ਇਸਪਾਤ ਮੰਤਰਾਲਾ

ਸਟੀਲ ਮੰਤਰਾਲੇ ਨੇ ਇੱਕ ਮਹੀਨੇ ਤੱਕ ਚੱਲਣ ਵਾਲੀ ਵਿਸ਼ੇਸ਼ ਮੁਹਿੰਮ 3.0 ਦੇ ਲਕਸ਼ਾਂ ਨੂੰ ਸਫ਼ਲਤਾਪੂਰਵਕ ਹਾਸਿਲ ਕੀਤਾ


ਵਿਸ਼ੇਸ਼ ਮੁਹਿੰਮ 3.0 ਦੇ ਤਹਿਤ 261 ਆਊਟਡੋਰ ਸਵੱਛਤਾ ਮੁਹਿੰਮ ਚਲਾਈ ਗਈ ਅਤੇ 19,432 ਫਾਈਲਾਂ ਨੂੰ ਹਟਾਇਆ ਗਿਆ

ਸਟੀਲ ਮੰਤਰਾਲੇ ਨੇ 8 ਕਰੋੜ 73 ਲੱਖ ਰੁਪਏ ਤੋਂ ਅਧਿਕ ਦਾ ਰੈਵੇਨਿਊ ਅਰਜਿਤ ਕੀਤਾ ਅਤੇ ਲਗਭਗ 2,34,915 ਵਰਗ ਫੁੱਟ ਜਗ੍ਹਾ ਖਾਲੀ ਕੀਤੀ

Posted On: 08 NOV 2023 6:40PM by PIB Chandigarh

ਸਟੀਲ ਮੰਤਰਾਲੇ ਨੇ ਪੂਰੇ ਭਾਰਤ ਵਿੱਚ ਆਪਣੇ ਜਨਤਕ ਪ੍ਰਤਿਸ਼ਠਾਨਾਂ ਦੇ ਨਾਲ ਲੰਬਿਤ ਮਾਮਲਿਆਂ ਦੇ ਨਿਪਟਾਰੇ ਦੇ ਲਈ ਵਿਸ਼ੇਸ਼ ਮੁਹਿੰਮ (ਐੱਸਸੀਡੀਪੀਐੱਮ) 3.0 ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ। ਇਹ ਵਿਸ਼ੇਸ਼ ਮੁਹਿੰਮ ਦੋ ਪੜਾਵਾਂ ਵਿੱਚ, ਅਰੰਭਿਕ ਪੜਾਅ 14 ਸਤੰਬਰ, 2023 ਤੋਂ 30 ਸਤੰਬਰ, 2023 ਤੱਕ ਅਤੇ ਲਾਗੂਕਰਨ ਪੜਾਅ 2 ਅਕਤੂਬਰ, 2023 ਤੋਂ 31 ਅਕਤੂਬਰ, 2023 ਤੱਕ, ਆਯੋਜਿਤ ਕੀਤਾ ਗਿਆ।

ਲਾਗੂਕਰਨ ਪੜਾਅ ਦੇ ਦੌਰਾਨ ਸਾਰੇ ਪਹਿਚਾਣੇ ਗਏ ਸੰਦਰਭਾਂ ਦਾ ਨਿਪਟਾਰਾ ਕਰਨ ਅਤੇ ਸਮੁੱਚੀ ਸਵੱਛਤਾ ਵਿੱਚ ਸੁਧਾਰ ਦੇ ਪ੍ਰਯਾਸ ਕੀਤੇ ਗਏ। ਵਿਸ਼ੇਸ਼ ਮੁਹਿੰਮ 3.0 ਵਿੱਚ ਸਟੀਲ ਮੰਤਰਾਲੇ ਦੇ ਪ੍ਰਯਾਸਾਂ ਨੂੰ ਸੋਸ਼ਲ ਮੀਡੀਆ ਸਮੇਤ ਮੀਡੀਆ ਰਾਹੀਂ ਵਿਆਪਕ ਰੂਪ ਨਾਲ ਪ੍ਰਸਾਰਿਤ ਕੀਤਾ ਗਿਆ। ਮੁਹਿੰਮ ਦੀ ਪ੍ਰਗਤੀ ਦੀ ਦੈਨਿਕ ਅਧਾਰ ’ਤੇ ਨਿਗਰਾਨੀ ਕੀਤੀ ਗਈ।

