ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ‘2047 ਵਿੱਚ ਏਅਰੋਸਪੇਸ ਅਤੇ ਏਵੀਏਸ਼ਨ ’ ਵਿਸ਼ੇ ‘ਤੇ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਦੀ ਸ਼ੋਭਾ ਵਧਾਈ

Posted On: 18 NOV 2023 6:20PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਨਵੰਬਰ, 2023) ਨਵੀਂ ਦਿੱਲੀ ਵਿੱਚ ਏਅਰੋਨੌਟਿਕਲ ਸੋਸਾਇਟੀ ਆਵ੍ ਇੰਡੀਆ ਦੁਆਰਾ ਆਪਣੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ‘2047 ਵਿੱਚ ਏਅਰੋਸਪੇਸ ਅਤੇ ਏਵੀਏਸ਼ਨ ’ ਵਿਸ਼ੇ ‘ਤੇ ਆਯੋਜਿਤ ਇੱਕ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਦੀ ਸ਼ੋਭਾ ਵਧਾਈ ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ 1948 ਵਿੱਚ ਆਪਣੀ ਸਾਧਾਰਣ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ, ਏਅਰੋਨੌਟਿਕਲ ਸੋਸਾਇਟੀ ਆਵ੍ ਇੰਡੀਆ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਅਣਥੱਕ ਪ੍ਰਯਾਸ ਕੀਤਾ ਹੈ ਕਿ ਨਾ ਕੇਵਲ ਇੱਕ ਗਿਆਨ-ਪ੍ਰਣਾਲੀ ਦੇ ਰੂਪ ਏਅਰੋਨੌਟਿਕਸ ਤੇਜ਼ੀ ਨਾਲ ਵਧੇ, ਬਲਕਿ ਇਹ ਹਰੇਕ ਨਾਗਰਿਕ ਦੇ ਜੀਵਨ ਨੂੰ ਭੀ ਪ੍ਰਭਾਵੀ ਰੂਪ ਵਿੱਚ ਪ੍ਰਭਾਵਿਤ ਕਰੇ। ਉਨ੍ਹਾਂ ਨੇ ਏਅਰੋਨੌਟਿਕਲ ਸਾਇੰਸਿਜ਼ ਅਤੇ ਏਅਰਕ੍ਰਾਫਟ ਇੰਜੀਨੀਅਰਿੰਗ ਦੇ ਗਿਆਨ ਦੀ ਉੱਨਤੀ ਅਤੇ ਪ੍ਰਸਾਰ ਵਿੱਚ ਉਨ੍ਹਾਂ ਦੇ ਉਤਕ੍ਰਿਸ਼ਟ ਯੋਗਦਾਨ ਦੇ ਲਈ ਸਭ ਦੀ ਸ਼ਲਾਘਾ ਕੀਤੀ, ਜਿਸ ਨੇ ਏਅਰੋਨੌਟਿਕਲ ਪੇਸ਼ੇ ਨੂੰ ਸਭ ਤੋਂ ਅਧਿਕ ਮੰਗ ਵਾਲੇ ਅਤੇ ਗਲੈਮਰਸ (ਸ਼ਾਨਦਾਰ) ਕਰੀਅਰ ਵਿੱਚੋਂ ਇੱਕ ਬਣਾ ਦਿੱਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਏਵੀਏਸ਼ਨ ਮਾਨਵ ਪ੍ਰਤਿਭਾ ਦੀ ਇੱਕ ਜ਼ਿਕਰਯੋਗ ਉਪਲਬਧੀ ਹੈ ਜੋ ਟੈਕਨੋਲੋਜੀ ਦੇ ਉਪਯੋਗ ਦੇ ਨਾਲ ਕਲਪਨਾਸ਼ੀਲ ਸ਼ਕਤੀ ਨੂੰ ਵਾਸਤਵਿਕਤਾ ਦਾ ਰੂਪ ਦਿੰਦੀ ਹੈ। ਏਅਰੋਸਪੇਸ ਅਤੇ ਏਵੀਏਸ਼ਨ ਇੱਕੋਂ ਸਮੇਂ ਸਨਿਮਰ ਅਤੇ ਲਗਭਗ ਅਲੌਕਿਕ ਗਤੀਵਿਧੀਆਂ ਹਨ ਜੋ ਸਾਨੂੰ ਗ੍ਰਹਿ ਦੇ ਵਿਸ਼ਾਲ ਗਲੋਬਲ ਕਨੈਕਸ਼ਨ ਅਤੇ ਸਪੇਸ ਤੇ ਉਸ ਤੋਂ ਪਰੇ ਦੀ ਖੋਜ ਕਰਨ ਦਾ ਅਵਸਰ ਪ੍ਰਦਾਨ ਕਰਦੀਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਕਿ ਅਸੀਂ ਏਅਰੋਨੌਟਿਕਲ ਸੋਸਾਇਟੀ ਆਵ੍ ਇੰਡੀਆ ਦੀ ਯਾਤਰਾ ਦਾ ਜਸ਼ਨ ਮਨਾ ਰਹੇ ਹਾਂ, ਅਸੀਂ ਏਵੀਏਸ਼ਨ ਅਤੇ ਏਅਰੋਸਪੇਸ, ਪੁਲਾੜ ਟੈਕਨੋਲੋਜੀ , ਮਿਸਾਇਲ ਟੈਕਨੋਲੋਜੀ ਅਤੇ ਏਅਰਕ੍ਰਾਫਟ ਟੈਕਨੋਲੋਜੀ ਦੇ ਖੇਤਰਾਂ ਵਿੱਚ ਸਾਡੇ ਦੇਸ਼ ਦੁਆਰਾ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਅਤੇ ਸਫ਼ਲਤਾਵਾਂ ‘ਤੇ ਅਚੰਭਿਤ ਹੋਏ ਬਿਨਾ ਨਹੀਂ ਰਹਿ ਸਕਦੇ । ਚਾਹੇ ਉਹ ਮੰਗਲ ਮਿਸ਼ਨ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੀ ਉਪਲਬਧੀ ਹੋਵੇ ਜਾਂ ਮਾਨਵ ਪ੍ਰਯਾਸ ਤੋਂ ਪਰੇ ਮੰਨੇ ਜਾਣ ਵਾਲੇ ਚੰਦਰਮਾ ਦੇ ਦੱਖਣੀ ਧਰੁਵ ਦੇ ਪਾਸ ਸੁਰੱਖਿਅਤ ਲੈਂਡਿੰਗ ਅਤੇ ਰੋਵਿੰਗ ਦੀ ਐਂਡ ਟੂ ਐਂਡ ਸਮਰੱਥਾ ਦਾ ਪ੍ਰਦਰਸ਼ਨ ਹੋਵੇ, ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਜੋ ਹਾਸਲ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਕਰਨ ਦੀ ਉਸ ਦੇ ਪਾਸ ਪੂਰੀ ਇੱਛਾਸ਼ਕਤੀ, ਸੰਭਾਵਨਾ ਅਤੇ ਸਮਰੱਥਾ ਹੈ। ਗੁਣਵੱਤਾ, ਲਾਗਤ-ਪ੍ਰਭਾਵਸ਼ੀਲਤਾ ਅਤੇ ਸਮੇਂ ਦੀ ਪਾਬੰਦੀ ਦੇ ਉੱਚਤਮ ਮਿਆਰ ਸਾਡੇ ਸਾਰੇ ਪ੍ਰੋਜੈਕਟਾਂ ਦੀ ਪਹਿਚਾਣ ਰਹੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਹਾਲਾਂਕਿ ਅਸੀਂ ਲੰਬੀ ਪ੍ਰਗਤੀ ਕੀਤੀ ਹੈ, ਲੇਕਿਨ ਕਈ ਚੁਣੌਤੀਆਂ ਭੀ ਬਣੀਆਂ ਹੋਈਆਂ ਹਨ। ਰੱਖਿਆ ਉਦੇਸ਼ਾਂ, ਹਵਾਈ ਗਤੀਸ਼ੀਲਤਾ ਅਤੇ ਟ੍ਰਾਂਸਪੋਰਟ ਦੇ ਲਈ ਸਪੀਡ ਅਤੇ ਰਨਵੇਅ-ਸੁਤੰਤਰ ਟੈਕਨੋਲੋਜੀਆਂ ਨੂੰ ਅਪਣਾ ਕੇ ਏਅਰੋਸਪੇਸ ਸੈਕਟਰ ਇੱਕ ਪਰਿਵਰਤਨਕਾਰੀ ਪੜਾਅ ਵਿੱਚੋਂ ਗੁਜਰ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਸਹੀ ਢੰਗ ਨਾਲ ਨਜਿੱਠਣ ਦੇ ਲਈ ਮਨੁੱਖੀ ਸੰਸਾਧਨਾਂ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਦਾ ਭੀ ਸ਼ੁਭ ਕਾਰਜ ਹੈ। ਨਾਲ ਹੀ, ਵਰਤਮਾਨ ਕਾਰਜਬਲ ਦੇ ਅਪਸਕਿੱਲਿੰਗ ਅਤੇ ਰੀਸਕਿੱਲਿੰਗ ਦੀ ਭੀ ਜ਼ਰੂਰਤ ਹੈ।

