸੇਵਾ ਵੰਡ ਵਿੱਚ ਸੁਧਾਰ, ਚੰਗੇ ਸ਼ਾਸਨ ਦੇ ਬਦਲਦੇ ਪੈਰਾਡਾਈਮ, ਸ਼ਾਸਨ ਵਿੱਚ ਨੈਤਿਕ ਦ੍ਰਿਸ਼ਟੀਕੋਣ (ਲੈਂਡਸਕੇਪ), ਆਪਦਾ ਪ੍ਰਬੰਧਨ: ਭਾਰਤੀ ਅਤੇ ਆਲਮੀ ਪ੍ਰਥਾਵਾਂ, ਭਾਰਤ @2047 ਦਾ ਦ੍ਰਿਸ਼ਟੀਕੋਣ: ਸਿਵਲ ਸੇਵਾਵਾਂ ‘ਤੇ ਧਿਆਨ, ਕਾਰਜਕਾਰੀ ਨਿਆਂਪਾਲਿਕਾ ਇੰਟਰਫੇਸ, ਡਿਜੀਟਲ ਸ਼ਾਸਨ: ਪਾਸਪੋਰਟ ਸੇਵਾ ਅਤੇ ਮਦਦ ਦੇ ਮਾਮਲੇ ਦਾ ਅਧਿਐਨ, ਟੈਕਨੋਲੋਜੀ ਸਮਰੱਥ ਸ਼ਾਸਨ, ਲੀਡਰਸ਼ਿਪ ਤਾਲਮੇਲ ਅਤੇ ਪ੍ਰਭਾਵਸ਼ਾਲੀ ਸੰਚਾਰ ਕੌਸ਼ਲ, ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜਨਤਕ ਨਿਜੀ ਭਾਗੀਦਾਰੀ, 2030 ਤੱਕ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਦਾ ਦ੍ਰਿਸ਼ਟੀਕੋਣ, ਖਾਹਿਸ਼ੀ ਜ਼ਿਲ੍ਹੇ, ਵਿਹਾਰਕ ਪਰਿਵਰਤਨ ਪ੍ਰਬੰਧਨ, ਡਿਜੀਟਲ ਭਾਰਤ, ਪਾਣੀ ਦੀ ਸੰਭਾਲ਼, ਇੱਕ ਪਿੰਡ ਜਾਦੂ ਕਰ ਸਕਦਾ ਹੈ, ਆਦਿਵਾਸੀ ਖੇਤਰ ਵਿੱਚ ਸਿੱਖਿਆ-ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ), ਪਿੰਡਾਂ ਵਿੱਚ ਬੁਨਿਆਦੀ ਸੇਵਾਵਾਂ-ਉੱਤਰ-ਪੂਰਬ ਖੇਤਰ ਵਿੱਚ ਸੇਵਾ ਯੋਜਨਾਵਾਂ ਦੀ ਸੰਤ੍ਰਿਪਤਾ, ਵਿਕਾਸ ਅਤੇ ਸੰਭਾਲ਼, ਆਜੀਵਿਕਾ ਨੂੰ ਉਤਸ਼ਾਹਿਤ ਕਰਨਾ, ਹਿਮਾਲੀਅਨ ਰਾਜ ਦਾ ਮਾਮਲਾ, ਟੂਰਿਜ਼ਮ: ਵਿਕਾਸ ਦੀ ਸੰਭਾਵਨਾ, ਗ੍ਰਾਮੀਣ ਆਵਾਸ, ਵਾਟਰਸ਼ੈੱਡ ਪ੍ਰਬੰਧਨ ਦੇ ਸੰਦਰਭ ਵਿੱਚ ਗ੍ਰਾਮੀਣ ਵਿਕਾਸ ਦੀ ਰੂਪਰੇਖਾ, ਜਲਵਾਯੂ ਪਰਿਵਰਤਨ ਅਤੇ ਜੈਵ ਵਿਭਿੰਨਤਾ ‘ਤੇ ਇਸ ਦਾ ਪ੍ਰਭਾਵ: ਨੀਤੀਆਂ ਅਤੇ ਆਲਮੀ ਪ੍ਰਥਾਵਾਂ, ਜਨਤਕ ਪ੍ਰਸ਼ਾਸਨ ਵਿੱਚ ਇਨੋਵੇਸ਼ਨ, ਰਾਸ਼ਟਰੀ ਸੁਰੱਖਿਆ ਦ੍ਰਿਸ਼ ਦੀ ਰੂਪਰੇਖਾ, ਪ੍ਰੋਜੈਕਟ ਯੋਜਨਾਬੰਦੀ, ਅਮਲ (ਨਿਸ਼ਪਾਦਨ) ਅਤੇ ਨਿਗਰਾਨੀ-ਜੇਜੇਐੱਮ, ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਸਮੇਤ ਹੋਰ।
ਪ੍ਰਤੀਭਾਗੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਵਿਕਾਸਾਤਮਕ ਪ੍ਰੋਜੈਕਟਾਂ ਅਤੇ ਸੰਸਥਾਨਾਂ ਦਾ ਨਿਰੀਖਣ ਕਰਨ ਦੇ ਉਦੇਸ਼ ਨਾਲ ਟੂਰ ਤੋਂ ਵੀ ਜਾਣੂ ਕਰਵਾਇਆ ਜਾਵੇਗਾ। ਇਹ ਯਾਤਰਾਵਾਂ ਪ੍ਰਮੁੱਖ ਪਹਿਲਾਂ ਅਤੇ ਸੰਗਠਨਾਂ ਦੇ ਬਾਰੇ ਵਿੱਚ ਅਨਮੋਲ ਸੂਝ ਅਤੇ ਪ੍ਰਤੱਖ ਅਨੁਭਵ ਪ੍ਰਦਾਨ ਕਰਦੀਆਂ ਹਨ, ਜਿਨ੍ਹਾਂ ਵਿੱਚ ਭਾਰਤ ਦੀ ਸੰਸਦ, ਏਮਜ਼, ਪਰਯਾਵਰਣ ਭਵਨ, ਐੱਮਡੀਐੱਨਆਈਵਾਈ, ਐੱਨਡੀਐੱਮਸੀ, ਪ੍ਰਧਾਨ ਮੰਤਰੀ ਸੰਗ੍ਰਹਾਲਯ ਅਤੇ ਹੋਰ ਸ਼ਾਮਲ ਹਨ, ਲੇਕਿਨ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹਨ।
ਚੌਥੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸਮੁੱਚੀ ਨਿਗਰਾਨੀ ਅਤੇ ਤਾਲਮੇਲ ਅਰੁਣਾਚਲ ਪ੍ਰਦੇਸ਼ ਦੇ ਕੋਰਸ ਕੋਆਰਡੀਨੇਟਰ ਡਾ. ਬੀ.ਐੱਸ. ਬਿਸ਼ਟ, ਸਹਿ-ਕੋਰਸ ਕੋਆਰਡੀਨੇਟਰ ਡਾ. ਸੰਜੀਵ ਸ਼ਰਮਾ ਅਤੇ ਐੱਨਸੀਜੀਜੀ ਦੀ ਸਮਰੱਥਾ ਨਿਰਮਾਣ ਟੀਮ ਦੇ ਨਾਲ ਕੀਤਾ ਜਾ ਰਿਹਾ ਹੈ।
***
ਐੱਸਐੱਨਸੀ/ਪੀਕੇ
(Release ID: 1978455)
Visitor Counter : 74