ਵਿਸ਼ੇਸ਼ ਮੁਹਿੰਮ 3.0 ਵਿੱਚ ਸਟੀਲ ਮੰਤਰਾਲੇ ਦੁਆਰਾ ਨਿਰਧਾਰਿਤ ਲਕਸ਼ਾਂ ਦੇ ਮਾਪਦੰਡਾਂ ’ਤੇ ਜ਼ਿਕਰਯੋਗ ਉਪਲਬਧੀ ਦੇਖੀ ਗਈ ਹੈ। ਸ਼ੁਰੂ ਵਿੱਚ ਸਵੱਛਤਾ ਮੁਹਿੰਮ ਚਲਾਉਣ ਦੇ ਲਈ ਸਥਾਨਾਂ ਦੀ ਪਹਿਚਾਣ ਕੀਤੀ ਗਈ। ਸਟੀਲ ਮੰਤਰਾਲੇ ਨੇ ਪੂਰੇ ਭਾਰਤ ਵਿੱਚ ਸਵੱਛਤਾ ਮੁਹਿੰਮ ਚਲਾਈ, ਜਿਸ ਦੇ ਤਹਿਤ 261 ਆਉਟਡੋਰ ਸਵੱਛਤਾ ਮੁਹਿੰਮ ਚਲਾਈਆਂ ਗਈਆਂ।

 

 

 

ਸਟੀਲ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨ੍ਹਾ ਦਫ਼ਤਰ ਪਰਿਸਰ ਦਾ ਨਿਰੀਖਣ ਕਰਦੇ ਹੋਏ

ਇਸ ਮੁਹਿੰਮ ਦੇ ਤਹਿਤ ਦਫ਼ਤਰ ਦੇ ਸਕ੍ਰੈਪ ਦਾ ਨਿਪਟਾਰਾ ਕੀਤਾ ਗਿਆ ਅਤੇ ਫਾਈਲਾਂ ਹਟਾਈਆਂ ਗਈਆਂ। ਇਸ ਨਾਲ 8,73,33,631 ਰੁਪਏ ਦਾ ਰੈਵੇਨਿਊ ਅਰਜਿਤ ਹੋਇਆ ਅਤੇ ਸਕ੍ਰੈਪ ਨਿਪਟਾਰੇ ਅਤੇ ਫਾਈਲਾਂ ਨੂੰ ਹਟਾਉਣ ਨਾਲ ਲਗਭਗ 2,34,915 ਵਰਗ ਫੁੱਟ ਦੀ ਜਗ੍ਹਾ ਖਾਲੀ ਹੋ ਗਈ। ਦਫ਼ਤਰਾਂ ਵਿੱਚ ਰਿਕਾਰਡ ਪ੍ਰਬੰਧਨ ਨੂੰ ਵੀ ਪ੍ਰਾਥਮਿਕਤਾ ’ਤੇ ਲਿਆਂਦਾ ਗਿਆ ਅਤੇ 19,432 ਫਾਈਲਾਂ ਨੂੰ ਹਟਾ ਦਿੱਤਾ ਗਿਆ ਅਤੇ 12,207 ਈ-ਫਾਈਲਾਂ ਬੰਦ ਕਰ ਦਿੱਤੀਆਂ ਗਈਆਂ। ਮੰਤਰਾਲੇ ਨੇ ਲੰਬਿਤ ਸਾਂਸਦ ਸੰਦਰਭ, ਆਈਐੱਮਸੀ, ਪੀਐੱਮਓ ਅਤੇ 55 ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਸ਼ਤ-ਪ੍ਰਤੀਸ਼ਤ ਉਪਲਬਧੀ ਹਾਸਲ ਕੀਤੀ ਹੈ। ਇਸ ਦੇ ਇਲਾਵਾ, ਸਾਰੀਆਂ ਲੰਬਿਤ 66ਜਨਤਕ ਸ਼ਿਕਾਇਤ ਅਪੀਲਾਂ ਨੂੰ ਰੱਦ ਕੀਤਾ ਗਿਆ।

