ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਉਦਯੋਗ ਦੁਆਰਾ ਅਪਣਾਈਆਂ ਜਾਣ ਵਾਲੀਆਂ ਕਾਰਜ ਪ੍ਰਣਾਲੀਆਂ ਚਰਚਾ ਵਿੱਚ, ਭਾਰਤ ਨੇ ਵਰਲਡ ਟ੍ਰੈਵਲ ਮਾਰਕਿਟ, ਲੰਦਨ 2023 ਵਿੱਚ ਸ਼ਾਨਦਾਰ ਮੌਜੂਦਗੀ ਦਰਜ ਕੀਤੀ
Posted On:
09 NOV 2023 5:01PM by PIB Chandigarh
ਪ੍ਰਮੁੱਖ ਵਿਸ਼ੇਸ਼ਤਾਵਾਂ
- “ਅਤੁਲਯ ਭਾਰਤ” ਨੇ ਵਰਲਡ ਟ੍ਰੈਵਲ ਮਾਰਕਿਟ (ਡਬਲਿਊਟੀਐੱਮ) 2023 ਵਿੱਚ ਕਾਰਗਰ ਪ੍ਰਭਾਵ ਪਾਇਆ
- ਸਕੱਤਰ, ਟੂਰਿਜ਼ਮ ਮੰਤਰਾਲਾ, ਸੁਸ਼੍ਰੀ ਵੀ. ਵਿੱਦਿਆਵਤੀ ਨੇ ਯੂਐੱਨਡਬਲਿਊਟੀਓ-ਡਬਲਿਊਟੀਟੀਸੀ ਟੂਰਿਜ਼ਮ ਮੰਤਰੀਆਂ ਦੇ ਸਮਿਟ ਅਤੇ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ‘ਤੇ ਇੱਕ ਪੈਨਲ ਚਰਚਾ ਸਹਿਤ ਉੱਚ ਪੱਧਰੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।
- ਮੰਤਰਾਲੇ ਨੇ ਸਥਿਰਤਾ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਉਦੇਸ਼ ਨਾਲ ਆਪਣਾ ਨਵੀਨਤਮ ਅਭਿਯਾਨ, “ਟ੍ਰੈਵਲ ਫਾਰ ਲਾਈਫ” ਪੇਸ਼ ਕੀਤਾ
- ਟੂਰਿਜ਼ਮ ਮੰਤਰਾਲੇ ਨੇ ਇੱਕ ਸ਼ਾਨਦਾਰ ਭਾਰਤ ਸੰਧਿਆ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਯੂਕੇ ਹੋਸਪਿਟੇਲਿਟੀ ਅਤੇ ਟੂਰਿਜ਼ਮ ਖੇਤਰ ਦੇ 200 ਤੋਂ ਅਧਿਕ ਪ੍ਰਮੁੱਖ ਹਿਤਧਾਰਕਾਂ ਨੇ ਹਿੱਸਾ ਲਿਆ
“ਅਤੁਲਯ ਭਾਰਤ” ਨੇ ਵਰਲਡ ਟ੍ਰੈਵਲ ਮਾਰਕਿਟ (ਡਬਲਿਊਟੀਐੱਮ) 2023 ਵਿੱਚ ਸ਼ਾਨਦਾਰ ਸਫ਼ਲਤਾ ਦੇ ਨਾਲ ਆਪਣੀ ਪ੍ਰਭਾਵਸ਼ਾਲੀ ਮੌਜੂਦਗੀ ਦਰਜ ਕੀਤੀ, ਜਿਸ ਨਾਲ ਗਲੋਬਲ ਡੈਸਟੀਨੇਸ਼ਨ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋ ਗਈ। 