ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਇੰਡੋ-ਪੈਸੀਫਿਕ ਆਰਥਿਕ ਢਾਂਚੇ (ਆਈਪੀਈਐੱਫ) ਦੀ ਤੀਜੀ ਇਨ-ਪਰਸਨ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਹਿੱਸਾ ਲਿਆ
ਆਪਣੀ ਕਿਸਮ ਦੇ ਪਹਿਲੇ ਆਈਪੀਈਐੱਫ ਪਿੱਲਰ-II (ਸਪਲਾਈ ਚੇਨ ਲਚਕੀਲਾਪਣ) ਸਮਝੌਤੇ 'ਤੇ ਦਸਤਖ਼ਤ
Posted On:
15 NOV 2023 11:48AM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 14 ਨਵੰਬਰ, 2023 ਨੂੰ ਤੀਜੀ ਇਨ-ਪਰਸਨ ਆਈਪੀਈਐੱਫ ਮੰਤਰੀ ਪੱਧਰੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਮੰਤਰੀ ਪੱਧਰੀ ਮੀਟਿੰਗ ਦੌਰਾਨ ਆਪਣੀ ਕਿਸਮ ਦੀ ਪਹਿਲੀ ਆਈਪੀਈਐੱਫ ਸਪਲਾਈ ਚੇਨ ਲਚਕੀਲਾਪਨ ਸਮਝੌਤੇ ’ਤੇ ਮੰਤਰੀ ਵੱਲੋਂ ਦੂਜੇ ਆਈਪੀਈਐਫ ਭਾਈਵਾਲ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਹਸਤਾਖ਼ਰ ਕੀਤੇ ਗਏ ਸਨ। ਇਸ ਸਮਝੌਤੇ ਨਾਲ ਆਈਪੀਈਐੱਫ ਸਪਲਾਈ ਚੇਨ ਨੂੰ ਵਧੇਰੇ ਲਚਕੀਲਾ, ਮਜ਼ਬੂਤ ਅਤੇ ਚੰਗੀ ਤਰ੍ਹਾਂ ਏਕੀਕ੍ਰਿਤ ਬਣਾਉਣ ਅਤੇ ਸਮੁੱਚੇ ਖੇਤਰ ਦੇ ਆਰਥਿਕ ਵਿਕਾਸ ਅਤੇ ਤਰੱਕੀ ਵਿੱਚ ਯੋਗਦਾਨ ਪਾਉਣ ਦੀ ਉਮੀਦ ਹੈ।
ਸਮਾਗਮ ਵਿੱਚ ਬੋਲਦਿਆਂ ਸ਼੍ਰੀ ਗੋਇਲ ਨੇ ਆਈਪੀਈਐੱਫ ਦੇ ਸਮੂਹਿਕ ਟੀਚਿਆਂ ਨੂੰ ਹਾਸਲ ਕਰਨ ਲਈ ਆਪਸੀ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੇ ਸਵੱਛ ਆਰਥਿਕ ਤਬਦੀਲੀ ਅਤੇ ਤਕਨਾਲੋਜੀ ਸਹਿਯੋਗ ਨੂੰ ਵਧਾਉਣ ਲਈ ਕਿਫਾਇਤੀ ਵਿੱਤ ਜੁਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਵੱਲੋਂ ਸੁਝਾਏ ਗਏ ਬਾਇਓ-ਇੰਧਨ ਗਠਜੋੜ ਸਮੇਤ ਆਈਪੀਈਐੱਫ ਦੇ ਅਧੀਨ ਕਲਪਨਾ ਕੀਤੇ ਗਏ ਸਹਿਕਾਰੀ ਕਾਰਜਾਂ ਨੂੰ ਜਲਦੀ ਲਾਗੂ ਕਰਨ ਦੀ ਵੀ ਅਪੀਲ ਕੀਤੀ।
