ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਭਾਰਤ-ਓਪੇਕ ਊਰਜਾ ਵਾਰਤਾ ਦੀ 6ਵੀਂ ਉੱਚ-ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ

Posted On: 13 NOV 2023 7:16PM by PIB Chandigarh

ਭਾਰਤ ਅਤੇ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਦੇ ਵਿੱਚ ਊਰਜਾ ਵਾਰਤਾ ਦੀ 6ਵੀਂ ਉੱਚ-ਪੱਧਰੀ ਮੀਟਿੰਗ 9 ਨਵੰਬਰ 2023 ਨੂੰ ਆਸਟ੍ਰੀਆ ਦੇ ਵਿਯਨਾ ਦੇ ਓਪੇਕ ਸਕੱਤਰੇਤ ਵਿੱਚ ਆਯੋਜਿਤ ਕੀਤੀ ਗਈ।

ਮੀਟਿੰਗ ਦੀ ਸਹਿ-ਪ੍ਰਧਾਨਗੀ ਓਪੇਕ ਦੇ ਸਕੱਤਰ ਜਨਰਲ, ਮਹਾਮਹਿਮ ਹੈਥਮ ਅਲ ਘੈਸ ਅਤੇ ਭਾਰਤ ਦੇ ਮਾਣਯੋਗ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਅਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੀਤੀ।

 

ਮੀਟਿੰਗ ਵਿੱਚ ਖੁੱਲੀ ਅਤੇ ਸਪਸ਼ਟ ਚਰਚਾ ਵਿੱਚ ਤੇਲ ਤੇ ਊਰਜਾ ਬਜ਼ਾਰਾਂ ਨਾਲ ਸਬੰਧਿਤ ਪ੍ਰਮੁੱਖ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਉਪਲਬਧਤਾ, ਸਮਰੱਥ ਅਤੇ ਸਥਿਰਤਾ ਸੁਨਿਸ਼ਚਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜੋ ਊਰਜਾ ਬਜ਼ਾਰਾਂ ਦੀ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਜ਼ਰੂਰੀ ਹਨ। ਦੋਨਾਂ ਧਿਰਾਂ ਨੇ ਊਰਜਾ ਉਦਯੋਗ ਦੇ ਲਈ ਲਘੂ, ਮੱਧ ਅਤੇ ਦੀਰਘਕਾਲੀ ਦ੍ਰਿਸ਼ਟੀਕੋਣ ‘ਤੇ ਚਰਚਾ ਕੀਤੀ ਅਤੇ ਆਲਮੀ ਆਰਥਿਕ ਵਿਕਾਸ ਤੇ ਊਰਜਾ ਮੰਗ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ।

ਦੋਨਾਂ ਧਿਰਾਂ ਨੇ ਵਰਲਡ ਔਇਲ ਆਉਟਲੁਕ 2023 ‘ਤੇ ਵਿਸ਼ੇਸ਼ ਧਿਆਨ ਦਿੱਤਾ, ਜਿਸ ਵਿੱਚ ਅਨੁਮਾਨ ਵਿਅਕਤ ਕੀਤਾ ਗਿਆ ਸੀ ਕਿ ਭਾਰਤ ਸਾਲ 2022-2045 ਦੇ ਦਰਮਿਆਨ ਦੀ ਮਿਆਦ ਵਿੱਚ 6.1 ਪ੍ਰਤੀਸ਼ਤ ਦੀ ਔਸਤ ਦੀਰਘਕਾਲੀ ਵਾਧੇ ਦੇ ਨਾਲ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਵਿਕਾਸਸ਼ੀਲ ਅਰਥਵਿਵਸਥਾ ਹੋਵੇਗੀ ਅਤੇ ਉਸੇ ਦੌਰਾਨ ਵਾਧੇ ਵਾਲੀ ਆਲਮੀ ਊਰਜਾ ਮੰਗ ਦਾ 28 ਪ੍ਰਤੀਸ਼ਤ ਤੋਂ ਅਧਿਕ ਹੋਵੇਗਾ। ਦੋਨਾਂ ਧਿਰਾਂ ਨੇ ਭਵਿੱਖ ਵਿੱਚ ਸਹਿਯੋਗ ਦੇ ਲਈ ਹੋਰ ਖੇਤਰਾਂ ਦੀ ਖੋਜ ਕਰਦੇ ਹੋਏ ਉਤਪਾਦਕਾਂ ਤੇ ਉਪਭੋਗਤਾਵਾਂ ਦੋਨਾਂ ਦੇ ਹਿਤ ਵਿੱਚ ਨਿਰੰਤਰ ਸਹਿਯੋਗ ਅਤੇ ਗੱਲਬਾਤ ਦੀ ਜ਼ਰੂਰਤ ‘ਤੇ ਵੀ ਧਿਆਨ ਦਿੱਤਾ।