6 ਤੋਂ 8 ਨਵੰਬਰ 2023 ਤੱਕ ਆਯੋਜਿਤ ਡਬਲਿਊਟੀਐੱਮ 2023 ਨੇ “ਅਤੁਲਯ ਭਾਰਤ” ਦੀ ਪੇਸ਼ਕਾਰੀ ਕੀਤੀ ਜਿਸ ਵਿੱਚ ਦੀਰਘਕਾਲੀ ਟੂਰਿਜ਼ਮ ਨੂੰ ਹੁਲਾਰਾ ਦੇਣ ‘ਤੇ ਮੁੱਖ ਤੌਰ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ‘ਵਿਜਿਟ ਇੰਡੀਆ 2023’ ਦੇ ਤਹਿਤ ਦੇਸ਼ ਦੇ ਵਿਭਿੰਨ ਟੂਰਿਜ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਅਨੋਖਾ ਮੰਚ ਪ੍ਰਦਾਨ ਕੀਤਾ ਗਿਆ।
ਅਤੁਲਯ ਭਾਰਤ ਮੰਡਪ ਦਾ ਉਦਘਾਟਨ ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਵਿਕ੍ਰਮ ਦੋਰਾਈਸਵਾਮੀ ਅਤੇ ਟੂਰਿਜ਼ਮ ਸਕੱਤਰ, ਭਾਰਤ ਸਰਕਾਰ ਸੁਸ਼੍ਰੀ ਵੀ. ਵਿੱਦਿਆਵਤੀ ਨੇ ਗੋਆ ਦੇ ਟੂਰਿਜ਼ਮ ਮੰਤਰੀ ਸ਼੍ਰੀ ਰੋਹਨ ਖੌਂਟੇ ਅਤੇ ਹੋਰ ਪ੍ਰਤੀਸ਼ਠਿਤ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤਾ।
ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸੁਸ਼੍ਰੀ ਵੀ. ਵਿੱਦਿਆਵਤੀ ਨੇ ਪਹਿਲੇ ਦਿਨ ਐਲੀਵੇਟ ਸਟੇਜ ‘ਤੇ ‘ਯੁਵਾ ਅਤੇ ਸਿੱਖਿਆ ਦੇ ਜ਼ਰੀਏ ਟੂਰਿਜ਼ਮ ਵਿੱਚ ਬਦਲਾਅ’ ਵਿਸ਼ੇ ‘ਤੇ ਆਯੋਜਿਤ ਯੂਐੱਨਡਬਲਿਊਟੀਓ-ਡਬਲਿਊਟੀਟੀਸੀ ਟੂਰਿਜ਼ਮ ਮੰਤਰੀਆਂ ਦੇ ਸਮਿਟ ਵਿੱਚ ਸਰਗਰਮ ਰੂਪ ਨਾਲ ਹਿੱਸਾ ਲਿਆ। ਦੂਸਰੇ ਦਿਨ, ਟੂਰਿਜ਼ਮ ਸਕੱਤਰ ਨੇ ‘ਟੂਰਿਜ਼ਮ ਦੇ ਕਾਰੋਬਾਰ ਵਿੱਚ ਲੋਕਲ ਸਮੁਦਾਇਆਂ ਨੂੰ ਸ਼ਾਮਲ ਕਰਨਾ' ਪੈਨਲ ਚਰਚਾ ਵਿੱਚ ਯੋਗਦਾਨ ਦਿੱਤਾ, ਜਿਸ ਵਿੱਚ ਟੂਰਿਜ਼ਮ ਉਦਯੋਗ ਵਿੱਚ ਸਥਾਨਕ ਭਾਈਚਾਰਿਆਂ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ। ਪੈਨਲ ਨੂੰ ਹੇਰੋਲਡ ਗੁਡਵਿਨ, ਡਬਲਿਊਟੀਐੱਮ ਰਿਸਪੌਂਸੀਬਲ ਟੂਰਿਜ਼ਮ ਐਡਵਾਈਜ਼ਰ, ਰਿਸਪੌਂਸੀਬਲ ਟੂਰਿਜ਼ਮ ਪਾਰਟਨਰਸ਼ਿਪ ਦੁਆਰਾ ਕੁਸ਼ਲਤਾਪੂਰਵਕ ਸੰਚਾਲਿਤ ਕੀਤਾ ਗਿਆ ਸੀ।