ਇਸ ਤੋਂ ਇਲਾਵਾ ਆਈਪੀਈਐੱਫ ਭਾਈਵਾਲ ਦੇਸ਼ਾਂ ਦੇ ਮੰਤਰੀਆਂ ਨੇ ਆਈਪੀਈਐੱਫ ਭਾਈਵਾਲਾਂ ਵੱਲੋਂ ਪਿੱਲਰ-III (ਸਵੱਛ ਆਰਥਿਕਤਾ) ਅਤੇ ਪਿੱਲਰ-IV (ਨਿਰਪੱਖ ਆਰਥਿਕਤਾ) 'ਤੇ ਕੀਤੀ ਮਹੱਤਵਪੂਰਨ ਪ੍ਰਗਤੀ 'ਤੇ ਕਾਫੀ ਉਸਾਰੂ ਚਰਚਾ ਕੀਤੀ। ਮੰਤਰੀ ਪੱਧਰੀ ਮੀਟਿੰਗ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਨੇ ਆਈਪੀਈਐੱਫ ਭਾਈਵਾਲਾਂ ਦਰਮਿਆਨ ਸਹਿਯੋਗ ਵਧਾਉਣ ਦਾ ਸੁਝਾਅ ਦਿੱਤਾ।
ਇਸ ਤੋਂ ਇਲਾਵਾ ਆਈਪੀਈਐੱਫ ਮੰਤਰੀ ਪੱਧਰ ਦੀ ਬੈਠਕ ਦੇ ਮੌਕੇ 'ਤੇ ਕੇਂਦਰੀ ਮੰਤਰੀ ਨੇ ਅਮਰੀਕਾ ਦੀ ਵਣਜ ਮੰਤਰੀ ਮਹਾਮਹਿਮ ਸ਼੍ਰੀਮਤੀ ਜੀਨਾ ਰਾਇਮੋਂਡੋ, ਮਲੇਸ਼ੀਆ ਦੇ ਅੰਤਰ-ਰਾਸ਼ਟਰੀ ਵਪਾਰ ਅਤੇ ਉਦਯੋਗ ਮੰਤਰੀ ਮਹਾਮਹਿਮ ਸ਼੍ਰੀ ਤੇਂਗਕੁ ਜ਼ਫਰੂਲ ਅਜ਼ੀਜ਼ ਅਤੇ ਇੰਡੋਨੇਸ਼ੀਆ ਗਣਰਾਜ ਦੇ ਆਰਥਿਕ ਮਾਮਲਿਆਂ ਲਈ ਤਾਲਮੇਲ ਮੰਤਰੀ ਮਹਾਮਹਿਮ ਡਾ.(ਐੱਚਸੀ) ਆਈਆਰ ਏਅਰਲੰਗਾ ਹਾਰਟਾਰਟੋ ਨਾਲ ਦੁਵੱਲੀਆਂ ਬੈਠਕਾਂ ਵੀ ਕੀਤੀਆਂ।
ਇਨ੍ਹਾਂ ਮੰਤਰੀ ਪੱਧਰੀ ਮੀਟਿੰਗਾਂ ਦੌਰਾਨ ਮੰਤਰੀ ਨੇ ਵਪਾਰ, ਵਣਜ ਅਤੇ ਨਿਵੇਸ਼ 'ਤੇ ਦੁਵੱਲੇ ਸਹਿਯੋਗ, ਵਧੇ ਹੋਏ ਵਪਾਰਕ ਰੁਝੇਵਿਆਂ, ਵਿਸ਼ਵ ਵਪਾਰ ਸੰਗਠਨ ਦੇ ਮਾਮਲਿਆਂ ਅਤੇ ਆਪਸੀ ਹਿੱਤਾਂ ਦੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ। ਆਸੀਆਨ ਦੇਸ਼ਾਂ ਦੇ ਆਪਣੇ ਹਮਰੁਤਬਾ ਮੰਤਰੀਆਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਐਟੀਗਾ (ਏਆਈਟੀਆਈਜੀਏ) ਦੀ ਸਮੀਖਿਆ ਨੂੰ ਜਲਦੀ ਪੂਰਾ ਕਰਨ ਦਾ ਸੁਝਾਅ ਦਿੱਤਾ।
