ਰੇਲ ਮੰਤਰਾਲਾ

ਭਾਰਤੀ ਰੇਲਵੇ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ ‘ਬਦਲਦੇ ਭਾਰਤ ਦਾ ਬੁਨਿਆਦੀ ਢਾਂਚਾ’ ਦੇ ਵਿਸ਼ੇ ਵਸਤੂ ਦੇ ਨਾਲ ਰੇਲ ਪਵੇਲੀਅਨ ਵਿੱਚ ਆਪਣੀ ਪ੍ਰਗਤੀਸ਼ੀਲ ਯਾਤਰਾ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ


ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਰੇਲ ਪਵੇਲੀਅਨ ਦਾ ਉਦਘਾਟਨ ਕੀਤਾ

ਵਿਜ਼ੀਟਰ “ਨਾਰੀ ਸ਼ਕਤੀ” ਨੂੰ ਸਮਰਪਿਤ ਵਿਸ਼ੇਸ਼ ਸੈਲਫੀ ਬੂਥ ‘ਤੇ ਫੋਟੋ ਖਿੱਚ ਕੇ ਆਪਣੀ ਯਾਤਰਾ ਨੂੰ ਯਾਦਗਾਰ ਬਣਾ ਸਕਦੇ ਹਨ

Posted On: 15 NOV 2023 4:41PM by PIB Chandigarh

ਰੇਲਵੇ ਮੰਤਰਾਲਾ 14 ਤੋਂ 27 ਨਵੰਬਰ, 2023 ਤੱਕ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ 42ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) -2023 ਵਿੱਚ ਹਿੱਸਾ ਲੈ ਰਿਹਾ ਹੈ। ਮੰਤਰਾਲੇ ਨੇ ਰੇਲਵੇ, ਸੰਚਾਰ ਅਤੇ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਮਾਰਗਦਰਸ਼ਨ ਵਿੱਚ ‘ਬਦਲਦੇ ਭਾਰਤ ਦਾ ਬੁਨਿਆਦੀ ਢਾਂਚਾ’ ਦੇ ਵਿਸ਼ਾ ਵਸਤੂ ਦੇ ਨਾਲ ਹਾਲ ਨੰਬਰ-5 ਵਿੱਚ ਇੱਕ ਪਵੇਲੀਅਨ ਸਥਾਪਿਤ ਕੀਤਾ ਹੈ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀਮਤੀ ਜਯਾ ਵਰਮਾ ਸਿਨ੍ਹਾ ਨੇ ਇਸ ਰੇਲਵੇ ਪਵੇਲੀਅਨ ਦਾ ਉਦਘਾਟਨ ਕੀਤਾ।

ਆਈਆਈਟੀਐੱਫ 2023 ਦੇ ਵਿਸ਼ਾ ਵਸਤੂ- “ਵਸੁਧੈਵ ਕੁਟੁੰਬਕਮ” – ਵਪਾਰ ਦੇ ਮਾਧਿਅਮ ਨਾਲ ਏਕਤਾ” ਤੋਂ ਪ੍ਰੇਰਣਾ ਲੈਂਦੇ ਹੋਏ ਭਾਰਤੀ ਰੇਲਵੇ ਨੇ ਇਸ ਪਵੇਲੀਅਨ ਵਿੱਚ ਆਪਣੀ ਯਾਤਰਾ ਨੂੰ ਪ੍ਰਦਰਸ਼ਿਤ ਕੀਤਾ ਹੈ। ਨਾਲ ਹੀ ਇਹ ਦੱਸਿਆ ਹੈ ਕਿ ਕਿਵੇਂ ਭਾਰਤੀ ਰੇਲਵੇ ਨੇ ਵਿਸ਼ਵ ਦੇ ਹੋਰ ਦੇਸ਼ਾਂ ਵਿੱਚ ਲੋਕੋ (locos), ਕੋਚ ਅਤੇ ਡੇਮੂ ਟ੍ਰੇਨਾਂ ਦਾ ਨਿਰਯਾਤ ਕਰਕੇ ਆਲਮੀ ਪੱਧਰ ‘ਤੇ ਆਪਣੀ ਛਾਪ ਛੱਡੀ ਹੈ। ਇਸ ਦੇ ਇਲਾਵਾ ਪਵੇਲੀਅਨ ਵਿੱਚ ਨੈੱਟ ਜ਼ੀਰੋ ਕਾਰਬਨ ਨਿਕਾਸੀ ਨੂੰ ਲੈ ਕੇ ਭਾਰਤੀ ਰੇਲਵੇ ਦੀ ਪ੍ਰਤੀਬੱਧਤਾ ਨੂੰ ਵੀ ਦਿਖਾਇਆ ਗਿਆ ਹੈ।

