ਰਾਸ਼ਟਰਪਤੀ ਸਕੱਤਰੇਤ
ਭਾਰਤੀ ਪੁਲਿਸ ਸੇਵਾ ਦੇ ਪ੍ਰੋਬੇਸ਼ਨਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
18 NOV 2023 6:15PM by PIB Chandigarh
ਭਾਰਤੀ ਪੁਲਿਸ ਸੇਵਾ ਤੋਂ 75 ਆਰਆਰ (2022 ਬੈਚ) ਪ੍ਰੋਬੇਸ਼ਨਰਾਂ ਦੇ ਇੱਕ ਸਮੂਹ ਨੇ ਅੱਜ (18 ਨਵੰਬਰ, 2023 ਨੂੰ) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ, ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ-ਵਿਵਸਥਾ ਦੀ ਜ਼ਿੰਮੇਦਾਰੀ ਮੁੱਖ ਤੌਰ ‘ਤੇ ਰਾਜ ਸਰਕਾਰਾਂ ਦੀ ਹੁੰਦੀ ਹੈ। ਲੇਕਿਨ, ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਰਾਜ ਸਰਕਾਰਾਂ ਦੁਆਰਾ ਨਿਯੁਕਤ ਕੀਤੇ ਗਏ ਪੁਲਿਸ ਕਰਮੀਆਂ ਨੂੰ ਅਗਵਾਈ ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਦੇਸ਼ ਵਿੱਚ ਪੁਲਿਸ ਵਿਵਸਥਾ ਨੂੰ ਇੱਕ ਸਰਬ ਭਾਰਤੀ ਧਾਗੇ ਵਿੱਚ ਪਿਰੋਣ ਦਾ ਕੰਮ ਕਰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਕਾਨੂੰਨ-ਵਿਵਸਥਾ ਦਾ ਸਸ਼ਕਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਆਲਮੀ ਪੱਧਰ ‘ਤੇ, ਰਾਸ਼ਟਰੀ ਪੱਧਰ ‘ਤੇ ਅਤੇ ਇੱਥੋਂ ਤੱਕ ਕਿ ਸਥਾਨਕ ਪੱਧਰ ‘ਤੇ ਭੀ ਇਹ ਦੇਖਿਆ ਜਾਂਦਾ ਹੈ, ਜਿੱਥੇ ਕਾਨੂੰਨ-ਵਿਵਸਥਾ ਮਜ਼ਬੂਤ ਨਹੀਂ ਹੁੰਦੀ ਹੈ, ਉੱਦਮੀ ਉੱਥੇ ਨਿਵੇਸ਼ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਭੀ ਖੇਤਰ ਦੇ ਬਹੁਆਯਾਮੀ ਵਿਕਾਸ ਵਿੱਚ ਪੁਲਿਸ ਵਿਭਾਗ ਕੇਂਦਰੀ ਭੂਮਿਕਾ ਨਿਭਾਉਂਦਾ ਹੈ।
ਰਾਸ਼ਟਰਪਤੀ ਨੇ ਇਹ ਭੀ ਕਿਹਾ ਕਿ ਸਰਕਾਰ ਦਾ ਲਕਸ਼ ਹਰੇਕ ਨਾਗਰਿਕ ਦੀ ਪ੍ਰਤਿਭਾ ਅਤੇ ਸਮਰੱਥਾ ਦੇ ਵਿਕਾਸ ਦੇ ਲਈ ਉਨ੍ਹਾਂ ਨੂੰ ਅਵਸਰ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਰਾਸ਼ਟਰੀ ਪ੍ਰਾਥਮਿਕਤਾ ਹੀ ਹੈ ਕਿ ਸਾਰੇ ਨਾਗਰਿਕ ਦੇਸ਼ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣਨ। ਰਾਸ਼ਟਰਪਤੀ ਨੇ ਕਿਹਾ ਕਿ ਪੁਲਿਸ ਅਧਿਆਰੀ ਭੀ ਅੰਮ੍ਰਿਤਕਾਲ (Amritkaal) ਵਿੱਚ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਨਿਰਣਾਇਕ ਭੂਮਿਕਾ ਨਿਭਾਉਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਪੁਲਿਸ ਬਲਾਂ ਨੇ ਦੇਸ਼ ਵਿੱਚ ਕਾਨੂੰਨ-ਵਿਵਸਥਾ ਨੂੰ ਸੰਭਾਲ਼ ਕੇ ਰੱਖਣ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਬਣਾਈ ਰੱਖਣ ਵਿੱਚ ਅਮੁੱਲ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਪੁਲਿਸ ਬਲਾਂ ਦੇ ਸਾਹਮਣੇ ਸਾਇਬਰ ਅਪਰਾਧ, ਨਸ਼ੀਲੇ ਪਦਾਰਥਾਂ ਦਾ ਕਾਰੋਬਾਰ, ਖੱਬੇ ਪੱਖੀ ਅਤਿਵਾਦ ਅਤੇ ਆਤੰਕਵਾਦ ਜਿਹੀਆਂ ਕਈ ਚੁਣੌਤੀਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਨਾਲ ਪਰਿਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਅਪਰਾਧੀਆਂ ਦੁਆਰਾ ਜੈੱਨਰੇਟਿਵ ਆਰਟੀਫਿਸ਼ਲ ਇੰਟੈਲੀਜੈਂਸ ਦਾ ਉਪਯੋਗ ਭੀ ਕੀਤਾ ਜਾਂਦਾ ਹੈ,ਜਿਸ ਨਾਲ ਡੀਪ-ਫੇਕ ਜਿਹੀਆਂ ਨਵੀਆਂ ਉੱਭਰਦੀਆਂ ਹੋਈਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਟੈਕਨੋਲੋਜੀ ਦੇ ਖੇਤਰ ਵਿੱਚ ਹਮੇਸ਼ਾ ਅੱਪਡੇਟ ਰਹਿਣਾ ਹੋਵੇਗਾ ਅਤੇ ਅਪਰਾਧੀਆਂ ਤੋਂ ਇੱਕ ਕਦਮ ਅੱਗੇ ਆਉਣਾ ਹੋਵੇਗਾ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
**********
ਡੀਐੱਸ/ਏਕੇ
(Release ID: 1977991)
Visitor Counter : 72