ਮਹਾਮਹਿਮ ਹੈਥਮ ਅਲ ਘੈਸ ਨੇ ਆਪਣੀ ਟਿੱਪਣੀ ਵਿੱਚ ਕਿਹਾ, “ਓਪੇਕ-ਭਾਰਤ ਵਾਰਤਾ ਦੀ ਉਤਕ੍ਰਿਸ਼ਟ ਸਥਿਤੀ ਓਪੇਕ, ਇਸ ਦੇ ਮੈਂਬਰ ਦੇਸ਼ਾਂ ਅਤੇ ਪ੍ਰਮੁੱਖ ਭਾਰਤੀ ਤੇਲ ਕੰਪਨੀਆਂ ਦੇ ਵਿੱਚ ਸਕਾਰਾਤਮਕ ਸਬੰਧਾਂ ਦੇ ਵਿਕਾਸ ਤੱਕ ਵੀ ਫੈਲੀ ਹੋਈ ਹੈ।” ਉਨ੍ਹਾਂ ਨੇ ਕਿਹਾ ਕਿ “ਭਾਰਤ ਦੇ ਨਾਲ ਓਪੇਕ ਦੇ ਸਬੰਧ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਹਨ।” ਉਨ੍ਹਾਂ ਨੇ ਊਰਜਾ ਮੁੱਦਿਆਂ ਦੇ ਪ੍ਰਤੀ ਭਾਰਤ ਦੇ ਸੰਤੁਲਿਤ, ਯਥਾਰਥਵਾਦੀ ਅਤੇ ਵਿਵਹਾਰਕ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕੀਤੀ।

 

ਜਨਰਲ ਸਕੱਤਰ ਨੇ ਕਿਹਾ, “ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਅਤੇ ਓਪੇਕ ਦੇ ਦਰਮਿਆਨ ਸਬੰਧ ਮਹੱਤਵਪੂਰਨ ਹੋਣਗੇ, ਕਿਉਂਕਿ ਦੁਨੀਆ ਆਲਮੀ ਊਰਜਾ ਸੁਰੱਖਿਆ ਨੂੰ ਹੁਲਾਰਾ ਦੇਣ, ਊਰਜਾ ਸਮਰੱਥਾ ਪ੍ਰਦਾਨ ਕਰਨ ਅਤੇ ਕਾਰਬਨ ਨਿਕਾਸੀ ਨੂੰ ਘੱਟ ਕਰਨਾ ਚਾਹੁੰਦੀ ਹੈ।”

ਮਹਾਮਹਿਮ ਹੈਥਮ ਅਲ ਘੈਸ ਨੇ ਭਾਰਤ ਦੀ ਜੀ-20 ਪ੍ਰਧਾਨਗੀ, ਜ਼ਿਕਰਯੋਗ ਚੰਦ੍ਰਯਾਨ ਮਿਸ਼ਨ ਦੀ ਵੀ ਪ੍ਰਸ਼ੰਸਾ ਕੀਤੀ, ਅਤੇ ਬਹੁਤ ਮਹੱਤਵ ਵਾਲੇ ਆਲਮੀ ਮੁੱਦਿਆਂ ਦਾ ਸਮਾਧਾਨ ਕਰਨ ਵਿੱਚ ਇਸ ਦੀ ਅਗਵਾਈ ਵਾਲੀ ਭੂਮਿਕਾ ‘ਤੇ ਚਾਨਣਾ ਪਾਇਆ। ਜਨਰਲ ਸਕੱਤਰ ਨੇ ਕਿਹਾ, “ਜੀ-20 ਵਿੱਚ ਭਾਰਤ ਦੀ ਅਗਵਾਈ ਪ੍ਰਭਾਵਸ਼ਾਲੀ ਸੀ, ਭਾਰਤ ਦੇ ਸਾਹਮਣੇ ਅਗਵਾਈ ਨੇ ਪ੍ਰਮੁੱਖ ਊਰਜਾ ਮੁੱਦਿਆਂ ਸਹਿਤ ਇਸ ਵਰ੍ਹੇ ਦੀ ਜੀ-20 ਚਰਚਾ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ।”

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ, ਤੀਸਰੇ ਸਭ ਤੋਂ ਵੱਡੇ ਊਰਜਾ ਉਪਭੋਗਤਾ, ਕੱਚੇ ਤੇਲ ਦੇ ਆਯਾਤਕ ਅਤੇ ਚੌਥੇ ਸਭ ਤੋਂ ਵੱਡੇ ਆਲਮੀ ਤੇਲ ਰਿਫਾਇਨਰ ਦੇ ਰੂਪ ਵਿੱਚ, ਭਾਰਤ ਅਤੇ ਓਪੇਕ ਦੇ ਵਿੱਚ ਗੂੜ੍ਹੇ ਸਬੰਧ ਨਾ ਸਿਰਫ਼ ਜ਼ਰੂਰੀ ਹਨ, ਬਲਕਿ ਸੁਭਾਵਿਕ ਵੀ ਹਨ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਭਾਰਤ ਸਥਿਰ ਅਤੇ ਮਜ਼ਬੂਤ ਆਰਥਿਕ ਵਿਕਾਸ ਦੇ ਰਸਤੇ ‘ਤੇ ਅੱਗੇ ਵਧ ਰਿਹਾ ਹੈ, ਇਸ ਲਈ ਦੋਨਾਂ ਧਿਰਾਂ ਦੇ ਆਪਸੀ ਲਾਭ ਦੇ ਲਈ ਗਹਿਰੇ ਸਹਿਯੋਗ ਨੂੰ ਹੁਲਾਰਾ ਦੇਣ ਨਾਲ ਆਲਮੀ ਤੇਲ ਬਜ਼ਾਰਾਂ ਦੀ ਦੀਰਘਕਾਲੀ ਸਮ੍ਰਿੱਧੀ ਅਤੇ ਸਥਿਰਤਾ ਵਿੱਚ ਮਹੱਤਵਪੂਰਨ ਯੋਗਾਦਨ ਦੇਣ ਦੀ ਸਮਰੱਥਾ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਓਪੇਕ ਨੂੰ ਉਪਭੋਗਤਾਵਾਂ, ਉਤਪਾਦਕਾਂ ਅਤੇ ਆਲਮੀ ਯੋਗਦਾਨ ਦੇ ਲਾਭ ਦੇ ਲਈ ਬਜ਼ਾਰ ਸਥਿਰਤਾ ਨੂੰ ਬਣਾਏ ਰੱਖਣ ਅਤੇ ਸੁਨਿਸ਼ਚਿਤ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣ ਦੀ ਤਾਕੀਦ ਕੀਤੀ।

ਮੀਟਿੰਗ ਵਿੱਚ ਤਕਨੀਕੀ ਅਤੇ ਰਿਸਰਚ ਪੱਧਰਾਂ ਸਹਿਤ ਗੱਲਬਾਤ ਦੇ ਢਾਂਚੇ ਵਿੱਚ ਹੁਣ ਤੱਕ ਪ੍ਰਾਪਤ ਕੀਤੀ ਗਈ ਜ਼ਿਕਰਯੋਗ ਪ੍ਰਗਤੀ ‘ਤੇ ਗੌਰ ਕੀਤੀ ਗਈ। ਪਿਛਲੇ ਮਹੀਨੇ, ਭਾਰਤ ਅਤੇ ਓਪੇਕ ਦੋਨਾਂ ਦੇ ਮਾਹਿਰਾਂ ਨੇ 27 ਅਕਤੂਬਰ 2023 ਨੂੰ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਭਾਰਤ-ਓਪੇਕ ਊਰਜਾ ਵਾਰਤਾ ਦੀ 5ਵੀਂ ਤਕਨੀਕੀ ਮੀਟਿੰਗਾਂ ਦੇ ਅਧੀਨ ਮੁਲਾਕਾਤ ਕੀਤੀ।

ਭਾਰਤ-ਓਪੇਕ ਊਰਜਾ ਵਾਰਤਾ ਦੀ 6ਵੀਂ ਉੱਚ-ਪੱਧਰੀ ਮੀਟਿੰਗ ਦੋਨਾਂ ਧਿਰਾਂ ਦੁਆਰਾ ਭਾਰਤ ਅਤੇ ਓਪੇਕ ਦੇ ਵਿੱਚ ਅੱਗੇ ਵਧਦੇ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਦੇ ਨਾਲ ਪੂਰੀ ਹੋਈ।

ਭਾਰਤ-ਓਪੇਕ ਊਰਜਾ ਵਾਰਤਾ ਦੀ ਅਗਲੀ ਉੱਚ-ਪੱਧਰੀ ਮੀਟਿੰਗ ਵਰ੍ਹੇ 2024 ਦੇ ਦੌਰਾਨ ਭਾਰਤ ਵਿੱਚ ਆਯੋਜਿਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ ਗਈ।

****

ਆਰਕੇਜੇ/ਐੱਮ



(Release ID: 1976852) Visitor Counter : 65


Read this release in: English , Urdu , Hindi