ਇਸ ਪਵੇਲੀਅਨ ਵਿੱਚ ਭਾਰਤੀ ਰੇਲਵੇ ਦੇ ਕਈ ਪਹਿਲੂਆਂ ਨੂੰ ਰੇਖਾਂਕਿਤ ਕੀਤਾ ਗਿਆ ਹੈ, ਜਿੱਥੇ ਵਿਭਿੰਨ ਵਿਸ਼ਾ ਵਸਤਾਂ ਨੂੰ ਫੋਟੋਆਂ, ਟ੍ਰਾਂਸਲਾਇਟਸ ਅਤੇ ਮਾਡਲਾਂ ਆਦਿ ਦੇ ਮਾਧਿਅਮ ਨਾਲ ਉਨ੍ਹਾਂ ਦੀ ਤਕਨੀਕੀ ਅਤੇ ਸਰੰਚਨਾਤਮਕ ਪ੍ਰਗਤੀ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ।

ਰੇਲ ਪਵੇਲੀਅਨ ਦੇ ਬਾਹਰਲੇ ਹਿੱਸੇ ਵਿੱਚ ਵੰਦੇ ਭਾਰਤ ਟ੍ਰੇਨ ਦਾ ਮਾਡਲ ਅਤੇ ਰਘੂਨਾਥ ਮੰਦਰ ਤੋਂ ਪ੍ਰੇਰਿਤ ਜੰਮੂ ਤਵੀ ਰੇਲਵੇ ਸਟੇਸ਼ਨ ਦੇ ਪ੍ਰਸਤਾਵਿਤ ਡਿਜ਼ਾਈਨ ਨੂੰ ਦਰਸਾਇਆ ਗਿਆ ਹੈਜੋ ਦੇਸ਼ ਭਰ ਵਿੱਚ 1309 ਸਟੇਸ਼ਨਾਂ ਲਈ ਸ਼ੁਰੂ ਕੀਤੀ ਗਈ ਅੰਮ੍ਰਿਤ ਭਾਰਤ ਸਟੇਸ਼ਨ ਪੁਨਰ ਵਿਕਾਸ ਯੋਜਨਾ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਪੈਵੇਲੀਅਨ ਵਿੱਚ ਵੱਖ-ਵੱਖ ਫਾਰਮੈਟਸ ਪ੍ਰਦਰਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਯੂਐੱਸਬੀਆਰਐੱਲ ਪ੍ਰੋਜੈਕਟ (ਕਟੜਾ-ਬਨਿਹਾਲ ਸੈਕਸ਼ਨ)ਰਾਸ਼ਟਰੀ ਹਾਈ ਸਪੀਡ ਰੇਲ ਪ੍ਰੋਜੈਕਟ 'ਤੇ ਪ੍ਰਸਤਾਵਿਤ ਸੂਰਤ ਸਟੇਸ਼ਨਵੰਦੇ ਭਾਰਤ ਟ੍ਰੇਨਪੰਬਨ ਬ੍ਰਿਜ ਵਰਟੀਕਲ ਗੀਰਡਰ (ਪੁਲ਼ ਦੀ ਡਾਟ)ਬੋਗੀਬੀਲ ਬ੍ਰਿਜ ਅਤੇ ਦਾਰਜਲਿੰਗ ਹਿਮਾਲੀਅਨ ਰੇਲਵੇ ਆਦਿ ਸ਼ਾਮਲ ਹਨ।