ਟੂਰਿਜ਼ਮ ਮੰਤਰਾਲੇ ਨੇ ਪ੍ਰੋਗਰਾਮ ਦੇ ਦੂਸਰੇ ਦਿਨ ਲੰਦਨ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਇੱਕ ਸ਼ਾਨਦਾਰ ਭਾਰਤ ਸੰਧਿਆ ਦਾ ਆਯੋਜਨ ਕੀਤਾ, ਜਿਸ ਵਿੱਚ 200 ਤੋਂ ਅਧਿਕ ਟੂਰ ਅਪਰੇਟਰ, ਟ੍ਰੈਵਲ ਏਜੰਟ, ਮੀਡੀਆ ਅਤੇ ਬ੍ਰਿਟੇਨ ਵਿੱਚ ਰਹਿ ਰਹੇ ਹੋਸਪਿਟੇਲਿਟੀ ਅਤੇ ਟੂਰਿਜ਼ਮ ਉਦਯੋਗ ਦੇ ਹੋਰ ਪ੍ਰਮੁੱਖ ਹਿਤਧਾਰਕਾਂ ਨੇ ਹਿੱਸਾ ਲਿਆ। ਡਬਲਿਊਟੀਐੱਮ 2023 ਵਿੱਚ ਵਿਭਿੰਨ ਰਾਜ ਸਰਕਾਰਾਂ ਦੇ ਸਕੱਤਰਾਂ ਅਤੇ ਭਾਰਤ ਦੇ ਹੋਰ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।
ਟੂਰਿਜ਼ਮ ਸਕੱਤਰ ਸੁਸ਼੍ਰੀ ਵੀ. ਵਿੱਦਿਆਵਤੀ ਨੇ ਭਾਰਤੀ ਟੂਰਿਜ਼ਮ ਖੇਤਰ ਵਿੱਚ ਮੁੱਖਧਾਰਾ ਦੀ ਸਥਿਰਤਾ ਦੇ ਪ੍ਰਾਥਮਿਕ ਉਦੇਸ਼ ਦੇ ਨਾਲ ਮੰਤਰਾਲੇ ਦੇ ਨਵੀਨਤਮ ਅਭਿਯਾਨ, “ਟ੍ਰੈਵਲ ਫਾਰ ਲਾਈਫ” ਦੀ ਸ਼ੁਰੂਆਤ ਕੀਤੀ। ਇਸ ਅਭਿਯਾਨ ਦਾ ਉਦੇਸ਼ ਕੁਦਰਤੀ ਅਤੇ ਸੱਭਿਆਚਾਰਕ ਸੰਸਾਧਨਾਂ ਦੀ ਸੁਰੱਖਿਆ ਕਰਦੇ ਹੋਏ ਅਧਿਕ ਲਚੀਲਾ, ਸਮਾਵੇਸ਼ੀ, ਕਾਰਬਨ- ਨਿਊਟ੍ਰਲ ਅਤੇ ਸੰਸਾਧਨ-ਕੁਸ਼ਲ ਟੂਰਿਜ਼ਮ ਬਣਾਉਣਾ ਹੈ।
ਸੁਸ਼੍ਰੀ ਵੀ. ਵਿੱਦਿਆਵਤੀ, ਸਕੱਤਰ ਟੂਰਿਜ਼ਮ ਨੇ ਟਿੱਪਣੀ ਕੀਤੀ, “ਟ੍ਰੈਵਲ ਫਾਰ ਲਾਈਫ’ ਪ੍ਰੋਗਰਾਮ ਟੂਰਿਸਟਾਂ ਨੂੰ ਸਰਲ ਕਾਰਜ ਕਰਨ ਦੇ ਲਈ ਪ੍ਰੋਤਸਾਹਿਤ ਕਰੇਗਾ ਜਿਸ ਦੇ ਨਤੀਜੇ ਵਜੋਂ ਵਾਤਾਵਰਣ ਦੀ ਸੰਭਾਲ਼, ਜੈਵ ਵਿਵਿਧਤਾ, ਸਥਾਨਕ ਅਰਥਵਿਵਸਥਾ ਵਿੱਚ ਸੁਧਾਰ ਅਤੇ ਸਥਾਨਕ ਭਾਈਚਾਰਿਆਂ ਦੀ ਸਮਾਜਿਕ-ਸੱਭਿਆਚਾਰਕ ਅਖੰਡਤਾ ਦੀ ਸੰਭਾਲ਼ ਹੋਵੇਗੀ। ਇਸ ਦਾ ਉਦੇਸ਼ ਟੂਰਿਜ਼ਮ ਵੈਲਿਊ ਚੇਨ ਵਿੱਚ ਹਿਤਧਾਰਕਾਂ ਦੁਆਰਾ ਸੰਸਾਧਨਾਂ ਦਾ ਸਾਵਧਾਨੀਪੂਰਵਕ ਅਤੇ ਜਾਣ ਬੁੱਝ ਕੇ ਉਪਯੋਗ ਕਰਨਾ ਹੈ।”