 

 

 

ਰਾਸ਼ਟਰਪਤੀ ਨੇ ਕਿਹਾ ਕਿ ਏਅਰੋ-ਪ੍ਰੋਪਲਸ਼ਨ ਦਾ ਡੀਕਾਰਬੋਨਾਇਜ਼ੇਸ਼ਨ ਇੱਕ ਕਠਿਨ ਕਾਰਜ ਹੈ ਜਿਸ ਨੂੰ ਸਾਨੂੰ ਕਰਨਾ ਹੋਵੇਗਾ ਕਿਉਂਕਿ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਮਨੁੱਖਾਂ ਦੇ ਅਸਤਿਤਵ ਨੂੰ ਖ਼ਤਰੇ ਵਿੱਚ ਪਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਟਿਕਾਊ ਜੈੱਟ ਈਂਧਣ ਦਾ ਵਿਕਾਸ ਅਰਥਵਿਵਸਥਾ ਨੂੰ ਡੀਕਾਰਬੋਨਾਇਜ਼ ਕਰਨ ਲਈ ਬਹੁਤ ਜ਼ਰੂਰੀ ਕਦਮਾਂ ਵਿੱਚੋਂ ਇੱਕ ਹੈ ਲੇਕਿਨ ਇਸ ਨੂੰ ਹਾਸਲ ਕਰਨਾ ਸਭ ਤੋਂ ਕਠਿਨ ਹੈ ਕਿਉਂਕਿ ਪਰੰਪਰਾਗਤ ਈਂਧਣ ਬਹੁਤ ਅਧਿਕ ਘਣਤਾ ਵਾਲੇ ਹੁੰਦੇ ਹਨ। ਗ਼ੈਰ-ਜੀਵਾਸ਼ਮ ਟਿਕਾਊ ਸੰਸਾਧਨਾਂ ਨੂੰ ਢੂੰਡਣਾ ਜੋ ਇਨ੍ਹਾਂ ਪਰੰਪਰਾਗਤ ਈਂਧਣਾਂ ਦੀ ਜਗ੍ਹਾ ਲੈ ਸਕਣ, ਪ੍ਰਾਥਮਿਕਤਾ ਦਾ ਉਦੇਸ਼ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਜਲਵਾਯੂ ਪਰਿਵਰਤਨ ਦੇ ਟਿਪਿੰਗ ਪੁਆਇੰਟ ‘ਤੇ ਪਹੁੰਚ ਰਹੇ ਹਾਂ। ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਦੇ ਲਈ, ਸਾਨੂੰ ਬੜੇ ਪੈਮਾਨੇ ‘ਤੇ ਇਲੈਕਟ੍ਰਿਕ, ਹਾਈਡ੍ਰੋਜਨ ਅਤੇ ਹਾਇਬ੍ਰਿਡ ਜਿਹੀਆਂ ਨਵੀਆਂ ਟੈਕਨੋਲੋਜੀਆਂ ਨੂੰ ਤੇਜ਼ੀ ਨਾਲ ਅਪਣਾਉਣ ਦੀ ਜ਼ਰੂਰਤ ਹੈ। ਉਸ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸੰਮੇਲਨ ਕਈ ਚੁਣੌਤੀਆਂ ਦਾ ਕੀਮਤੀ ਸਮਾਧਾਨ ਪ੍ਰਦਾਨ ਕਰੇਗਾ।

 

 

 

  ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-  

 

 

*********

 

ਡੀਐੱਸ/ਏਕੇ



(Release ID: 1977989) Visitor Counter : 65


Read this release in: Tamil , English , Urdu , Hindi