ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨੋਰਥ ਬਲਾਕ ਅਤੇ ਸਾਰੇ ਫੀਲਡ ਦਫ਼ਤਰਾਂ ਵਿੱਚ ਨਿਯਮਿਤ ਤੌਰ ‘ਤੇ ਸਵੱਛਤਾ ਅਭਿਯਾਨ ਚਲਾਇਆ ਗਿਆ
ਪੈਂਡਿੰਗ ਜਨਤਕ ਸ਼ਿਕਾਇਤਾਂ/ਸੰਦਰਭਾਂ ਦਾ ਨਿਪਟਾਰਾ
ਸਾਰੇ ਰਿਕਾਰਡਾਂ ਦੀ ਸਮੀਖਿਆ ਕੀਤੀ ਗਈ ਅਤੇ ਪੁਰਾਣੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ
ਡਿਜੀਟਲ ਗਵਰਨੈਂਸ ਦੀ ਸੰਸਕ੍ਰਿਤੀ ਅਤੇ ਰੋਲ ਲਿੰਕਡ ਲਰਨਿੰਗ ਨੂੰ ਪ੍ਰੋਤਸਾਹਿਤ ਕੀਤਾ ਗਿਆ
ਕਰਮਚਾਰੀ ਸੇਵਾਵਾਂ ਦੀ ਡਿਜੀਟਲ ਡਿਲੀਵਰੀ ਨੇ ਈਜ਼ ਆਵ੍ ਲਿਵਿੰਗ, ਪਾਰਦਰਸ਼ਿਤਾ ਅਤੇ ਜਵਾਬਦੇਹੀ ਵਿੱਚ ਇੱਕ ਨਵਾਂ ਬੈਂਚਮਾਰਕ ਸਥਾਪਿਤ ਕੀਤਾ
Posted On:
09 NOV 2023 5:52PM by PIB Chandigarh
ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਨੇ ਆਪਣੇ ਸਬੰਧਿਤ/ਅਧੀਨ ਸੰਗਠਨਾਂ ਦੇ ਨਾਲ ਮਿਲ ਕੇ ਵਿਸ਼ੇਸ਼ ਅਭਿਯਾਨ ਵਿੱਚ ਸ਼ਾਮਲ ਸਾਰੀਆਂ ਗਤੀਵਿਧੀਆਂ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਅਤੇ ਵਿਸ਼ੇਸ਼ ਅਭਿਯਾਨ 3.0 ਦੇ ਆਪਣੇ ਟੀਚਿਆਂ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਪਤ ਕੀਤਾ। ਵਿਭਿੰਨ ਮਾਮਲਿਆਂ ਦੇ ਸਬੰਧ ਵਿੱਚ ਪੈਂਡਿੰਗ ਵਿਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘੱਟ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਅਭਿਯਾਨ 3.0 ਦੀ ਸ਼ੁਰੂਆਤ 2 ਅਕਤੂਬਰ 2023 ਨੂੰ ਹੋਈ ਅਤੇ 31 ਅਕਤੂਬਰ 2023 ਨੂੰ ਸਮਾਪਤ ਹੋਈ।
ਵਿਭਾਗ ਦੀਆਂ ਮੁੱਖ ਗੱਲਾਂ ਅਤੇ ਉਪਲਬਧੀਆਂ
-
ਪੈਂਡਿੰਗ ਮਾਮਲਿਆਂ ਦਾ ਪ੍ਰਭਾਵਸ਼ਾਲੀ ਨਿਪਟਾਰਾ