ਸਟੀਲ ਮੰਤਰਾਲਾ ਅਤੇ ਇਸ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਤਹਿਤ ਜਨਤਕ ਉਪਕ੍ਰਮਾਂ ਦੁਆਰਾ ਅਪਣਾਏ ਗਏ ਸ਼੍ਰੇਸ਼ਠ ਵਿਵਹਾਰ

  1. ਬੇਕਾਰੋ ਸਟੀਲ ਪਲਾਂਟ (ਸੇਲ) ਵਿੱਚ ਸ਼ੌਪ ਫਲੋਰ ਦੇ ਕੋਲ ਇੱਕ ਜੰਗਲੀ ਪੇੜ-ਪੌਦਿਆਂ ਨੂੰ ਛੋਟੇ ਬਗੀਚਿਆਂ ਵਿੱਚ ਪਰਿਵਰਤਿਤ ਕਰਨਾ।

  1. ਕੇਆਈਓਸੀਐੱਲ ਨੇ ਪਲਾਗਿੰਗ ਗਤੀਵਿਧੀਆਂ ਦਾ ਆਯੋਜਨ  ਕਰਕੇ ਅਤੇ ਦੀਵਾਰ ਪੇਂਟਿੰਗ ਬਣਾ ਕੇ ਸਰਜਾਪੁਰ ਰੋਡ, ਕੋਰਮੰਗਲਾ ਵਿੱਚ ਗੰਦੇ ਖੇਤਰਾਂ ਦੀ ਸਫਾਈ ਵਧਾਉਣ ਦੇ ਲਈ ਦ ਅਗਲੀ ਇੰਡੀਅਨਸ (The Ugly Indians) ਦੇ ਨਾਲ ਸਹਿਯੋਗ ਕੀਤਾ।

ਸੋਸ਼ਲ ਮੀਡੀਆ ਕਵਰੇਜ

ਗਤੀਵਿਧੀਆਂ ਦੀ ਵਿਆਪਕ ਸੋਸ਼ਲ ਮੀਡੀਆ ਕਵਰੇਜ ਨੇ ਦੇਸ਼ ਭਰ ਵਿੱਚ ਮੰਤਰਾਲੇ ਦੁਆਰਾ ਅੱਗੇ ਵਧਾਏ ਗਏ ਸਵੱਛਤਾ ਅੰਦੋਲਨ ਵਿੱਚ ਭਾਰੀ ਜਨ ਜਾਗਰੂਕਤਾ ਅਤੇ ਰੁਚੀ ਪੈਦਾ ਕੀਤੀ। ਲਾਗੂਕਰਨ ਅਵਧੀ ਵਿੱਚ 639 ਟਵੀਟ ਅਤੇ ਅਨੇਕ ਰੀ-ਪੋਸਟਾਂ ਉੱਚ ਪੱਧਰੀ ਸਹਿਭਾਗਿਤਾ ਦਾ ਸੰਕੇਤ ਦਿੰਦੇ ਹਨ। ਕੁਝ ਟਵੀਟ ਨੀਚੇ ਦਿੱਤੇ ਗਏ ਹਨ:

ਸਟੀਲ ਮੰਤਰਾਲਾ ਸਵੱਛਤਾ ਨੂੰ ਇੱਕ ਆਦਤ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਉਂਦਾ ਹੈ ਅਤੇ ਸਮੇਂ-ਸਮੇਂ ’ਤੇ ਸਵੱਛਤਾ ਪ੍ਰੋਗਰਾਮ ਚਲਾਉਂਦਾ ਰਹਿੰਦਾ ਹੈ। ਮੰਤਰਾਲੇ ਨਾਲ-ਨਾਲ ਸਮਾਂਬੱਧ ਤਰੀਕੇ ਨਾਲ ਜਨਤਕ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ’ਤੇ ਵੀ ਫੋਕਸ ਕਰਦਾ ਹੈ।

 

*****

ਵਾਈਬੀ/ਕੇਐੱਸ

 



(Release ID: 1975885) Visitor Counter : 74


Read this release in: English , Urdu , Hindi