ਮਹਿਮਾਨਾਂ ਨੂੰ ਅਤੁਲਯ ਭਾਰਤ ਫਿਲਮਾਂ, ਟ੍ਰੈਵਲ ਫਾਰ ਲਾਈਫ ਵੀਡੀਓ ਦੇ ਨਾਲ-ਨਾਲ ਮੱਧ ਪ੍ਰਦੇਸ਼, ਬਿਹਾਰ, ਕਰਨਾਟਕ ਅਤੇ ਰਾਜਸਥਾਨ ਦੇ ਰਾਜ ਟੂਰਿਜ਼ਮ ਬੋਰਡਾਂ ਦੀਆਂ ਫਿਲਮਾਂ ਦਿਖਾਈਆਂ ਗਈਆਂ। ਪੂਰੀ ਸ਼ਾਮ, ਉਪਸਥਿਤ ਲੋਕਾਂ ਨੇ ਸਵਾਦਿਸ਼ਟ ਭਾਰਤੀ ਵਿਅੰਜਨਾਂ ਦਾ ਆਨੰਦ ਲਿਆ ਅਤੇ ਗਰਬਾ ਅਤੇ ਭੰਗੜਾ ਦੇ ਪਰੰਪਰਾਗਤ ਭਾਰਤੀ ਲੋਕ ਨਾਚਾਂ ਦੇ ਪ੍ਰਦਰਸ਼ਨ ਤੋਂ ਪ੍ਰਸੰਨ ਹੋਏ। ਇਸ ਦੇ ਇਲਾਵਾ, ਭਾਗਸ਼ਾਲੀ ਮਹਿਮਾਨਾਂ ਨੇ ਨਾਰਾਇਣ ਨਿਵਾਸ ਪੈਲੇਸ, ਤਾਜ ਗਰੁੱਪ ਆਫ਼ ਹੋਟਲਸ ਅਤੇ ਅੰਤਰਾ ਰਿਵਰ ਕਰੂਜ਼ ਦੁਆਰਾ ਉਦਾਰਤਾਪੂਰਵਕ ਪ੍ਰਦਾਨ ਕੀਤੇ ਗਏ ਪੁਰਸਕਾਰ ਜਿੱਤੇ।
ਡਬਲਿਊਟੀਐੱਮ 2023 ਵਿੱਚ “ਅਤੁਲਯ ਭਾਰਤ” ਨਾ ਕੇਵਲ ਭਾਰਤ ਦੀ ਟੂਰਿਸਟ ਪੇਸ਼ਕਸ਼ਾਂ ਦੀ ਇੱਕ ਪ੍ਰਸਤੁਤੀ ਸੀ, ਬਲਕਿ ਟਿਕਾਊ ਅਤੇ ਜ਼ਿੰਮੇਦਾਰ ਟੂਰਿਜ਼ਮ, ਸੱਭਿਆਚਾਰ ਅਤੇ ਭਾਈਚਾਰਕ ਜੁੜਾਅ ਦਾ ਉਤਸਵ ਵੀ ਸੀ।
ਡਬਲਿਊਟੀਐੱਮ 2023 ਵਿੱਚ ਭਾਰਤ ਟੂਰਿਜ਼ਮ
ਡਬਲਿਊਟੀਐੱਮ ਵਿੱਚ 6-8 ਨਵੰਬਰ 2023 ਤੱਕ ਭਾਰਤੀ ਵਫ਼ਦ ਦੀ ਅਗਵਾਈ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸੁਸ਼੍ਰੀ ਵੀ. ਵਿੱਦਿਆਵਤੀ ਨੇ ਕੀਤਾ। ਇਸ ਵਰ੍ਹੇ, ਅਤੁਲਯ ਭਾਰਤ ਮੰਡਪ ਵਿੱਚ 47 ਵਿਅਕਤੀਆਂ ਦੀ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਟੂਰ ਅਪਰੇਟਿੰਗ ਕੰਪਨੀਆਂ, ਡੈਸਟੀਨੇਸ਼ਨ ਪ੍ਰਬੰਧਨ ਕੰਪਨੀਆਂ (ਡੀਐੱਮਸੀ) ਅਤੇ ਦਿੱਲੀ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ, ਬਿਹਾਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਓਡੀਸ਼ਾ, ਅਸਾਮ ਦੇ ਰਾਜ ਟੂਰਿਜਮ ਵਿਭਾਗਾਂ ਅਤੇ ਭਾਰਤੀ ਰੇਲਵੇ ਖਾਣ-ਪਾਨ ਟੂਰਿਜ਼ਮ ਨਿਗਮ (ਆਈਆਰਸੀਟੀਸੀ) ਸਮੇਤ ਵਿਭਿੰਨ ਪ੍ਰਕਾਰ ਦੀਆਂ ਸੰਸਥਾਵਾਂ ਦਾ ਪ੍ਰਤੀਨਿਧੀਤਵ ਦੇਖਣ ਨੂੰ ਮਿਲਿਆ। ਕੇਰਲ, ਕਰਨਾਟਕ, ਲੱਦਾਖ, ਰਾਜਸਥਾਨ, ਮੱਧ ਪ੍ਰਦੇਸ਼, ਗੋਆ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਦੇ ਰਾਜ ਟੂਰਿਜ਼ਮ ਵਿਭਾਗਾਂ ਨੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਸੰਭਾਵਿਤ ਗ੍ਰਾਹਕਾਂ ਅਤੇ ਭਾਗੀਦਾਰਾਂ ਦੇ ਨਾਲ ਜੁੜਨ ਦੇ ਲਈ ਆਪਣੇ ਖੁਦ ਦੇ ਮੰਡਪ ਬਣਾਏ। ਪੂਰੇ ਤਿੰਨ ਦਿਨ ਵਿੱਚ ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸੁਸ਼੍ਰੀ ਵੀ. ਵਿੱਦਿਆਵਤੀ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੇ ਬ੍ਰਿਟੇਨ ਦੇ ਯਾਤਰਾ ਬਜ਼ਾਰ ਵਿੱਚ ਵਿਭਿੰਨ ਪ੍ਰਭਾਵਸ਼ਾਲੀ ਟੂਰ ਔਪਰੇਟਰਾਂ, ਮੀਡੀਆ ਪ੍ਰਤੀਨਿਧੀਆਂ ਅਤੇ ਪ੍ਰਮੁੱਖ ਹਿਤਧਾਰਕਾਂ ਦੇ ਨਾਲ ਉਪਯੋਗੀ ਬੈਠਕਾਂ ਕੀਤੀਆਂ ਅਤੇ ਸੰਪਰਕ ਨੂੰ ਹੁਲਾਰਾ ਦੇਣ, ਕਾਰੋਬਾਰੀ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਜਾਣਕਾਰੀ ਅਤੇ ਗਿਆਨ ਨੂੰ ਸਾਂਝਾ ਕਰਨ ਦੇ ਲਈ ਮੰਚ ਦਾ ਉਪਯੋਗ ਕੀਤਾ।
ਇਸ ਨੂੰ ਦੇਖੋ www.incredibleindia.org
*******
ਬੀਵਾਈ/ਐੱਸਕੇ
(Release ID: 1976183)
Visitor Counter : 91