ਕੇਂਦਰੀ ਮੰਤਰੀ ਅਤੇ ਅਮਰੀਕੀ ਵਣਜ ਸਕੱਤਰ ਨੇ ਇੱਕ ਉਦਯੋਗਿਕ ਗੋਲਮੇਜ਼ ਕਾਨਫ਼ਰੰਸ ਦੀ ਸਹਿ ਪ੍ਰਧਾਨਗੀ ਕੀਤੀ। ਇਸ ਗੋਲਮੇਜ਼ ਕਾਨਫ਼ਰੰਸ ਦਾ ਸਿਰਲੇਖ “ਡੀਕੋਡਿੰਗ ਦਿ ‘ਇਨੋਵੇਸ਼ਨ ਹੈਂਡਸ਼ੇਕ’: ਯੂਐੱਸ-ਇੰਡੀਆ ਐਂਟਰਪ੍ਰਨਿਓਰਸ਼ਿਪ ਪਾਰਟਨਰਸ਼ਿਪ” ਸੀ। ਯੂਐੱਸ-ਇੰਡੀਆ ਬਿਜ਼ਨਸ ਕੌਂਸਲ (ਯੂਐੱਸਆਈਬੀਸੀ) ਅਤੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਵੱਲੋਂ ਇਸ ਦੀ ਸਹਿ-ਮੇਜ਼ਬਾਨੀ ਕੀਤੀ ਗਈ ਅਤੇ ਇਸ ਦਾ ਸਮਰਥਨ ਨੈਸ਼ਨਲ ਐਸੋਸੀਏਸ਼ਨ ਆਫ਼ ਸਾਫਟਵੇਅਰ ਐਂਡ ਸਰਵਿਸ ਕੰਪਨੀਜ਼ (ਨਾਸਕਾਮ) ਅਤੇ ਸਟਾਰਟਅੱਪ ਇੰਡੀਆ, ਪ੍ਰਮੁੱਖ ਆਈਸੀਟੀ ਕੰਪਨੀਆਂ ਦੇ ਸੀਈਓ, ਵੈਂਚਰ ਪੂੰਜੀ ਫਰਮਾਂ ਦੇ ਐਗਜ਼ੈਕਟਿਵਾਂ ਅਤੇ ਮਹੱਤਵਪੂਰਨ ਅਤੇ ਉੱਭਰ ਰਹੇ ਤਕਨਾਲੋਜੀ ਖੇਤਰ ਨਾਲ ਜੁੜੇ ਸਟਾਰਟਅੱਪ ਦੇ ਸੰਸਥਾਪਕਾਂ ਵੱਲੋਂ ਕੀਤਾ ਗਿਆ ਸੀ।
ਦਿਨ ਭਰ ਦੇ ਰੁਝੇਵਿਆਂ ਦੀ ਸਮਾਪਤੀ ਤੋਂ ਬਾਅਦ ਕੇਂਦਰੀ ਮੰਤਰੀ ਨੇ ਪੱਛਮੀ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਉੱਦਮੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦਾ ਆਯੋਜਨ ਸਾਨ ਫ਼ਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਆਈਆਈਟੀ ਦੇ ਸਾਬਕਾ ਵਿਦਿਆਰਥੀਆਂ ਅਤੇ ਟੀਆਈਈ ਗਲੋਬਲ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਭਾਰਤ ਵਿੱਚ ਮੌਜੂਦ ਵਧੇਰੇ ਸੰਭਾਵਨਾਵਾਂ ਅਤੇ ਭਾਰਤ ਦੇ ਆਰਥਿਕ ਵਿਕਾਸ ਅਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਭਾਰਤੀ ਡਾਇਸਪੋਰਾ, ਖਾਸ ਕਰਕੇ ਉੱਦਮੀਆਂ ਦੀ ਭੂਮਿਕਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਨਾਲ ਵੋਕਲ ਫਾਰ ਲੋਕਲ ਅਤੇ ਫੇਰ ਲੋਕਲ ਤੋਂ ਗਲੋਬਲ ਬਣਾਉਣ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ਦਾ ਸਮਰਥਨ ਕਰਨ ਲਈ ਵੀ ਕਿਹਾ।
************
ਏਡੀ /ਐੱਨਐੱਸ
(Release ID: 1977291)
Visitor Counter : 72