ਅਭਿਯਾਨ ਦੌਰਾਨ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਆਪਣੇ ਸਬੰਧਿਤ ਅਤੇ ਅਧੀਨ ਦਫ਼ਤਰਾਂ ਅਤੇ ਖੁਦਮੁਖਤਿਆਰ ਸੰਸਥਾਵਾ ਦੇ ਨਾਲ ਹੇਠ ਲਿਖੇ ਮਾਮਲਿਆਂ ਦੇ ਸਬੰਧ ਵਿੱਚ ਟੀਚੇ ਹਾਸਲ ਕੀਤੇ ਹਨ-
-
ਸਾਂਸਦਾਂ ਦੇ 2 ਪੈਡਿੰਗ ਸੰਦਰਭਾਂ ਦਾ ਨਿਪਟਾਰਾ
-
10 ਅੰਤਰ ਮਿਨੀਸਟਿਅਲ ਰੈਫਰੈਂਸ
-
121 ਜਨਤਕ ਸ਼ਿਕਾਇਤਾਂ
-
ਹੋਰ ਸੰਗਠਨਾਂ ਤੋਂ 14 ਵਿੱਚੋਂ 13 ਮਹੱਤਵਪੂਰਨ ਸੰਦਰਭ
-
ਫਾਈਲ ਪ੍ਰਬੰਧਨ: ਡੀਓਪੀਟੀ ਨੇ ਆਪਣੇ ਸਬੰਧ, ਅਧੀਨ ਅਤੇ ਖੁਦਮੁਖਤਿਆਰੀ ਸੰਗਠਨਾਂ ਦੇ ਨਾਲ ਫਿਜੀਕਲ ਅਤੇ ਈ-ਆਫਿਸ ਫਾਈਲਾਂ ਦੀ ਸਮੀਖਿਆ ਦੇ ਮਾਮਲਿਆਂ ਵਿੱਚ ਆਪਣਾ ਟੀਚਾ ਸਫ਼ਲਤਾਪੂਰਵਕ ਪ੍ਰਾਪਤ ਕਰ ਲਿਆ ਹੈ।
-
ਫਿਜੀਕਲ ਫਾਈਲਾਂ ਦੀ ਸਮੀਖਿਆ- 75,136 ਫਿਜੀਕਲ ਫਾਈਲਾਂ ਅਤੇ 1,17,000 ਦਸਤਾਵੇਜ਼ਾਂ/ਡੋਜ਼ੀਅਰ ਦੀ ਸਮੀਖਿਆ ਡੀਓਪੀਟੀ ਅਤੇ ਉਸ ਨਾਲ ਜੁੜੇ ਸੰਗਠਨਾਂ ਦੁਆਰਾ ਕੀਤੀ ਗਈ ਹੈ।
-
6000 ਈ-ਆਫਿਸ਼ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ।
ਰੈਵੇਨਿਊ ਅਰਜਿਤ
-
ਦੋ ਪੁਰਾਣੀਆਂ ਸਟਾਫ ਕਾਰਾਂ, ਪੁਰਾਣੇ ਦਫ਼ਤਰ ਦਾ ਫਰਨੀਚਰ, ਪੁਰਾਣੇ ਕੈਬਿਨਟ, ਅਨਸਰਵਿਸੇਬਲ ਉਪਕਰਣ, ਬੇਕਾਰ ਸਟੋਰ, ਹਾਊਸਕੀਪਿੰਗ ਟੂਲਸ ਆਦਿ ਦੇ ਨਿਪਟਾਰੇ ਨਾਲ 3.78 ਲੱਖ ਰੁਪਏ ਦਾ ਰੈਵੇਨਿਊ ਅਰਜਿਤ ਹੋਇਆ ਹੈ ਅਤੇ ਕੀਮਤੀ ਦਫ਼ਤਰਾ ਸਥਾਨ ਖਾਲ੍ਹੀ ਹੋ ਗਿਆ ਹੈ।
-
ਪੁਰਾਣੇ ਕੰਪਿਊਟਰ, ਪ੍ਰਿੰਟਰ ਆਦਿ ਜਿਹੇ ਈ-ਕਚਰੇ ਦੇ ਨਿਪਟਾਰੇ ਨਾਲ 3.00 ਲੱਖ ਰੁਪਏ ਤੋਂ ਅਧਿਕ ਦਾ ਰੈਵੇਨਿਊ ਅਰਜਿਤ ਹੋਣ ਦੀ ਸੰਭਾਵਨਾ ਹੈ।
-
ਸਵੱਛਤਾ: ਵੱਖ-ਵੱਖ ਦਫ਼ਤਰ ਦੇ ਸਥਾਨਾਂ ‘ਤੇ 290 ਸਵੱਛਤਾ ਅਭਿਯਾਨ ਚਲਾਏ ਗਏ।
ਇਸ ਅਭਿਯਾਨ ਦੌਰਾਨ ਵਧੀਆ ਅਭਿਆਸਾਂ ਨੂੰ ਵੀ ਅਪਣਾਇਆ ਗਿਆ। ਅਪਣਾਏ ਗਏ ਕੁਝ ਵਧੀਆ ਅਭਿਆਸਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
-
ਸਮੀਖਿਆ ਅਭਿਆਸ ਦੇ ਹਿੱਸੇ ਵਜੋਂ ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਅਤੇ ਸੰਭਾਲ਼
-
ਸਾਰੇ ਸੰਗਠਨਾਂ ਵਿੱਚ ਮਿਸ਼ਨ ਮੋਡ ਵਿੱਚ ਫਾਈਲਾਂ ਦੀ ਰਿਕਾਰਡਿੰਗ/ਸਮੀਖਿਆ, ਤਾਕਿ ਡਿਜੀਟਲ ਗਵਰਨੈਂਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਫਿਜੀਕਲ ਸਥਾਨ ਖਾਲੀ ਕੀਤਾ ਜਾ ਸਕੇ।
-
ਸਵੱਛਤਾ ਨੂੰ ‘ਗੋ ਗ੍ਰੀਨ’ ਅਤੇ ਲਾਈਫ ਅਭਿਯਾਨ ਦੇ ਨਾਲ ਜੋੜਿਆ ਗਿਆ।
-
ਈ-ਆਫਿਸ਼ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਫਿਜੀਕਲ ਫਾਈਲਾਂ ਨੂੰ ਬੰਦ ਕਰਨਾ।
-
ਡੀਓਪੀਟੀ ਨੂੰ ਸਿਰਫ਼ ਈ-ਰੈਫਰੈਂਸ ਭੇਜਣ ਲਈ ਹੋਰ ਮੰਤਰਾਲਿਆਂ ਨੂੰ ਪ੍ਰੋਤਸਾਹਿਤ ਕਰਨਾ।
-
ਫਿਜੀਕਲ ਸੰਦਰਭਾਂ ਨੂੰ ਘੱਟ ਕਰਨ ਲਈ ਈ-ਐੱਚਆਰਐੱਮਐੱਸ ਮੌਡਿਯੂਲ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਇਆ ਗਿਆ।
-
86 ਕੇਂਦਰੀ ਮੰਤਰਾਲੇ ਅਤੇ ਵਿਭਾਗ iGot Karmayogi ਪੋਰਟਲ ਨਾਲ ਜੁੜ ਗਏ ਹਨ, ਜਿੱਥੇ 1459 ਘੰਟੇ ਦੀ ਮਿਆਦ ਵਾਲੇ 780 ਤੋਂ ਅਧਿਕ ਕੋਰਸ ਉਪਲਬਧ ਕਰਵਾਏ ਗਏ ਹਨ ਅਤੇ 39,18,633 ਕੋਰਸ ਦਾਖਲ ਹੋਏ ਹਨ। ਪੋਰਟਲ ‘ਤੇ ਹੁਣ ਤੱਕ 29,83,902 ਕੋਰਸ ਪੂਰਾ ਹੋਣ ਦੀ ਸੂਚਨਾ ਦਿੱਤੀ ਗਈ ਹੈ। ਹੁਣ ਤੱਕ, 25 ਲੱਖ ਤੋਂ ਅਧਿਕ ਯੂਜ਼ਰਸ ਨਿਰੰਤਰ ਸਿੱਖਣ ਦੇ ਲਈ igotkarmayogi ਨਾਲ ਜੁੜ ਚੁੱਕੇ ਹਨ।
**********
ਐੱਸਐੱਨਸੀ/ਪੀਕੇ
(Release ID: 1976159)
Visitor Counter : 70