ਰੇਲ ਪਵੇਲੀਅਨ ਨੂੰ ਭਾਰਤ ਦੇ ਬੁਨਿਆਦੀ ਢਾਂਚੇ ਵਿੱਚ ਟ੍ਰਾਂਸਫਾਰਮਿੰਗ, ਵਿਰਾਸਤ ਵੀ ਵਿਕਾਸ ਵੀ, ਨਾਰੀ ਸ਼ਕਤੀ ਦਾ ਉਤਸਵ, ਗਿਆਨ ਰੁੱਖ (ਨੌਲੇਜ ਟ੍ਰੀ) ਜਿਹੇ ਸੈੱਗਮੈਂਟਸ ਵਿੱਚ ਵੰਡਿਆ ਗਿਆ ਹੈ। ਕੋਈ ਵਿਅਕਤੀ ਹਰ ਇੱਕ ਸੈੱਗਮੈਂਟ ਵਿੱਚ ਮਾਡਲ ਅਤੇ ਉਸ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉੱਥੇ ਹੀ, ਨਾਰੀ ਸ਼ਕਤੀ ਸੈੱਗਮੈਂਟ ਵਿੱਚ ਇੱਕ ਸੈਲਫੀ ਬੂਥ ਵਿਜ਼ੀਟਰਾਂ ਦਾ ਧਿਆਨ ਆਪਣੀ ਤਰਫ ਆਕਰਸ਼ਿਤ ਕਰ ਰਿਹਾ ਹੈ।

ਰੇਲ ਪਵੇਲੀਅਨ ਵਿੱਚ ਹਰ ਉਮਰ ਵਰਗ ਦੇ ਦਰਸ਼ਾਂ ਦੇ ਲਈ ਦਿਲਚਸਪ ਚੀਜ਼ਾਂ ਉਪਲਬਧ ਹਨ। ਇਸ ਤੋਂ ਇਲਾਵਾ ਐਜੂਕੇਸ਼ਨਲ, ਇਨਫਰਮੇਟਿਵ ਹੋਣ ਅਤੇ ਆਨੰਦ ਪ੍ਰਦਾਨ ਕਰਨ ਦੇ ਨਾਲ ਬੱਚਿਆਂ ਦੇ ਮਨੋਰੰਜਨ ਉਦੇਸ਼ ਨਾਲ ਭਾਰਤੀ ਰੇਲ ਦੀ ਕੁਦਰਤੀ ਸੁੰਦਰਤਾ ਦੇ ਵੀਡੀਓ ਪ੍ਰਦਰਸ਼ਿਤ ਕਰਨ ਵਾਲੀ ਇੰਟਰਐਕਟਿਵ ਸਕ੍ਰੀਨ, ਭਾਰਤੀ ਰੇਲਵੇ ਦੇ ਬਾਰੇ ਵਧੇਰੇ ਜਾਣਨ ਲਈ ਇੰਟਰੈਕਟਿਵ ਕੁਈਜ਼ ਅਤੇ ਰੇਲਵੇ ਦੀਆਂ ਨੌਂ ਵਰ੍ਹਿਆਂ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਆਈਆਈਟੀਐੱਫ-2023 ਵਿੱਚ ਰੇਲ ਦੇ ਪਵੇਲੀਅਨ ਦੀ ਯਾਤਰਾ ਕਰਨਾ ਜਾਣਕਾਰੀਪੂਰਣ ਹੋਵੇਗਾ। ਇਹ ਵਿਜ਼ੀਟਰਾਂ ਨੂੰ ਲਾਗੂ ਕੀਤੀਆਂ ਜਾ ਰਹੀਆਂ ਪਹਿਲਾਂ ਦੇ ਬਾਰੇ ਜਾਗਰੂਕ ਕਰੇਗਾ ਅਤੇ ਭਾਰਤੀ ਰੇਲ ਦੀ ਪ੍ਰਗਤੀ ‘ਤੇ ਵੀ ਧਿਆਨ ਕੇਂਦ੍ਰਿਤ ਕਰੇਗਾ।

 

***

ਵਾਈਬੀ/ਏਐੱਸ/ਪੀਐੱਸ



(Release ID: 1977363) Visitor Counter : 49


Read this release in: English , Urdu , Hindi , Telugu